Sangrur News : ਸੰਗਰੂਰ ਦੇ ਨਜ਼ਦੀਕੀ ਪਿੰਡ ਘਾਬਦਾਂ ਵਿੱਚ 2 ਸਾਲ ਦੇ ਬੱਚੇ ਦੀ ਟਰੈਕਟਰ-ਟਰਾਲੀ ਥੱਲੇ ਆ ਜਾਣ ਕਾਰਨ ਮੌਤ ਹੋ ਗਈ ਹੈ। ਛੋਟਾ ਬੱਚਾ ਘਰ ਵਿੱਚੋਂ ਖੇਡਦਾ -ਖੇਡਦਾ ਬਾਹਰ ਗਲੀ ਵਿਚ ਆ ਗਿਆ ਸੀ ਅਤੇ ਤੂੜੀ ਵਾਲੀ ਟਰਾਲੀ ਦੇ ਟਾਇਰ ਨੀਚੇ ਆ ਜਾਣ ਕਾਰਨ ਮੌਕੇ ਉੱਪਰ ਹੀ ਮਾਸੂਮ ਬੱਚੇ ਦੀ ਮੌਤ ਹੋ ਗਈ ਹੈ।



ਪਿੰਡ ਘਾਬਦਾਂ ਦਾ ਹੀ ਰਹਿਣ ਵਾਲਾ ਮਹਿੰਦਰ ਸਿੰਘ ਕਿਸਾਨ ਆਪਣੇ ਖੇਤ ਵਿੱਚੋ ਤੂੜੀ ਦੀ ਢੋਆ-ਢੋਆਈ ਕਰ ਰਿਹਾ ਸੀ। ਜਦੋਂ ਕਿਸਾਨ ਤੂੜੀ ਦੀ ਟਰਾਲੀ ਖਾਲੀ ਕਰਕੇ ਵਾਪਿਸ ਆਪਣੇ ਖੇਤ ਟਰਾਲੀ ਭਰਨ ਲਈ ਜਾ ਰਿਹਾ ਸੀ ਤਾਂ ਉਸੇ ਦੌਰਾਨ ਟਰਾਲੀ ਦੇ ਟਾਇਰ ਨੀਚੇ ਆ ਜਾਣ ਕਾਰਨ ਵੱਡਾ ਭਿਆਨਕ ਹਾਦਸਾ ਵਾਪਰ ਗਿਆ। 


 ਇਹ ਵੀ ਪੜ੍ਹੋ : ਬਰਨਾਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ , ਭੁੱਕੀ ਅਤੇ ਨਸ਼ੀਲੇ ਪਦਾਰਥਾਂ ਸਮੇਤ ਤਿੰਨ ਨਸ਼ਾ ਤਸਕਰ ਕਾਬੂ

 ਜਾਣਕਾਰੀ ਅਨੁਸਾਰ ਇਹ ਘਟਨਾ 19 ਅਪ੍ਰੈਲ ਲਗਭਗ ਦੁਪਹਿਰ ਸਮੇਂ ਦੀ ਹੈ। ਲੱਡਾ ਪਿੰਡ ਵਾਲੀ ਸੜਕ 'ਤੇ ਹਾਦਸਾ ਵਾਪਰਿਆ ਹੈ। ਇਹ ਸਾਰੀ ਜਾਣਕਾਰੀ ਮ੍ਰਿਤਕ ਬੱਚੇ ਦੇ ਦਾਦਾ ਭੋਲਾ ਸਿੰਘ ਅਤੇ ਪਿੰਡ ਦੇ ਸਰਪੰਚ ਗੁਰਜੰਟ ਸਿੰਘ ਨੇ ਦਿਤੀ ਹੈ। 


 ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਨੂੰ ਏਅਰਪੋਰਟ ਤੋਂ ਵਾਪਸ ਘਰ ਮੋੜਿਆ, ਨਹੀਂ ਜਾ ਸਕੀ ਯੂਕੇ


ਦੱਸ ਦੇਈਏ ਕਿ ਇਸ ਤੋਂ ਕੁੱਝ ਦਿਨ ਪਹਿਲਾਂ ਮਜੀਠਾ ਹਲਕੇ ਦੇ ਪਿੰਡ ਚਵਿੰਡਾ ਦੇਵੀ ਵਿਖੇ ਇੱਕ ਪਰਿਵਾਰ ਦੇ ਇਕਲੌਤੇ 4 ਸਾਲਾ ਪੁੱਤਰ ਸਮਰ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ।  ਮ੍ਰਿਤਕ ਦੀ ਮਾਤਾ ਕਰਮਜੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਲੜਕੇ ਸਮਰ ਨਾਲ ਆਪਣੇ ਪੇਕਿਆਂ ਤੋਂ ਵਾਪਸ ਘਰ ਆ ਰਹੀ ਸੀ ਕਿ ਪਿੰਡ ਨਾਗੋਕੇ ਤੋਂ ਪਰਤਦੇ ਸਮੇਂ ਟਰੈਕਟਰ ਟਰਾਲੀ ਦੀ ਲਪੇਟ ਵਿੱਚ ਆ ਗਏ। ਆਲੇ-ਦੁਆਲੇ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਗੰਭੀਰ ਹਾਲਤ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਐਮਰਜੈਂਸੀ ਵਾਰਡ ਵਿਚ ਸ਼ਿਫਟ ਕੀਤਾ ਪਰ ਕੁਝ ਸਮੇਂ ਬਾਅਦ ਹੀ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।