Election Update: ਆਖ਼ਰਕਾਰ ਪਰਨੀਤ ਕੌਰ ਨੇ ਫੜ੍ਹ ਹੀ ਲਿਆ ਕਮਲ ਦਾ ਫੁੱਲ, ਪਟਿਆਲਾ ਤੋਂ ਹੋਣਗੇ ਉਮੀਦਵਾਰ ?
ਪਰਨੀਤ ਕੌਰ ਨੇ ਕਿਹਾ ਕਿ ਪਿਛਲੇ 25 ਸਾਲ ਤੋਂ ਮੈਂ ਪੰਜਾਬ ਲਈ ਕੰਮ ਕੀਤਾ ਹੈ। ਅੱਜ ਸਮਾਂ ਆ ਗਿਆ ਹੈ ਕਿ ਜੋ ਸਾਡੇ ਬੱਚਿਆਂ ਦਾ ਸਮਾਂ ਚੰਗਾ ਬਣਾ ਸਕੇ। ਪੀਐਮ ਮੋਦੀ ਜੀ ਆਪਣੀ ਟੀਮ ਦੇ ਮੁਖੀ ਹਨ।
Parneet Kaur Join BJP: ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਨੇ ਬੀਜੇਪੀ ਜੁਆਇਨ ਕਰ ਲਈ ਹੈ। ਉਨ੍ਹਾਂ ਨੇ ਅੱਜ ਦਿੱਲੀ ਵਿੱਚ ਬੀਜੇਪੀ ਦਾ ਪੱਲਾ ਫੜਿਆ। ਉਨ੍ਹਾਂ ਨੂੰ ਪੰਜਾਬ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ, ਵਿਨੋਦ ਤਾਵੜੇ, ਤਰੁਣ ਚੁੱਘ, ਅਰੁਣ ਸਿੰਘ, ਵਿਜੇ ਰੂਪਾਨੀ ਨੇ ਬੀਜੇਪੀ ਵਿੱਚ ਸ਼ਾਮਲ ਕਰਵਾਇਆ।
ਇਸ ਮੌਕੇ ਪਰਨੀਤ ਕੌਰ ਨੇ ਕਿਹਾ ਕਿ ਪਿਛਲੇ 25 ਸਾਲ ਤੋਂ ਮੈਂ ਪੰਜਾਬ ਲਈ ਕੰਮ ਕੀਤਾ ਹੈ। ਅੱਜ ਸਮਾਂ ਆ ਗਿਆ ਹੈ ਕਿ ਜੋ ਸਾਡੇ ਬੱਚਿਆਂ ਦਾ ਸਮਾਂ ਚੰਗਾ ਬਣਾ ਸਕੇ। ਪੀਐਮ ਮੋਦੀ ਜੀ ਆਪਣੀ ਟੀਮ ਦੇ ਮੁਖੀ ਹਨ। ਉਨ੍ਹਾਂ ਦੇ ਕੰਮਾਂ ਨੂੰ ਦੇਖਦੇ ਹੋਏ ਤੇ ਉਨ੍ਹਾਂ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਬੀਜੇਪੀ ਵਿੱਚ ਸ਼ਾਮਲ ਹੋ ਰਹੀ ਹਾਂ। ਉਨ੍ਹਾਂ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਮੋਦੀ ਜੀ ਸਾਡੇ ਦੇਸ਼ ਨੂੰ ਹੋਰ ਅੱਗੇ ਲੈ ਕੇ ਜਾਣਗੇ। ਮੈਨੂੰ ਵੀ ਹੁਣ ਬੀਜੇਪੀ ਵਿੱਚ ਕੰਮ ਕਰਨ ਲਈ ਮੌਕਾ ਮਿਲ ਰਿਹਾ ਹੈ।
ਕੌਣ ਨੇ ਪਰਨੀਤ ਕੌਰ?
ਪਰਨੀਤ ਕੌਰ ਯੂਪੀਏ-2 ਦੇ ਕਾਰਜਕਾਲ ਦੌਰਾਨ 2009 ਤੋਂ 2012 ਤੱਕ ਕੇਂਦਰੀ ਵਿਦੇਸ਼ ਰਾਜ ਮੰਤਰੀ ਰਹੇ। ਉਹ ਚਾਰ ਵਾਰ ਪਟਿਆਲਾ ਸੰਸਦੀ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਪਹਿਲੇ ਮਹਿਲਾ ਸੰਸਦ ਮੈਂਬਰ ਹਨ। ਉਹ ਸਾਲ 1999, 2004, 2009 ਅਤੇ 2019 ਵਿੱਚ ਲੋਕ ਸਭਾ ਚੋਣਾਂ ਜਿੱਤਣ ਵਿੱਚ ਸਫਲ ਰਹੇ ਸੀ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਪ੍ਰਨੀਤ ਕੌਰ ਪਟਿਆਲਾ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਧਰਮਵੀਰ ਗਾਂਧੀ ਤੋਂ ਹਾਰ ਗਏ ਸੀ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ