Patiala News: ਨਸ਼ੇ 'ਚ ਧੁੱਤ ਪੁਲਿਸ ਵਾਲੇ ਨੇ ਕੁੱਟਿਆ ਬਜ਼ੁਰਗ, ਬਾਦਲ ਨੇ ਮੰਗੀ ਮਿਸਾਲੀ ਸਜ਼ਾ, ਪੁਲਿਸ ਹੋਈ ਮੋਨ !
ਵੀਡੀਓ ਤੋਂ ਬਾਅਦ ਪੀੜਤ ਬਜ਼ੁਰਗ ਨੇ ਦੱਸਿਆ ਕਿ ਮੇਰਾ ਨਾਮ ਬਲਬੀਰ ਸਿੰਘ ਹੈ ਮੈ ਦੁਕਾਨਾਂ 'ਤੇ ਪਾਣੀ ਭਰਨ ਦਾ ਕੰਮ ਕਰਦਾ ਹਾਂ, ਉਹ ਪੁਲਿਸ ਵਾਲਾ ਸ਼ਾਮ ਲਾਲ ਮੇਰੇ ਕੋਲ ਅਕਸਰ ਆਉਂਦਾ ਤੇ ਜ਼ਿਆਦਾਤਰ ਉਹ ਸ਼ਰਾਬ ਦੇ ਨਸ਼ੇ 'ਚ ਹੁੰਦਾ ਹੈ।
Patiala News: ਪਟਿਆਲਾ ਤੋਂ ਪੰਜਾਬ ਪੁਲਿਸ ਨੂੰ ਸ਼ਰਮਸਾਰ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਮੁਲਾਜ਼ਮ ਨਸ਼ੇ ਵਿੱਚ ਧੁੱਤੇ ਹੋ ਕੇ ਬਜ਼ੁਰਗ ਨੂੰ ਕੁੱਟ ਰਿਹਾ ਹੈ। ਬਜ਼ੁਰਗ ਦਾ ਕਹਿਣਾ ਹੈ ਕਿ ਪੁਲਿਸ ਵਾਲੇ ਨੇ ਉਸ ਤੋਂ ਸ਼ਰਾਬ ਲਈ ਪੈਸੇ ਮੰਗੀ ਸੀ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਦੋਸ਼ੀ ਪੁਲਿਸ ਵਾਲੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਸੁਖਬੀਰ ਬਾਦਲ ਨੇ ਵੀਡੀਓ ਸਾਂਝੀ ਕਰਕੇ ਕਿਹਾ, ਪਟਿਆਲਾ ਤੋਂ ਦਿਲ ਕੰਬਾਊ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਇੱਕ ਸਿੱਖ ਬਜ਼ੁਰਗ ਨੂੰ ਕੁੱਟ ਰਿਹਾ ਹੈ। ਮੈਂ ਮੰਗ ਕਰਦਾ ਹਾਂ ਕਿ ਇਸ ਦੋਸ਼ੀ ਵਿਰੁੱਧ ਸਖ਼ਤ ਕਰਵਾਈ ਕਰਕੇ ਮਿਸਾਲੀ ਸਜ਼ਾ ਦਿੱਤੀ ਜਾਵੇ।
ਪਟਿਆਲਾ ਤੋਂ ਦਿਲ ਕੰਬਾਉ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਇੱਕ ਸਿੱਖ ਬਜ਼ੁਰਗ ਨੂੰ ਕੇਵਲ ਇਸ ਲਈ ਕੁੱਟ ਰਿਹਾ ਹੈ ਕਿਉਂਕਿ ਉਸਨੇ ਉਸ ਪੁਲਿਸ ਮੁਲਾਜ਼ਮ ਨੂੰ ਆਪਣੇ ਨੇੜੇ ਸਿਗਰਟ ਪੀਣ ਤੋਂ ਰੋਕਿਆ ਸੀ। ਮੈਂ ਮੰਗ ਕਰਦਾ ਹਾਂ ਕਿ ਇਸ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਕਰਕੇ ਮਿਸਾਲੀ ਸਜ਼ਾ ਦਿੱਤੀ ਜਾਵੇ ਤਾਂ ਜੋ ਕੋਈ ਵੀ ਵਰਦੀ ਦੀ ਆੜ… pic.twitter.com/73lYhC1w60
— Sukhbir Singh Badal (@officeofssbadal) September 15, 2023
ਬਜ਼ੁਰਗ ਦੀ ਕੁੱਟਮਾਰ ਕਰਨ ਦੀ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਤੋਂ ਬਾਅਦ ਪੀੜਤ ਬਜ਼ੁਰਗ ਨੇ ਦੱਸਿਆ ਕਿ ਮੇਰਾ ਨਾਮ ਬਲਬੀਰ ਸਿੰਘ ਹੈ ਮੈ ਦੁਕਾਨਾਂ 'ਤੇ ਪਾਣੀ ਭਰਨ ਦਾ ਕੰਮ ਕਰਦਾ ਹਾਂ, ਉਹ ਪੁਲਿਸ ਵਾਲਾ ਸ਼ਾਮ ਲਾਲ ਮੇਰੇ ਕੋਲ ਅਕਸਰ ਆਉਂਦਾ ਤੇ ਜ਼ਿਆਦਾਤਰ ਉਹ ਸ਼ਰਾਬ ਦੇ ਨਸ਼ੇ 'ਚ ਹੁੰਦਾ ਹੈ।
ਬਜ਼ੁਰਗ ਨੇ ਦੱਸਿਆ ਕਿ ਬੀਤੇ ਦਿਨ ਵੀ ਉਸ ਨੇ ਦਾਰੂ ਪੀ ਰੱਖੀ ਸੀ ਉਸ ਨੇ ਮੇਰੇ ਤੋਂ ਦਾਰੂ ਵਾਸਤੇ ਪੈਸੇ ਮੰਗੇ ਪਰ ਮੈ ਨਹੀਂ ਦਿੱਤੇ ਜਿਸ ਤੋਂ ਬਾਅਦ ਉਸਨੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਬਜ਼ੁਰਗ ਨੇ ਦੱਸਿਆ ਕਿ ਉਹ ਅਨਾਜ ਮੰਡੀ ਥਾਣੇ 'ਚ ਤੈਨਾਤ ਹੈ ਉਸ ਖ਼ਿਲਾਫ਼ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਜ਼ਿਕਰ ਕਰ ਦਈਏ ਕਿ ਇਸ ਮਾਮਲੇ ਦੇ ਉੱਪਰ ਕੋਈ ਵੀ ਪੁਲਿਸ ਅਧਿਕਾਰੀ ਬਿਆਨ ਦੇਣ ਨੂੰ ਤਿਆਰ ਨਹੀਂ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।