Patiala News: ਕੇਜਰੀਵਾਲ ਤੇ ਮਾਨ ਕੋਲ ਸਰਕਾਰੀ ਮਾਲੀਏ ਨੂੰ ਲੁੱਟਣ ਦੀ ਕਲਾ ਵਿੱਚ ਮੁਹਾਰਤ-ਨਵਜੋਤ ਸਿੱਧੂ
Punjab News: ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਉਸੇ ਰਾਹ 'ਤੇ ਚੱਲ ਰਹੀ ਹੈ ਜਿਸ 'ਚ ਚੁਣੇ ਹੋਏ ਲੋਕਾਂ ਨੂੰ L1 ਲਾਇਸੈਂਸ ਦਿੱਤੇ ਜਾ ਰਹੇ ਹਨ ਅਤੇ ਸਰਕਾਰੀ ਮਾਲੀਏ ਨਾਲ ਪੂਰੀ ਤਰ੍ਹਾਂ ਸਮਝੌਤਾ ਕੀਤਾ ਜਾ ਰਿਹਾ ਹੈ।
ਰਿਪੋਰਟਰ ਭਾਰਤ ਭੂਸ਼ਣ
Punjab News: ਦਿੱਲੀ ਅਤੇ ਪੰਜਾਬ ਦੀਆਂ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਦੁਆਰਾ ਆਬਕਾਰੀ ਮਾਲੀਆ ਵਿੱਚ ਫੈਲੇ ਭ੍ਰਿਸ਼ਟਾਚਾਰ ਨੇ ਸਪੱਸ਼ਟ ਤੌਰ 'ਤੇ ਸਾਬਤ ਕਰ ਦਿੱਤਾ ਹੈ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਟੈਕਸ ਦਾਤਾਵਾਂ ਦੇ ਪੈਸੇ ਅਤੇ ਸਰਕਾਰੀ ਮਾਲੀਏ ਨੂੰ ਲੁੱਟਣ ਦੀ ਕਲਾ ਵਿੱਚ ਮੁਹਾਰਤ ਰੱਖਦੇ ਹਨ।
ਨਵਜੋਤ ਸਿੱਧੂ ਨੇ ਕਿਹਾ ਕਿ ਵਿਵਾਦਗ੍ਰਸਤ ਦਿੱਲੀ ਆਬਕਾਰੀ ਨੀਤੀ ਦੇ ਹੈਰਾਨ ਕਰਨ ਵਾਲੇ ਅੰਕੜੇ ਦੱਸਦੇ ਹਨ ਕਿ ਪਿਛਲੇ ਸਾਲ ਇਸ ਨੀਤੀ ਨੂੰ ਲਾਗੂ ਕਰਨ ਤੋਂ ਪਹਿਲਾਂ ਕੁੱਲ 7,860 ਕਰੋੜ ਰੁਪਏ ਦੀ ਸਾਲਾਨਾ ਵਿਕਰੀ 'ਤੇ ਸਰਕਾਰੀ ਆਬਕਾਰੀ ਮਾਲੀਆ 3,378 ਕਰੋੜ ਰੁਪਏ ਸੀ। ਕੇਜਰੀਵਾਲ ਦੀ ਨਵੀਂ ਆਬਕਾਰੀ ਨੀਤੀ ਵਿੱਚ ਕੁੱਲ ਸਾਲਾਨਾ 13.560 ਕਰੋੜ ਰੁਪਏ ਦੀ ਵਿਕਰੀ ਨਾਲ ਮਾਲੀਆ ਬਹੁਤ ਘੱਟ ਕੇ 312 ਕਰੋੜ ਰੁਪਏ ਰਹਿ ਗਿਆ, ਕਈ ਕਰੋੜ ਦਾ ਇਹ ਅੰਤਰ ਦਿੱਲੀ ਵਿੱਚ 'ਆਪ' ਸਰਕਾਰ ਦੁਆਰਾ ਨਿੱਜੀ ਕੰਪਨੀਆਂ ਨੂੰ ਲਾਭ ਪਹੁੰਚਾਉਣ ਲਈ ਕੀਤੇ ਗਏ ਇੱਕ ਯੋਜਨਾਬੱਧ ਭ੍ਰਿਸ਼ਟਾਚਾਰ ਦੇ ਬਰਾਬਰ ਹੈ, ਜਿਸ ਨਾਲ ਦਿੱਲੀ ਦੇ ਖਜ਼ਾਨੇ ਨੂੰ ਭਾਰੀ ਨੁਕਸਾਨ ਹੋਇਆ ਹੈ।
ਸਿੱਧੂ ਨੇ ਕਿਹਾ ਕਿ ਦਿੱਲੀ ਵਿੱਚ ਪਿਛਲੀ ਪਾਲਿਸੀ ਦੌਰਾਨ ਖਪਤਕਾਰ ਲਈ 530 ਰੁਪਏ ਦੀ ਬੋਤਲ ਦੀ ਕੀਮਤ ਸੀ, ਰਿਟੇਲਰ ਮਾਰਜਿਨ 33 ਰੁਪਏ ਅਤੇ ਸਰਕਾਰੀ ਆਬਕਾਰੀ ਮਾਲੀਆ 329 ਰੁਪਏ ਸੀ ਜਦੋਂ ਕਿ ਕੇਜਰੀਵਾਲ ਸਰਕਾਰ ਦੁਆਰਾ ਲਿਆਂਦੀ ਗਈ ਨੀਤੀ ਨੇ ਰਿਟੇਲਰ ਮਾਰਜਿਨ ਨੂੰ 363 ਰੁਪਏ ਤੱਕ ਸੀਮਤ ਕੀਤਾ ਸੀ ਅਤੇ ਸਰਕਾਰ ਦਾ ਆਬਕਾਰੀ ਮਾਲੀਆ 8 ਰੁਪਏ ਸੀ, ਇਸ ਤੋਂ ਸਪੱਸ਼ਟ ਤੌਰ 'ਤੇ ਕੇਜਰੀਵਾਲ ਸਰਕਾਰ ਦਾ ਇਰਾਦਾ ਸਾਹਮਣੇ ਆ ਗਿਆ ਹੈ।
ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਉਸੇ ਰਾਹ 'ਤੇ ਚੱਲ ਰਹੀ ਹੈ ਜਿਸ 'ਚ ਚੁਣੇ ਹੋਏ ਲੋਕਾਂ ਨੂੰ L1 ਲਾਇਸੈਂਸ ਦਿੱਤੇ ਜਾ ਰਹੇ ਹਨ ਅਤੇ ਸਰਕਾਰੀ ਮਾਲੀਏ ਨਾਲ ਪੂਰੀ ਤਰ੍ਹਾਂ ਸਮਝੌਤਾ ਕੀਤਾ ਜਾ ਰਿਹਾ ਹੈ।
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਤੇਲੰਗਾਨਾ ਵਿੱਚ ਬੀਆਰਐਸ ਸਰਕਾਰ ਤੋਂ ਭ੍ਰਿਸ਼ਟਾਚਾਰ ਦੀ ਕਲਾ ਚੰਗੀ ਤਰ੍ਹਾਂ ਸਿੱਖੀ ਹੈ, ਹਾਲਾਂਕਿ ਉਹ ਮਾਲੀਆ ਪੈਦਾ ਕਰਨ ਵਿੱਚ ਬੁਰੀ ਤਰ੍ਹਾਂ ਅਸਫਲ ਰਹੇ ਹਨ। ਆਪਣੇ ਆਪ ਨੂੰ ਇੱਕੋ ਇੱਕ ਇਮਾਨਦਾਰ ਬਦਲ ਵਜੋਂ ਪੇਸ਼ ਕਰਨ ਵਾਲੀ ਸਿਆਸੀ ਪਾਰਟੀ ਅੱਜ ਦਿੱਲੀ ਅਤੇ ਪੰਜਾਬ ਵਿਚ ਯੋਜਨਾਬੱਧ ਭ੍ਰਿਸ਼ਟਾਚਾਰ ਦੀ ਸਭ ਤੋਂ ਵੱਡੀ ਸੰਚਾਲਕ ਬਣ ਗਈ ਹੈ ਅਤੇ ਪੰਜਾਬ ਵਿੱਚ ਉਨ੍ਹਾਂ ਦਾ ਮੁੱਖ ਮੰਤਰੀ ਜ਼ਮੀਨ, ਰੇਤ, ਟਰਾਂਸਪੋਰਟ, ਕੇਬਲ ਅਤੇ ਸ਼ਰਾਬ ਮਾਫੀਆ ਦੀ ਅਗਵਾਈ ਕਰ ਰਿਹਾ ਹੈ।