Patiala News: ਸਵੇਰੇ-ਸਵੇਰੇ ਹਰ ਕੋਈ ਸਕੂਟਰ-ਮੋਟਰਸਾਈਕਲ ਤੇ ਕਾਰਾਂ ਉੱਪਰ ਸਵਾਰ ਹੋ ਕੇ ਦਫਤਰਾਂ ਨੂੰ ਨਿਕਲ ਪੈਂਦਾ ਹੈ। ਬਹੁਤੇ ਲੋਕਾਂ ਨੇ 2-3 ਕਿਲੋਮੀਟਰ ਦੂਰ ਹੀ ਜਾਣਾ ਹੁੰਦਾ ਹੈ ਪਰ ਕਾਰ ਜਾਂ ਫਿਰ ਹੋਰ ਵਾਹਨ ਵਿੱਚ ਸਵਾਰ ਹੋ ਕੇ ਜਾਂਦੇ ਹਨ। ਇਸ ਨਾਲ ਸੜਕਾਂ ਉੱਪਰ ਜਾਮ ਲੱਗੇ ਜਾਂਦੇ ਹਨ ਤੇ ਵਾਤਾਵਰਨ ਵੀ ਪ੍ਰਦੂਸ਼ਿਤ ਹੁੰਦਾ ਹੈ। ਅੱਜ ਇਹ ਗੰਭੀਰ ਸਮੱਸਿਆ ਬਣ ਗਈ ਹੈ। ਅਜਿਹੇ ਲੋਕਾਂ ਨੂੰ ਹੀ ਖਾਸ ਸੁਨੇਹਾ ਦੇਣ ਲਈ ਪਟਿਆਲਾ ਦੀ ਡੀਸੀ ਸਾਕਸ਼ੀ ਸਾਹਨੀ (Sakshi Sahni) ਪੈਦਲ ਹੀ ਦਫਤਰ ਨੂੰ ਚੱਲ ਪਈ। ਉਨ੍ਹਾਂ ਨਾਲ ਬਾਡੀਗਾਰਡ ਵੀ ਪੈਦਲ ਹੀ ਚੱਲ ਰਹੇ ਸੀ। 


ਸਾਕਸ਼ੀ ਸਾਹਨੀ ਨੇ ਦੱਸਿਆ ਕਿ ਅੱਜ ਸਵੇਰੇ ਉਹ ਵਾਤਾਵਰਨ ਦੀ ਸੰਭਾਲ ਦਾ ਸੰਦੇਸ਼ ਦੇਣ ਪੈਦਲ ਆਪਣੇ ਦਫ਼ਤਰ ਪਹੁੰਚੀ। ਸਵੇਰੇ ਡੀਸੀ ਨੂੰ ਪੈਦਲ ਜਾਂਦੇ ਦੇਖ ਲੋਕਾਂ ਨੂੰ ਕੁਝ ਸਮਝ ਨਾ ਆਇਆ। ਬਾਅਦ ਵਿੱਚ ਪਤਾ ਲੱਗਾ ਕਿ ਉਹ ਪੈਦਲ ਹੀ ਦਫ਼ਤਰ ਜਾ ਰਹੀ ਹੈ। ਡੀਸੀ ਦੇ ਗੰਨਮੈਨ ਤੇ ਪੀਐਸਓ ਵੀ ਨਾਲ ਪੈਦਲ ਚੱਲਦੇ ਹੋਏ ਡੀਸੀ ਦਫ਼ਤਰ ਪੁੱਜੇ। ਡੀਸੀ ਸਾਕਸ਼ੀ ਸਾਹਨੀ ਦੇ ਨਾਲ ਦੋ ਹੋਰ ਮੁਲਾਜ਼ਮ ਵੀ ਸਾਈਕਲ ਨਾਲ ਦੌੜਦੇ ਦੇਖੇ ਗਏ।


ਵਾਤਾਵਰਨ ਸੁਰੱਖਿਆ ਦਾ ਸੁਨੇਹਾ
ਡੀਸੀ ਸਾਕਸ਼ੀ ਸਾਹਨੀ ਨੇ ਅੱਜ ਪੈਦਲ ਚੱਲਦਿਆਂ ਵਾਤਾਵਰਨ ਸੰਭਾਲ ਦਾ ਸੁਨੇਹਾ ਦਿੱਤਾ। ਇਸ ਰਾਹੀਂ ਆਮ ਲੋਕਾਂ ਨੂੰ ਵਾਹਨਾਂ ਦੀ ਘੱਟ ਤੋਂ ਘੱਟ ਵਰਤੋਂ ਕਰਨ ਦਾ ਸੁਨੇਹਾ ਵੀ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਵਾਤਾਵਰਨ ਨਾਲ ਲਗਾਤਾਰ ਹੋ ਰਹੀ ਛੇੜਛਾੜ ਕਾਰਨ ਜਲਵਾਯੂ ਪਰਿਵਰਤਨ ਸਮੇਤ ਹੋਰ ਕੁਦਰਤੀ ਆਫ਼ਤਾਂ ਵਿੱਚ ਵਾਧਾ ਹੋ ਰਿਹਾ ਹੈ।


ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਡੀਸੀ ਪਟਿਆਲਾ ਸਾਕਸ਼ੀ ਸਾਹਨੀ ਨੇ ਪਟਿਆਲਾ ਸਕੂਲ ਦੀ ਵਿਦਿਆਰਥਣ ਨੂੰ ਇੱਕ ਦਿਨ ਲਈ ਡੀਸੀ ਬਣਾ ਕੇ ਆਪਣੀ ਕੁਰਸੀ ’ਤੇ ਬਿਠਾਇਆ ਸੀ। ਇਸ ਤੋਂ ਇਲਾਵਾ ਵਿਦਿਆਰਥੀ ਨੂੰ ਸਰਕਾਰੀ ਕੰਮਾਂ ਤੇ ਰਿਕਾਰਡ ਰੂਮ ਬਾਰੇ ਵੀ ਜਾਣਕਾਰੀ ਦਿੱਤੀ ਗਈ। ਉਸ ਦੌਰਾਨ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਇੱਕ ਦਿਨ ਲਈ ਡੀਸੀ ਬਣੇ ਵਿਦਿਆਰਥੀ ਨਾਲ ਮੁਲਾਕਾਤ ਵੀ ਕੀਤੀ ਸੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।