Patiala News: ਜਨਮ ਦਿਨ ਪਾਰਟੀ 'ਤੇ ਮੌਤ ਦਾ ਕਹਿਰ ਵਰ੍ਹ ਗਿਆ। ਜਨਮ ਦਿਨ ਪਾਰਟੀ ਮਨਾ ਕੇ ਵਾਪਸ ਆ ਰਹੇ ਨੌਜਵਾਨਾਂ ਦੀ ਕਾਰ ਖੜ੍ਹੇ ਟਰੱਕ ਨਾਲ ਟਕਰਾ ਗਈ। ਹਾਦਸੇ ਵਿੱਚ 4 ਨੌਜਵਾਨਾਂ ਦੀ ਮੌਤ ਹੋ ਗਈ ਤੇ 2 ਜ਼ਖ਼ਮੀ ਹੋ ਗਏ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਤਬਾਹ ਹੋ ਗਈ। ਇਹ ਹਾਦਸਾ ਰਾਜਪੁਰਾ-ਲੁਧਿਆਣਾ ਕੌਮੀ ਮਾਰਗ ’ਤੇ ਵਾਪਰਿਆ।


ਹਾਸਲ ਜਾਣਕਾਰੀ ਮੁਤਾਬਕ ਸੀਐਚ-01ਵਾਈ-7179 ਹੌਂਡਾ ਸਿਟੀ ਵਿੱਚ ਸਾਰੇ ਜਣੇ ਸਵਾਰ ਹੋ ਕੇ ਬੀਤੀ ਰਾਤ ਆਪਣੇ ਦੋਸਤ ਗੁਰਵਿੰਦਰ ਸਿੰਘ ਦੇ ਜਨਮ ਦਿਨ ਦੀ ਪਾਰਟੀ ’ਤੇ ਰਾਜਪੁਰਾ ਹਵੇਲੀ ਸਰਾਏ ਬਣਜਾਰਾ ਸਰਹਿੰਦ ਰੋਡ ਗਏ ਸਨ। ਸਾਰੇ ਜਨਮ ਦਿਨ ਦੀ ਪਾਰਟੀ ਮਨਾ ਕੇ ਰਾਤ ਕਰੀਬ 11.30 ਵਜੇ ਕਾਰ ਵਿੱਚ ਆਪਣੇ ਘਰਾਂ ਨੂੰ ਵਾਪਸ ਰਾਜਪੁਰਾ ਆ ਰਹੇ ਸਨ ਤਾਂ ਕਾਰ ਨੇੜੇ ਰਾਧਾ ਸੁਆਮੀ ਸਤਿਸੰਗ ਡੇਰਾ ਸਰਹਿੰਦ ਰੋਡ ਪੁੱਜੀ ਤਾਂ ਓਵਰ ਬ੍ਰਿਜ ਉਪਰ ਸੜਕ ’ਤੇ ਟਰੱਕ ਆਰਐਚ-46-ਸੀ-7779 ਬਿਨਾਂ ਇੰਡੀਕੇਟਰ ਤੋਂ ਖੜ੍ਹਾ ਸੀ ਤੇ ਕਾਰ ਉਸ ਵਿੱਚ ਵੱਜੀ।


ਹਾਦਸੇ ’ਚ ਕਮਲਜੀਤ ਸਿੰਘ, ਰਵਿੰਦਰ ਸਿੰਘ, ਗੁਰਜਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਅਵਿਨਾਸ਼ ਸਿੰਘ ਅਤੇ ਨਾਨਕ ਸਿੰਘ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ। ਪੁਲਿਸ ਨੇ ਟਰੱਕ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।


ਦੱਸ ਦੇਈਏ ਇਸ ਤੋਂ ਪਹਿਲਾਂ ਫਾਜ਼ਿਲਕਾ ‘ਚ ਅਰਨੀਵਾਲਾ ਰੋਡ ‘ਤੇ ਪਿੰਡ ਇਸਲਾਮ ਵਾਲਾ ਨੇੜੇ ਵੱਡਾ ਹਾਦਸਾ ਵਾਪਰ ਗਿਆ। ਨਹਿਰ ‘ਚ ਜੀਪ ਡਿੱਗਣ ਕਾਰਨ ਇਕ ਜੋੜੇ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦਾ 15 ਸਾਲਾ ਬੇਟਾ ਬਚ ਗਿਆ। ਜੀਪ ਪੁੱਤਰ ਚਲਾ ਰਿਹਾ ਸੀ। ਨਹਿਰ ਦੇ ਨੇੜੇ ਮੌਜੂਦ ਲੋਕਾਂ ਨੇ ਮੁੰਡੇ ਨੂੰ ਨਹਿਰ ਵਿੱਚ ਛਾਲ ਮਾਰ ਕੇ ਬਚਾਇਆ। ਅੱਧੇ ਘੰਟੇ ਬਾਅਦ ਜਦੋਂ ਜੀਪ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ ਤਾਂ ਉਸ ਵਿੱਚ ਪਤੀ-ਪਤਨੀ ਦੀਆਂ ਲਾਸ਼ਾਂ ਫਸੀਆਂ ਹੋਈਆਂ ਮਿਲੀਆਂ। ਇਹ ਲੋਕ ਮੰਗਲਵਾਰ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਆਪਣੇ ਪਿੰਡ ਇਸਲਾਮ ਵਾਲਾ ਪਰਤ ਰਹੇ ਸਨ।


ਇਹ ਵੀ ਪੜ੍ਹੋ: ਰਿਸ਼ਵਤਖੋਰੀ 'ਚ ਘਿਰੇ ਵਿਧਾਇਕ ਅਮਿਤ ਰਤਨ ਖ਼ਿਲਾਫ਼ ਖ਼ੁਦ ਸੀਐਮ ਭਗਵੰਤ ਮਾਨ ਨੇ ਲਿਆ ਐਕਸ਼ਨ! ਇੰਝ ਲਿਆਂਦੀ ਸੱਚਾਈ ਸਾਹਮਣੇ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Karan Aujla: ਕਰਨ ਔਜਲਾ ਦੇ ਨਾਂ ਇੱਕ ਹੋਰ ਉਪਲਬਧੀ, ਦਿੱਗਜ ਹਾਲੀਵੁੱਡ ਗਾਇਕਾਂ ਨੂੰ ਪਿੱਛੇ ਛੱਡ ਬਿਲਬੋਰਡ ਚਾਰਟ 'ਚ ਬਣਾਈ ਥਾਂ