(Source: ECI/ABP News/ABP Majha)
Patiala: ਨਾਇਬ ਤਹਿਸੀਲਦਾਰ ਭਰਤੀ ਘੁਟਾਲੇ ਮਾਮਲੇ ਵਿੱਚ ਤੀਜਾ ਦਰਜਾ ਪ੍ਰਾਪਤ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ
Patiala News: ਮਈ ਵਿੱਚ ਹੋਈ ਨਾਇਬ ਤਹਿਸੀਲਦਾਰ ਭਰਤੀ ਪ੍ਰੀਖਿਆ ਵਿੱਚ ਧੋਖਾਧੜੀ ਕਰਕੇ ਤੀਜਾ ਸਥਾਨ ਹਾਸਲ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਬਲਦੀਪ ਸਿੰਘ ਉਰਫ ਦੀਪ ਵਾਸੀ ਪਿੰਡ ਦੁਦੀਨ ਜ਼ਿਲ੍ਹਾ...
Cheating Case: ਮਈ 2022 ਵਿੱਚ ਹੋਈ ਨਾਇਬ ਤਹਿਸੀਲਦਾਰ ਭਰਤੀ ਪ੍ਰੀਖਿਆ ਵਿੱਚ ਧੋਖਾਧੜੀ ਕਰਕੇ ਤੀਜਾ ਸਥਾਨ ਹਾਸਲ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਬਲਦੀਪ ਸਿੰਘ ਉਰਫ ਦੀਪ ਵਾਸੀ ਪਿੰਡ ਦੁਦੀਨ ਜ਼ਿਲ੍ਹਾ ਸੰਗਰੂਰ ਵਜੋਂ ਹੋਈ ਹੈ।
ਡੀਐਸਪੀ ਘਨੌਰ ਰਘੁਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਹੈ। ਉਸ ਕੋਲੋਂ ਇੱਕ ਸਿਮ ਕਾਰਡ ਅਤੇ ਮੋਬਾਈਲ ਬਰਾਮਦ ਹੋਇਆ ਹੈ। ਨਕਲ ਲਈ ਖਰੀਦੀ ਗਈ ਸਿਮ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਮੁਲਜ਼ਮ ਲਵਪ੍ਰੀਤ ਸਿੰਘ ਨੂੰ ਕਾਬੂ ਕੀਤਾ ਸੀ, ਜਿਸ ਨੇ ਨਾਇਬ ਤਹਿਸੀਲਦਾਰ ਦੇ ਪੇਪਰ ਵਿੱਚ ਨਕਲ ਕਰਕੇ 12ਵਾਂ ਰੈਂਕ ਹਾਸਲ ਕੀਤਾ ਸੀ।
ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਉਮੀਦਵਾਰ ਬਲਰਾਜ ਸਿੰਘ ਵਾਸੀ ਸੰਗਰੂਰ ਤੋਂ ਇਲਾਵਾ ਨਵਰਾਜ ਚੌਧਰੀ, ਗੁਰਪ੍ਰੀਤ ਸਿੰਘ, ਪਟਿਆਲਾ ਦੇ ਪਿੰਡ ਭੁੱਲਾ ਦੇ ਜਤਿੰਦਰ ਸਿੰਘ, ਹਰਿਆਣਾ ਦੇ ਪਿੰਡ ਰਾਮਾਣਾ-ਰਮਣੀ ਦੇ ਸੋਨੂੰ ਕੁਮਾਰ ਅਤੇ ਹਰਿਆਣਾ ਦੇ ਪਿੰਡ ਨਛੜ ਖੇੜਾ ਦੇ ਜੀਂਦ ਦੇ ਵਰਜਿੰਦਰ ਸਿੰਘ ਤੋਂ ਅਲਾਵਾ ਉਮੀਦਵਾਰ ਬਲਰਾਜ ਸਿੰਘ ਨਿਵਾਸੀ ਸੰਗਰੂਰ ਨੂੰ ਸੋਮਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਜਾਣ ਤੋਂ ਬਾਅਦ 14 ਦਿਨਾਂ ਲਈ ਨਿਆਂਇਕ ਹਿਰਾਸਤ 'ਚ ਜੇਲ੍ਹ ਭੇਜ ਦਿੱਤਾ ਗਿਆ ਹੈ। ਇਹ ਗਿਰੋਹ ਉਮੀਦਵਾਰਾਂ ਨੂੰ ਜੀਐਸਐਮ ਉਪਕਰਣ ਪ੍ਰਦਾਨ ਕਰਦੇ ਸਨ, ਜਿਸ ਵਿੱਚ ਸਿਮ ਕਾਰਡ ਪਾਏ ਜਾਂਦੇ ਸਨ, ਅਤੇ ਸਹਿਜ ਕੁਨੈਕਟੀਵਿਟੀ ਲਈ ਛੋਟੇ ਬਲੂਟੁੱਥ ਈਅਰਬਡਸ ਦਿੱਤੇ ਜਾਂਦੇ ਹਨ।
ਉਮੀਦਵਾਰ ਜੀਐਸਐਮ ਯੰਤਰ ਨੂੰ ਆਮ ਤੌਰ 'ਤੇ ਜੁੱਤੀਆਂ/ਜੁਰਾਬਾਂ ਆਦਿ ਵਿੱਚ ਲੁਕਾ ਕੇ ਲੈ ਜਾਂਦਾ ਸੀ, ਜੋ ਕਿ ਪੇਪਰ ਦੌਰਾਨ ਨਕਲ ਕਰਨ ਲਈ ਵਰਤਿਆ ਜਾਂਦਾ ਸੀ। ਇਸ ਗਰੋਹ ਕੋਲੋਂ 11 GSM ਡਿਵਾਈਸ, 7 ਮਿੰਨੀ ਬਲੂਟੁੱਥ ਈਅਰਬਡ, 12 ਮੋਬਾਈਲ, 1 ਲੈਪਟਾਪ, 2 ਪੈੱਨ ਡਰਾਈਵਾਂ ਬਰਾਮਦ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ: WhatsApp Data Leak: ਵਟਸਐਪ ਵਰਤਣ ਵਾਲੇ ਸਾਵਧਾਨ! 48.7 ਕਰੋੜ ਲੋਕਾਂ ਦਾ ਵਟਸਐਪ ਡਾਟਾ ਲੀਕ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।