Patiala News: ਪੰਜਾਬ ਦਾ ਸਰਕਾਰੀ ਅਫਸਰ ਕਰਦਾ ਅਫੀਮ ਦੀ ਤਸਕਰੀ! ਕਾਰ 'ਚ ਲਵਾਇਆ ਕਮਾਲ ਦਾ ਜੁਗਾੜ
Punjab News: ਹਾਸਲ ਜਾਣਕਾਰੀ ਮੁਤਾਬਕ ਨਾਭਾ ਦੀ ਸਦਰ ਪੁਲਿਸ ਨੇ ਸਾਢੇ ਤਿੰਨ ਕਿੱਲੋ ਅਫੀਮ ਦੀ ਤਸਕਰੀ ਕਰਨ ਦੇ ਦੋਸ਼ ਹੇਠ ਪੰਚਾਇਤ ਸਕੱਤਰ ਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ।
Patiala News: ਸਰਕਾਰੀ ਅਫਸਰ ਅਫੀਮ ਦਾ ਵੱਡਾ ਤਸਕਰ ਨਿਕਲਿਆ ਹੈ। ਪੰਚਾਇਤ ਸਕੱਤਰ ਤੇ ਉਸ ਦਾ ਸਾਥੀ ਰਾਜਸਥਾਨ ਨੂੰ ਅਫੀਮ ਲੈ ਕੇ ਆਉਂਦੇ ਸੀ। ਮੁਲਜ਼ਮਾਂ ਨੇ ਕਾਰ ਦੇ ਹੇਠਲੇ ਪਾਸੇ ਚੋਰ ਬਕਸਾ ਲਵਾਏ ਹੋਏ ਸੀ ਜਿਸ ਵਿੱਚ ਅਫੀਮ ਲੁਕਾ ਕੇ ਲਿਆਂਦੀ ਜਾਂਦੀ ਸੀ। ਹੁਣ ਤੱਕ ਉਹ 60 ਕਿੱਲੋ ਅਫੀਮ ਵੇਚ ਚੁੱਕੇ ਹਨ।
ਹਾਸਲ ਜਾਣਕਾਰੀ ਮੁਤਾਬਕ ਨਾਭਾ ਦੀ ਸਦਰ ਪੁਲਿਸ ਨੇ ਸਾਢੇ ਤਿੰਨ ਕਿੱਲੋ ਅਫੀਮ ਦੀ ਤਸਕਰੀ ਕਰਨ ਦੇ ਦੋਸ਼ ਹੇਠ ਪੰਚਾਇਤ ਸਕੱਤਰ ਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ। ਨਾਭਾ ਦੇ ਡੀਐਸਪੀ ਦਵਿੰਦਰ ਅਤਰੀ ਮੁਤਾਬਕ ਕਾਊਂਟਰ ਇੰਟੈਲੀਜੈਂਸ ਤੇ ਪੁਲਿਸ ਦੇ ਸਾਂਝੇ ਐਕਸ਼ਨ ਤਹਿਤ ਇਹ ਸਫਲਤਾ ਪ੍ਰਾਪਤ ਹੋਈ, ਜਿਸ ਤਹਿਤ ਪੰਚਾਇਤ ਸਕੱਤਰ ਦੀਪਕ ਗਰਗ ਤੇ ਉਸ ਦੇ ਸਾਥੀ ਨਵਪ੍ਰੀਤ ਪਾਲ ਨੂੰ ਗ੍ਰਿਫਤਾਰ ਕੀਤਾ ਗਿਆ।
ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਆਪਣੀ ਚੰਡੀਗੜ੍ਹ ਨੰਬਰ ਪਲੇਟ ਵਾਲੀ ਕਾਰ ਦੇ ਹੇਠਲੇ ਪਾਸੇ ਚੋਰ ਬਕਸਾ ਵੀ ਜੜਵਾ ਰੱਖਿਆ ਹੈ। ਤਫਤੀਸ਼ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਨਵਪ੍ਰੀਤ ਪਾਲ ਰੇਤੇ ਦਾ ਟਿੱਪਰ ਚਲਾਉਂਦਾ ਹੈ ਤੇ ਇਹ ਦੋਵੇਂ ਮੁਲਜ਼ਮ ਡੇਢ ਸਾਲ ਤੋਂ ਰਾਜਸਥਾਨ ਤੋਂ ਅਫੀਮ ਲਿਆਕੇ ਵੇਚ ਰਹੇ ਹਨ। ਹੁਣ ਤੱਕ 60 ਕਿੱਲੋ ਅਫੀਮ ਵੇਚ ਚੁੱਕੇ ਹਨ।
Our vigilant team at PS Sadar Nabha set up a special blockade to combat drug traffickers head-on, and their dedication paid off in spades!
— Patiala Police (@PatialaPolice) September 26, 2023
They successfully apprehended 02 accused individuals and seized a substantial 3.5 kg of opium, ensuring a safer tomorrow for our community. pic.twitter.com/9KPa1M8maT
ਭਵਾਨੀਗੜ੍ਹ ਨਿਵਾਸੀ ਪੰਚਾਇਤ ਸਕੱਤਰ ਦੀਪਕ ਗਰਗ ਨਾਭਾ ਬਲਾਕ ਪੰਚਾਇਤ ਤੇ ਵਿਕਾਸ ਦਫਤਰ ਵਿਖੇ ਤਾਇਨਾਤ ਹੈ ਤੇ ਪਾਲੀਆ, ਬਿਰਦਨੋ, ਦੰਦਰਾਲਾ ਢੀਂਡਸਾ ਸਮੇਤ ਨਾਭਾ ਦੇ ਪੰਜ ਪਿੰਡਾਂ ਦਾ ਪੰਚਾਇਤ ਸਕੱਤਰ ਹੈ। ਗਰਗ ਦੇ ਪਿਤਾ ਅਤਿਵਾਦ ਦੌਰਾਨ ਮਾਰੇ ਗਏ ਸਨ ਤੇ ਤਰਸ ਦੇ ਅਧਾਰ ‘ਤੇ ਉਸ ਨੂੰ ਇਹ ਨੌਕਰੀ ਮਿਲੀ ਸੀ। ਫਿਲਹਾਲ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਕਾਰ ਸਮੇਤ ਹਿਰਾਸਤ ਵਿੱਚ ਲੈ ਕੇ ਕੇਸ ਦਰਜ ਕਰ ਲਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ