Patiala News: ਗੁੱਸਾ ਮੌਤ ਬਰਾਬਰ! ਸਿਰਫ 10 ਰੁਪਏ ਪਿੱਛੇ ਝਗੜੇ ਨੇ ਪਹੁੰਚਾਇਆ ਚਾਰ ਨੌਜਵਾਨਾਂ ਨੂੰ ਜੇਲ੍ਹ
ਸਿਆਣੇ ਕਹਿੰਦੇ ਹਨ ਕਿ ਗੁੱਸਾ ਮੌਤ ਬਰਾਬਰ ਹੁੰਦਾ ਹੈ। ਇਸ ਦੀ ਮਿਸਲਾ ਪਾਤੜਾਂ ਸ਼ਹਿਰ ਵਿੱਚ ਵੇਖਣ ਨੂੰ ਮਿਲੀ। ਇੱਥੇ ਸਿਰਫ 10 ਰੁਪਏ ਪਿੱਛੇ ਝਗੜੇ ਨੇ ਚਾਰ ਨੌਜਵਾਨਾਂ ਨੂੰ ਜੇਲ੍ਹ ਪਹੁੰਚਾ ਦਿੱਤਾ। ਸ਼ਹਿਰ ਦੇ ਜਾਖਲ ਰੋਡ ਉੱਤੇ ਟਾਇਰਾਂ ਨੂੰ ਪੈਂਚਰ...
Patiala News: ਸਿਆਣੇ ਕਹਿੰਦੇ ਹਨ ਕਿ ਗੁੱਸਾ ਮੌਤ ਬਰਾਬਰ ਹੁੰਦਾ ਹੈ। ਇਸ ਦੀ ਮਿਸਲਾ ਪਾਤੜਾਂ ਸ਼ਹਿਰ ਵਿੱਚ ਵੇਖਣ ਨੂੰ ਮਿਲੀ। ਇੱਥੇ ਸਿਰਫ 10 ਰੁਪਏ ਪਿੱਛੇ ਝਗੜੇ ਨੇ ਚਾਰ ਨੌਜਵਾਨਾਂ ਨੂੰ ਜੇਲ੍ਹ ਪਹੁੰਚਾ ਦਿੱਤਾ। ਸ਼ਹਿਰ ਦੇ ਜਾਖਲ ਰੋਡ ਉੱਤੇ ਟਾਇਰਾਂ ਨੂੰ ਪੈਂਚਰ ਲਾਉਣ ਵਾਲੀ ਦੁਕਾਨ ’ਤੇ ਮੋਟਰਸਾਈਕਲ ਦੇ ਟਾਇਰ ਵਿੱਚ ਹਵਾ ਪਵਾਉਣ ਮਗਰੋਂ 10 ਰੁਪਏ ਬਦਲੇ ਦੁਕਾਨਦਾਰ ਪਿਉ-ਪੁੱਤਰਾਂ ’ਤੇ ਤਲਵਾਰ ਤੇ ਡਾਂਗਾਂ ਨਾਲ ਹਮਲਾ ਕਰਨ ਵਾਲੇ ਚਾਰ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਤੇ ਅਦਾਲਤ ਨੇ ਚਾਰਾਂ ਮੁਲਜ਼ਮਾਂ ਨੂੰ ਜੇਲ੍ਹ ਭੇਜ ਦਿੱਤਾ ਹੈ।
ਇਸ ਬਾਰੇ ਡੀਐਸਪੀ ਪਾਤੜਾਂ ਗੁਰਦੀਪ ਸਿੰਘ ਦਿਓਲ ਨੇ ਦੱਸਿਆ ਕਿ ਪਿਛਲੇ ਦਿਨੀਂ ਜਾਖਲ ਰੋਡ ਉੱਤੇ ਇੱਕ ਨੌਜਵਾਨ ਮੋਟਰਸਾਈਕਲ ਵਿੱਚ ਹਵਾ ਪਵਾਉਣ ਲਈ ਆਇਆ ਸੀ। ਹਵਾ ਪਾਉਣ ਉਪਰੰਤ ਦੁਕਾਨਦਾਰ ਵੱਲੋਂ 10 ਰੁਪਏ ਮੰਗਣ ’ਤੇ ਹੋਈ ਤਲਖ ਕਲਾਮੀ ਉਪਰੰਤ ਨੌਜਵਾਨ ਨੇ ਕੁਝ ਹੋਰ ਸਾਥੀ ਬੁਲਾ ਕੇ ਦੁਕਾਨਦਾਰ ਤੇ ਉਸ ਦੇ ਪੁੱਤਰਾਂ ਉੱਤੇ ਹਮਲਾ ਕਰ ਦਿੱਤਾ। ਇਸ ਵਿੱਚ ਦੁਕਾਨਦਾਰ ਪ੍ਰਕਾਸ਼ ਚੰਦ, ਉਸ ਦੇ ਤਿੰਨ ਪੁੱਤਰ ਜਸਵਿੰਦਰ ਸਿੰਘ, ਹਰਵਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ।
ਇਸ ਸਬੰਧੀ ਵਾਇਰਲ ਹੋਈ ਵੀਡੀਓ ਦੀ ਪੜਤਾਲ ਦੇ ਆਧਾਰ ਉੱਤੇ ਕੇਸ ਦਰਜ ਕਰ ਕੇ ਥਾਣਾ ਮੁਖੀ ਪਾਤੜਾਂ ਹਰਮਨਪ੍ਰੀਤ ਸਿੰਘ ਚੀਮਾ ਤੇ ਸ਼ਹਿਰੀ ਪੁਲਿਸ ਚੌਕੀ ਦੇ ਇੰਚਾਰਜ ਬਲਜੀਤ ਸਿੰਘ ਦੀ ਅਗਵਾਈ ਵਿੱਚ ਬਣਾਈਆਂ ਟੀਮਾਂ ਨੇ ਲਵਪ੍ਰੀਤ ਸਿੰਘ ਲਵਲੀ, ਲਛਮਣ ਸਿੰਘ ਬਲਵਿੰਦਰ ਸਿੰਘ ਬਿੰਦੂ ਤੇ ਸੁਖਵਿੰਦਰ ਸਿੰਘ ਸਾਰੇ ਵਾਸੀ ਪਿੰਡ ਹਰਿਆਊ ਖੁਰਦ ਨੂੰ ਵਾਰਦਾਤ ਸਮੇਂ ਵਰਤੀ ਗਈ ਕਾਰ, ਮੋਟਰਸਾਈਕਲ, ਤਲਵਾਰ ਤੇ ਡਾਂਗਾਂ ਸਣੇ ਗ੍ਰਿਫ਼ਤਾਰ ਕਰ ਲਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ