ਫੋਨ ਦੀ ਆਦਤ ਨੇ ਲਈ ਬੱਚੇ ਦੀ ਜਾਨ, 11 ਸਾਲਾ ਬੱਚੇ ਨੇ ਖੇਡ-ਖੇਡ ' ਚ ਕੀਤੀ ਖ਼ੁਦਕੁਸ਼ੀ
Patiala news: ਪਟਿਆਲਾ ਵਿੱਚ 11 ਸਾਲਾ ਕਰਨ ਵਲੋਂ ਗਲੇ ਵਿੱਚ ਫਾਹਾ ਲਾ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
Patiala news: ਅਕਸਰ ਬੱਚਿਆਂ ਨੂੰ ਮੋਬਾਈਲ ਅਤੇ ਗੇਮ ਤੋਂ ਦੂਰ ਰਹਿਣ ਲਈ ਕਿਹਾ ਜਾਂਦਾ ਹੈ ਪਰ ਫਿਰ ਵੀ ਬਹੁਤ ਸਾਰੇ ਬੱਚੇ ਗੱਲ ਨਹੀਂ ਮੰਨਦੇ ਤੇ ਮੋਬਾਈਲ ਤੇ ਗੇਮ ਖੇਡਦੇ ਅਤੇ ਸਾਰਾ ਦਿਨ ਫੋਨ ਮੋਬਾਈਲ ਵਿੱਚ ਰੁੱਝੇ ਰਹਿੰਦੇ ਹਨ। ਉੱਥੇ ਹੀ ਕਈ ਵਾਰ ਅਣਜਾਣਪੁਣੇ ਵਿੱਚ ਬੱਚੇ ਅਜਿਹਾ ਕਦਮ ਚੁੱਕ ਲੈਂਦੇ ਹਨ ਕਿ ਉਨ੍ਹਾਂ ਨੂੰ ਕੁਝ ਸਮਝ ਨਹੀਂ ਆਉਂਦਾ ਅਤੇ ਉਹ ਆਪਣੀ ਜਾਨ ਤੱਕ ਗੁਆ ਬੈਠਦੇ ਹਨ।
ਬੱਚੇ ਨੇ ਖੇਡਦਿਆਂ-ਖੇਡਦਿਆਂ ਕਰ ਲਈ ਖ਼ੁਦਕੁਸ਼ੀ
ਅਜਿਹਾ ਹੀ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ ਜਿੱਥੇ 11 ਸਾਲਾ ਬੱਚੇ ਨੇ ਖੇਡ-ਖੇਡ ਵਿੱਚ ਗਲੇ ਨੂੰ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਬੱਚੇ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਕਰਨ ਅੱਜ ਸਕੂਲ ਤੋਂ ਆਇਆ ਅਤੇ ਆਪਣੀ ਭੈਣ ਦੇ ਨਾਲ ਦੂਜੇ ਕਮਰੇ ਵਿੱਚ ਮੋਬਾਈਲ 'ਤੇ ਗੇਮ ਖੇਡਣ ਲਈ ਚੱਲਿਆ ਗਿਆ। ਇਸ ਤੋਂ ਬਾਅਦ ਜਦੋਂ ਉਸ ਦੀ ਭੈਣ ਟੀ.ਵੀ ਦੇਖਣ ਲਈ ਆਈ ਤਾਂ ਸਾਨੂੰ ਲੱਗਿਆ ਕਿ ਕਰਨ ਹਾਲੇ ਗੇਮ ਖੇਡ ਰਿਹਾ ਹੈ ਪਰ ਜਦੋਂ ਅਸੀਂ ਕਮਰੇ ਵਿੱਚ ਜਾ ਕੇ ਵੇਖਿਆ ਤਾਂ ਉਸ ਨੇ ਗਲੇ ਵਿੱਚ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਸੀ।
ਇਹ ਵੀ ਪੜ੍ਹੋ: ਪ੍ਰਧਾਨਗੀ ਜਾਣ ਤੋਂ ਬਾਅਦ ਭਾਵੁਕ ਹੋਏ ਅਸ਼ਵਨੀ ਸ਼ਰਮਾ ! ਕਿਹਾ-ਜਦੋਂ ਵਰਕਰਾਂ 'ਤੇ ਹਮਲੇ ਹੋ ਰਹੇ ਸੀ ਘਰੋਂ ਨਿਕਲਣ ਵੀ ਔਖਾ ਸੀ ਉਦੋਂ....
ਉਨ੍ਹਾਂ ਕਿਹਾ ਕਿ ਕਰਨ ਨੂੰ ਮੋਬਾਈਲ 'ਤੇ ਗੇਮ ਖੇਡਣ ਦੀ ਆਦਤ ਸੀ ਅਤੇ ਉਹ ਆਪਣੇ ਪਿਤਾ ਦੇ ਮੋਬਾਈਲ 'ਤੇ ਰੋਜ਼ਾਨਾ ਗੇਮ ਖੇਡਦਾ ਸੀ। ਇਸ ਘਟਨਾ ਵਾਪਰਨ ਤੋਂ ਬਾਅਦ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਤੁਹਾਡੇ ਬੱਚੇ ਗੇਮ ਖੇਡਦੇ ਹਨ ਤਾਂ ਸਾਵਧਾਨੀ ਵਰਤੋਂ ਅਤੇ ਧਿਆਨ ਰੱਖੋ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Toll Plaza Closed: ਜੋ ਕੰਮ ਤੁਸੀਂ ਕੀਤਾ ਹੀ ਨਹੀਂ ਉਸ ਲਈ ਹੇਠਲੇ ਪੱਧਰ ਦਾ ਤੇ ਸਸਤਾ ਪ੍ਰਚਾਰ ਕਰਕੇ ਕਿਉਂ ਲੈ ਰਹੇ ਹੋ ਕ੍ਰੈਡਿਟ ?-ਖਹਿਰਾ