Crime News: 20 ਹਜ਼ਾਰ ਦੇ ਲਾਲਚ 'ਚ ਸਕੂਲੀ ਵਿਦਿਆਰਥਣ ਨੂੰ ਕੀਤਾ ਅਗਵਾ, ਫਿਰ ਕਰਵਾਇਆ ਜ਼ਬਰਦਸਤੀ ਵਿਆਹ
Patiala News: ਪਟਿਆਲਾ ਵਿੱਚ ਸਕੂਲੀ ਵਿਦਿਆਰਥਣ ਨਾਲ 20 ਹਜ਼ਾਰ ਦੇ ਲਾਲਚ ਵਿੱਚ ਅਗਵਾ ਕੇ ਜਬਰਨ ਵਿਆਹ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
Patiala News: ਪਟਿਆਲਾ ਵਿੱਚ ਸਕੂਲੀ ਵਿਦਿਆਰਥਣ ਨਾਲ 20 ਹਜ਼ਾਰ ਦੇ ਲਾਲਚ ਵਿੱਚ ਅਗਵਾ ਕੇ ਜਬਰਨ ਵਿਆਹ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਸ਼ਿਕਾਇਤ ਮਿਲਣ 'ਤੇ ਕਾਰਵਾਈ ਕਰਦਿਆਂ ਹੋਇਆਂ ਪੁਲਿਸ ਨੇ ਘਟਨਾ ਦੇ ਪੰਜ ਦਿਨਾਂ ਬਾਅਦ ਦੋਸ਼ੀ ਲਾੜੇ ਦੇ ਘਰੋਂ ਲੜਕੀ ਨੂੰ ਬਰਾਮਦ ਕਰ ਲਿਆ। ਨਾਲ ਹੀ ਦੋਸ਼ੀ ਲਾੜਾ, ਉਸ ਦੇ ਪਿਤਾ, ਵਿਚੋਲਣ ਮਾਸੀ ਅਤੇ ਉਸ ਦੀ ਭਾਣਜੀ ਨੂੰ ਗ੍ਰਿਫਤਾਰ ਕਰ ਲਿਆ ਹੈ। ਅਦਾਲਤ ਨੇ ਚਾਰੋਂ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ’ਤੇ ਜੇਲ੍ਹ ਭੇਜ ਦਿੱਤਾ ਹੈ।
ਪੀੜਤ ਵਿਦਿਆਰਥੀ ਦੇ ਪਿਤਾ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਉਨ੍ਹਾਂ ਦੀ ਕੁੜੀ 24 ਅਪਰੈਲ ਨੂੰ ਸਵੇਰੇ 7.15 ਵਜੇ ਦੇ ਕਰੀਬ ਤਿਆਰ ਹੋ ਕੇ ਸਾਈਕਲ ’ਤੇ ਸਕੂਲ ਗਈ ਸੀ। ਸਵੇਰੇ ਕਰੀਬ 11 ਵਜੇ ਪਿਤਾ ਨੂੰ ਪਿੰਡ ਵਿੱਚ ਕਿਸੇ ਵਿਅਕਤੀ ਦਾ ਫੋਨ ਆਇਆ ਕਿ ਉਨ੍ਹਾਂ ਦੀ ਲੜਕੀ ਦਾ ਸਾਈਕਲ ਉਨ੍ਹਾਂ ਦੇ ਘਰ ਦੇ ਬਾਹਰ ਖੜ੍ਹਾ ਹੈ।
ਪਿਤਾ ਤੁਰੰਤ ਸਕੂਲ ਪਹੁੰਚੇ, ਜਿੱਥੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਬੇਟੀ ਸਕੂਲ ਨਹੀਂ ਆਈ ਹੈ। ਇਸ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਸਬੰਧਤ ਥਾਣਾ ਬਖਸ਼ੀਵਾਲਾ ਦੇ ਇੰਚਾਰਜ ਅਜੇ ਪਰੌਚਾ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸਦਰ ਵਿੱਚ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੌਰਾਨ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ’ਤੇ ਪਤਾ ਲੱਗਿਆ ਕਿ ਉਕਤ ਸਕੂਲੀ ਵਿਦਿਆਰਥਣ ਨੂੰ ਇੱਕ ਔਰਤ ਅਤੇ ਇੱਕ ਵਿਅਕਤੀ ਮੋਟਰਸਾਈਕਲ ’ਤੇ ਬਿਠਾ ਕੇ ਕਿਤੇ ਲੈ ਜਾ ਰਹੇ ਸਨ। ਅਗਲੇਰੀ ਜਾਂਚ ਦੌਰਾਨ ਔਰਤ ਅਤੇ ਪੁਰਸ਼ ਦੀ ਪਛਾਣ ਹੋ ਗਈ।
ਇਹ ਵੀ ਪੜ੍ਹੋ: Firozpur News: ਜੇਲ੍ਹ ਪੁਲਿਸ ਦੀ ਵੱਡੀ ਲਾਪਰਵਾਹੀ! ਹਸਪਤਾਲ 'ਚ ਇਲਾਜ ਦੇ ਦੌਰਾਨ ਕੈਦੀ ਫਰਾਰ
ਜਦੋਂ ਮੁਲਜ਼ਮ ਜਗਤਾਰ ਸਿੰਘ ਅਤੇ ਉਸ ਦੇ ਲੜਕੇ ਅੰਮ੍ਰਿਤਪਾਲ ਸਿੰਘ (25) ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਅੰਮ੍ਰਿਤਪਾਲ ਸਿੰਘ ਜੋ ਕਿ ਮਿਹਨਤ ਮਜ਼ਦੂਰੀ ਕਰਦਾ ਸੀ, ਨੇ ਔਰਤ ਨੂੰ ਆਪਣੇ ਲਈ ਰਿਸ਼ਤਾ ਲੱਭਣ ਲਈ ਕਿਹਾ ਸੀ। ਜਦੋਂ ਔਰਤ ਨੇ ਇਸ ਬਾਰੇ ਆਪਣੀ ਭਾਣਜੀ ਨਾਲ ਗੱਲ ਕੀਤੀ ਤਾਂ ਉਹ ਸਕੂਲੀ ਵਿਦਿਆਰਥਣ ਨੂੰ ਕਦੇ ਪੈਸੇ ਅਤੇ ਕਦੇ ਖਾਣ-ਪੀਣ ਦਾ ਲਾਲਚ ਦੇ ਕੇ ਗੁੰਮਰਾਹ ਕਰਨ ਲੱਗ ਪਈ।
ਲੜਕੀ ਨੂੰ ਹਿਰਾਸਤ ਵਿਚ ਲੈਣ ਤੋਂ ਬਾਅਦ ਉਸ ਦੀ ਭਾਣਜੀ ਨੇ 24 ਅਪ੍ਰੈਲ ਨੂੰ ਨੌਜਵਾਨ ਦੇ ਪਿਤਾ ਜਗਤਾਰ ਸਿੰਘ ਅਤੇ ਉਸ ਦੀ ਮਾਸੀ ਨੂੰ ਪਿੰਡ ਬੁਲਾਇਆ। ਜਿੱਥੋਂ ਦੋਵੇਂ ਲੜਕੀ ਨੂੰ ਮੋਟਰਸਾਈਕਲ 'ਤੇ ਆਪਣੇ ਨਾਲ ਲੈ ਗਏ। ਪੁਲੀਸ ਅਨੁਸਾਰ ਜਿਸ ਦਿਨ ਲੜਕੀ ਨੂੰ ਭਜਾ ਕੇ ਲਿਜਾਇਆ ਗਿਆ, ਉਸੇ ਦਿਨ ਉਸ ਦਾ ਵਿਆਹ ਅੰਮ੍ਰਿਤਪਾਲ ਸਿੰਘ ਨਾਲ ਮੰਦਰ ਵਿੱਚ ਹੋਇਆ ਸੀ।
ਇਸ ਦੇ ਨਾਲ ਹੀ ਪੁਲਿਸ ਨੇ ਕਿਹਾ ਕਿ ਨੌਜਵਾਨ ਨੇ ਕੁੜੀ ਨਾਲ ਕੋਈ ਗਲਤ ਸਬੰਧ ਨਹੀਂ ਬਣਾਏ ਸਨ। ਪੁਲਿਸ ਦਾ ਕਹਿਣਾ ਹੈ ਕਿ ਵਿਆਹ ਤੋਂ ਬਾਅਦ ਲੜਕੀ ਉਕਤ ਨੌਜਵਾਨ ਦੀ ਭੈਣ ਨਾਲ ਰਹਿ ਰਹੀ ਸੀ। ਘਟਨਾ ਦੇ ਪੰਜਵੇਂ ਦਿਨ ਪੁਲਿਸ ਨੇ ਲੜਕੀ ਨੂੰ ਬਰਾਮਦ ਕਰ ਲਿਆ। ਪੁਲਿਸ ਨੇ ਇਸ ਮਾਮਲੇ ਵਿੱਚ ਪਿੰਡ ਦੀ ਇੱਕ ਔਰਤ ਦੀ ਭੂਮਿਕਾ ਤੋਂ ਇਨਕਾਰ ਕੀਤਾ ਹੈ, ਜਦਕਿ ਵਿਦਿਆਰਥੀ ਦੇ ਪਰਿਵਾਰਕ ਮੈਂਬਰ ਵੀ ਇਸ ਔਰਤ ਦੇ ਮਾਮਲੇ ਵਿੱਚ ਸ਼ਾਮਲ ਹੋਣ ਦੇ ਦੋਸ਼ ਲਗਾ ਰਹੇ ਹਨ।