ਪੜਚੋਲ ਕਰੋ

Farmer Protest: ਹਰਿਆਣਾ ਦੀ ਡ੍ਰੋਨ ਕਾਰਵਾਈ 'ਤੇ ਪੰਜਾਬ ਸਰਕਾਰ ਨੇ ਚੁੱਕੇ ਸਵਾਲ, ਅਨਿਲ ਵਿਜ ਨੇ ਕਿਹਾ ਦਿੱਲੀ ਦਹਿਲਾਉਣ ਚੱਲੇ ਕਿਸਾਨ ਅਸੀਂ ਰੋਕਾਂਗੇ

Haryana drone operation: ਅਨਿਲ ਵਿਜ ਨੇ ਕਿਹਾ ਕਿ ਜੇ ਕਿਸਾਨ ਸਾਡੇ ਜਵਾਨਾਂ ਨੂੰ ਮਾਰ ਕੇ ਪੰਜਾਬ ਭੱਜਦੇ ਹਨ ਤਾਂ ਅਸੀਂ ਇਹਨਾਂ ਨੂੰ ਫੜਾਂਗੇ ਹੀ। ਇਸ ਤੋਂ ਇਲਾਵਾ ਗ੍ਰਹਿ ਮੰਤਰੀ ਨੇ ਕਿਹਾ ਕਿ ਸਾਡੇ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਹਨ।

Haryana drone operation: ਦਿੱਲੀ ਮਾਰਚ ਕਰਨ ਲਈ ਨਿੱਤਰੇ ਕਿਸਾਨਾਂ ਨੂੰ ਹਰਿਆਣਾ ਦੀਆਂ ਸਰਹੱਦਾਂ 'ਤੇ ਰੋਕ ਲਿਆ ਗਿਆ ਹੈ। ਹਰਿਆਣਾ ਪੁਲਿਸ ਵੱਲੋਂ ਲਗਾਤਾਰ ਕਿਸਾਨਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਕਿਸਾਨ ਬੈਰੀਕੇਡ ਤੋੜ ਕੇ ਅੱਗੇ ਵੱਧਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਹਰਿਆਣਾ ਪੁਲਿਸ ਵੱਲੋਂ ਡ੍ਰੋਨ ਨਾਲ ਅੱਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਹਨ। 

ਹਰਿਆਣਾਂ ਪੁਲਿਸ ਦੀ ਡ੍ਰੋਨ ਕਾਰਵਾਈ 'ਤੇ ਪਟਿਆਲਾ ਪ੍ਰਸ਼ਾਸਨ ਨੇ ਸਵਾਲ ਖੜ੍ਹੇ ਕੀਤੇ ਹਨ। ਪਟਿਆਲਾ ਦੇ ਡੀਸੀ ਨੇ ਅੰਬਾਲਾ ਦੇ ਡੀਸੀ ਨੂੰ ਇੱਕ ਪੱਤਰ ਲਿਖਿਆ ਹੈ। ਜਿਸ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਵਾਲੇ ਪਾਸੇ ਤੁਹਾਡੇ ਡ੍ਰੋਨ ਨਹੀਂ ਉੱਡ ਸਕਦੇ। ਪਟਿਆਲਾ ਡੀਸੀ ਨੇ ਕਿਹਾ ਕਿ ਤੁਸੀਂ ਆਪਣੀ ਸਰਹੱਦ ਅੰਦਰ ਕਿਸੇ ਤਰ੍ਹਾਂ ਦੀ ਵੀ ਕਾਰਵਾਈ ਕਰ ਸਕਦੇ ਹੋ, ਪਰ ਸਾਡੀ ਸਰਹੱਦ ਵਿੱਚ ਦਖਲ ਨਹੀਂ ਦੇ ਸਕਦੇ।

ਦੂਜੇ ਪਾਸੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ। ਅਨਿਲ ਵਿਜ ਨੇ ਕਿਹਾ  ਹੈ ਕਿ ਪੰਜਾਬ ਪੁਲਿਸ ਨੇ ਕਿਸਾਨਾਂ ਨੂੰ ਕਿਉਂ ਨਹੀਂ ਰੋਕਿਆ ਜੇ ਰੋਕ ਲਾਈ ਹੁੰਦੀ ਤਾਂ ਹਰਿਆਣਾ ਦੀ ਸਰਹੱਦ ਤੱਕ ਨਾ ਪਹੁੰਚਦੇ। ਅਨਿਲ ਵਿਜ ਨੇ ਕਿਹਾ ਕੀ ਇਹ ਹੁਣ ਭਾਰਤ ਪਾਕਿਸਤਾਨ ਬਣ ਗਿਆ ਹੈ। ਕਿਸਾਨ ਦਿੱਲੀ ਨੂੰ ਦਹਿਲਾਉਣਾ ਚਾਹੁੰਦੇ ਹਨ ਅਸੀਂ ਤਾਂ ਇਹਨਾਂ ਨੁੰ ਰੋਕਾਂਗੇ ਹੀ। 

ਅਨਿਲ ਵਿਜ ਨੇ ਕਿਹਾ ਕਿ ਜੇ ਕਿਸਾਨ ਸਾਡੇ ਜਵਾਨਾਂ ਨੂੰ ਮਾਰ ਕੇ ਪੰਜਾਬ ਭੱਜਦੇ ਹਨ ਤਾਂ ਅਸੀਂ ਇਹਨਾਂ ਨੂੰ ਫੜਾਂਗੇ ਹੀ। ਇਸ ਤੋਂ ਇਲਾਵਾ ਗ੍ਰਹਿ ਮੰਤਰੀ ਨੇ ਕਿਹਾ ਕਿ ਸਾਡੇ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਹਨ। ਕਿਸਾਨਾਂ ਵੱਲੋਂ ਪੱਥਰਬਾਜ਼ੀ ਕੀਤੀ ਜਾ ਰਹੀ ਹੈ। ਸਾਡੇ ਇੱਕ ਡੀਐਸਪੀ ਸਮੇਤ 25 ਪੁਲਿਸ ਮੁਲਾਜ਼ਮ ਜ਼ਖਮੀ ਹੋਏ ਹਨ। 

 ਹਰਿਆਣਾ ਦੇ 7 ਜ਼ਿਲ੍ਹਿਆਂ ਵਿੱਚ ਇੰਟਰਨੈੱਟ ਦੀ ਪਾਬੰਦੀ 15 ਫਰਵਰੀ ਦੀ ਅੱਧੀ ਰਾਤ 12 ਤੱਕ ਵਧਾ ਦਿੱਤੀ ਗਈ ਹੈ। ਅੰਬਾਲਾ, ਕੁਰੂਕਸ਼ੇਤਰ, ਕੈਥਲ, ਜੀਂਦ, ਹਿਸਾਰ, ਫਤਿਹਾਬਾਦ, ਸਿਰਸਾ ਵਿੱਚ ਇਹ ਪਾਬੰਦੀ ਲਾਗੂ ਰਹੇਗੀ। ਰਾਜਸਥਾਨ ਦੇ ਵੀ ਤਿੰਨ ਜਿਲ੍ਹਿਆਂ ਵਿੱਚ ਇੰਟਰਨੈੱਟ ਸੇਵਾਵਾਂ ਰੋਕ ਦਿੱਤੀਆਂ ਗਈਆਂ ਹਨ। 

ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Agriculture News: ਕਿਸਾਨਾਂ ਨੂੰ ਮਿਲੇ 100 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ, ਜੈਵਿਕ ਉਤਪਾਦਾਂ ਲਈ MSP ਤੇ ਫਰੀ ਫਸਲ ਬੀਮਾ, ਲੋਕ ਸਭਾ 'ਚ ਰਿਪੋਰਟ ਪੇਸ਼
ਕਿਸਾਨਾਂ ਨੂੰ ਮਿਲੇ 100 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ, ਜੈਵਿਕ ਉਤਪਾਦਾਂ ਲਈ MSP ਤੇ ਫਰੀ ਫਸਲ ਬੀਮਾ, ਲੋਕ ਸਭਾ 'ਚ ਰਿਪੋਰਟ ਪੇਸ਼
Agriculture News: ਕਿਸਾਨਾਂ ਲਈ ਖਤਰੇ ਦੀ ਘੰਟੀ! ਭਾਰਤੀ ਖੇਤੀਬਾੜੀ ਨੂੰ ਤਬਾਹ ਕਰ ਦੇਵੇਗੀ ਟਰੰਪ ਦੀ 'ਟੈਰਿਫ ਵਾਰ'! 
ਕਿਸਾਨਾਂ ਲਈ ਖਤਰੇ ਦੀ ਘੰਟੀ! ਭਾਰਤੀ ਖੇਤੀਬਾੜੀ ਨੂੰ ਤਬਾਹ ਕਰ ਦੇਵੇਗੀ ਟਰੰਪ ਦੀ 'ਟੈਰਿਫ ਵਾਰ'! 
Arvind Kejriwal: ਪੰਜਾਬ ਦੀ ਸਿਆਸਤ 'ਚ ਕੇਜਰੀਵਾਲ ਦੀ ਐਂਟਰੀ! ਵਿਰੋਧੀ ਧਿਰਾਂ 'ਚ ਭੂਚਾਲ
Arvind Kejriwal: ਪੰਜਾਬ ਦੀ ਸਿਆਸਤ 'ਚ ਕੇਜਰੀਵਾਲ ਦੀ ਐਂਟਰੀ! ਵਿਰੋਧੀ ਧਿਰਾਂ 'ਚ ਭੂਚਾਲ
SGPC Meeting: ਪੰਥਕ ਸਿਆਸਤ 'ਚ ਭੂਚਾਲ! ਸ਼੍ਰੋਮਣੀ ਕਮੇਟੀ ਨੇ ਅੰਮ੍ਰਿਤਸਰ ਦੀ ਥਾਂ ਚੰਡੀਗੜ੍ਹ ਬੁਲਾਈ ਮੀਟਿੰਗ, ਵੱਡੇ ਫੈਸਲੇ 'ਤੇ ਲੱਗੇਗੀ ਮੋਹਰ
SGPC Meeting: ਪੰਥਕ ਸਿਆਸਤ 'ਚ ਭੂਚਾਲ! ਸ਼੍ਰੋਮਣੀ ਕਮੇਟੀ ਨੇ ਅੰਮ੍ਰਿਤਸਰ ਦੀ ਥਾਂ ਚੰਡੀਗੜ੍ਹ ਬੁਲਾਈ ਮੀਟਿੰਗ, ਵੱਡੇ ਫੈਸਲੇ 'ਤੇ ਲੱਗੇਗੀ ਮੋਹਰ
Advertisement
ABP Premium

ਵੀਡੀਓਜ਼

SGPC ਦਾ ਵੱਡਾ ਐਕਸ਼ਨ! ਹੁਣ ਕਈ ਅਧਿਕਾਰੀਆਂ ਦੇ ਤਬਾਦਲੇBhai Amritpal Singh| ਹੁਣ ਕਤਲ ਕੇਸ 'ਚ ਵੀ MP ਅੰਮ੍ਰਿਤਪਾਲ ਸਿੰਘ ਦਾ ਨਾਂ !ਪੰਜਾਬ ਕੈਬਨਿਟ ਦੀ ਮੀਟਿੰਗ ਅੱਜ, ਵੱਡੇ ਫੈਸਲਿਆਂ ਤੇ ਲੱਗੇਗੀ ਮੋਹਰBikram Majithia| Akali Dal | ਮਜੀਠੀਆ ਨੂੰ ਮਨਾਉਣ ਪਹੁੰਚੇ ਬਲਵਿੰਦਰ ਭੁੰਦੜ, ਕੀ ਮੰਨ ਗਏ ਮਜੀਠੀਆ ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Agriculture News: ਕਿਸਾਨਾਂ ਨੂੰ ਮਿਲੇ 100 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ, ਜੈਵਿਕ ਉਤਪਾਦਾਂ ਲਈ MSP ਤੇ ਫਰੀ ਫਸਲ ਬੀਮਾ, ਲੋਕ ਸਭਾ 'ਚ ਰਿਪੋਰਟ ਪੇਸ਼
ਕਿਸਾਨਾਂ ਨੂੰ ਮਿਲੇ 100 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ, ਜੈਵਿਕ ਉਤਪਾਦਾਂ ਲਈ MSP ਤੇ ਫਰੀ ਫਸਲ ਬੀਮਾ, ਲੋਕ ਸਭਾ 'ਚ ਰਿਪੋਰਟ ਪੇਸ਼
Agriculture News: ਕਿਸਾਨਾਂ ਲਈ ਖਤਰੇ ਦੀ ਘੰਟੀ! ਭਾਰਤੀ ਖੇਤੀਬਾੜੀ ਨੂੰ ਤਬਾਹ ਕਰ ਦੇਵੇਗੀ ਟਰੰਪ ਦੀ 'ਟੈਰਿਫ ਵਾਰ'! 
ਕਿਸਾਨਾਂ ਲਈ ਖਤਰੇ ਦੀ ਘੰਟੀ! ਭਾਰਤੀ ਖੇਤੀਬਾੜੀ ਨੂੰ ਤਬਾਹ ਕਰ ਦੇਵੇਗੀ ਟਰੰਪ ਦੀ 'ਟੈਰਿਫ ਵਾਰ'! 
Arvind Kejriwal: ਪੰਜਾਬ ਦੀ ਸਿਆਸਤ 'ਚ ਕੇਜਰੀਵਾਲ ਦੀ ਐਂਟਰੀ! ਵਿਰੋਧੀ ਧਿਰਾਂ 'ਚ ਭੂਚਾਲ
Arvind Kejriwal: ਪੰਜਾਬ ਦੀ ਸਿਆਸਤ 'ਚ ਕੇਜਰੀਵਾਲ ਦੀ ਐਂਟਰੀ! ਵਿਰੋਧੀ ਧਿਰਾਂ 'ਚ ਭੂਚਾਲ
SGPC Meeting: ਪੰਥਕ ਸਿਆਸਤ 'ਚ ਭੂਚਾਲ! ਸ਼੍ਰੋਮਣੀ ਕਮੇਟੀ ਨੇ ਅੰਮ੍ਰਿਤਸਰ ਦੀ ਥਾਂ ਚੰਡੀਗੜ੍ਹ ਬੁਲਾਈ ਮੀਟਿੰਗ, ਵੱਡੇ ਫੈਸਲੇ 'ਤੇ ਲੱਗੇਗੀ ਮੋਹਰ
SGPC Meeting: ਪੰਥਕ ਸਿਆਸਤ 'ਚ ਭੂਚਾਲ! ਸ਼੍ਰੋਮਣੀ ਕਮੇਟੀ ਨੇ ਅੰਮ੍ਰਿਤਸਰ ਦੀ ਥਾਂ ਚੰਡੀਗੜ੍ਹ ਬੁਲਾਈ ਮੀਟਿੰਗ, ਵੱਡੇ ਫੈਸਲੇ 'ਤੇ ਲੱਗੇਗੀ ਮੋਹਰ
Punjab Congress Meeting: ਪੰਜਾਬ ਕਾਂਗਰਸ 'ਚ ਵੱਡੀ ਹਲਚਲ, ਦਿੱਲੀ ‘ਚ ਸੱਦੀ ਗਈ ਵੱਡੀ ਬੈਠਕ, ਸਿੱਧੂ ਗੈਰਹਾਜ਼ਰ!
Punjab Congress Meeting: ਪੰਜਾਬ ਕਾਂਗਰਸ 'ਚ ਵੱਡੀ ਹਲਚਲ, ਦਿੱਲੀ ‘ਚ ਸੱਦੀ ਗਈ ਵੱਡੀ ਬੈਠਕ, ਸਿੱਧੂ ਗੈਰਹਾਜ਼ਰ!
Punjab News: SGPC ਵੱਲੋਂ ਵੱਡਾ ਐਕਸ਼ਨ! ਨਵੇਂ ਜਥੇਦਾਰ ਦੀ ਨਿਯੁਕਤੀ ਤੋਂ ਬਾਅਦ ਕਈ ਅਧਿਕਾਰੀਆਂ ਦੇ ਤਬਾਦਲੇ
Punjab News: SGPC ਵੱਲੋਂ ਵੱਡਾ ਐਕਸ਼ਨ! ਨਵੇਂ ਜਥੇਦਾਰ ਦੀ ਨਿਯੁਕਤੀ ਤੋਂ ਬਾਅਦ ਕਈ ਅਧਿਕਾਰੀਆਂ ਦੇ ਤਬਾਦਲੇ
Pakistan Train Hijack: ਟ੍ਰੇਨ ਹਾਈਜੈਕ ਦਾ ਪਹਿਲਾ ਦਹਿਸ਼ਤ ਭਰਿਆ ਵੀਡੀਓ ਆਇਆ ਸਾਹਮਣੇ, BLA ਨੇ ਐਕਸ਼ਨ ਨਾਲ ਪਾਕਿਸਤਾਨ ਨੂੰ ਹਿਲਾਇਆ
Pakistan Train Hijack: ਟ੍ਰੇਨ ਹਾਈਜੈਕ ਦਾ ਪਹਿਲਾ ਦਹਿਸ਼ਤ ਭਰਿਆ ਵੀਡੀਓ ਆਇਆ ਸਾਹਮਣੇ, BLA ਨੇ ਐਕਸ਼ਨ ਨਾਲ ਪਾਕਿਸਤਾਨ ਨੂੰ ਹਿਲਾਇਆ
Punjab News: ਪੰਜਾਬ 'ਚ ਖ਼ਤਰਨਾਕ ਵਾਇਰਸ ਨੂੰ ਲੈ ਅਲਰਟ ਜਾਰੀ, ਸਰਕਾਰ ਨੇ ਕੀਤਾ ਸੁਚੇਤ; ਸਾਵਧਾਨ ਰਹੋ...
Punjab News: ਪੰਜਾਬ 'ਚ ਖ਼ਤਰਨਾਕ ਵਾਇਰਸ ਨੂੰ ਲੈ ਅਲਰਟ ਜਾਰੀ, ਸਰਕਾਰ ਨੇ ਕੀਤਾ ਸੁਚੇਤ; ਸਾਵਧਾਨ ਰਹੋ...
Embed widget