ਪਿੰਡ ਮਰਦਾਂਪੁਰ ਵਿਖੇ ਡੇਂਗੂ ਨਾਲ ਜਾਨ ਗਵਾਉਣ ਵਾਲੇ ਪਰਿਵਾਰਾਂ ਦੇ ਨਾਲ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਗਹਿਰੇ ਦੇ ਦੁੱਖ ਦਾ ਕੀਤਾ ਪ੍ਰਗਟਾਵਾ
ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਦੀਆਂ ਨਕਾਮੀਆਂ ਦਾ ਨਤੀਜਾ ਭੁਗਤ ਰਹੇ ਨੇ ਪਿੰਡ ਵਾਸੀ :- ਜਲਾਲਪੁਰ
ਡੇਂਗੂ ਦੇ ਵਾਧੇ ਪ੍ਰਭਾਵ ਨੂੰ ਦੇਖਦਿਆਂ ਹੋਇਆਂ ਪੀਐਚਸੀ ਮਰਦਾਪੁਰ ਦੇ ਵਿੱਚ 24 ਘੰਟੇ ਮੁਹੱਈਆ ਕਰਵਾਈ ਜਾਵੇ ਡਾਕਟਰਾਂ ਦੀ ਟੀਮ :- ਪਿੰਡ ਵਾਸੀ
ਘਨੌਰ 5 ਨਵੰਬਰ (ਗੁਰਪ੍ਰੀਤ ਧੀਮਾਨ)
ਪਟਿਆਲਾ ਜ਼ਿਲ੍ਹੇ ਦੇ ਵਿੱਚ ਵੱਧ ਰਹੇ ਡੇਂਗੂ ਅਤੇ ਹਲਕਾ ਘਨੌਰ ਦੇ ਪਿੰਡ ਮਰਦਾਂਪੁਰ ਦੇ ਵਿੱਚ ਡੇਂਗੂ ਕਾਰਨ ਹੋਈਆਂ ਛੇ ਮੌਤਾਂ ਤੋਂ ਬਾਅਦ ਹੁਣ ਵੀ ਅਧਿਕਾਰੀਆਂ ਦੇ ਵੱਲੋਂ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ ਜਾ ਰਿਹਾ ਉਹਨਾਂ ਕਿਹਾ ਕਿ ਇਹਨਾਂ ਮੌਤਾਂ ਦਾ ਜਿੰਮੇਵਾਰ ਸਿੱਧਾ ਸਿੱਧਾ ਪ੍ਰਸ਼ਾਸਨ ਹੈ। ਕਿਉਂਕਿ ਜੇਕਰ ਸਮਾਂ ਰਹਿੰਦੇ ਪਹਿਲਾਂ ਹੀ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਤਾਂ ਅੱਜ 6 ਜਾਨਾ ਮੇਰੇ ਹਲਕੇ ਦੇ ਲੋਕਾਂ ਦੀਆਂ ਨਾ ਜਾਂਦੀਆਂ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਘਨੌਰ ਤੋਂ ਸਾਬਕਾ ਵਿਧਾਇਕ ਅਤੇ ਕਾਂਗਰਸੀ ਆਗੂ ਮਦਲ ਲਾਲ ਜਲਾਲਪੁਰ ਨੇ ਪਿੰਡ ਮਰਦਾਪੁਰ ਵਿਖੇ ਡੇਂਗੂ ਕਾਰਨ ਜਾਨ ਗਵਾਉਣ ਵਾਲੇ ਪਰਿਵਾਰਾਂ ਦੇ ਨਾਲ ਹਮਦਰਦੀ ਪ੍ਰਗਟ ਕਰਦਿਆਂ ਹੋਇਆ ਕੀਤਾ। ਮਦਲ ਲਾਲ ਜਲਾਲਪੁਰ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੇ ਵੱਲੋਂ ਢਾਈ ਸਾਲ ਦੇ ਵਿੱਚ ਇੱਕ ਧੇਲੇ ਦਾ ਵਿਕਾਸ ਕਾਰਜ ਨਹੀਂ ਕੀਤਾ। ਪਿੰਡ ਦੇ ਛੱਪੜ ਜਾਂ ਫਿਰ ਨਾਲੀਆਂ ਦੀ ਗੱਲ ਕੀਤੀ ਉਹਨਾਂ ਦੇ ਵਿੱਚ ਗੰਦਗੀ ਦੇ ਢੇਰ ਲੱਗੇ ਹੋਏ ਹਨ। ਅਤੇ ਜੋ ਵਿਕਾਸ ਕਾਰਜ ਉਹਨਾਂ ਦੀ ਸਰਕਾਰ ਦੇ ਵਿੱਚ ਆਰੰਭ ਕੀਤੇ ਗਏ ਸਨ ਉਹ ਵੀ ਹਲੇ ਅੱਧ ਵਿਚਕਾਰ ਲਟਕੇ ਹੋਏ ਹਨ। ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਵੱਲ ਗੋਰ ਕੀਤਾ ਜਾਵੇ ਅਤੇ ਜੋ ਇਸ ਸਮੇਂ ਡੇਂਗੂ ਕਾਰਨ ਹਸਪਤਾਲਾਂ ਦੇ ਵਿੱਚ ਦਾਖਲ ਹਨ ਉਹਨਾਂ ਦਾ ਇਲਾਜ ਕਰਵਾਇਆ ਜਾਵੇ ਅਤੇ ਪਿੰਡ ਦੇ ਵਿੱਚ ਦੁਬਾਰਾ ਅਜਿਹੀ ਬਿਮਾਰੀ ਨਾ ਫੈਲੇ ਉਸ ਨੂੰ ਲੈ ਕੇ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਵੇ। ਉਹਨਾਂ ਕਿਹਾ ਕਿ ਜੋ ਪੀਐਚਸੀ ਮਰਦਾਪੁਰ ਡਿਸਪੈਂਸਰੀ ਹੈ ਉਸਦੇ ਵੀ ਹਾਲਾਤ ਅੱਜ ਬਦ ਤੋਂ ਬਤਰ ਹਨ ਡਿਸਪੈਂਸਰੀ ਦੇ ਨਾਲ ਲੱਗਦੇ ਦਰਖਤਾਂ ਅਤੇ ਡਿਸਪੈਂਸਰੀ ਦੇ ਵਿੱਚ ਸਫਾਈ ਤੱਕ ਨਹੀਂ। ਇਸ ਮੌਕੇ ਜਲਾਲਪੁਰ ਨੇ ਕਿਹਾ ਕਿ ਸੂਬੇ ਦੇ ਹਾਲਾਤ ਇਸ ਤਰ੍ਹਾਂ ਦੇ ਹੋ ਚੁੱਕੇ ਹਨ ਕਿ ਅੱਜ ਲੋਕ ਤਰਾਹੀ ਤਰਾਹੀ ਕਰ ਰਹੇ ਹਨ ਅਤੇ ਲੋਕਾਂ ਦੇ ਵਿੱਚ ਤਾਂ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਕਿ ਜਿਸ ਤਰ੍ਹਾਂ ਰੋਜ਼ਾਨਾ ਕਤਲ ਵਰਗੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਅਤੇ ਹੁਣ ਜੋ ਸੂਬੇ ਦੇ ਵਿੱਚ ਕਿਸਾਨ ਮੰਡੀਆਂ ਦੇ ਵਿੱਚ ਰੁਲ ਰਹੇ ਹਨ ਉਹਨਾਂ ਵੱਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਡੇਂਗੂ ਕਰਨ ਜਾਨ ਗਵਾਉਣ ਵਾਲੇ ਪਰਿਵਾਰਾਂ ਦੇ ਨਾਲ ਹਮਦਰਦੀ ਪ੍ਰਗਟ ਕਰਦਿਆਂ ਹੋਇਆ ਜਲਾਲਪੁਰ ਨੇ ਸੂਬਾ ਸਰਕਾਰ ਨੂੰ ਲੰਬੇ ਹੱਥ ਲੈਂਦਾ ਹੋਇਆ ਕਿਹਾ ਕਿ ਜੇਕਰ ਸਮਾਂ ਰਹਿੰਦਿਆਂ ਪਹਿਲਾਂ ਹੀ ਲੋਕਾਂ ਦੇ ਵਿੱਚ ਜਾਗਰੂਕਤਾ ਫੈਲਾਈ ਜਾਂਦੀ ਜਾਂ ਫਿਰ ਜਿਨਾਂ ਥਾਵਾਂ ਦੇ ਉੱਪਰ ਡੇਂਗੂ ਬਣਦਾ ਹੈ ਉਹਨਾਂ ਥਾਵਾਂ ਦੇ ਉੱਪਰ ਸਪਰੇ ਕਰਾਏ ਜਾਂਦੀ ਤਾਂ ਅੱਜ ਛੇ ਜਾਨਾ ਨਾ ਗਵਾਣੀਆਂ ਪੈਂਦੀਆਂ। ਇਸ ਮੌਕੇ ਉਹਨਾਂ ਨਾਲ ਗੁਰਦੀਪ ਸਿੰਘ ਦੀਪਾ, ਨੈਬ ਸਿੰਘ ਅਵਤਾਰ ਸਿੰਘ ਲੰਬਰਦਾਰ, ਹਰਵਿੰਦਰ ਸਿੰਘ ਹੈਪੀ, ਜਗੀਰ ਸਿੰਘ,ਗੁਰਮੀਤ ਸਿੰਘ ਆਦੀ ਹੋਰ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।