ਪੜਚੋਲ ਕਰੋ

Patiala News : ਰਾਸ ਨਹੀਂ ਆਈ ਨਾਇਬ ਤਹਿਸੀਲਦਾਰੀ, ਚੋਣ ਹੋਣ ਤੋਂ ਕੁਝ ਸਮੇਂ ਬਾਅਦ ਹੀ ਦੋ ਜਣੇ ਪੁਲਿਸ ਅੜਿੱਕੇ

ਨਾਇਬ ਤਹਿਸੀਲਦਾਰਾਂ ਦੀ ਭਰਤੀ ਪ੍ਰੀਖਿਆ ਵਿੱਚ ਘੁਟਾਲੇ ਬਾਰੇ ਖੁਲਾਸਾ ਹੋਣ ਮਗਰੋਂ ਪੁਲਿਸ ਸਰਗਰਮ ਹੋ ਗਈ ਹੈ। ਸਿਆਸੀ ਪਾਰਟੀਆਂ ਵੱਲੋਂ ਦਬਾਅ ਬਣਾਉਣ ਮਗਰੋਂ ਹੁਣ ਨਾਇਬ ਤਹਿਸੀਲਦਾਰ ਚੁਣੇ ਗਏ ਦੋ ਉਮੀਦਵਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ

Patiala News : ਨਾਇਬ ਤਹਿਸੀਲਦਾਰਾਂ ਦੀ ਭਰਤੀ ਪ੍ਰੀਖਿਆ ਵਿੱਚ ਘੁਟਾਲੇ ਬਾਰੇ ਖੁਲਾਸਾ ਹੋਣ ਮਗਰੋਂ ਪੁਲਿਸ ਸਰਗਰਮ ਹੋ ਗਈ ਹੈ। ਸਿਆਸੀ ਪਾਰਟੀਆਂ ਵੱਲੋਂ ਦਬਾਅ ਬਣਾਉਣ ਮਗਰੋਂ ਹੁਣ ਨਾਇਬ ਤਹਿਸੀਲਦਾਰ ਚੁਣੇ ਗਏ ਦੋ ਉਮੀਦਵਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਅਗਲੇ ਦਿਨਾਂ ਵਿੱਚ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਹਨ। 

ਦੱਸ ਦਈਏ ਕਿ ਨਾਇਬ ਤਹਿਸੀਲਦਾਰ ਦੀਆਂ 78 ਅਸਾਮੀਆਂ ਦੀ ਭਰਤੀ ਲਈ ਮਈ ’ਚ ਹੋਏ ਇਮਤਿਹਾਨ ਦੌਰਾਨ ਆਧੁਨਿਕ ਤਕਨੀਕ ਰਾਹੀਂ ਨਕਲ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨਾਲ ਭਗਵੰਤ ਮਾਨ ਸਰਕਾਰ ਉੱਪਰ ਵੀ ਸਵਾਲ ਉੱਠੇ ਹਨ। ਨਕਲ ਕਰਵਾਉਣ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਪਟਿਆਲਾ ਪੁਲਿਸ ਨੇ ਪਿਛਲੇ ਦਿਨੀਂ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ। 

ਹਾਸਲ ਜਾਣਕਾਰੀ ਮੁਤਾਬਕ ਹੁਣ ਫੜੇ ਗਏ ਦੋ ਜਣਿਆਂ ’ਚ ਬਲਰਾਜ ਸਿੰਘ ਵਿੱਕੀ ਵਾਸੀ ਪਿੰਡ ਬਸਹਿਰਾ ਜ਼ਿਲ੍ਹਾ ਸੰਗਰੂਰ ਨੇ ਨਤੀਜੇ ਦੌਰਾਨ ਦੂਜਾ ਰੈਂਕ ਹਾਸਲ ਕੀਤਾ ਸੀ ਜਦਕਿ ਵਰਿੰਦਰਪਾਲ ਚੌਧਰੀ ਵਾਸੀ ਪਿੰਡ ਦੇਧਨਾ ਜ਼ਿਲ੍ਹਾ ਪਟਿਆਲਾ ਦਾ 21ਵਾਂ ਰੈਂਕ ਸੀ। ਥਾਣਾ ਕੋਤਵਾਲੀ ਪਟਿਆਲਾ ਵਿੱਚ ਦਰਜ ਕੇਸ ਤਹਿਤ ’ਚ ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਦੋਵਾਂ ਦਾ ਇਥੇ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਇਸ ਭਰਤੀ ਤੇ ਨਕਲ ਘੁਟਾਲੇ ’ਚ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਪੰਜ ਮੁਲਜ਼ਮਾਂ ਵਿਚੋਂ ਤਿੰਨ ਹਰਿਆਣਾ ਤੇ ਦੋ ਪੰਜਾਬ ਦੇ ਵਸਨੀਕ ਹਨ। 

ਕੀ ਹੈ ਪੂਰਾ ਮਾਮਲਾ? 

ਦੱਸ ਦਈਏ ਕਿ ‘ਆਪ’ ਸਰਕਾਰ ਬਣਨ ਤੋਂ ਤੁਰੰਤ ਬਾਅਦ 22 ਮਈ 2022 ਨੂੰ ਨਾਇਬ ਤਹਿਸੀਲਦਾਰਾਂ ਦੀਆਂ 78 ਅਸਾਮੀਆਂ ਲਈ ਹੋਏ ਲਿਖਤੀ ਇਮਤਿਹਾਨ ਦਾ ਨਤੀਜਾ 8 ਸਤੰਬਰ ਨੂੰ ਐਲਾਨਿਆ ਗਿਆ ਸੀ। ਨਤੀਜੇ ਦੇ ਤੁਰੰਤ ਬਾਅਦ ਇਸ ਇਮਤਿਹਾਨ ’ਚ ਗੜਬੜੀ ਹੋਈ ਹੋਣ ਦਾ ਵਿਵਾਦ ਖੜ੍ਹਾ ਹੋ ਗਿਆ। ਭਰਤੀ ’ਚ ਗੜਬੜੀ ਦਾ ਇਹ ਮਾਮਲਾ ਸਭ ਤੋਂ ਪਹਿਲਾਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਉਠਾਇਆ ਸੀ। 

ਪਟਿਆਲਾ ਪੁਲਿਸ ਨੇ ਘੁਟਾਲੇ ਦਾ ਪਰਦਾਫਾਸ਼ ਕਰਦਿਆਂ ਖੁਲਾਸਾ ਕੀਤਾ ਸੀ ਕਿ ਭਰਤੀ ਲਈ ਇਮਤਿਹਾਨ ਦੌਰਾਨ ਪ੍ਰਤੀ ਉਮੀਦਵਾਰ 20 ਤੋਂ 22 ਲੱਖ ਰੁਪਏ ’ਚ ਕੀਤੇ ਗਏ ਸੌਦੇ ਤਹਿਤ ਇੱਕ ਗਰੋਹ ਵੱਲੋਂ ਆਧੁਨਿਕ ਉਪਕਰਨਾਂ ਦੀ ਵਰਤੋਂ ਕਰਦਿਆਂ ਨਕਲ ਕਰਵਾਈ ਗਈ ਹੈ। ਇਸ ਚੱਲਦਿਆਂ ਆਈਜੀ ਮੁਖਵਿੰਦਰ ਸਿੰਘ ਛੀਨਾ ਤੇ ਐਸਐਸਪੀ ਵਰੁਣ ਸ਼ਰਮਾ ਨੇ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਖੁਲਾਸਾ ਕੀਤਾ ਸੀ ਤੇ ਇਸੇ ਕੜੀ ਤਹਿਤ ਹੀ ਅੱਜ ਉਕਤ ਦੋ ਉਮੀਦਵਾਰ ਵੀ ਕਾਬੂ ਕੀਤੇ ਗਏ ਹਨ।

ਜਾਂਚ ਮੁਤਾਬਕ ਕੁਝ ਵਿਅਕਤੀਆਂ ਦੇ ਇਸ ਲਈ ਫਾਰਮ ਭਰਵਾਏ ਗਏ ਤਾਂ ਜੋ ਉਹ ਉਮੀਦਵਾਰਾਂ ਵਜੋਂ ਪ੍ਰੀਖਿਆ ਕੇਂਦਰ ਪਹੁੰਚ ਸਕਣ। ਉਨ੍ਹਾਂ ਦਾ ਕੰਮ ਛੁਪਾ ਕੇ ਲਿਜਾਏ ਗਏ ਵਾਇਰਲੈਸ ਕੈਮਰਿਆਂ ਰਾਹੀਂ ਪ੍ਰਸ਼ਨ ਪੱਤਰ ਦੀ ਫੋਟੋ ਬਾਹਰ ਬੈਠੇ ਗਰੋਹ ਦੇ ਮੈਂਬਰਾਂ ਤੱਕ ਪੁੱਜਦੀ ਕਰਨੀ ਸੀ। ਪ੍ਰਸ਼ਨ ਪੱਤਰ ਹੱਲ ਕਰਨ ਲਈ ਹਰਿਆਣਾ ’ਚ ਬਣਾਏ ਗਏ ਕੰਟਰੋਲ ਰੂਮ ’ਚ ਮਾਹਿਰ ਬਿਠਾਏ ਗਏ ਸਨ ਤੇ ਪ੍ਰਸ਼ਨਾਂ ਦੇ ਤਿਆਰ ਕੀਤੇ ਗਏ ਉੱਤਰ ਗਰੋਹ ਦੇ ਮੈਂਬਰਾਂ ਵੱਲੋਂ ਮੋਬਾਈਲ ਫੋਨ ਦੇ ਸਿਮ ਕਾਰਡ ਦੇ ਆਕਾਰ ਦੀ ‘ਜੀਐਸਐਮ’ ਨਾਮਕ ਡਿਵਾਈਸ ਰਾਹੀਂ ਪ੍ਰੀਖਿਆ ਕੇਂਦਰਾਂ ਦੇ ਅੰਦਰ ਬੈਠੇ ਆਪਣੇ ਗਾਹਕ ਉਮੀਦਵਾਰਾਂ ਨੂੰ ਬੋਲ-ਬੋਲ ਕੇ ਕਰਵਾਏ ਗਏ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

SGPC ਪ੍ਰਧਾਨ ਧਾਮੀ 'ਤੇ ਹੋਏ ਸਖਤ ਕਾਰਵਾਈ, ਬੀਬੀ ਜਗੀਰ ਕੌਰ ਨੇ ਕੀਤੀ ਮੰਗ, ਕਿਹਾ- 'ਸ਼੍ਰੋਮਣੀ ਕਮੇਟੀ ਦੇ ਅਹੁਦੇ ਦਾ ਨਿਰਾਦਰ ਕੀਤਾ...'
SGPC ਪ੍ਰਧਾਨ ਧਾਮੀ 'ਤੇ ਹੋਏ ਸਖਤ ਕਾਰਵਾਈ, ਬੀਬੀ ਜਗੀਰ ਕੌਰ ਨੇ ਕੀਤੀ ਮੰਗ, ਕਿਹਾ- 'ਸ਼੍ਰੋਮਣੀ ਕਮੇਟੀ ਦੇ ਅਹੁਦੇ ਦਾ ਨਿਰਾਦਰ ਕੀਤਾ...'
Punjab News: ''ਪੰਜਾਬ ਬੰਦ'' ਦੌਰਾਨ ਕੀ ਰਹੇਗਾ ਬੰਦ ਤੇ ਕੀ ਰਹੇਗਾ ਖੁੱਲ੍ਹਾ, ਇੱਥੇ ਜਾਣੋ
Punjab News: ''ਪੰਜਾਬ ਬੰਦ'' ਦੌਰਾਨ ਕੀ ਰਹੇਗਾ ਬੰਦ ਤੇ ਕੀ ਰਹੇਗਾ ਖੁੱਲ੍ਹਾ, ਇੱਥੇ ਜਾਣੋ
ਬਜਟ 'ਚ ਹਿੱਟ, ਸੁਰੱਖਿਆ 'ਚ ਫਿੱਟ, 6 ਏਅਰਬੈਗ ਨਾਲ ਆਉਂਦੀਆਂ ਹਨ ਇਹ 5 ਕਾਰਾਂ, ਦੇਖੋ ਲਿਸਟ
ਬਜਟ 'ਚ ਹਿੱਟ, ਸੁਰੱਖਿਆ 'ਚ ਫਿੱਟ, 6 ਏਅਰਬੈਗ ਨਾਲ ਆਉਂਦੀਆਂ ਹਨ ਇਹ 5 ਕਾਰਾਂ, ਦੇਖੋ ਲਿਸਟ
Union Budget 2025: ਬਜਟ ਵਾਲੇ ਦਿਨ ਹੈ ਸ਼ਨੀਵਾਰ... ਤਾਂ ਕੀ ਭਾਰਤੀ ਸ਼ੇਅਰ ਬਾਜ਼ਾਰ ਰਹੇਗਾ ਖੁੱਲ੍ਹਾ- ਜਾਣੋ ਖਬਰ
Union Budget 2025: ਬਜਟ ਵਾਲੇ ਦਿਨ ਹੈ ਸ਼ਨੀਵਾਰ... ਤਾਂ ਕੀ ਭਾਰਤੀ ਸ਼ੇਅਰ ਬਾਜ਼ਾਰ ਰਹੇਗਾ ਖੁੱਲ੍ਹਾ- ਜਾਣੋ ਖਬਰ
Advertisement
ABP Premium

ਵੀਡੀਓਜ਼

ਗਾਇਕ ਬਾਦਸ਼ਾਹ ਨਾਲ ਹੋਈ ਮਾੜੀ , ਪੁਲਿਸ ਨੇ ਕੱਟਿਆ ਮੋਟਾ ਚਲਾਨਸ਼ਿਕਾਰਾ 'ਚ ਘੁੰਮ ਰਹੇ ਦਿਲਜੀਤ , ਉੱਥੇ ਵੀ ਮਿਲਿਆ ਦੋਸਾਂਝਵਾਲੇ ਨੂੰ ਪਿਆਰਬਾਦਸ਼ਾਹ ਤੇ ਕਰਨ ਔਜਲਾ ਦੀ ਜੁਗਲਬੰਦੀ ਵੇਖ , ਖੁਸ਼ ਹੋ ਜਾਏਗਾ ਤੁਹਾਡਾ ਮਨਮੈਨੂੰ ਸਿਰਫ ਚੰਡੀਗੜ੍ਹ Venue 'ਚ ਦਿੱਕਤ ਆਈ , ਦਿਲਜੀਤ ਦੋਸਾਂਝ ਨੇ ਸਾਫ ਕੀਤੀ ਗੱਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
SGPC ਪ੍ਰਧਾਨ ਧਾਮੀ 'ਤੇ ਹੋਏ ਸਖਤ ਕਾਰਵਾਈ, ਬੀਬੀ ਜਗੀਰ ਕੌਰ ਨੇ ਕੀਤੀ ਮੰਗ, ਕਿਹਾ- 'ਸ਼੍ਰੋਮਣੀ ਕਮੇਟੀ ਦੇ ਅਹੁਦੇ ਦਾ ਨਿਰਾਦਰ ਕੀਤਾ...'
SGPC ਪ੍ਰਧਾਨ ਧਾਮੀ 'ਤੇ ਹੋਏ ਸਖਤ ਕਾਰਵਾਈ, ਬੀਬੀ ਜਗੀਰ ਕੌਰ ਨੇ ਕੀਤੀ ਮੰਗ, ਕਿਹਾ- 'ਸ਼੍ਰੋਮਣੀ ਕਮੇਟੀ ਦੇ ਅਹੁਦੇ ਦਾ ਨਿਰਾਦਰ ਕੀਤਾ...'
Punjab News: ''ਪੰਜਾਬ ਬੰਦ'' ਦੌਰਾਨ ਕੀ ਰਹੇਗਾ ਬੰਦ ਤੇ ਕੀ ਰਹੇਗਾ ਖੁੱਲ੍ਹਾ, ਇੱਥੇ ਜਾਣੋ
Punjab News: ''ਪੰਜਾਬ ਬੰਦ'' ਦੌਰਾਨ ਕੀ ਰਹੇਗਾ ਬੰਦ ਤੇ ਕੀ ਰਹੇਗਾ ਖੁੱਲ੍ਹਾ, ਇੱਥੇ ਜਾਣੋ
ਬਜਟ 'ਚ ਹਿੱਟ, ਸੁਰੱਖਿਆ 'ਚ ਫਿੱਟ, 6 ਏਅਰਬੈਗ ਨਾਲ ਆਉਂਦੀਆਂ ਹਨ ਇਹ 5 ਕਾਰਾਂ, ਦੇਖੋ ਲਿਸਟ
ਬਜਟ 'ਚ ਹਿੱਟ, ਸੁਰੱਖਿਆ 'ਚ ਫਿੱਟ, 6 ਏਅਰਬੈਗ ਨਾਲ ਆਉਂਦੀਆਂ ਹਨ ਇਹ 5 ਕਾਰਾਂ, ਦੇਖੋ ਲਿਸਟ
Union Budget 2025: ਬਜਟ ਵਾਲੇ ਦਿਨ ਹੈ ਸ਼ਨੀਵਾਰ... ਤਾਂ ਕੀ ਭਾਰਤੀ ਸ਼ੇਅਰ ਬਾਜ਼ਾਰ ਰਹੇਗਾ ਖੁੱਲ੍ਹਾ- ਜਾਣੋ ਖਬਰ
Union Budget 2025: ਬਜਟ ਵਾਲੇ ਦਿਨ ਹੈ ਸ਼ਨੀਵਾਰ... ਤਾਂ ਕੀ ਭਾਰਤੀ ਸ਼ੇਅਰ ਬਾਜ਼ਾਰ ਰਹੇਗਾ ਖੁੱਲ੍ਹਾ- ਜਾਣੋ ਖਬਰ
Diljit Dosanjh: ਦਿਲਜੀਤ ਦੋਸਾਂਝ ਦੀਆਂ ਵਧੀਆਂ ਦਿੱਕਤਾਂ, ਚੰਡੀਗੜ੍ਹ ਸ਼ੋਅ ਨੂੰ ਲੈ ਕੇ ਫਿਰ ਪਿਆ ਕਲੇਸ਼, HC ਕੋਲ ਪਹੁੰਚਿਆ ਮਾਮਲਾ
Diljit Dosanjh: ਦਿਲਜੀਤ ਦੋਸਾਂਝ ਦੀਆਂ ਵਧੀਆਂ ਦਿੱਕਤਾਂ, ਚੰਡੀਗੜ੍ਹ ਸ਼ੋਅ ਨੂੰ ਲੈ ਕੇ ਫਿਰ ਪਿਆ ਕਲੇਸ਼, HC ਕੋਲ ਪਹੁੰਚਿਆ ਮਾਮਲਾ
Cancer Vaccine: ਕੈਂਸਰ ਨਾਲ ਜੂਝ ਰਹੀ ਦੁਨੀਆ ਲਈ ਖੁਸ਼ਖਬਰੀ! ਰੂਸ ਨੇ ਬਣਾਇਆ ਟੀਕਾ, ਮਰੀਜ਼ਾਂ ਨੂੰ 2025 ਤੱਕ ਮਿਲੇਗਾ ਮੁਫਤ, ਜਾਣੋ ਕਿਵੇਂ ਕਰਦਾ ਕੰਮ?
Cancer Vaccine: ਕੈਂਸਰ ਨਾਲ ਜੂਝ ਰਹੀ ਦੁਨੀਆ ਲਈ ਖੁਸ਼ਖਬਰੀ! ਰੂਸ ਨੇ ਬਣਾਇਆ ਟੀਕਾ, ਮਰੀਜ਼ਾਂ ਨੂੰ 2025 ਤੱਕ ਮਿਲੇਗਾ ਮੁਫਤ, ਜਾਣੋ ਕਿਵੇਂ ਕਰਦਾ ਕੰਮ?
Punjab News: ਪੰਜਾਬ 'ਚ LPG ਗੈਸ ਸਿਲੰਡਰ ਵਰਤਣ ਵਾਲੇ ਜ਼ਰੂਰ ਪੜ੍ਹੋ ਇਹ ਖਬਰ, ਜਾਣੋ ਕਿਉਂ ਰੱਦ ਹੋਣਗੇ ਗੈਸ ਕੁਨੈਕਸ਼ਨ ?
ਪੰਜਾਬ 'ਚ LPG ਗੈਸ ਸਿਲੰਡਰ ਵਰਤਣ ਵਾਲੇ ਜ਼ਰੂਰ ਪੜ੍ਹੋ ਇਹ ਖਬਰ, ਜਾਣੋ ਕਿਉਂ ਰੱਦ ਹੋਣਗੇ ਗੈਸ ਕੁਨੈਕਸ਼ਨ ?
Sports Breaking: ਖੇਡ ਜਗਤ ਨੂੰ ਵੱਡਾ ਝਟਕਾ, ਟੀਮ ਇੰਡੀਆ ਦੇ ਸਪਿਨਰ ਨੇ ਕ੍ਰਿਕਟ ਤੋਂ ਲਿਆ ਸੰਨਿਆਸ, ਗਾਬਾ ਟੈਸਟ ਖਤਮ ਹੁੰਦੇ ਹੀ ਕੀਤਾ ਐਲਾਨ
ਖੇਡ ਜਗਤ ਨੂੰ ਵੱਡਾ ਝਟਕਾ, ਟੀਮ ਇੰਡੀਆ ਦੇ ਸਪਿਨਰ ਨੇ ਕ੍ਰਿਕਟ ਤੋਂ ਲਿਆ ਸੰਨਿਆਸ, ਗਾਬਾ ਟੈਸਟ ਖਤਮ ਹੁੰਦੇ ਹੀ ਕੀਤਾ ਐਲਾਨ
Embed widget