ਪੰਜਾਬ ‘ਚ ਹੜ੍ਹਾਂ ਦੀ ਮਾਰ ! ਪਟਿਆਲਵੀਆਂ ਦੀ ਵੀ ਸੂਤੇ ਸਾਹ, ਨਦੀ ਦੀ ਸਫਾਈ ਨਾ ਹੋਣ ਕਰਕੇ ਵਧਿਆ ਖ਼ਤਰਾ, ਲੋਕ ਖੁਦ ਦੇ ਰਹੇ ਨੇ ਪਹਿਰਾ, ਪ੍ਰਸ਼ਾਸ਼ਨ ਬੇਖ਼ਬਰ
ਇਸ ਮੌਕੇ ਏਬੀਪੀ ਸਾਂਝਾ ਦੀ ਟੀਮ ਨੇ ਪਿੰਡ ਰਿਵਾਸ ਬ੍ਰਾਹਮਣਾ ਵਿਖੇ ਗਰਾਊਂਡ ਰਿਐਲਟੀ ਚੈੱਕ ਕੀਤਾ, ਜਿੱਥੇ ਕਿ ਵੱਡੀ ਨਦੀ ਦੇ ਵਿੱਚ ਬੂਟੀ ਫਸੀ ਹੋਣ ਕਰਕੇ ਪਿੰਡ ਨਿਵਾਸੀਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇੱਕ ਪਾਸੇ ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੇ ਵਿੱਚ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਕਈ ਜਗ੍ਹਾ ਤੇ ਰੈਡ ਅਲਰਟ ਵੀ ਜਾਰੀ ਕੀਤਾ ਗਿਆ ਹੈ। ਇਸ ਮੌਕੇ ਪੰਜਾਬ ਦੇ ਕਈ ਇਲਾਕੇ ਹੜ੍ਹਾਂ ਦੀ ਮਾਰ ਹੇਠ ਵੀ ਆ ਗਏ ਹਨ। ਇਸ ਦੌਰਾਨ ਪਟਿਆਲਾ ਪ੍ਰਸ਼ਾਸਨ ਵੱਲੋਂ ਵੱਡੀ ਨਦੀ ਦੇ ਸਫਾਈ ਕਰਨ ਦੇ ਵੱਡੇ ਵੱਡੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਇਹ ਇਸ ਲਈ ਕਿਹਾ ਜਾ ਰਿਹਾ ਹੈ ਕਿ ਕਿਉਂਕਿ ਵੱਡੀ ਨਦੀ ਦੇ ਵਿੱਚ ਕਈ ਥਾਂ ‘ਤੇ ਹਾਲੇ ਵੀ ਜੰਗਲੀ ਬੂਟੀ ਫਸੀ ਹੋਈ ਹੈ ਜਿਸ ਨਾਲ ਕਿ ਪਾਣੀ ਦਾ ਪੂਰੀ ਤਰ੍ਹਾਂ ਨਿਕਾਸ ਨਹੀਂ ਹੋ ਰਿਹਾ ਹੈ।
ਇਸ ਮੌਕੇ ਏਬੀਪੀ ਸਾਂਝਾ ਦੀ ਟੀਮ ਨੇ ਪਿੰਡ ਰਿਵਾਸ ਬ੍ਰਾਹਮਣਾ ਵਿਖੇ ਗਰਾਊਂਡ ਰਿਐਲਟੀ ਚੈੱਕ ਕੀਤਾ, ਜਿੱਥੇ ਕਿ ਵੱਡੀ ਨਦੀ ਦੇ ਵਿੱਚ ਬੂਟੀ ਫਸੀ ਹੋਣ ਕਰਕੇ ਪਿੰਡ ਨਿਵਾਸੀਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਸਰੇ ਪਾਸੇ ਰਿਵਾਸ ਬ੍ਰਾਹਮਣਾ ਪੁਲ ਜੋ ਕਿ ਖਾਸੀ ਖਸਤਾ ਹਾਲਤ ਦੇ ਵਿੱਚ ਹੈ ਉੱਥੇ ਲੋਕਾਂ ਵੱਲੋਂ ਵੀ ਟਿਕਰੀ ਪਹਿਰਾ ਲਗਾਇਆ ਜਾ ਰਿਹਾ ਹੈ। ਲੋਕਾਂ ਦਾ ਆਰੋਪ ਹੈ ਕਿ ਪ੍ਰਸ਼ਾਸਨ ਵੱਲੋਂ ਵੱਡੀ ਨਦੀ ਦੀ ਪੂਰੀ ਤਰਹਾਂ ਸਫਾਈ ਨਹੀਂ ਕੀਤੀ ਗਈ ਜਿਸ ਕਰਕੇ ਕਿ ਪਾਣੀ ਆਉਣ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਪੁਲ ਕਿਸੇ ਵੀ ਸਮੇਂ ਟੁੱਟ ਸਕਦਾ ਹੈ
ਪੰਜਾਬ ਵਿੱਚ ਵਿਗੜ ਰਹੇ ਨੇ ਹਾਲਾਤ
ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਕਾਰਨ ਪੰਜਾਬ ਦੇ 7 ਜ਼ਿਲ੍ਹੇ ਹੜ੍ਹ ਦੀ ਮਾਰ ਹੇਠ ਆ ਗਏ ਹਨ। ਰਣਜੀਤ ਸਾਗਰ ਡੈਮ ਤੇ ਭਾਖੜਾ ਡੈਮ ਦੇ ਪਾਣੀ ਦੇ ਪੱਧਰ ਵਧਣ ਕਾਰਨ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ। ਇਸ ਕਾਰਨ ਰਾਵੀ, ਸਤਲੁਜ ਅਤੇ ਬਿਆਸ ਦਰਿਆਵਾਂ ਦਾ ਪਾਣੀ ਦਾ ਪੱਧਰ ਵਧ ਰਿਹਾ ਹੈ।
ਬਿਆਸ ਦਰਿਆ 'ਤੇ ਬਣੇ ਚੱਕੀ ਰੇਲਵੇ ਪੁਲ ਦੇ ਹੇਠਾਂ ਮਿੱਟੀ ਡਿੱਗਣ ਕਾਰਨ ਪਠਾਨਕੋਟ-ਜਲੰਧਰ ਰੇਲਵੇ ਰੂਟ ਬੰਦ ਕਰ ਦਿੱਤਾ ਗਿਆ ਹੈ। ਇਸ ਨਾਲ 90 ਰੇਲਗੱਡੀਆਂ ਪ੍ਰਭਾਵਿਤ ਹੋਈਆਂ। ਕੁਝ ਨੂੰ ਪਠਾਨਕੋਟ-ਅੰਮ੍ਰਿਤਸਰ-ਜਲੰਧਰ ਰੂਟ ਰਾਹੀਂ ਭੇਜਿਆ ਜਾ ਰਿਹਾ ਹੈ।
ਹੜ੍ਹ ਦੀ ਸਥਿਤੀ ਨੂੰ ਦੇਖਦੇ ਹੋਏ, ਜਲੰਧਰ, ਕਪੂਰਥਲਾ, ਪਠਾਨਕੋਟ ਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਨਾਲ-ਨਾਲ ਅੰਮ੍ਰਿਤਸਰ ਦੇ ਅਜਨਾਲਾ ਅਤੇ ਰਈਆ ਬਲਾਕਾਂ ਦੇ ਸਕੂਲ ਅੱਜ ਬੰਦ ਕਰ ਦਿੱਤੇ ਗਏ ਹਨ। ਫਾਜ਼ਿਲਕਾ ਦੇ 20 ਹੜ੍ਹ ਪ੍ਰਭਾਵਿਤ ਪਿੰਡਾਂ ਦੇ ਸਕੂਲ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਗਏ ਹਨ। ਹਰੀਕੇ ਹੈੱਡ ਵਰਕਸ ਤੋਂ ਛੱਡੇ ਗਏ ਪਾਣੀ ਕਾਰਨ ਤਰਨਤਾਰਨ ਅਤੇ ਫਿਰੋਜ਼ਪੁਰ ਦੇ ਇਲਾਕਿਆਂ ਵਿੱਚ ਹੜ੍ਹ ਵਰਗੇ ਹਾਲਾਤ ਹਨ।






















