Patiala News: ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫਿਰ ਕਿਸਾਨਾਂ ਕੋਲ ਨਹਿਰੀ ਪਾਣੀ ਪਹੁੰਚਾਉਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਗਲੇ ਸਾਲ ਝੋਨੇ ਦੇ ਸੀਜ਼ਨ ’ਚ 70% ਤੋਂ 75% ਤੱਕ ਕੱਸੀਆਂ ਦਾ ਪਾਣੀ ਕਿਸਾਨਾਂ ਕੋਲ ਪਹੁੰਚਾਇਆ ਜਾਵੇਗਾ। ਸੀਐਮ ਭਗਵੰਤ ਮਾਨ ਨੇ ਇਹ ਦਾਅਵਾ ਸੋਮਵਾਰ ਨੂੰ ਪਟਿਆਲਾ ਵਿੱਚ ਕਰਵਾਈ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ।



ਸੀਐਮ ਭਗਵੰਤ ਮਾਨ ਨੇ ਟਵੀਟ ਕੀਤਾ...ਬਹੁਤ ਸਾਲਾਂ ਤੋਂ ਬੰਦ ਪਈਆਂ ਕੱਸੀਆਂ ਨੂੰ ਅਸੀਂ ਮੁੜ ਸ਼ੁਰੂ ਕਰਨ ਜਾ ਰਹੇ ਹਾਂ…ਹੁਣ ਪਾਈਪਾਂ ਪਾਉਣ ਦਾ ਕੰਮ ਚੱਲ ਰਿਹੈ…ਸਾਡਾ ਮਕਸਦ ਪੰਜਾਬ ਦੀ ਧਰਤੀ ਦੇ ਪਾਣੀ ਨੂੰ ਬਚਾਉਣਾ ਹੈ…ਅਗਲੇ ਸਾਲ ਝੋਨੇ ਦੇ ਸੀਜ਼ਨ ’ਚ ਅਸੀਂ 70% ਤੋਂ 75% ਤੱਕ ਕੱਸੀਆਂ ਦਾ ਪਾਣੀ ਕਿਸਾਨਾਂ ਕੋਲ ਪਹੁੰਚਾ ਕੇ ਰਹਾਂਗੇ…


 


 







ਉਨ੍ਹਾਂ ਨੇ ਕਿਹਾ ਕਿ ਅਸੀਂ ਸਾਡੇ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ, ਨੌਕਰੀਆਂ ਦੇਣ ਵਾਲੇ ਬਣਾਵਾਂਗੇ। ਅਸੀਂ ਉਨ੍ਹਾਂ ਦੇ ਕਾਰੋਬਾਰ ਸ਼ੁਰੂ ਕਰਾਉਣਾ ਚਾਹੁੰਦੇ ਹਾਂ। ਅਸੀਂ ਸਾਡੇ ਨੌਜਵਾਨਾਂ ਨੂੰ 30-35 ਸਵਾਰੀਆਂ ਵਾਲੀਆਂ ਬੱਸਾਂ ਦੇਵਾਂਗੇ ਜੋ 7-8 ਪਿੰਡਾਂ ਦੇ ਰੂਟਾਂ ਮੁਤਾਬਕ ਉਨ੍ਹਾਂ ਨੂੰ ਸ਼ਹਿਰਾਂ ਨਾਲ਼ ਜੋੜਿਆ ਕਰਨਗੀਆਂ। ਸਰਕਾਰ ਨੌਜਵਾਨਾਂ ਨੂੰ ਬਿਨਾਂ ਵਿਆਜ ਦੇ ਪੈਸੇ ਦੇ ਕੇ ਬੱਸਾਂ ਦੇਵੇਗੀ, ਜਦੋਂ ਕਮਾ ਲੈਣਗੇ ਵਾਪਸ ਕਰ ਦੇਣ...ਬੱਸਾਂ ਉਨ੍ਹਾਂ ਦੀਆਂ ਹੋ ਜਾਣਗੀਆਂ।



ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭ੍ਰਿਸ਼ਟਾਚਾਰ ਤੇ ਨਸ਼ਾ ਕਿਸੇ ਵੀ ਵਰਗ, ਜਮਾਤ, ਸੰਗਠਨ ਤੇ ਸਮਾਜ ਲਈ ਬੇਹੱਦ ਘਾਤਕ ਹੁੰਦਾ ਹੈ, ਇਸ ਕਰ ਕੇ ਇਨ੍ਹਾਂ ਦੋਹਾਂ ਹੀ ਅਲਾਮਤਾਂ ਖ਼ਿਲਾਫ਼ ਸਾਰੀਆਂ ਸਿਆਸੀ ਧਿਰਾਂ ਨੂੰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਅੱਗੇ ਆਉਣ ਦੀ ਲੋੜ ਹੈ। 


ਉਨ੍ਹਾਂ ਕਿਹਾ ਕਿ ਸਿਆਸੀ ਧਿਰਾਂ ਨੂੰ ਚਾਹੀਦਾ ਹੈ ਕਿ ਉਹ ਭ੍ਰਿਸ਼ਟਾਚਾਰੀਆਂ ਤੇ ਨਸ਼ਾ ਤਸਕਰਾਂ ਜਾਂ ਉਨ੍ਹਾਂ ਦੇ ਹਮਾਇਤੀਆਂ ਨੂੰ ਆਪੋ-ਆਪਣੀਆਂ ਪਾਰਟੀਆਂ ਵਿਚੋਂ ਬਾਹਰ ਦਾ ਰਸਤਾ ਦਿਖਾਉਣ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਭ੍ਰਿਸ਼ਟਾਚਾਰੀਆਂ ਦੇ ਸੰਘ ਵਿੱਚ ਹੱਥ ਪਾ ਕੇ ਵੀ ਲੁੱਟ ਦਾ ਪੈਸਾ ਕੱਢ ਲਿਆਵੇਗੀ। ਉਨ੍ਹਾਂ ਜਿੱਥੇ ਬਿਨਾ ਨਾਮ ਲਿਆਂ ਸੁਖਪਾਲ ਖਹਿਰਾ ’ਤੇ ਤਨਜ਼ ਕੱਸਿਆ, ਉੱਥੇ ਹੀ ਭ੍ਰਿਸ਼ਟ ਕਾਰਵਾਈਆਂ ਲਈ ਪ੍ਰਮੁੱਖ ਅਕਾਲੀ ਆਗੂਆਂ ਨੂੰ ਵੀ ਲੰਬੇ ਹੱਥੀਂ ਲਿਆ।