Meet Hayer Engagement: ਮੇਰਠ ਦੇ ਜਵਾਈ ਬਣਨ ਜਾ ਰਹੇ ਮੰਤਰੀ ਮੀਤ ਹੇਅਰ, ਕੌਣ ਹੈ ਡਾ. ਗੁਰਵੀਨ ਕੌਰ ? ਦੇਖੋ ਮੰਗਣੀ ਦੀਆਂ ਤਸਵੀਰਾਂ
Meet Hayer with Dr. Gurveen Kaur - ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਅਤੇ ਮੌਜੂਦਾ ਸਮੇਂ ਵਿੱਚ ਭਗਵੰਤ ਮਾਨ ਸਰਕਾਰ ਵਿੱਚ ਕੈਬਨਿਟ ਮੰਤਰੀ ਹਨ। ਕੈਬਨਿਟ ਮੰਤਰੀ ਗੁਰਮੀਤ ਸਿੰਘ ਕੋਲ ਪੰਜ ਵਿਭਾਗ ਹਨ। ਡਾ: ਗੁਰਵੀਨ ਕੌਰ ਭੁਪਿੰਦਰ
Meet Hayer got engaged - ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਜਲਦੀ ਹੀ ਵਿਆਹ ਬੰਧਨ ਵਿਚ ਬੱਝਣ ਜਾ ਰਹੇ ਹਨ। ਮੀਤ ਹੇਅਰ ਦਾ ਵਿਆਹ ਮੇਰਠ ਦੀ ਰਹਿਣ ਵਾਲੀ ਡਾਕਟਰ ਗੁਰਵੀਨ ਕੌਰ ਨਾਲ ਤੈਅ ਹੋ ਗਿਆ ਹੈ। ਡਾ. ਗੁਰਵੀਨ ਕੌਰ ਮੇਰਠ ਦੇ ਗੋਡਵਿਨ ਗਰੁੱਪ ਦੇ ਡਾਇਰੈਕਟਰ ਭੁਪਿੰਦਰ ਸਿੰਘ ਬਾਜਵਾ ਦੀ ਬੇਟੀ ਹੈ। ਡਾ. ਗੁਰਵੀਨ ਕੌਰ ਦਾ ਪਰਿਵਾਰ ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਰਹਿੰਦਾ ਹੈ। ਮੀਤੇ ਹੇਅਰ ਮੇਰਠ ਦੇ ਜਵਾਈ ਬਣਨਗੇ।
ਕੈਬਨਿਟ ਮੰਤਰੀ ਗੁਰਮੀਤ ਸਿੰਘ ਹੇਅਰ ਤੇ ਡਾ. ਗੁਰਵੀਨ ਕੌਰ ਦੀ ਮੰਗਣੀ ਐਤਵਾਰ ਨੂੰ ਮੇਰਠ ਦੇ ਗੋਡਵਿਨ ਹੋਟਲ 'ਚ ਹੋਈ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਦਿੱਲੀ ਦੇ ਕਈ ਵੱਡੇ ਰਾਜਨੇਤਾ ਅਤੇ ਮਸ਼ਹੂਰ ਹਸਤੀਆਂ ਵੀ ਇਸ ਸਮਾਗਮ ਵਿੱਚ ਪਹੁੰਚੀਆਂ। ਡਾ: ਗੁਰਵੀਨ ਕੌਰ ਮੇਰਠ ਦੇ ਗੋਡਵਿਨ ਗਰੁੱਪ ਦੇ ਡਾਇਰੈਕਟਰ ਭੁਪਿੰਦਰ ਸਿੰਘ ਬਾਜਵਾ ਦੀ ਬੇਟੀ ਹੈ। ਵਰਤਮਾਨ ਵਿੱਚ ਗੁਰਵੀਨ ਕੌਰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਰੇਡੀਓਲੋਜਿਸਟ ਹੈ।
ਗੁਰਮੀਤ ਸਿੰਘ ਹੇਅਰ ਬਰਨਾਲਾ, ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਅਤੇ ਮੌਜੂਦਾ ਸਮੇਂ ਵਿੱਚ ਭਗਵੰਤ ਮਾਨ ਸਰਕਾਰ ਵਿੱਚ ਕੈਬਨਿਟ ਮੰਤਰੀ ਹਨ। ਕੈਬਨਿਟ ਮੰਤਰੀ ਗੁਰਮੀਤ ਸਿੰਘ ਕੋਲ ਪੰਜ ਵਿਭਾਗ ਹਨ। ਡਾ: ਗੁਰਵੀਨ ਕੌਰ ਭੁਪਿੰਦਰ ਬਾਜਵਾ ਦੀ ਵੱਡੀ ਧੀ ਹੈ। ਦੋਵਾਂ ਦਾ ਇੱਕ ਮਹੀਨਾ ਪਹਿਲਾਂ ਰਿਸ਼ਤਾ ਤੈਅ ਹੋਇਆ ਸੀ। ਉਨ੍ਹਾਂ ਨੇ ਐਤਵਾਰ ਨੂੰ ਮੇਰਠ ਦੇ ਗੋਡਵਿਨ ਹੋਟਲ 'ਚ ਮੰਗਣੀ ਕਰ ਲਈ ਅਤੇ 7 ਨਵੰਬਰ ਨੂੰ ਪੰਜਾਬ ਦੇ ਮੋਹਾਲੀ 'ਚ ਵਿਆਹ ਸਮਾਰੋਹ ਆਯੋਜਿਤ ਕੀਤਾ ਜਾਵੇਗਾ। ਅਗਲੇ ਦਿਨ ਯਾਨੀ 8 ਨਵੰਬਰ ਨੂੰ ਚੰਡੀਗੜ੍ਹ ਵਿੱਚ ਰਿਸੈਪਸ਼ਨ ਪ੍ਰੋਗਰਾਮ ਦਾ ਰੱਖਿਆ ਹੈ।
ਗੁਰਮੀਤ ਸਿੰਘ ਹੇਅਰ ਅਤੇ ਗੁਰਵੀਨ ਦੀ ਮੰਗਣੀ ਸਮਾਰੋਹ ਦਾ ਹਿੱਸਾ ਬਣਨ ਲਈ ਕਈ ਮਸ਼ਹੂਰ ਹਸਤੀਆਂ ਮੇਰਠ ਪਹੁੰਚੀਆਂ। ਕੇਂਦਰੀ ਰਾਜ ਮੰਤਰੀ ਸੰਜੀਵ ਬਾਲਿਆਨ, ਉੱਤਰ ਪ੍ਰਦੇਸ਼ ਦੇ ਊਰਜਾ ਰਾਜ ਮੰਤਰੀ ਸੋਮੇਂਦਰ ਤੋਮਰ, ਸਰਧਾਨਾ ਦੇ ਵਿਧਾਇਕ ਅਤੁਲ ਪ੍ਰਧਾਨ ਸਮੇਤ ਪੰਜਾਬ ਸਰਕਾਰ ਦੇ ਕਈ ਮੰਤਰੀ ਵੀ ਪਹੁੰਚੇ। ਮੇਰਠ ਦੇ ਹੋਟਲ ਗੌਡਵਿਨ 'ਚ ਸ਼ਾਹੀ ਅੰਦਾਜ਼ 'ਚ ਸਗਾਈ ਦੀ ਰਸਮ ਦਾ ਆਯੋਜਨ ਕੀਤਾ ਗਿਆ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial