Panchayat Elections: ਪੰਚਾਇਤੀ ਚੋਣਾਂ ਦੀ ਤਿਆਰੀ ਮੁਕੰਮਲ, ਮੁਲਾਜ਼ਮਾਂ ਨੂੰ ਵੋਟਿੰਗ ਦੀ ਦਿੱਤੀ ਗਈ ਟ੍ਰੇਨਿੰਗ, ਪੁਲਿਸ ਦਾ ਖਾਸ ਸੁਰੱਖਿਆ ਪਹਿਰਾ
Panchayat Elections: ਐਸਡੀਐਮ ਸਮਾਣਾ ਤਰਸੇਮ ਕੁਮਾਰ ਵੱਲੋਂ ਦੱਸਿਆ ਗਿਆ ਕਿ ਅੱਜ ਮੁਲਾਜ਼ਮਾਂ ਦੀ ਪਹਿਲੀ ਟ੍ਰੇਨਿੰਗ ਹੈ ਅਤੇ ਇਸ ਦੇ ਨਾਲ ਨਾਲ ਜਿਹੜੇ ਨਾਮਜ਼ਦਗੀ ਫਾਰਮ ਉਮੀਦਵਾਰਾਂ ਨੇ ਕੱਲ੍ਹ ਭਰੇ ਸੀ ਅੱਜ ਉਹਨਾਂ ਦੀ ਪੜਤਾਲ ਕੀਤੀ ਗਈ ਹੈ।
Panchayat Elections: ਪੰਚਾਇਤੀ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਸੂਬੇ ਭਰ ਦੇ ਵਿੱਚ ਚੋਣ ਅਮਲੇ ਨੂੰ ਅੱਜ ਪਹਿਲੀ ਟ੍ਰੇਨਿੰਗ ਦਿੱਤੀ ਗਈ ਹੈ। ਇਸੇ ਤਰ੍ਹਾਂ ਸਮਾਣਾ ਦੇ ਪਬਲਿਕ ਕਾਲਜ ਦੇ ਵਿੱਚ ਵੱਖ ਭਗਵੀ ਬਾਗਾ ਦੇ ਮੁਲਾਜ਼ਮ ਅਤੇ ਚੋਣ ਅਧਿਕਾਰੀਆਂ ਵੱਲੋਂ ਕਰਮਚਾਰੀਆਂ ਨੂੰ ਮਤਦਾਨ ਕੇਂਦਰਾਂ ਦੇ ਵਿੱਚ ਕਿਸ ਤਰ੍ਹਾਂ ਵੋਟਾਂ ਪਾਉਣੀਆਂ ਉਸਦੇ ਲਈ ਜਾਣਕਾਰੀ ਦਿੱਤੀ ਗਈ।
ਇਸ ਦੇ ਬਾਰੇ ਜਾਣਕਾਰੀ ਐਸਡੀਐਮ ਸਮਾਣਾ ਤਰਸੇਮ ਕੁਮਾਰ ਵੱਲੋਂ ਦੱਸਿਆ ਗਿਆ ਕਿ ਅੱਜ ਮੁਲਾਜ਼ਮਾਂ ਦੀ ਪਹਿਲੀ ਟ੍ਰੇਨਿੰਗ ਹੈ ਅਤੇ ਇਸ ਦੇ ਨਾਲ ਨਾਲ ਜਿਹੜੇ ਨਾਮਜ਼ਦਗੀ ਫਾਰਮ ਉਮੀਦਵਾਰਾਂ ਨੇ ਕੱਲ੍ਹ ਭਰੇ ਸੀ ਅੱਜ ਉਹਨਾਂ ਦੀ ਪੜਤਾਲ ਕੀਤੀ ਗਈ ਹੈ। ਜਿਸ ਕਿਸੇ ਨੂੰ ਵੀ ਕੋਈ ਇਤਰਾਜ਼ ਹੈ ਤਾਂ ਉਹ ਵਿਅਕਤੀ ਆਪਣਾ ਰਸੀਦ ਦਿਖਾ ਕੇ ਇੱਥੇ ਆ ਸਕਦਾ। ਬਾਕੀ ਕਿਸੇ ਵਿਅਕਤੀ ਨੂੰ ਵੀ ਇੱਥੇ ਅੰਦਰ ਆਣ ਕੇ ਇਜਾਜ਼ਤ ਨਹੀਂ ਹੈ।
ਐਸਡੀਐਮ ਨੇ ਦੱਸਿਆ ਕਿ ਇੱਥੇ ਤਿੰਨ ਲੇਅਰ 'ਚ ਪੰਜਾਬ ਪੁਲਿਸ ਦੀ ਸੁਰੱਖਿਆ ਦਾ ਘੇਰਾ ਬਣਾਇਆ ਗਿਆ ਹੈ। ਚੋਣ ਅਮਲੇ ਦੇ ਵਿੱਚ ਸ਼ਾਮਿਲ ਮੁਲਾਜ਼ਮਾਂ ਨੇ ਵੀ ਦੱਸਿਆ ਕਿ ਕੱਲ੍ਹ ਕਿਵੇਂ ਮਤਦਾਨ ਕੇਂਦਰ ਵਿੱਚ ਵੋਟਿੰਗੀ ਕਰਵਾਉਣੀ ਹੈ ਅਤੇ ਵੋਟਾਂ ਤੋਂ ਬਾਅਦ ਵਿੱਚ ਕਿਵੇਂ ਗਿਣਤੀ ਕੀਤੀ ਜਾਣੀ ਹੈ ਇਸ ਦਾ ਅਭਿਆਸ ਕੀਤਾ ਗਿਆ।
ਪੰਜਾਬ ਵਿੱਚ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਕੱਲ੍ਹ ਯਾਨੀ 4 ਅਕਤੂਬਰ ਆਖਰੀ ਦਿਨ ਸੀ। ਅੱਜ ਕਾਗਜ਼ਾਂ ਦੀ ਪੜਤਾਲ ਕੀਤੀ ਗਈ ਹੈ। ਹੁਣ ਜਿਹੜਾ ਉਮੀਦਵਾਰ ਚੋਣ ਨਹੀਂ ਲੜਨਾ ਚਾਹੁੰਦਾ ਉਹ ਆਪਣਾ ਨਾਮਜ਼ਦਗੀ ਕਾਗਜ਼ 7 ਅਕਤੂਬਰ ਨੂੰ ਵਾਪਸ ਲੈ ਸਕਦਾ ਹੈ। ਪੰਚਾਇਤੀ ਚੋਣਾਂ ਲਈ ਵੋਟਿੰਗ 15 ਅਕਤੂਬਰ ਨੂੰ ਸਵੇਰੇ 8 ਤੋਂ ਸ਼ਾਮ ਚਾਰ ਵਜੇ ਤੱਕ ਹੋਵੇਗੀ ਅਤੇ ਨਤੀਜੇ ਵੋਟਾਂ ਤੋਂ ਬਾਅਦ ਐਲਾਨ ਦਿੱਤੇ ਜਾਣਗੇ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ -
https://whatsapp.com/channel/0029Va7Nrx00VycFFzHrt01l.
Join Our Official Telegram Channel: https://t.me/abpsanjhaofficial