Patiala News: ਪੀਐਮ ਮੋਦੀ 71,000 ਤੋਂ ਵੱਧ ਉਮੀਦਵਾਰਾਂ ਨੂੰ ਵੰਡਣਗੇ ਨਿਯੁਕਤੀ ਪੱਤਰ
Patiala News: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ 71,000 ਤੋਂ ਵੱਧ ਨਿਯੁਕਤੀ ਪੱਤਰ ਵੰਡਣਗੇ। ਪ੍ਰਧਾਨ ਮੰਤਰੀ ਮੋਦੀ ਸਵੇਰੇ ਸਾਢੇ 10 ਵਜੇ ਦੇਸ਼ ਭਰ ਵਿੱਚ ਸਥਿਤ ਕੇਂਦਰਾਂ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਭਰਤੀ...
Patiala News: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ 71,000 ਤੋਂ ਵੱਧ ਨਿਯੁਕਤੀ ਪੱਤਰ ਵੰਡਣਗੇ। ਪ੍ਰਧਾਨ ਮੰਤਰੀ ਮੋਦੀ ਸਵੇਰੇ ਸਾਢੇ 10 ਵਜੇ ਦੇਸ਼ ਭਰ ਵਿੱਚ ਸਥਿਤ ਕੇਂਦਰਾਂ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਭਰਤੀ ਮੁਹਿੰਮ ਤਹਿਤ ਚੌਥੇ ‘ਰੁਜ਼ਗਾਰ ਮੇਲੇ’ ਦੀ ਸ਼ੁਰੂਆਤ ਕਰਨਗੇ। ਇਸੇ ਤਹਿਤ ਪਟਿਆਲਾ ਲੋਕੋਮੋਟਿਵ ਵਰਕਸ਼ਾਪ (ਪੀਐਲਡਬਲਿਊ) ਵਿੱਚ ਵੀ ਪੀਐਮ ਮੋਦੀ ਵੀਡੀਓ ਕਾਨਫਰੰਸਿੰਗ ਰਾਹੀਂ ਨਿਯੁਕਤੀ ਪੱਤਰ ਵੰਡਣਗੇ।
ਇਹ ਜਾਣਕਾਰੀ ਪੀਐਲਡਬਲਿਊ ਦੇ ਪ੍ਰਿੰਸੀਪਲ ਮੁੱਖ ਪ੍ਰਬੰਧਕ ਅਸ਼ੋਕ ਸਿੰਘ ਵੱਲੋਂ ਇੱਕ ਬਿਆਨ ਰਾਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 13 ਅਪਰੈਲ ਨੂੰ ਸਵੇਰੇ ਸਾਢੇ 10 ਵਜੇ ਦੇਸ਼ ਭਰ ਵਿੱਚ ਸਥਿਤ ਕੇਂਦਰਾਂ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਭਰਤੀ ਮੁਹਿੰਮ ਤਹਿਤ ਚੌਥੇ ‘ਰੁਜ਼ਗਾਰ ਮੇਲੇ’ ਦੀ ਸ਼ੁਰੂਆਤ ਕਰਨਗੇ। ਅਜਿਹਾ ਹੀ ਇੱਕ ਮੈਗਾ ਈਵੈਂਟ ਪਟਿਆਲਾ ਰੇਲ ਇੰਜਣ ਕਾਰਖ਼ਾਨਾ, ਪਟਿਆਲਾ ਵਿਖੇ, ਪੀਐਲਡਬਲਿਊ ਆਡੀਟੋਰੀਅਮ ਵਿੱਚ ਕਰਵਾਇਆ ਜਾ ਰਿਹਾ ਹੈ।
ਸਮਾਰੋਹ ਦੌਰਾਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵਨਿਯੁਕਤ ਕਰਮੀਆਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਲਗਭਗ 71,000 ਨਿਯੁਕਤੀ ਪੱਤਰ ਵੰਡਣਗੇ ਅਤੇ ਸੰਬੋਧਨ ਵੀ ਕਰਨਗੇ। ਦੇਸ਼ ਭਰ ਵਿੱਚੋਂ ਚੁਣੇ ਗਏ ਨਵਨਿਯੁਕਤ ਕਰਮੀਆਂ ਨੂੰ ਭਾਰਤ ਸਰਕਾਰ ਤਹਿਤ ਵੱਖ-ਵੱਖ ਅਹੁਦਿਆਂ ’ਤੇ ਸ਼ਾਮਲ ਕੀਤਾ ਜਾਵੇਗਾ।
ਪਟਿਆਲਾ ਰੇਲ ਇੰਜਣ ਕਾਰਖ਼ਾਨਾ ਵਿੱਚ ਹੋਣ ਵਾਲੇ ਸਮਾਗਮ ਦੌਰਾਨ ਸਹਾਇਕ ਇੰਜੀਨੀਅਰ, ਸਹਾਇਕ ਵਿਦਿਆਰਥੀ ਕਾਊਂਸਲਰ, ਸਹਾਇਕ ਰਜਿਸਟਰਾਰ, ਜੇਈ, ਜੂਨੀਅਰ ਅਕਾਊਂਟ ਅਸਿਸਟੈਂਟ, ਸੀਨੀਅਰ ਕਲਰਕ, ਡੀਐਮਐਸ, ਜੂਨੀਅਰ ਕਲਰਕ, ਟੈੱਕ-999 (ਡੀਜ਼ਲ) ਮਕੈਨੀਕਲ, ਸੀਨੀਅਰ ਟਾਈਮ ਕੀਪਰ, ਅਫ਼ਸਰ ਸਕੇਲ 2 ਤੇ ਅਫ਼ਸਰ ਸਕੇਲ 3 ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰਧਾਨ ਮੰਤਰੀ ਵੱਲੋਂ ਨਿਯੁਕਤੀ ਪੱਤਰ ਵੰਡਣਗੇ।
ਇਹ ਵੀ ਪੜ੍ਹੋ: Bathinda Firing Case: ਬਠਿੰਡਾ ਛਾਉਣੀ 'ਚ ਚਾਰ ਜਵਾਨਾਂ ਦਾ ਕਤਲ ਬਣਿਆ ਬੁਝਾਰਤ? ਆਖਰ ਕੌਣ ਸੀ ਕੁੜਤੇ-ਪਜਾਮੇ ਵਾਲੇ ਸ਼ੱਕੀ?
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: PM Modi: 'ਇਸ ਤਰ੍ਹਾਂ ਮਿਲਦਾ ਹੈ ਆਸ਼ੀਰਵਾਦ...', PM ਮੋਦੀ ਨੇ ਘਰ 'ਚ ਖਾਣਾ ਬਣਾਉਣ ਵਾਲੀ ਔਰਤ ਦੀ ਚਿੱਠੀ ਸਾਂਝੀ ਕਰਦੇ ਹੋਏ ਕਹੀ ਇਹ ਗੱਲ