ਪੜਚੋਲ ਕਰੋ

Patiala News: ਵਿਦੇਸ਼ ਦੌੜਨ ਦੀ ਕੋਸ਼ਿਸ਼ 'ਚ ਸਾਬਕਾ ਵਿਧਾਇਕ ਜਲਾਲਪੁਰ, ਵਿਜੀਲੈਂਸ ਵੱਲੋਂ ਲੁੱਕ ਆਊਟ ਨੋਟਿਸ ਜਾਰੀ

ਪੰਜਾਬ ਸਰਕਾਰ ਨੇ ਸਾਬਕਾ ਵਿਧਾਇਕ ਜਲਾਲਪੁਰ ਖ਼ਿਲਾਫ਼ ਲੁੱਕ ਆਊਟ ਸਰਕੁਲਰ ਵੀ ਜਾਰੀ ਕਰ ਦਿੱਤਾ ਹੈ ਤਾਂ ਜੋ ਸਾਬਕਾ ਵਿਧਾਇਕ ਨੂੰ ਵਿਦੇਸ਼ ਉਡਾਰੀ ਮਾਰਨ ਤੋਂ ਰੋਕਿਆ ਜਾ ਸਕੇ। ਸਾਬਕਾ ਵਿਧਾਇਕ ਜਲਾਲਪੁਰ ਨੂੰ ਇਸ ਮਾਮਲੇ ਦੀ ਭਿਣਕ ਪੈ ਗਈ ਹੈ, ਜਿਸ ਕਰਕੇ ਉਹ ਰੂਪੋਸ਼ ਹੋ ਗਏ ਹਨ।

Patiala News: ਕਾਂਗਰਸ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰਾ 'ਤੇ ਵਿਜੀਲੈਂਸ ਨੇ ਸ਼ਿਕੰਜਾ ਕੱਸ ਦਿੱਤਾ ਹੈ। ਸ਼ੰਭੂ ਬਲਾਕ ਅਧੀਨ ਪੈਂਦੇ 5 ਪਿੰਡਾਂ ਦੀ ਜ਼ਮੀਨ ਦੇ ਘਪਲੇ ਵਿੱਚ ਜਲਾਲਪੁਰਾ ਦੇ ਨਾਂ ਆਇਆ ਹੈ। ਇਹ ਵੀ ਪਤਾ ਲੱਗਾ ਹੈ ਕਿ ਜ਼ਮੀਨ ਘੁਟਾਲੇ ਵਿੱਚ ਨਾਂ ਆਉਣ ਤੋਂ ਬਾਅਦ ਜਲਾਲਪੁਰ ਰੂਪੋਸ਼ ਹੋ ਗਿਆ ਹੈ। ਵਿਜੀਲੈਂਸ ਨੂੰ ਸ਼ੱਕ ਹੈ ਗ੍ਰਿਫ਼ਤਾਰੀ ਤੋਂ ਬਚਣ ਲਈ ਜਲਾਲਪੁਰ ਵਿਦੇਸ਼ ਭੱਜਣ ਦੀ ਕੋਸ਼ਿਸ਼ 'ਚ ਹੈ। ਇਸ ਦੇ ਮੱਦੇਨਜ਼ਰ ਵਿਜੀਲੈਂਸ ਨੇ ਜਲਾਲਪੁਰ ਦੇ ਨਾਂ 'ਤੇ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੈ।

ਹਾਸਲ ਜਾਣਕਾਰੀ ਮੁਤਾਬਕ ਵਿਜੀਲੈਂਸ ਬਿਊਰੋ ਪੰਜਾਬ ਨੇ ਪਟਿਆਲਾ ਜ਼ਿਲ੍ਹੇ ਦੇ ਬਲਾਕ ਸ਼ੰਭੂ ਵਿੱਚ ਹੋਏ ਕਰੋੜਾਂ ਰੁਪਏ ਦੇ ਚਰਚਿਤ ਪੰਚਾਇਤੀ ਘੁਟਾਲੇ ਵਿੱਚ ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਨਾਮਜ਼ਦ ਕੀਤਾ ਹੈ। ਪੰਜਾਬ ਸਰਕਾਰ ਨੇ ਸਾਬਕਾ ਵਿਧਾਇਕ ਜਲਾਲਪੁਰ ਖ਼ਿਲਾਫ਼ ਲੁੱਕ ਆਊਟ ਸਰਕੁਲਰ ਵੀ ਜਾਰੀ ਕਰ ਦਿੱਤਾ ਹੈ ਤਾਂ ਜੋ ਸਾਬਕਾ ਵਿਧਾਇਕ ਨੂੰ ਵਿਦੇਸ਼ ਉਡਾਰੀ ਮਾਰਨ ਤੋਂ ਰੋਕਿਆ ਜਾ ਸਕੇ। ਸਾਬਕਾ ਵਿਧਾਇਕ ਜਲਾਲਪੁਰ ਨੂੰ ਇਸ ਮਾਮਲੇ ਦੀ ਭਿਣਕ ਪੈ ਗਈ ਹੈ, ਜਿਸ ਕਰਕੇ ਉਹ ਰੂਪੋਸ਼ ਹੋ ਗਏ ਹਨ।

ਵਿਜੀਲੈਂਸ ਟੀਮ ਨੂੰ ਸ਼ੱਕ ਹੈ ਕਿ ਸਾਬਕਾ ਵਿਧਾਇਕ ਮਦਨ ਲਾਲ ਪੰਜਾਬ ’ਚੋਂ ਬਾਹਰ ਚਲੇ ਗਏ ਹਨ ਤੇ ਵਿਜੀਲੈਂਸ ਨੇ ਉਨ੍ਹਾਂ ਦੀ ਭਾਲ ਤੇਜ਼ ਕਰ ਦਿੱਤੀ ਹੈ। ਵਿਜੀਲੈਂਸ ਨੇ ਆਮਦਨ ਦੇ ਸ੍ਰੋਤਾਂ ਤੋਂ ਵੱਧ ਜਾਇਦਾਦ ਬਣਾਏ ਜਾਣ ਦੀ ਵੱਖਰੀ ਪੜਤਾਲ ਵਿੱਢੀ ਹੋਈ ਹੈ। ਜਲਾਲਪੁਰ ਥੋੜ੍ਹਾ ਸਮਾਂ ਪਹਿਲਾਂ ਹੀ ਅਸਟਰੇਲੀਆ ਤੋਂ ਪਰਤੇ ਸਨ ਤੇ ਹੁਣ ਉਹ ਮੁੜ ਵਿਦੇਸ਼ ਜਾਣ ਦੀ ਤਾਕ ਵਿਚ ਸਨ ਪਰ ਸਰਕਾਰ ਨੇ ਸਾਰੇ ਹਵਾਈ ਅੱਡਿਆਂ ਨੂੰ ਜਲਾਲਪੁਰ ਬਾਰੇ ਲੁੱਕ ਆਊਟ ਸਰਕੁਲਰ ਜ਼ਰੀਏ ਸੂਚਿਤ ਕਰ ਦਿੱਤਾ ਹੈ। 

ਦੱਸ ਦਈਏ ਕਿ ਕਿ ਸਾਲ 2019 ਤੋਂ 2022 ਦੌਰਾਨ ਪੁੱਡਾ ਵੱਲੋਂ ਅੰਮ੍ਰਿਤਸਰ-ਕੋਲਕਾਤਾ ਏਕੀਕ੍ਰਿਤ ਕੌਰੀਡੋਰ ਲਈ ਬਲਾਕ ਸ਼ੰਭੂ ਦੇ ਪੰਜ ਪਿੰਡਾਂ ਆਕੜੀ, ਸੇਹਰਾ, ਸੇਹਰੀ, ਤਖਤੂਮਾਜਰਾ ਤੇ ਪੱਬਰਾ ਦੀ 1103 ਏਕੜ ਜ਼ਮੀਨ ਐਕੁਆਇਰ ਕੀਤੀ ਗਈ ਸੀ, ਜਿਸ ਦਾ ਕਰੀਬ 285 ਕਰੋੜ ਰੁਪਏ ਮੁਆਵਜ਼ਾ ਦਿੱਤਾ ਗਿਆ ਸੀ ਤੇ ਇਨ੍ਹਾਂ ਪਿੰਡਾਂ ਦੇ ਚਕੌਤੇਦਾਰਾਂ ਨੂੰ 97.8 ਕਰੋੜ ਰੁਪਏ ਵੱਖਰੇ ਮਿਲੇ ਸਨ। ਪੇਂਡੂ ਵਿਕਾਸ ਤੇ ਪੰਚਾਇਤ ਮਹਿਕਮੇ ਤੋਂ ਇਲਾਵਾ ਵਿਜੀਲੈਂਸ ਬਿਊਰੋ ਪਟਿਆਲਾ ਨੇ ਇਸ ਮਾਮਲੇ ਦੀ ਪੜਤਾਲ ਕੀਤੀ ਸੀ। 

ਵਿਜੀਲੈਂਸ ਰੇਂਜ ਪਟਿਆਲਾ ਨੇ 26 ਮਈ, 2022 ਨੂੰ ਐਫਆਈਆਰ ਨੰਬਰ 12 ਦਰਜ ਕੀਤੀ ਸੀ ਅਤੇ ਹੁਣ ਤੱਕ ਇਸ ਕੇਸ ਵਿੱਚ ਸਰਕਾਰੀ ਤੇ ਪ੍ਰਾਈਵੇਟ 34 ਵਿਅਕਤੀ ਨਾਮਜ਼ਦ ਕੀਤੇ ਹਨ ਅਤੇ ਇਨ੍ਹਾਂ ਵਿੱਚ 10 ਪ੍ਰਾਈਵੇਟ ਫ਼ਰਮਾਂ ਵੀ ਸ਼ਾਮਲ ਹਨ। ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਕਰੋੜਾਂ ਰੁਪਏ ਦੀ ਮੁਆਵਜ਼ਾ ਰਾਸ਼ੀ ਨਾਲ ਜੋ ਵਿਕਾਸ ਕੰਮ ਕਰਾਏ ਗਏ ਹਨ, ਉਨ੍ਹਾਂ ਵਿਚ ਕਰੋੜਾਂ ਰੁਪਏ ਦਾ ਗ਼ਬਨ ਅਤੇ ਬੇਨਿਯਮੀਆਂ ਕੀਤੀਆਂ ਗਈਆਂ ਹਨ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Ludhiana Court ‘ਚ ਗੈਂਗਸਟਰ ਕੌਸ਼ਲ ਚੌਧਰੀ ਦੀ ਪੇਸ਼ੀ, 2 ਦਿਨ ਦਾ ਮਿਲਿਆ ਰਿਮਾਂਡ; ਜਾਣੋ ਪੂਰਾ ਮਾਮਲਾ
Ludhiana Court ‘ਚ ਗੈਂਗਸਟਰ ਕੌਸ਼ਲ ਚੌਧਰੀ ਦੀ ਪੇਸ਼ੀ, 2 ਦਿਨ ਦਾ ਮਿਲਿਆ ਰਿਮਾਂਡ; ਜਾਣੋ ਪੂਰਾ ਮਾਮਲਾ
Ludhiana 'ਚ ਆਹ ਰਸਤੇ ਹੋਏ ਬੰਦ, ਬਾਹਰ ਨਿਕਲਣ ਤੋਂ ਪਹਿਲਾਂ ਦੇਖ ਲਓ ਨਵਾਂ Route
Ludhiana 'ਚ ਆਹ ਰਸਤੇ ਹੋਏ ਬੰਦ, ਬਾਹਰ ਨਿਕਲਣ ਤੋਂ ਪਹਿਲਾਂ ਦੇਖ ਲਓ ਨਵਾਂ Route
ਪਠਾਨਕੋਟ 'ਚ ਵੱਡਾ ਖੁਲਾਸਾ! ਪਾਕਿਸਤਾਨ ਤੋਂ ਆਏ ਹਥਿਆਰ, ISI ਦਾ ਖ਼ਤਰਨਾਕ ਪਲਾਨ
ਪਠਾਨਕੋਟ 'ਚ ਵੱਡਾ ਖੁਲਾਸਾ! ਪਾਕਿਸਤਾਨ ਤੋਂ ਆਏ ਹਥਿਆਰ, ISI ਦਾ ਖ਼ਤਰਨਾਕ ਪਲਾਨ
ਬਿਨਾਂ ਬਿਮਾਰੀ ਤੋਂ ਹਰ ਵੇਲੇ ਥਕਾਵਟ ਹੁੰਦੀ ਮਹਿਸੂਸ? ਕਿਤੇ ਤੁਹਾਡੇ 'ਚ ਇਸ ਚੀਜ਼ ਦੀ ਕਮੀਂ ਤਾਂ ਨਹੀਂ
ਬਿਨਾਂ ਬਿਮਾਰੀ ਤੋਂ ਹਰ ਵੇਲੇ ਥਕਾਵਟ ਹੁੰਦੀ ਮਹਿਸੂਸ? ਕਿਤੇ ਤੁਹਾਡੇ 'ਚ ਇਸ ਚੀਜ਼ ਦੀ ਕਮੀਂ ਤਾਂ ਨਹੀਂ

ਵੀਡੀਓਜ਼

“ਅਕਾਲ ਤਖ਼ਤ ਹਾਜ਼ਰ ਹੋਣ ਲਈ ਹਰ ਵੇਲੇ ਤਿਆਰ ਹਾਂ
“ਜਥੇਦਾਰ ਦੇ ਹਰ ਇਕ ਸਵਾਲ ਦਾ ਮੈਂ ਜਵਾਬ ਦਿੱਤਾ” — CM ਨੇ ਤੋੜੀ ਚੁੱਪੀ
ਜਥੇਦਾਰ ਦੇ ਹੁਕਮ 'ਤੇ SGPC ਦੇ ਰਹੀ ਸਾਥ : CM ਮਾਨ
“ਮੇਰੀ ਵੀਡੀਓ ਨਕਲੀ? ਜਿਸ ਮਰਜ਼ੀ ਲੈਬ ‘ਚ ਜਾਂਚ ਕਰਵਾ ਲਓ”
“ਅਕਾਲ ਤਖ਼ਤ ਨੂੰ ਚੈਲੰਜ ਕਰਨ ਦੀ ਮੇਰੀ ਕੋਈ ਔਕਾਤ ਨਹੀਂ”

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ludhiana Court ‘ਚ ਗੈਂਗਸਟਰ ਕੌਸ਼ਲ ਚੌਧਰੀ ਦੀ ਪੇਸ਼ੀ, 2 ਦਿਨ ਦਾ ਮਿਲਿਆ ਰਿਮਾਂਡ; ਜਾਣੋ ਪੂਰਾ ਮਾਮਲਾ
Ludhiana Court ‘ਚ ਗੈਂਗਸਟਰ ਕੌਸ਼ਲ ਚੌਧਰੀ ਦੀ ਪੇਸ਼ੀ, 2 ਦਿਨ ਦਾ ਮਿਲਿਆ ਰਿਮਾਂਡ; ਜਾਣੋ ਪੂਰਾ ਮਾਮਲਾ
Ludhiana 'ਚ ਆਹ ਰਸਤੇ ਹੋਏ ਬੰਦ, ਬਾਹਰ ਨਿਕਲਣ ਤੋਂ ਪਹਿਲਾਂ ਦੇਖ ਲਓ ਨਵਾਂ Route
Ludhiana 'ਚ ਆਹ ਰਸਤੇ ਹੋਏ ਬੰਦ, ਬਾਹਰ ਨਿਕਲਣ ਤੋਂ ਪਹਿਲਾਂ ਦੇਖ ਲਓ ਨਵਾਂ Route
ਪਠਾਨਕੋਟ 'ਚ ਵੱਡਾ ਖੁਲਾਸਾ! ਪਾਕਿਸਤਾਨ ਤੋਂ ਆਏ ਹਥਿਆਰ, ISI ਦਾ ਖ਼ਤਰਨਾਕ ਪਲਾਨ
ਪਠਾਨਕੋਟ 'ਚ ਵੱਡਾ ਖੁਲਾਸਾ! ਪਾਕਿਸਤਾਨ ਤੋਂ ਆਏ ਹਥਿਆਰ, ISI ਦਾ ਖ਼ਤਰਨਾਕ ਪਲਾਨ
ਬਿਨਾਂ ਬਿਮਾਰੀ ਤੋਂ ਹਰ ਵੇਲੇ ਥਕਾਵਟ ਹੁੰਦੀ ਮਹਿਸੂਸ? ਕਿਤੇ ਤੁਹਾਡੇ 'ਚ ਇਸ ਚੀਜ਼ ਦੀ ਕਮੀਂ ਤਾਂ ਨਹੀਂ
ਬਿਨਾਂ ਬਿਮਾਰੀ ਤੋਂ ਹਰ ਵੇਲੇ ਥਕਾਵਟ ਹੁੰਦੀ ਮਹਿਸੂਸ? ਕਿਤੇ ਤੁਹਾਡੇ 'ਚ ਇਸ ਚੀਜ਼ ਦੀ ਕਮੀਂ ਤਾਂ ਨਹੀਂ
Mohali 'ਚ SBI ਦੇ ਬੈਂਕ ਮੈਨੇਜਰ 'ਤੇ ਦਿਨ-ਦਿਹਾੜੇ ਹਮਲਾ! ਗੋਲੀਬਾਰੀ 'ਚ ਵਾਲ-ਵਾਲ ਬਚਿਆ, ਲੁੱਟ ਦੀ ਵੱਡੀ ਵਾਰਦਾਤ
Mohali 'ਚ SBI ਦੇ ਬੈਂਕ ਮੈਨੇਜਰ 'ਤੇ ਦਿਨ-ਦਿਹਾੜੇ ਹਮਲਾ! ਗੋਲੀਬਾਰੀ 'ਚ ਵਾਲ-ਵਾਲ ਬਚਿਆ, ਲੁੱਟ ਦੀ ਵੱਡੀ ਵਾਰਦਾਤ
ATM Charges: ਅੱਜ ਤੋਂ ATM ਦੇ ਵਧੇ ਚਾਰਜ, ਬੈਲੇਂਸ ਚੈੱਕ ਸਣੇ ਵਿੱਤੀ ਲੈਣ-ਦੇਣ ਹੋਇਆ ਮਹਿੰਗਾ; ਜਾਣੋ ਕਿਹੜੇ ਖਾਤਿਆਂ 'ਤੇ ਨਵੇਂ ਚਾਰਜ ਲੱਗਣਗੇ?
ਅੱਜ ਤੋਂ ATM ਦੇ ਵਧੇ ਚਾਰਜ, ਬੈਲੇਂਸ ਚੈੱਕ ਸਣੇ ਵਿੱਤੀ ਲੈਣ-ਦੇਣ ਹੋਇਆ ਮਹਿੰਗਾ; ਜਾਣੋ ਕਿਹੜੇ ਖਾਤਿਆਂ 'ਤੇ ਨਵੇਂ ਚਾਰਜ ਲੱਗਣਗੇ?
Whatsapp ਤੋਂ ਮਿੰਟਾਂ 'ਚ Download ਕਰੋ ਆਪਣਾ Aadhar Card, ਜਾਣੋ ਸੌਖਾ ਤਰੀਕਾ
Whatsapp ਤੋਂ ਮਿੰਟਾਂ 'ਚ Download ਕਰੋ ਆਪਣਾ Aadhar Card, ਜਾਣੋ ਸੌਖਾ ਤਰੀਕਾ
14 ਸਾਲ ਦੇ Vaibhav Suryavanshi ਨੇ ਤੋੜਿਆ ਵਿਰਾਟ ਕੋਹਲੀ ਦਾ ਰਿਕਾਰਡ, ਵਿਸ਼ਵ ਕੱਪ 'ਚ ਬਣਾਇਆ ਇਤਿਹਾਸ
14 ਸਾਲ ਦੇ Vaibhav Suryavanshi ਨੇ ਤੋੜਿਆ ਵਿਰਾਟ ਕੋਹਲੀ ਦਾ ਰਿਕਾਰਡ, ਵਿਸ਼ਵ ਕੱਪ 'ਚ ਬਣਾਇਆ ਇਤਿਹਾਸ
Embed widget