Patiala News: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਮੰਨੂ ਕੁੱਸਾ ਤੇ ਜਗਰੂਪ ਰੂਪਾ ਨਾਲ ਹੋਏ ਪੁਲਿਸ ਮੁਕਾਬਲੇ ਦੌਰਾਨ ਬਹਾਦਰੀ ਦਿਖਾਉਣ ਲਈ ਪਟਿਆਲਾ ਦੇ ਵਸਨੀਕ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਨੂੰ ਗਣਤੰਤਰ ਦਿਵਸ ਮੌਕੇ ‘ਰਾਸ਼ਟਰਪਤੀ ਬਹਾਦਰੀ ਪੁਲਿਸ ਮੈਡਲ’ ਨਾਲ ਸਨਮਾਨਿਆ ਜਾਵੇਗਾ। 


ਦੱਸ ਦਈਏ ਕਿ ਬਿਕਰਮਜੀਤ ਬਰਾੜ ਦਾ ਇਹ ਚੌਥਾ ’ਰਾਸ਼ਟਰਪਤੀ ਬਹਾਦਰੀ ਪੁਲਿਸ ਮੈਡਲ’ ਹੈ। ਇਸ ਤਰ੍ਹਾਂ ਬਿਕਰਮਜੀਤ ਬਰਾੜ ਚਾਰ ਵਾਰ ਅਜਿਹਾ ਸਨਮਾਨ ਪ੍ਰਾਪਤ ਕਰਨ ਵਾਲੇ ਇਕਲੌਤੇ ਪੁਲਿਸ ਅਫ਼ਸਰ ਬਣ ਗਏ ਹਨ।ਬਿਕਰਮਜੀਤ ਬਰਾੜ ਨੂੰ ਪਹਿਲਾ ‘ਰਾਸ਼ਟਰਪਤੀ ਬਹਾਦਰੀ ਪੁਰਸਕਾਰ’ ਸਾਲ 2011, ਦੂਜਾ 2020 ਵਿੱਚ ਤੇ ਤੀਜਾ ਪੁਰਸਕਾਰ 2021 ਵਿੱਚ ਮਿਲਿਆ ਸੀ। 


ਇਹ ਚਾਰੇ ਪੁਰਸਕਾਰ ਉਨ੍ਹਾਂ ਨੂੰ ਗੈਂਗਸਟਰਾਂ ਖ਼ਿਲਾਫ਼ ਕੀਤੀਆਂ ਬਹਾਦਰ ਕਾਰਵਾਈਆਂ ਬਦਲੇ ਮਿਲੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਵਧੀਆ ਤਫਤੀਸ਼ੀ ਅਧਿਕਾਰੀ ਵਜੋਂ ਦੋ ਵਾਰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਵੀ 2021 ਤੇ 2022 ’ਚ ਪੁਲਿਸ ਮੈਡਲ ਪ੍ਰਾਪਤ ਹੋ ਚੁੱਕੇ ਹਨ। 


ਗੈਂਗਸਟਰਾਂ ਖਿਲਾਫ਼ ਕਾਰਵਾਈ ਦੇ ਚੱਲਦਿਆਂ ਬਿਕਰਮਜੀਤ ਬਰਾੜ ਨੂੰ 2023 ’ਚ ‘ਚੀਫ ਮਨਿਸਟਰ ਰਕਸ਼ਕ ਪਦਕ’ ਪੁਰਸਕਾਰ ਨਾਲ ਵੀ ਸਨਮਾਨਿਆ ਗਿਆ ਸੀ। ਬਿਕਰਮਜੀਤ ਬਰਾੜ ਨੂੰ ਪੰਜਾਬ ਦੇ ਸਭ ਤੋਂ ਖਤਰਨਾਕ ਤੇ ਨਾਭਾ ਜੇਲ੍ਹ ਦੇ ਭਗੌੜੇ ਵਿੱਕੀ ਗੌਂਡਰ ਨੂੰ ਪੁਲਿਸ ਮੁਕਾਬਲੇ ’ਚ ਮਾਰਨ ਸਬੰਧੀ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦੀ ਪ੍ਰਵਾਨਗੀ ਨਾਲ ਵਿਸ਼ੇਸ਼ ਕੇਸ ਵਜੋਂ ਡੀਐਸਪੀ ਬਣਾਇਆ ਗਿਆ ਸੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।