ਹਲਕਾ ਸਨੌਰ ‘ਚ ਨੌਜਵਾਨ ਦੀ ਬੇਰਹਮੀ ਨਾਲ ਕੁੱਟਮਾਰ, ਅਧਮਰੀ ਹਾਲਤ ‘ਚ ਸੁੱਟਿਆ ਕਣਕ ਦੇ ਖੇਤਾਂ ਚ
Punjab News: ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਕੁੱਟਮਾਰ, ਲੁੱਟ ਖੋਹ ਤੇ ਕਤਲ ਵਰਗੀਆਂ ਘਟਨਾਵਾਂ ‘ਚ ਵਾਧਾ ਦੇਖਣ ਨੂੰ ਮਿਲਿਆ ਹੈ ਤੇ ਇਨ੍ਹਾਂ ਘਟਨਾਵਾਂ ਨੂੰ ਰੋਕਣ ‘ਚ ਪ੍ਰਸ਼ਾਸ਼ਨ ਬੇਵਸ ਨਜ਼ਰ ਆਉਂਦਾ ਦਿਖਾਈ ਦੇ ਰਿਹਾ ਹੈ।
Punjab News: ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਕੁੱਟਮਾਰ, ਲੁੱਟ ਖੋਹ ਤੇ ਕਤਲ ਵਰਗੀਆਂ ਘਟਨਾਵਾਂ ‘ਚ ਵਾਧਾ ਦੇਖਣ ਨੂੰ ਮਿਲਿਆ ਹੈ ਤੇ ਇਨ੍ਹਾਂ ਘਟਨਾਵਾਂ ਨੂੰ ਰੋਕਣ ‘ਚ ਪ੍ਰਸ਼ਾਸ਼ਨ ਬੇਵਸ ਨਜ਼ਰ ਆਉਂਦਾ ਦਿਖਾਈ ਦੇ ਰਿਹਾ ਹੈ।
ਅਜਿਹਾ ਹੀ ਇੱਕ ਮਾਮਲਾ ਹੁਣ ਜਿਲ੍ਹਾ ਪਟਿਆਲਾ ਪਿੰਡ ਬਡਲੀ (ਹਲਕਾ ਸਨੌਰ) ਤੋਂ ਸਾਹਮਣੇ ਆਇਆ ਹੈ, ਜਿਥੇ ਕਿ ਇੱਕ ਨੌਜਵਾਨ ਨੂੰ ਰਾਤੋਂ-ਰਾਤ ਅਗਵਾਂਹ ਕਰਕੇ ਉਸ ਦੀ ਪੂਰੀ ਰਾਤ ਲੋਹੇ ਦੀ ਰਾਡ, ਬੈਲਟਾਂ ਤੇ ਡੰਡਿਆਂ ਨਾਲ ਕੁੱਟਮਾਰ ਕੀਤੀ ਗਈ ਤੇ ਫਿਰ ਸਵੇਰੇ ਉਸ ਨੂੰ ਅਧਮਰੀ ਹਾਲਤ ‘ਚ ਘਰ ਦੇ ਸਾਹਮਣੇ ਸੁੱਟ ਦਿੱਤਾ ਗਿਆ। ਮੁਲਜ਼ਮਾਂ ਵੱਲੋਂ ਪੀੜਤ ਤੋਂ ਮੋਬਾਇਲ, ਕੈਸ਼ ਤੇ ਹੋਰ ਕੀਮਤੀ ਸਮਾਨ ਖੋਹ ਲੈਣ ਦੀ ਜਾਣਕਾਰੀ ਹਾਸਲ ਹੋਈ ਹੈ। ਪੀੜਤ ਦੇ ਪਰਿਵਾਰ ਵਾਲਿਆਂ ਨੇ ਇਸ ਮਾਮਲੇ ‘ਚ ਪੁਲਿਸ ਦੀ ਮਿਲੀ ਭੁਗਤ ਹੋਣ ਦਾ ਖਦਸਾ ਜਤਾਇਆ ਹੈ।
ਇਹ ਵੀ ਪੜ੍ਹੋ: Kamal Gupta on POK: ‘2-3 ਸਾਲਾਂ ਚ ਭਾਰਤ ਦਾ ਹਿੱਸਾ ਹੋਵੇਗਾ POK’, ਹਰਿਆਣਾ ਦੇ ਕੈਬਨਿਟ ਮੰਤਰੀ ਦਾ ਬਿਆਨ ਹੋਇਆ ਵਾਇਰਲ
ਉਨ੍ਹਾਂ ਦਾ ਕਹਿਣਾ ਹੈ ਕਿ ਇਸੇ ਲਈ ਪੁਲਿਸ ਨੇ ਉਨ੍ਹਾਂ ਦਰਿੰਦਿਆ ਦੇ ਖਿਲਾਫ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ ਹੈ। ਜਿਸ ਕਾਰਨ ਨੇੜਲੇ ਪਿੰਡਾਂ ਦੇ ਲੋਕਾਂ ਤੇ ਪਰਿਵਾਰ ਵਿਚ ਬਹੁਤ ਰੋਸ ਪਾਇਆ ਜਾ ਰਿਹਾ ਹੈ । ਸਮੂਹ ਪਿੰਡ ਵਾਸੀ ਮਾਣਯੋਗ ਮੁੱਖ ਮੰਤਰੀ ਨੂੰ ਇਹਨਾਂ ਦਰਿੰਦਿਆ ਦੇ ਖਿਲਾਫ ਸਖਤ ਕਾਰਵਾਈ ਦੀ ਅਪੀਲ ਕਰ ਰਹੇ ਹਨ।
ਇਹ ਵੀ ਪੜ੍ਹੋ: Lok Sabha Election 2024: ਦਲਿਤਾਂ 'ਚ ਦਬਦਬਾ ਬਣਾਉਣ ਲਈ ਭਾਜਪਾ ਚਲਾਉਣ ਜਾ ਰਹੀ ਇਹ ਮੁਹਿੰਮ, 2024 'ਤੇ ਨਜ਼ਰ
ਨਵਜੋਤ ਸਿੰਘ ਨਵੀ ਪੁੱਤਰ ਸਵ: ਬਲਕਾਰ ਸਿੰਘ ਪਿੰਡ ਬਡਲੀ ਡਾਕਖਾਨਾ ਮੀਰਾਂਪੁਰ ਜਿਲ੍ਹਾ ਪਟਿਆਲਾ (ਹਲਕਾ ਸਨੌਰ) ਨੂੰ ਪਿੰਡ ਸ਼ੇਖੂਪੁਰ ਦੇ ਜਸਵਿੰਦਰ ਗਿਰ ਜੱਸਾ ਪੁੱਤਰ ਮਦਨ ਗਿਰ ਨੇ ਬੁੱਧਵਾਰ ਸ਼ਾਮ ਰਾਤ ਨੂੰ ਅਗਵਾਂਹ ਕਰਕੇ ਪਿੰਡ ਭਸਮੜਾ ਅਧੀਨ ਆਉਂਦੀ ਖੇਤਾਂ ਵਾਲੀ ਮੋਟਰ ‘ਤੇ ਲੈ ਗਿਆ ਤੇ ਉਥੇ ਗੁਰਪ੍ਰੀਤ ਗਿਰ ਪੁੱਤਰ ਨਿਰਮਲ ਗਿਰ ਤੇ ਕੁਝ ਹੋਰ ਅਣਪਛਾਤੇ ਵਿਅਕਤੀ ਵੀ ਮੌਜੂਦ ਸਨ ਉਹ ਦਾਰੂ ਪੀਕੇ ਪਹਿਲਾਂ ਹੀ ਮੋਟਰ ਤੇ ਬੈਠੇ ਹੋਏ ਸੀ। ਦਰਿੰਦਿਆ ਵੱਲੋਂ ਪੀੜਤ ਨੂੰ ਬੜੀ ਹੀ ਬੇਰਹਿਮੀ ਨਾਲ ਰੱਸੇ ਨਾਲ ਬੰਨ ਕੇ ਲੋਹੇ ਦੀ ਰਾਡ ਅਤੇ ਬੈਲਟਾਂ ਡੰਡਿਆਂ ਨਾਲ ਪੂਰੀ ਰਾਤ ਕੁੱਟਿਆ, ਅਧਮਰੀ ਹਾਲਤ ‘ਚ ਸਵੇਰੇ 3 ਵਜੇ ਉਸਨੂੰ ਘਰ ਦੇ ਸਾਹਮਣੇ ਕਣਕ ਵਿਚ ਸੁੱਟ ਗਏ।