Patiala News: ਸੀਐਮ ਭਗਵੰਤ ਮਾਨ ਜੀ ਕੀ ਤੁਸੀਂ ਸੁੱਤੇ ਪਏ ਹੋ? ਯਾਦ ਕਰਾ ਦਿਆਂ ਤੁਹਾਡੇ ਕੋਲ ਗ੍ਰਹਿ ਵਿਭਾਗ...ਡਾ. ਧਰਮਵੀਰ ਗਾਂਧੀ ਨੂੰ ਆਇਆ ਗੁੱਸਾ
Patiala News: ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਖੁੱਲ੍ਹ ਕੇ ਭੜਾਸ ਕੱਢੀ ਹੈ। ਉਨ੍ਹਾਂ ਨੇ ਸੰਘਰਸ਼ਕਾਰੀ ਮਹਿਲਾ ਅਸਿਸਟੈਂਟ ਪ੍ਰੋਫੈਸਰ ਦੀ ਖੁਦਕੁਸ਼ੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਪੰਜਾਬ ਪੁਲਿਸ ਉੱਪਰ ਵੀ ਸਵਾਲ ਉਠਾਏ ਹਨ।
Patiala News: ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਖੁੱਲ੍ਹ ਕੇ ਭੜਾਸ ਕੱਢੀ ਹੈ। ਉਨ੍ਹਾਂ ਨੇ ਸੰਘਰਸ਼ਕਾਰੀ ਮਹਿਲਾ ਅਸਿਸਟੈਂਟ ਪ੍ਰੋਫੈਸਰ ਦੀ ਖੁਦਕੁਸ਼ੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਪੰਜਾਬ ਪੁਲਿਸ ਉੱਪਰ ਵੀ ਸਵਾਲ ਉਠਾਏ ਹਨ।
ਡਾ. ਧਰਮਵੀਰ ਗਾਂਧੀ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਕੀ ਤੁਸੀਂ ਸੁੱਤੇ ਪਏ ਹੋ? ਤੁਹਾਨੂੰ ਯਾਦ ਕਰਾ ਦਿਆਂ ਕਿ ਤੁਹਾਡੇ ਕੋਲ ਗ੍ਰਹਿ ਵਿਭਾਗ ਹੈ। ਪੰਜਾਬ ਦੀ ਇੱਕ ਅਸਿਸਟੈਂਟ ਪ੍ਰੋਫੈਸਰ ਬੱਚੀ ਤੁਹਾਡੇ ਮੰਤਰੀ ਹਰਜੋਤ ਬੈਂਸ ਦਾ ਨਾਂ ਲਿਖ ਕੇ ਸੁਸਾਇਡ ਕਰ ਗਈ ਹੈ ਤੇ ਕਮਾਲ ਹੈ ਕਿ ਤੁਸੀਂ ਅਜੇ ਤੱਕ ਮੰਤਰੀ ਦਾ ਨਾਂ ਅਸਤੀਫਾ ਲਿਆ ਹੈ ਤੇ ਨਾਂ ਹੀ ਗ੍ਰਿਫਤਾਰੀ ਕੀਤੀ ਹੈ।
ਇਹ ਵੀ ਪੜ੍ਹੋ: Punjab News: ਅੱਧੀ ਰਾਤ ਘਰ ਦੇ ਬਾਹਰ ਖੜ੍ਹੀ ਕਾਰ ਨੂੰ ਅੱਗ ਲਾ ਨਕਾਬਪੋਸ਼ ਹੋਏ ਫ਼ਰਾਰ, ਪੁਲਿਸ ਜਾਂਚ 'ਚ ਜੁਟੀ
ਡਾ. ਗਾਂਧੀ ਨੇ ਇੱਕ ਹੋਰ ਟਵੀਟ ਕਰਕੇ ਕਿਹਾ ਡੀਜੀਪੀ ਸਾਹਬ ਕੀ ਇਹ ਮੰਨ ਲਈਏ ਕਿ ਤੁਸੀਂ ਤਾਂ ਆਪਣੀ ਕੁਰਸੀ ਬਚਾਉਣੀ ਹੈ। ਇਸੇ ਲਈ ਗੁਲਾਮ ਬਣੇ ਹੋ ਸੱਤਾ ਦੇ ਪਰ ਘੱਟੋ-ਘੱਟ ਇੱਕ ਬੱਚੀ ਦੇ ਸੁਸਾਇਡ ਨੋਟ ਤੇ ਕੋਈ ਤਾਂ ਕਾਰਵਾਈ ਕਰੋ। ਕੀ ਪੁਲਿਸ ਸਿਰਫ ਸੱਤਾ ਧਾਰੀ ਲੋਕਾਂ ਦੀ ਗੁਲਾਮ ਹੈ ਜਾਂ ਆਮ ਲੋਕਾਂ ਲਈ ਵੀ ਖੜੇਗੀ? ਖਾਕੀ ਪਾਉਣ ਵੇਲੇ ਖਾਧੀਆਂ ਸੋਹਾਂ ਭੁੱਲ ਗਏ?
CM @BhagwantMann ਜੀ ਕੀ ਤੁਸੀਂ ਸੁੱਤੇ ਪਏ ਹੋ? ਤੁਹਾਨੂੰ ਯਾਦ ਕਰਾ ਦਿਆਂ ਕਿ ਤੁਹਾਡੇ ਕੋਲ ਗ੍ਰਹਿ ਵਿਭਾਗ ਹੈ। ਪੰਜਾਬ ਦੀ ਇੱਕ ਅਸੀਸਟੈਂਟ ਪ੍ਰੋਫੈਸਰ ਬੱਚੀ ਤੁਹਾਡੇ ਮੰਤਰੀ @harjotbains ਦਾ ਨਾਂ ਲਿਖ ਕੇ ਸੂਸਾਇਡ ਕਰ ਗਈ ਹੈ ਤੇ ਕਮਾਲ ਹੈ ਕਿ ਤੁਸੀਂ ਅਜੇ ਤੱਕ ਮੰਤਰੀ ਦਾ ਨਾਂ ਅਸਤੀਫਾ ਲਿਆ ਹੈ ਤੇ ਨਾਂ ਹੀ ਗ੍ਰਿਫਤਾਰੀ ਕੀਤੀ ਹੈ। (1/2) pic.twitter.com/Rzh8SnFslp
— Dr. Dharamvira Gandhi (@DharamvirGandhi) October 21, 2023
ਦੱਸ ਦਈਏ ਕਿ ਰੂਪਨਗਰ ਦੀ ਵਸਨੀਕ 35 ਸਾਲਾ ਮਹਿਲਾ ਨੇ ਸਰਹਿੰਦ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕਾ ਦੀ ਸ਼ਨਾਖਤ ਬਲਵਿੰਦਰ ਕੌਰ ਵਜੋਂ ਹੋਈ ਹੈ। ਉਹ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਗੰਭੀਰਪੁਰ ਪਿੰਡ ਵਿੱਚ ਸਥਿਤ ਰਿਹਾਇਸ਼ ਨੇੜੇ ਦੋ ਮਹੀਨੇ ਤੋਂ ਧਰਨਾ ਦੇ ਰਹੇ 1158 ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨ ਫਰੰਟ ਜਥੇਬੰਦੀ ਦੇ 483 ਮੈਂਬਰਾਂ ਵਿੱਚ ਸ਼ਾਮਲ ਸੀ।
ਪੀੜਤ ਬਲਵਿੰਦਰ ਕੌਰ ਦਾ ਖ਼ੁਦਕੁਸ਼ੀ ਪੱਤਰ ਵੀ ਬਰਾਮਦ ਹੋਇਆ ਹੈ, ਜਿਸ ਵਿੱਚ ਉਸ ਨੇ ਦੋਸ਼ ਲਗਾਇਆ ਹੈ ਕਿ ਸਿੱਖਿਆ ਮੰਤਰੀ ਉਸ ਦੀ ਮੌਤ ਲਈ ਜ਼ਿੰਮੇਵਾਰ ਹੈ। ਉਹ 3 ਦਸੰਬਰ 2021 ਨੂੰ ਸਹਾਇਕ ਪ੍ਰੋਫੈਸਰ ਵਜੋਂ ਨਿਯੁਕਤ ਹੋਣ ਤੋਂ ਬਾਅਦ ਲਗਾਤਾਰ ਔਕੜਾਂ ਦਾ ਸਾਹਮਣਾ ਕਰ ਰਹੀ ਸੀ।
ਇਹ ਵੀ ਪੜ੍ਹੋ: Patiala News: ਕੈਨੇਡਾ ਤੋਂ ਬੁਰੀ ਖਬਰ! ਪੰਜਾਬੀ ਨੌਜਵਾਨ ਦੀ ਬਰੈਂਪਟਨ 'ਚ ਦਰਦਨਾਕ ਮੌਤ