Relief From Floods: ਫ਼ਤਹਿਗੜ੍ਹ ਸਾਹਿਬ ਦੇ ਲੋਕਾਂ ਨੂੰ ਹੜ੍ਹਾਂ ਤੋਂ ਮਿਲੇਗੀ ਰਾਹਤ, ਪ੍ਰਸ਼ਾਸਨ ਨੇ ਕੀਤਾ ਮਸਲੇ ਦਾ ਹੱਲ
Relief From Floods: ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਮੁਸ਼ਕਲ ਦੇ ਹੱਲ ਲਈ ਸਥਾਨਕ ਸਰਕਾਰਾਂ ਵਿਭਾਗ ਨੇ ਖੇੜੀ-ਖਰੜ ਰੋਡ 'ਤੇ ਪਾਈਪਾਂ ਵਿਛਾ ਦਿੱਤੀਆਂ ਹਨ ਤਾਂ ਜੋ ਪਾਣੀ ਸਹੀ ਦਿਸ਼ਾ ਵਿੱਚ ਵਗੇ। ਇਸ ਤੋਂ ਇਲਾਵਾ ਜ਼ਿਲ੍ਹਾ ਐਸ.ਏ.ਐਸ.ਨਗਰ
Relief From Floods: ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਸਬ ਡਵੀਜ਼ਨ ਬੱਸੀ ਪਠਾਣਾਂ ਦੇ ਪਿੰਡਾਂ ਵਿੱਚ ਖਰੜ ਦੇ ਸੀਵਰੇਜ ਦਾ ਪਾਣੀ ਇਕੱਠਾ ਹੋਣ ਤੇ ਹੜ੍ਹਾਂ ਵਰਗੀ ਸਥਿਤੀ ਦਾ ਕਾਰਨ ਬਣ ਰਿਹਾ ਸੀ ਪਰ ਜ਼ਿਲ੍ਹਾ ਪ੍ਰਸ਼ਾਸਨ, ਫ਼ਤਹਿਗੜ੍ਹ ਸਾਹਿਬ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਐਸ.ਏ.ਐਸ.ਨਗਰ ਦੇ ਸਹਿਯੋਗ ਨਾਲ ਕੀਤੇ ਗਏ ਲਗਾਤਾਰ ਯਤਨਾਂ ਸਦਕਾ ਆਖਰ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਗਿਆ ਹੈ। ਇਸ ਤੋਂ ਇਲਾਵਾ ਬਰਸਾਤ ਦੇ ਮੌਸਮ ਦੌਰਾਨ ਪਾਣੀ ਦੇ ਨਿਰਵਿਘਨ ਵਹਾਅ ਲਈ ਡਰੇਨਾਂ, ਚੋਆਂ ਅਤੇ ਹੋਰ ਪਾਣੀ ਦੇ ਸੋਮਿਆਂ ਦੀ ਸਫ਼ਾਈ ਮੁਕੰਮਲ ਕਰ ਲਈ ਗਈ ਹੈ।
ਇਹ ਪ੍ਰਗਟਾਵਾ ਪਰਨੀਤ ਸ਼ੇਰਗਿੱਲ, ਡਿਪਟੀ ਕਮਿਸ਼ਨਰ, ਫ਼ਤਹਿਗੜ੍ਹ ਸਾਹਿਬ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹਾਂ ਤੋਂ ਬਚਾਅ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕੀਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਰੜ ਅਤੇ ਆਸ-ਪਾਸ ਦੀਆਂ ਕਲੋਨੀਆਂ ਦਾ ਸੀਵਰੇਜ ਦਾ ਪਾਣੀ ਜੈਅੰਤੀ ਦੇਵੀ ਕੀ ਰਾਓ ਵਿੱਚ ਪੈਂਦਾ ਹੈ। ਪਰ ਇੱਥੇ ਅਧੂਰਾ ਸੁਪਰਪਾਸ ਹੋਣ ਕਾਰਨ ਜੈਅੰਤੀ ਦੇਵੀ ਕੀ ਰਾਓ ਦਾ ਪਾਣੀ ਪਿੰਡ ਸੋਤਲ ਨੇੜੇ ਨਿਮਾਣ ਵੱਲ ਵਗਦਾ ਹੈ ਪਰ ਖੇੜੀ-ਖਰੜ ਲਿੰਕ ਰੋਡ ਕਰਨ ਪਾਣੀ ਦੇ ਵਹਾਅ ਨੂੰ ਰੋਕ ਲਗਦੀ ਸੀ, ਜਿਸ ਕਾਰਨ ਪਾਣੀ ਦਾ ਵਹਾਅ ਪਿਛਾਂ ਵੱਲ ਹੋ ਜਾਂਦਾ ਸੀ।
ਪਿਛਾਂ ਮੁੜਿਆ ਪਾਣੀ ਰੇਲਵੇ ਕਰਾਸਿੰਗ ਰਾਹੀਂ ਪਿੰਡ ਡੂਮਛੇੜੀ ਵਿੱਚ ਜਾਂਦਾ ਸੀ। ਇਸ ਲਈ ਪਿੰਡ ਡੂਮਛੇੜੀ ਅਤੇ ਬੱਸੀ ਪਠਾਣਾ ਦੇ ਕੁਝ ਹੋਰ ਪਿੰਡਾਂ ਦੇ ਲੋਕਾਂ ਨੇ ਆਰਜ਼ੀ ਬੰਨ੍ਹ ਬਣਾ ਲਿਆ ਸੀ। ਖਰੜ ਦੀਆਂ ਕਲੋਨੀਆਂ ਦੇ ਸੀਵਰੇਜ ਦਾ ਪਾਣੀ ਲਗਾਤਾਰ ਜੈਅੰਤੀ ਦੇਵੀ ਕੀ ਰਾਓ ਵਿੱਚ ਆਉਂਦਾ ਹੈ, ਜਿਸ ਕਾਰਨ ਪਾਣੀ ਦੇ ਇਕੱਠਾ ਹੋਣ ਤੇ ਹੜ੍ਹਾਂ ਵਾਲੀ ਸਥਿਤੀ ਬਣ ਜਾਂਦੀ ਸੀ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਮੁਸ਼ਕਲ ਦੇ ਹੱਲ ਲਈ ਸਥਾਨਕ ਸਰਕਾਰਾਂ ਵਿਭਾਗ ਨੇ ਖੇੜੀ-ਖਰੜ ਰੋਡ 'ਤੇ ਪਾਈਪਾਂ ਵਿਛਾ ਦਿੱਤੀਆਂ ਹਨ ਤਾਂ ਜੋ ਪਾਣੀ ਸਹੀ ਦਿਸ਼ਾ ਵਿੱਚ ਵਗੇ। ਇਸ ਤੋਂ ਇਲਾਵਾ ਜ਼ਿਲ੍ਹਾ ਐਸ.ਏ.ਐਸ.ਨਗਰ ਦੇ ਪਿੰਡ ਸੋਤਲ ਤੋਂ ਨਿਮਾਣ ਵੱਲ ਪਿੰਡ ਬਾਹਮਣਾਂ ਬੱਸੀਆਂ ਨੇੜੇ ਪਾਈਪਾਂ ਵਿਛਾਉਣ ਦਾ ਕੰਮ ਵੀ ਚੱਲ ਰਿਹਾ ਹੈ। ਇਸ ਨਾਲ ਹੁਣ ਪਾਣੀ ਨਿਮਾਣ ਵੱਲ ਵਗਦਾ ਹੈ ਅਤੇ ਬੱਸੀ ਪਠਾਣਾ ਖੇਤਰ ਦੇ ਪਿੰਡਾਂ ਵਿੱਚ ਪਾਣੀ ਇਕੱਠਾ ਹੋਣ ਤੇ ਹੜ੍ਹਾਂ ਵਰਗੀ ਸਮੱਸਿਆ ਪੈਦਾ ਨਹੀਂ ਹੋਵੇਗੀ।
ਪਰਨੀਤ ਸ਼ੇਰਗਿੱਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ। ਉਨ੍ਹਾਂ ਕਿਹਾ ਕਿ ਹੜ੍ਹਾਂ ਤੋਂ ਬਚਾਅ ਸਬੰਧੀ ਕੰਮ ਮੁਕੰਮਲ ਕਰ ਲਏ ਗਏ ਹਨ। ਥੋੜ੍ਹਾ ਬਹੁਤ ਜਿਹੜਾ ਕੰਮ ਬਕਾਇਆ ਹੈ, ਉਹ ਜਲਦ ਮੁਕੰਮਲ ਕੀਤਾ ਜਾ ਰਿਹਾ ਹੈ।