Nabha News : ਪੰਜਾਬ ਵਿੱਚ ਦਿਨੋਂ-ਦਿਨ ਸੜਕ ਹਾਦਸਿਆਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਵਹੀਕਲ ਚਾਲਕਾਂ ਦੀ ਅਣਗਹਿਲੀ ਦੇ ਚਲਦਿਆਂ ਹਰ ਰੋਜ਼ ਕੀਮਤੀ ਜਾਨਾਂ ਮੌਤ ਦੇ ਮੂੰਹ ਵਿੱਚ ਜਾ ਰਹੀਆਂ ਹਨ। ਬੀਤੀ ਦੇਰ ਰਾਤ ਨਾਭਾ ਬਲਾਕ ਦੇ ਪਿੰਡ ਅਭੇਪੁਰ ਦੇ ਨਜ਼ਦੀਕ ਟਰੈਕਟਰ ਚਾਲਕ ਦੀ ਗ਼ਲਤੀ ਦੇ ਚਲਦਿਆਂ ਪਰਿਵਾਰ ਦਾ ਇਕਲੌਤਾ ਪੁੱਤਰ ਮੌਤ ਦੇ ਮੂੰਹ ਵਿੱਚ ਚਲਾ ਗਿਆ। ਟਰੈਕਟਰ ਚਾਲਕ ਵੱਲੋਂ ਟਰੈਕਟਰ ਦੀ ਇਕ ਲਾਈਟ ਖ਼ਰਾਬ ਹੋਣ ਦੇ ਚਲਦੇ ਸੜਕ 'ਤੇ ਆ ਰਿਹਾ ਸੀ ਤਾਂ ਮੋਟਰਸਾਈਕਲ 'ਤੇ ਕੁਲਦੀਪ ਸਿੰਘ ਸਿੰਘ ਨੂੰ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਸਾਹਮਣੇ ਤੋਂ ਟਰੈਕਟਰ ਆ ਰਿਹਾ ਹੈ ਤਾਂ ਟਰੈਕਟਰ ਦੇ ਪਿੱਛੇ ਹਲ ਵਿੱਚ ਮੋਟਰਸਾਈਕਲ ਫਸ ਗਿਆ ਅਤੇ ਜਿਸ ਦੀ ਮੌਕੇ 'ਤੇ ਮੌਤ ਹੋ ਗਈ। ਇਕਲੌਤੇ ਘਰ ਦੇ ਪੁੱਤਰ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੁਲੀਸ ਨੇ ਆਰੋਪੀ ਨੂੰ ਫੜ ਕੇ ਉਸ ਇਸ ਦੇ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ ਹੈ।



ਪਰਿਵਾਰ ਦੇ ਇਕਲੌਤੇ 21 ਸਾਲਾ ਕੁਲਦੀਪ ਸਿੰਘ ਦੇ ਪਰਿਵਾਰ ਨੂੰ ਜਦੋਂ ਮੌਤ ਦੀ ਖ਼ਬਰ ਮਿਲੀ ਤਾਂ ਪਰਿਵਾਰ ਦਾ ਘਰ ਹੀ ਉੱਜੜ ਗਿਆ, ਕਿਉਂਕਿ ਕੁਲਦੀਪ ਸਿੰਘ ਪਰਿਵਾਰ ਵਿੱਚ ਇਕਲੌਤਾ ਹੀ ਪੁੱਤਰ ਸੀ ਪਰਿਵਾਰ ਵੱਲੋਂ ਕੁਲਦੀਪ ਸਿੰਘ ਨੂੰ ਬੜੇ ਹੀ ਚਾਵਾਂ ਨਾਲ ਪਾਲਿਆ ਸੀ ਅਤੇ ਬੜੀਆਂ ਆਸਾਂ ਸਨ ਕਿ ਉਹ ਮਾਂ-ਬਾਪ ਦਾ ਸਹਾਰਾ ਬਣੇਗਾ ਪਰ ਬੇਵਕਤੀ ਮੌਤ ਨੇ ਪਰਿਵਾਰ ਦੀਆਂ ਆਸਾਂ 'ਤੇ ਪਾਣੀ ਫੇਰ ਦਿੱਤਾ। ਜਦੋਂ ਕੁਲਦੀਪ ਸਿੰਘ ਦੀ ਮੌਤ ਹੋਈ ਤਾਂ ਸਿਰਫ਼ ਕੁਲਦੀਪ ਸਿੰਘ ਦੀ ਮਾਤਾ ਹੀ ਘਰ ਸੀ ਕਿਉਂਕਿ ਕੁਲਦੀਪ ਸਿੰਘ ਦਾ ਪਿਤਾ ਬਾਹਰ ਕੰਬਾਈਨ 'ਤੇ ਸੀਜ਼ਨ ਲਾਉਣ ਗਿਆ ਸੀ ਅਤੇ ਕੁਲਦੀਪ ਸਿੰਘ ਹੀ ਖ਼ੁਦ ਆਪ ਹੀ ਜ਼ਮੀਨ ਦੀ ਸਾਂਭ ਸੰਭਾਲ ਕਰਕੇ ਖੇਤੀਬਾੜੀ ਦਾ ਕੰਮ ਕਰਦਾ ਸੀ।

ਇਸ ਮੌਕੇ 'ਤੇ ਮ੍ਰਿਤਕ ਕੁਲਦੀਪ ਸਿੰਘ ਦੇ ਚਾਚੇ ਦੇ ਲੜਕੇ ਅਮਰਦੀਪ ਸਿੰਘ ਨੇ ਕਿਹਾ ਕਿ ਕੁਲਦੀਪ ਸਿੰਘ ਦੀ ਮੌਤ ਹੋਈ ਹੈ ਇਹ ਟਰੈਕਟਰ ਚਾਲਕ ਦੀ ਗਲਤੀ ਦੇ ਚਲਦਿਆਂ ਹੋਈ ਹੈ ਕਿਉਂਕਿ ਟਰੈਕਟਰ ਚਾਲਕ ਸੜਕ 'ਤੇ ਟਰੈਕਟਰ ਲਈ ਆ ਰਿਹਾ ਸੀ ਅਤੇ ਇਕ ਲਾਈਟ ਟਰੈਕਟਰ ਦੀ ਬੰਦ ਪਈ ਸੀ ,ਜਿਸ ਕਰਕੇ ਕੁਲਦੀਪ ਸਿੰਘ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਹੋਇਆ ਅਤੇ ਉਹ ਪਿੱਛੇ ਹਲ 'ਤੇ ਗਿਰ ਗਿਆ ,ਜਿਸ ਦੀ ਮੌਕੇ 'ਤੇ ਮੌਤ ਹੋ ਗਈ। ਅਸੀਂ ਤਾਂ ਮੰਗ ਕਰਦੇ ਹਾਂ ਕਿ ਟਰੈਕਟਰ ਚਾਲਕ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਪਰਿਵਾਰ ਦਾ ਇਕਲੌਤਾ ਪੁੱਤਰ ਕੁਲਦੀਪ ਸੀ ,ਜੋ ਚਿਰਾਗ ਹਮੇਸ਼ਾ ਲਈ ਬੁਝ ਗਿਆ।

ਇਸ ਮੌਕੇ 'ਤੇ ਪਿੰਡ ਵਾਸੀ ਜਤਿੰਦਰਜੀਤ ਸਿੰਘ ਜੱਤੀ ਅਭੇਪੁਰ ਨੇ ਕਿਹਾ ਕਿ ਇਹ ਬਹੁਤ ਹੀ ਮਾੜੀ ਘਟਨਾ ਵਾਪਰੀ ਹੈ ,ਜਿਸ ਵਿੱਚ ਪਰਿਵਾਰ ਦੇ ਇਕਲੌਤੇ ਪੁੱਤਰ ਦੀ ਮੌਤ ਹੋ ਗਈ ਹੈ ਕਿਉਂਕਿ ਅੱਗੇ ਪਿੱਛੇ ਪਰਿਵਾਰ ਦੇ ਕੋਈ ਨਹੀਂ ਹੈ ਤੇ ਸਿਰਫ਼ ਕੇਵਲ ਪੁੱਤਰ ਹੀ ਪਰਿਵਾਰ ਦਾ ਸਹਾਰਾ ਸੀ। ਇਸ ਮੌਕੇ 'ਤੇ ਪੁਲਿਸ ਜਾਂਚ ਅਧਿਕਾਰੀ ਅਮਰੀਕ ਸਿੰਘ ਨੇ ਕਿਹਾ ਕਿ ਜਦੋਂ ਇਹ ਰਾਤ ਘਟਨਾ ਵਾਪਰੀ ਤਾਂ ਅਸੀਂ ਮੌਕੇ 'ਤੇ ਪਹੁੰਚੇ ਅਤੇ ਟਰੈਕਟਰ ਚਾਲਕ ਵੱਲੋਂ ਟਰੈਕਟਰ ਦੀ ਇਕ ਲਾਈਟ ਖਰਾਬ ਹੋਣ ਦੇ ਚੱਲਦੇ ਇਹ ਹਾਦਸਾ ਵਾਪਰਿਆ ਅਤੇ ਮੋਟਰਸਾਈਕਲ ਚਾਲਕ ਕੁਲਦੀਪ ਸਿੰਘ ਟਰੈਕਟਰ ਦੇ ਪਿੱਛੇ ਲੱਗੇ ਹਲ 'ਤੇ ਗਿਰ ਗਿਆ ਅਤੇ ਉਸ ਦੀ ਮੌਤ ਹੋ ਗਈ ਕਿਉਂਕਿ ਇਹ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਅਸੀਂ ਮੌਕੇ 'ਤੇ ਟਰੈਕਟਰ ਚਾਲਕ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰ ਰਹੇ ਹਾਂ।