Patiala News: ਪਟਿਆਲਾ 'ਚ ਨਕਲੀ ਕਾਂਸਟੇਬਲ ਗ੍ਰਿਫ਼ਤਾਰ, ਵਰਦੀ ਪਾ ਕੇ ਲੋਕਾਂ ਨੂੰ ਦਿੰਦਾ ਸੀ ਧਮਕੀਆਂ, ਪਹਿਲਾਂ ਵੀ ਜਾ ਚੁੱਕਿਆ ਜੇਲ੍ਹ
ਜੁਗਰਾਜ ਸਿੰਘ ਖ਼ਿਲਾਫ਼ ਸੰਗਰੂਰ ਵਿੱਚ ਇੱਕ ਸਾਲ ਪਹਿਲਾਂ ਵੀ ਫਰਜ਼ੀ ਪੁਲਿਸ ਮੁਲਾਜ਼ਮ ਬਣਨ ਦਾ ਕੇਸ ਦਰਜ ਹੋਇਆ ਸੀ। ਪੁਲਿਸ ਦੀ ਵਰਦੀ ਪਾਉਣ ਦਾ ਸ਼ੌਕੀਨ ਜੁਗਰਾਜ ਸਿੰਘ ਜਦੋਂ ਪੁਲਿਸ ’ਚ ਭਰਤੀ ਨਾ ਹੋ ਸਕਿਆ ਤਾਂ ਉਸ ਨੇ ਜਾਅਲੀ ਵਰਦੀ ਪਾ ਕੇ ਮੁਲਾਜ਼ਮਾਂ ਨੂੰ ਬੁਲਾ ਕੇ ਧਮਕਾਉਣਾ ਸ਼ੁਰੂ ਕਰ ਦਿੱਤਾ।
Patiala News: ਪੁਲਿਸ ਨੇ ਪੰਜਾਬ ਪੁਲਿਸ ਦਾ ਫਰਜ਼ੀ ਕਾਂਸਟੇਬਲ ਬਣ ਕੇ ਲੋਕਾਂ ਨੂੰ ਧਮਕੀਆਂ ਦੇਣ ਵਾਲੇ ਇੱਕ ਨੌਜਵਾਨ ਨੂੰ ਸ਼ੇਰਾਂ ਵਾਲਾ ਗੇਟ ਇਲਾਕੇ ਵਿੱਚੋਂ ਕਾਬੂ ਕੀਤਾ ਹੈ। ਨੌਜਵਾਨ ਦੀ ਪਛਾਣ 24 ਸਾਲਾ ਜੁਗਰਾਜ ਸਿੰਘ ਵਾਸੀ ਪਿੰਡ ਬਿਸ਼ਨਪੁਰਾ ਸੁਨਾਮ ਵਜੋਂ ਹੋਈ ਹੈ।
ਲੋਕਾਂ ਨੂੰ ਡਰਾ ਕੇ ਮੰਗ ਰਿਹਾ ਸੀ ਸਮਾਨ
ਥਾਣਾ ਕੋਤਵਾਲੀ ਪਟਿਆਲਾ ਦੀ ਪੁਲਿਸ ਨੇ ਮੁਲਜ਼ਮ ਨੂੰ ਉਸ ਸਮੇਂ ਕਾਬੂ ਕਰ ਲਿਆ ਜਦੋਂ ਉਹ ਥਾਣਾ ਕੋਤਵਾਲੀ ਦਾ ਮੁਲਾਜ਼ਮ ਹੋਣ ਦਾ ਬਹਾਨਾ ਲਾ ਕੇ ਲੋਕਾਂ ਤੋਂ ਮੁਫ਼ਤ ਸਾਮਾਨ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੁਲਜ਼ਮ ਜੁਗਰਾਜ ਸਿੰਘ ਨੂੰ ਗ੍ਰਿਫ਼ਤਾਰ ਕਰਨ ਮਗਰੋਂ 28 ਅਗਸਤ ਨੂੰ ਅਦਾਲਤ ਵਿੱਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ।
ਪੁਲਿਸ ਦੀ ਵਰਦੀ ਪਾਉਣ ਦਾ ਸ਼ੌਕੀਨ ਬਣਿਆ ਅਪਰਾਧੀ
ਜੁਗਰਾਜ ਸਿੰਘ ਖ਼ਿਲਾਫ਼ ਸੰਗਰੂਰ ਵਿੱਚ ਇੱਕ ਸਾਲ ਪਹਿਲਾਂ ਵੀ ਫਰਜ਼ੀ ਪੁਲਿਸ ਮੁਲਾਜ਼ਮ ਬਣਨ ਦਾ ਕੇਸ ਦਰਜ ਹੋਇਆ ਸੀ। ਪੁਲਿਸ ਦੀ ਵਰਦੀ ਪਾਉਣ ਦਾ ਸ਼ੌਕੀਨ ਜੁਗਰਾਜ ਸਿੰਘ ਜਦੋਂ ਪੁਲਿਸ ’ਚ ਭਰਤੀ ਨਾ ਹੋ ਸਕਿਆ ਤਾਂ ਉਸ ਨੇ ਜਾਅਲੀ ਵਰਦੀ ਪਾ ਕੇ ਮੁਲਾਜ਼ਮਾਂ ਨੂੰ ਬੁਲਾ ਕੇ ਧਮਕਾਉਣਾ ਸ਼ੁਰੂ ਕਰ ਦਿੱਤਾ।
ਸੰਗਰੂਰ ਦੀ ਦੁਕਾਨ ਤੋਂ ਖ਼ਰੀਦੀ ਸੀ ਪੁਲਿਸ ਦੀ ਵਰਦੀ
ਮਜ਼ਦੂਰ ਪਰਿਵਾਰ ਵਿੱਚ ਪੈਦਾ ਹੋਇਆ ਜੁਗਰਾਜ ਸਿੰਘ ਵਰਦੀ ਪਾ ਕੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਨਹੀਂ ਦਿੰਦਾ ਸੀ ਸਗੋਂ ਛੋਟੇ ਦੁਕਾਨਦਾਰਾਂ ਨੂੰ ਧਮਕੀਆਂ ਦੇਣ ਲੱਗਾ ਸੀ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਸ ਨੇ ਸੰਗਰੂਰ ਦੀ ਇੱਕ ਦੁਕਾਨ ਤੋਂ ਪੁਲਿਸ ਦੀ ਵਰਦੀ ਖਰੀਦੀ ਸੀ। ਵਰਦੀ 'ਤੇ ਪੰਜਾਬ ਪੁਲਿਸ ਦਾ ਬੈਜ ਚਿਪਕਿਆ ਹੋਇਆ ਸੀ। ਉਹ ਪਿਛਲੇ ਇੱਕ ਹਫ਼ਤੇ ਤੋਂ ਪਟਿਆਲਾ ਸ਼ਹਿਰ ਵਿੱਚ ਵਰਦੀ ਪਾ ਕੇ ਘੁੰਮ ਰਿਹਾ ਸੀ।
ਇਹ ਵੀ ਪੜ੍ਹੋ: Kotkapura Golikand: SIT ਨੇ ਪੇਸ਼ ਕੀਤੀ ਇਸ ਸਾਲ ਦੀ ਦੂਜੀ ਚਾਰਜਸ਼ੀਟ, ਸਾਬਕਾ CM-DGP ਸਮੇਤ 8 ਨੂੰ ਦੱਸਿਆ ਦੋਸ਼ੀ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।