Patiala News: ਪਟਿਆਲਾ ਤੋਂ ਸ਼ਰਮਨਾਕ ਕਰ ਦੇਣ ਵਾਲੀ ਘਟਨਾ ਸਾਹਮਣੇ ਆ ਰਹੀ ਹੈ। ਇਸ ਨੂੰ ਸੁਣਨ ਤੋਂ ਬਾਅਦ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦਰਅਸਲ, ਪਟਿਆਲਾ ਦੀ ਲੜਕੀ ਵੱਲੋਂ ਦੋਸਤ ਬਣਨ ਤੋਂ ਇਨਕਾਰ ਕਰਨ ਤੋਂ ਬਾਅਦ ਇੱਕ ਪਾਗਲ ਪ੍ਰੇਮੀ ਨੇ ਲੜਕੀ ਦੀਆਂ ਅਸ਼ਲੀਲ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਕਰ ਦਿੱਤੀਆਂ। ਨੌਜਵਾਨ ਨੇ ਲੜਕੀ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਉਸ ਦੀਆਂ ਫੋਟੋਆਂ ਚੱਕੀਆਂ ਅਤੇ ਉਨ੍ਹਾਂ ਨੂੰ ਐਡਿਟ ਕਰ ਅਸ਼ਲੀਲ ਬਣਾ ਲਿਆ ਸੀ। ਉਸ ਨੇ ਲੜਕੀ ਦੀ ਫਰਜ਼ੀ ਆਈਡੀ ਵੀ ਬਣਾ ਲਈ ਅਤੇ ਉਹ ਅਸ਼ਲੀਲ ਤਸਵੀਰਾਂ ਪੋਸਟ ਕਰ ਦਿੱਤੀਆਂ।


ਮੁਲਜ਼ਮ ਵੱਲੋਂ ਜਾਅਲੀ ਆਈਡੀ ਵੀ ਲੜਕੀ ਅਤੇ ਉਸ ਦੇ ਭਰਾ ਦੇ ਨਾਂ ’ਤੇ ਬਣਾਈ ਗਈ ਸੀ। ਸਨੌਰ ਪੁਲਿਸ ਥਾਣਾ ਵਿੱਚ ਸਾਈਬਰ ਕ੍ਰਾਈਮ ਸੈੱਲ ਨੇ ਜਾਂਚ ਤੋਂ ਬਾਅਦ ਦੋਸ਼ੀ ਕਰਨਦੀਪ ਸਿੰਘ ਵਾਸੀ ਸਨੌਰ ਖਿਲਾਫ ਐਫਆਈਆਰ ਦਰਜ ਕਰ ਲਈ ਹੈ। ਮਾਮਲਾ ਦਰਜ ਹੋਣ ਤੋਂ ਬਾਅਦ ਮੁਲਜ਼ਮ ਫਰਾਰ ਹੈ। ਪੁਲਿਸ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।


ਜਾਣਕਾਰੀ ਲਈ ਦੱਸ ਦੇਈਏ ਕਿ ਦਰਜ ਐਫਆਈਆਰ ਅਨੁਸਾਰ ਮੁਲਜ਼ਮ ਨੇ ਨਾ ਸਿਰਫ਼ ਲੜਕੀ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਤਸਵੀਰਾਂ ਕੱਢ ਕੇ ਅਸ਼ਲੀਲ ਬਣਾਈਆਂ, ਸਗੋਂ ਲੜਕੀ ਦੇ ਨਾਂ 'ਤੇ ਆਈਡੀ ਵੀ ਬਣਾ ਕੇ ਉਨ੍ਹਾਂ ਤਸਵੀਰਾਂ ਨੂੰ ਅਸ਼ਲੀਲ ਗੀਤਾਂ ਦੇ ਨਾਲ ਪੋਸਟ ਕੀਤਾ। ਇਨ੍ਹਾਂ ਤਸਵੀਰਾਂ ਦੇ ਕੈਪਸ਼ਨ ਵਿੱਚ ਅਸ਼ਲੀਲ ਗੱਲਾਂ ਵੀ ਲਿਖੀਆਂ ਗਈਆਂ ਸਨ। ਵਾਇਰਲ ਵੀਡੀਓ ਅਤੇ ਫੋਟੋ ਸਾਹਮਣੇ ਆਉਂਦੇ ਹੀ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।