Patiala News : ਪਿਛਲੇ ਕਈ ਦਿਨਾਂ ਤੋਂ ਇੱਕ ਵੀਡੀਓ ਸੋਸ਼ਲ ਮੀਡਿਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ , ਜਿਸ ਵਿੱਚ ਦਿਨ-ਦਿਹਾੜੇ ਬਿਨ੍ਹਾਂ ਕਿਸੇ ਡਰ ਤੋਂ ਪਿੰਡ ਦੇ ਇਕ ਮੁਹੱਲੇ 'ਚ ਔਰਤ ਨੌਜਵਾਨ ਨੂੰ ਡਿਜੀਟਲ ਤੱਕੜੀ ਨਾਲ ਨਸ਼ਾ ਤੋਲ ਕੇ ਵੇਚਦੀ ਹੈ। ਇਹ ਵੀਡੀਓ ਪਟਿਆਲਾ ਜ਼ਿਲੇ ਦੇ ਪਿੰਡ ਲੰਗੜੋਈ ਦੀ ਦੱਸੀ ਜਾ ਰਹੀ ਹੈ। 

 

ਜਾਣਕਾਰੀ ਅਨੁਸਾਰ ਇਕ ਮੋਟਰਸਾਈਕਲ ਸਵਾਰ ਨੌਜਵਾਨ ਪਿੰਡ 'ਚ ਪੁੱਜਦਾ ਹੈ ਤੇ ਗਲੀ 'ਚ ਖੜ੍ਹੀ ਔਰਤ ਮਿਲਦੀ ਹੈ। ਨੌਜਵਾਨ ਉਸ ਕੋਲੋਂ ਸਾਮਾਨ ਦੀ ਮੰਗ ਕਰਦਾ ਹੈ ਤਾਂ ਔਰਤ ਝੱਟ ਆਪਣੇ ਕੱਪੜਿਆਂ 'ਚ ਲੁਕਾ ਕੇ ਰੱਖੀ ਡਿਜੀਟਲ ਤੱਕੜੀ ਕੱਢ ਕੇ ਕੰਧ 'ਤੇ ਰੱਖਦੀ ਹੈ ਤੇ ਦੂਸਰੇ ਹੱਥ ਨਾਲ ਲਿਫਾਫੇ 'ਚੋਂ ਚਿੱਟਾ ਕੱਢ ਕੇ ਤੋਲਦੀ ਨਜ਼ਰ ਆ ਰਹੀ ਹੈ।