Mohalgarh village Gurdwara: ਪਟਿਆਲਾ ਦੇ ਜੁਲਕਾ ਥਾਣੇ ਅਧੀਨ ਪੈਂਦੇ ਪਿੰਡ ਮੋਲਗੜ੍ਹ ਵਿੱਚ ਜਿੱਥੇ ਬੀਤੇ ਦਿਨੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ, ਉੱਥੇ ਹੁਣ ਮਾਹੌਲ ਸ਼ਾਂਤ ਹੈ ਅਤੇ ਸੰਗਤਾਂ ਉੱਥੇ ਜਾ ਕੇ ਗੁਰੂ ਘਰ ਵਿੱਚ ਮੱਥਾ ਟੇਕ ਰਹੀਆਂ ਹਨ।
ਕੇਸਗੜ੍ਹ ਸਾਹਿਬ ਤੋ ਆਏ ਜਥੇਦਾਰ ਸਾਹਿਬ ਨੇ ਨਗਰ ਨਿਵਾਸੀਆਂ ਦੇ ਹਰੇਕ ਘਰ ਦੇ ਮੁਖੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਆ ਕੇ ਮਾਫ਼ੀ ਮੰਗਣ ਅਤੇ ਪਿੰਡ ਦੀ ਸੰਗਤ ਵਲੋਂ ਗੁਰੂ ਘਰ ਵਿਖੇ ਨਿਤ ਨੇਮ ਕਰਨ ਲਈ ਕਿਹਾ ਗਿਆ।
ਉੱਧਰ ਪਿੰਡ ਨਿਵਾਸੀਆਂ ਨੇ ਦੱਸਿਆ ਹੈ ਕਿ ਜੋ ਦੋਸ਼ੀ ਹੈ ਉਸਦਾ ਦਿਮਾਗ 10 ਤੋਂ 20 ਪ੍ਰਤੀਸ਼ਤ ਹੀ ਕੰਮ ਕਰਦਾ ਹੈ। ਬਾਕੀ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਕਾਰਵਾਈ ਕਰ ਰਿਹਾ ਹੈ, ਸਾਡੇ ਪਿੰਡ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।
ਪਿੰਡ ਨਿਵਾਸੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਾਡੇ ਪਿੰਡ ਨੂੰ ਜੋ ਵੀ ਸਾਨੂੰ ਸੇਵਾ ਲਗਾਓਣਗੇ ਸਾਡੇ ਸਭ ਦੇ ਸਿਰ ਮੱਥੇ ਹੋਵੇਗੀ।
ਦੱਸ ਦਈਏ ਬੀਤੇ ਦਿਨੀਂ ਪਟਿਆਲਾ ਦੇ ਪਿੰਡ ਮੋਲਗੜ੍ਹ 'ਚ ਇੱਕ ਵਿਅਕਤੀ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਵਨ ਸਰੂਪ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਇਸ ਬੇਅਦਬੀ ਦੀ ਘਟਨਾ ਨੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਜਿਸ ਤੋਂ ਬਾਅਦ ਸੰਗਤਾਂ ਦਰਮਿਆਨ ਭਾਰੀ ਰੋਹ ਦੇਖਣ ਨੂੰ ਮਿਲ ਰਿਹਾ ਹੈ। ਜਿਸ ਵਿਅਕਤੀ ਨੇ ਇਸ ਨਾਪਾਕ ਘਟਨਾ ਨੂੰ ਅੰਜਾਮ ਦਿੱਤਾ ਹੈ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਹੈ।
ਹੋਰ ਪੜ੍ਹੋ : ਨਸ਼ਾ ਤਸਕਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ CIA ਪਟਿਆਲਾ ਵੱਲੋਂ 60 ਕਿੱਲੋ ਭੁੱਕੀ ਸਮੇਤ ਦੋ ਤਸਕਰ ਕਾਬੂ