ਰਾਜਪੁਰਾ ਤੋਂ ਗੁਰਪ੍ਰੀਤ ਧੀਮਾਨ ਦੀ ਰਿਪੋਰਟ 


Road Accident: ਬੀਤੀ ਦੇਰ ਸ਼ਾਮ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਟਰੱਕ ਅਤੇ ਕਾਰ ਦੀ ਜ਼ਬਰਦਸਤ ਟੱਕਰ ਹੋਈ । ਹਾਦਸਾ ਇਨਾ ਭਿਆਨਕ ਸੀ ਟਰੱਕ ਦੀ ਟੱਕਰ ਵਿੱਚ ਕਾਰ ਸੜਕ 'ਤੇ ਲੱਗੇ ਖੰਬੇ ਵਿੱਚ ਜਾ ਕੇ ਡਿਵਾਈਡਰ 'ਤੇ ਚੜ੍ਹ ਗਈ ਜਾਣਕਾਰੀ ਮੁਤਾਬਕ, ਕਾਰ ਵਿੱਚ ਸਵਾਰ ਹਰਵਿੰਦਰ ਸਿੰਘ 38 ਸਾਲਾਂ ਆਪਣੀ ਪਤਨੀ ਦੇ ਨਾਲ ਸ਼ਿਮਲਾ ਤੋਂ ਪਟਿਆਲਾ ਆਪਣੇ ਸਹੁਰੇ ਘਰ ਜਾ ਰਿਹਾ ਸੀ ਪਰ ਸਹੁਰੇ ਘਰ ਜਾਣ ਤੋਂ ਪਹਿਲਾਂ ਹੀ ਕਾਰ ਅਤੇ ਟਰੱਕ ਦੀ ਜਬਰਦਸਤ ਟੱਕਰ ਹੋਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਏ ਜਿਨਾਂ ਨੂੰ ਬੜੀ ਮੁਸ਼ਕਿਲ ਦੇ ਨਾਲ ਕਾਰ ਦੇ ਵਿੱਚੋਂ ਕੱਢਿਆ ਗਿਆ।


ਕਾਰ ਦੀਆਂ ਟਾਕੀਆਂ ਤੋੜ ਕੇ ਕੱਢਿਆ ਬਾਹਰ


ਹਾਦਸੇ ਸਮੇ ਮੌਕੇ ਉੱਤੇ ਮੌਜੂਦ ਲੋਕਾਂ ਨੇ ਕਾਰ ਦੀਆਂ ਦੋਨੋਂ ਖਿੜਕੀਆਂ ਤੋੜ ਕੇ ਜ਼ਖ਼ਮੀਆਂ ਨੂੰ ਬਾਹਰ ਕੱਢਿਆ ਗਿਆ। ਜਿੰਨ੍ਹਾਂ ਨੂੰ ਤੁਰੰਤ ਇਲਾਜ ਦੇ ਲਈ ਰਾਜਪੁਰਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਗੰਭੀਰ ਹਾਲਤ ਦੇਖਕੇ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਇਸ ਮੌਕੇ ਹਾਲਤ ਜ਼ਿਆਦਾ ਗੰਭੀਰ ਦੇਖਦਿਆਂ ਪਰਿਵਾਰ ਵਾਲਿਆਂ ਨੇ ਨਜ਼ਦੀਕ ਪੈਂਦੇ ਪ੍ਰਾਈਵੇਟ ਫੋਰਟਿਸ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਜਿੱਥੇ ਇਲਾਜ ਦੌਰਾਨ ਹਰਵਿੰਦਰ ਸਿੰਘ 38 ਸਾਲਾਂ ਦੀ ਮੌਤ ਹੋ ਗਈ। 


ਮ੍ਰਿਤਰ ਦੇ ਭਰਾ ਨੇ ਕੀ ਕਿਹਾ ?


ਮ੍ਰਿਤਕ ਦੇ ਭਰਾ ਜਸਕਰਨ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਰਵਿੰਦਰ ਸਿੰਘ ਪਟਿਆਲੇ ਆਪਣੇ ਸਹੁਰੇ ਘਰ ਜਾ ਰਿਹਾ ਸੀ ਤਾਂ ਉਨ੍ਹਾਂ ਦਾ ਰਸਤੇ ਵਿੱਚ ਐਕਸੀਡੈਂਟ ਹੋਣ ਕਾਰਨ ਉਨ੍ਹਾਂ ਨੂੰ ਫੋਰਟੀਸ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਜਿੱਥੇ ਹਰਿੰਦਰ ਸਿੰਘ ਮੌਤ ਹੋ ਗਈ ਅਤੇ ਉਨ੍ਹਾਂ ਦੀ ਪਤਨੀ ਗੰਭੀਰ ਜ਼ਖ਼ਮੀ ਹੈ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।


ਪੁਲਿਸ ਅਧਿਕਾਰੀਆਂ ਨੇ ਕੀ ਕਿਹਾ ?


ਸਰਬਜੀਤ ਸਿੰਘ ਏਐਸਆਈ ਬੱਸ ਸਟੈਂਡ ਚੌਕੀ ਰਾਜਪੁਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਦਿੱਲੀ- ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਕਾਰ ਟਰੱਕ ਦੀ ਟੱਕਰ ਹੋਈ ਹੈ ਤਾਂ ਅਸੀਂ ਮੌਕੇ ਤੇ ਪਹੁੰਚੇ ਜਖਮੀਆਂ ਨੂੰ ਤੁਰੰਤ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰ ਗੰਭੀਰ ਜ਼ਖਮੀ ਹੋਣ ਕਾਰਨ ਉਹਨਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਸੀ ਪਰ ਰਿਸ਼ਤੇਦਾਰਾਂ ਫੋਰਟਿਸ ਹਸਪਤਾਲ ਲਈ ਲੈ ਗਏ। ਇਸ ਮੌਕੇ ਸੂਚਨਾ ਆਈ ਹੈ ਕਿ ਹਰਵਿੰਦਰ ਸਿੰਘ 38 ਸਾਲਾਂ ਦੀ ਮੌਤ ਹੋ ਗਈ ਹੈ ਪਰਿਵਾਰ ਦੇ ਕਹਿਣ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।