ਪੜਚੋਲ ਕਰੋ

Ghaggar River Flood: ਹੁਣ ਨਹੀਂ ਦੇਖਣ ਨੂੰ ਮਿਲੇਗਾ ਘੱਗਰ ਦਾ ਕਹਿਰ, ਸਰਕਾਰ ਨੇ ਕੀਤੀਆਂ ਪੂਰੀਆਂ ਤਿਆਰੀਆਂ ! ਸੀਐਮ ਨੇ ਜਾਣਿਆ ਹਾਲ 

Ghaggar River Flood: ਮੁੱਖ ਮੰਤਰੀ ਨੇ ਕਿਹਾ ਕਿ ਇਸ ਦੇ ਉਲਟ ਉਨ੍ਹਾਂ ਨੇ ਹੜ੍ਹਾਂ ਤੋਂ ਬਚਾਉਣ ਲਈ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਣ ਲਈ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ

Ghaggar River Flood: ਪੰਜਾਬ ਦੇ ਮੁੱਖ ਮੰਤਰੀ ਭਗਵੰਤ  ਮਾਨ ਨੇ ਮੰਗਲਵਾਰ ਨੂੰ ਘੱਗਰ ਨਦੀ ਦੇ ਨਾਲ ਲਗਦੇ ਹੜ੍ਹ ਸੰਭਾਵੀ ਇਲਾਕਿਆਂ ਦਾ ਦੌਰਾ ਕਰਕੇ ਜ਼ਮੀਨੀ ਪੱਧਰ ’ਤੇ ਹੜ੍ਹਾਂ ਨਾਲ ਨਜਿੱਠਣ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ।

ਮੁੱਖ ਮੰਤਰੀ ਨੇ ਸੂਬਾ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਘੱਗਰ ਨਦੀ ਦੇ ਨਾਲ ਲਗਦੇ ਇਲਾਕਿਆਂ ਦਾ ਦੌਰਾ ਕਰ ਕੇ ਹੜ੍ਹਾਂ ਤੋਂ ਬਚਾਅ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਹੁਣ ਸਮਾਂ ਪਹਿਲਾਂ ਵਰਗਾ ਨਹੀਂ ਰਿਹਾ, ਜਦੋਂ ਸੂਬੇ ਦੇ ਮੁਖੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਉਦੋਂ ਕਰਦੇ ਸਨ, ਜਦੋਂ ਇਲਾਕਾ ਪਾਣੀ ਵਿੱਚ ਡੁੱਬ ਰਿਹਾ ਹੁੰਦਾ ਸੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਹਿਲੇ ਆਗੂਆਂ ਨੇ ਮਹਿਜ਼ ਫੋਟੋਆਂ ਖਿਚਵਾਉਣ ਲਈ ਅਜਿਹੇ ਮੌਕਿਆਂ ਦੀ ਵਰਤੋਂ ਕੀਤੀ ਅਤੇ ਲੋਕਾਂ ਦੀ ਸੁਰੱਖਿਆ ਤੇ ਸਰੋਕਾਰਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਦੇ ਉਲਟ ਉਨ੍ਹਾਂ ਨੇ ਹੜ੍ਹਾਂ ਤੋਂ ਬਚਾਉਣ ਲਈ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਣ ਲਈ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਹੜ੍ਹਾਂ ਤੋਂ ਬਚਾਅ ਦਾ ਕੰਮ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਜਾ ਸਕੇ ਅਤੇ ਲੋਕਾਂ ਦਾ ਕੋਈ ਜਾਨੀ-ਮਾਲੀ ਨੁਕਸਾਨ ਨਾ ਹੋਵੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਸੂਬੇ ਦੇ ਲੋਕਾਂ ਨੇ ਵੱਡਾ ਫ਼ਤਵਾ ਦੇ ਕੇ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਅਤੇ ਉਹ ਇਸ ਕੰਮ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਨ।

ਲੋਕਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸੂਬੇ ਵਿੱਚ ਹੜ੍ਹਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ 100 ਸਾਲਾਂ ਦੇ ਫਲੱਡ ਡਿਸਚਾਰਜ ਅਨੁਸਾਰ ਚੋਅ/ਦਰਿਆਵਾਂ ਦੇ ਵਹਾਅ ਨੂੰ ਡਿਜ਼ਾਈਨ ਕਰਨ ਦੀ ਇਤਿਹਾਸਕ ਪਹਿਲਕਦਮੀ ਕੀਤੀ ਹੈ ਅਤੇ ਡਰੇਨ/ਚੋਅ/ਦਰਿਆਵਾਂ ਦੇ ਹੜ੍ਹ ਵਾਲੇ ਮੈਦਾਨਾਂ ਨੂੰ ਨਾਰਦਰਨ ਇੰਡੀਆ ਕੈਨਾਲ ਡਰੇਨੇਜ ਐਕਟ ਤਹਿਤ ਨੋਟੀਫਾਈ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਦਰਿਆਵਾਂ ਦੇ ਮੁੱਖ ਬੰਨ੍ਹਾਂ ਨੂੰ ਮਜ਼ਬੂਤ ਕਰਨ ਅਤੇ ਅਗਾਊਂ ਬੰਨ੍ਹਾਂ ਦੇ ਕੰਮ ’ਤੇ ਪਾਬੰਦੀ ਨੂੰ ਵੀ ਯਕੀਨੀ ਬਣਾਇਆ ਗਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਐਮਰਜੈਂਸੀ ਰਿਸਪਾਂਸ ਸਿਸਟਮ ਲਈ ਲੋਕਾਂ ਦਾ ਡੇਟਾ ਬੇਸ ਜਿਵੇਂ ਕਿ ਬੋਰੀਆਂ ਦੇ ਸਪਲਾਇਰ, ਤਾਰ ਬਾਈਂਡਰ, ਧਰਤੀ ਪੁੱਟਣ ਵਾਲੇ ਉਪਕਰਨ, ਟਰੈਕਟਰ ਟਰਾਲੀ ਮਾਲਕਾਂ, ਗੋਤਾਖੋਰਾਂ ਅਤੇ ਸਥਾਨਕ ਵਲੰਟੀਅਰਾਂ ਬਾਰੇ ਜਾਣਕਾਰੀ, ਵੀ ਤਿਆਰ ਕੀਤੀ ਗਈ ਹੈ ਤਾਂ ਜੋ ਹੰਗਾਮੀ ਸਥਿਤੀ ਨਾਲ ਨਜਿੱਠਿਆ ਜਾ ਸਕੇ।

ਮੁੱਖ ਮੰਤਰੀ ਨੇ ਕਿਹਾ ਕਿ ਸੀਮਿੰਟ ਦੀਆਂ ਖਾਲੀ ਬੋਰੀਆਂ ਅਤੇ ਭਰੇ ਹੋਏ ਬੋਰਿਆਂ ਨੂੰ ਹੰਗਾਮੀ ਸਥਿਤੀ ਦੌਰਾਨ ਵਰਤਣ ਲਈ ਰਣਨੀਤਕ ਥਾਵਾਂ ’ਤੇ ਸਟੋਰ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਹੜ੍ਹਾਂ ਨੂੰ ਰੋਕਣ ਲਈ ਦਰਿਆਵਾਂ ਦੀਆਂ ਅੰਦਰੂਨੀ ਢਲਾਣਾਂ ’ਤੇ ਬਾਂਸ ਦੇ ਬੂਟੇ ਲਗਾਏ ਜਾ ਰਹੇ ਹਨ। ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਐੱਨ.ਐੱਚ.ਏ.ਆਈ., ਬੀ.ਐਂਡ.ਆਰ. ਅਤੇ ਮੰਡੀ ਬੋਰਡ ਵੱਲੋਂ ਹੜ੍ਹਾਂ ਦੇ ਪਾਣੀ ਦੇ  ਸ਼ੀਟ ਫਲੋਅ ਵਿੱਚ ਆਈ ਰੁਕਾਵਟ ਦੀ ਪਛਾਣ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਦੂਰ ਕੀਤਾ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇੱਕ ਆਮ ਆਦਮੀ ਹੋਣ ਦੇ ਨਾਤੇ ਉਹ ਸੂਬੇ ਦੀਆਂ ਜ਼ਮੀਨੀ ਹਕੀਕਤਾਂ ਅਤੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹਰ ਕੋਸ਼ਿਸ਼ ਆਮ ਆਦਮੀ ਦੀ ਭਲਾਈ ਨੂੰ ਯਕੀਨੀ ਬਣਾਉਣਾ ਹੈ, ਜਿਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਤਰੱਕੀ ਅਤੇ ਖੁਸ਼ਹਾਲੀ ਦੇ ਨਾਲ-ਨਾਲ ਲੋਕਾਂ ਦੀ ਭਲਾਈ ਨੂੰ ਯਕੀਨੀ ਬਣਾਉਣਾ ਵੀ ਉਨ੍ਹਾਂ ਦੀ ਸਰਕਾਰ ਦੀ ਮੁੱਖ ਤਰਜੀਹ ਹੈ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਹੜ੍ਹਾਂ ਕਾਰਨ ਪਾੜ ਪੈਣ ਤੋਂ ਰੋਕਣ ਲਈ ਸੰਗਰੂਰ ਜ਼ਿਲ੍ਹੇ ਵਿੱਚ ਘੱਗਰ ਦਰਿਆ ਦੇ ਕੰਢਿਆਂ ’ਤੇ ਵੱਖ-ਵੱਖ ਥਾਵਾਂ ’ਤੇ 2.5 ਲੱਖ ਤੋਂ ਵੱਧ ਰੇਤ ਦੀਆਂ ਬੋਰੀਆਂ ਦਾ ਭੰਡਾਰਨ ਯਕੀਨੀ ਬਣਾਏਗੀ। ਉਨ੍ਹਾਂ ਅੱਗੇ ਕਿਹਾ ਕਿ ਹੜ੍ਹਾਂ ਕਾਰਨ ਨੁਕਸਾਨੀਆਂ ਗਈਆਂ ਸੜਕਾਂ ਦੀ ਜਲਦ ਹੀ ਮੁਰੰਮਤ ਕਰਵਾਈ ਜਾਵੇਗੀ ਅਤੇ ਇਸ ਸਬੰਧੀ ਸਰਵੇਖਣ ਵੀ ਕੀਤਾ ਗਿਆ ਹੈ ਅਤੇ ਮੂਣਕ ਤੋਂ ਖਨੌਰੀ ਵਾਇਆ ਮੰਡਵੀ ਨੂੰ ਜੋੜਨ ਵਾਲੀ ਸੜਕ ਨੂੰ ਵੀ ਜਲਦ ਹੀ ਮਜ਼ਬੂਤ ਕੀਤਾ ਜਾਵੇਗਾ। ਭਗਵੰਤ ਸਿੰਘ ਮਾਨ ਨੇ ਸਰਕਾਰੀ ਹਾਈ ਸਕੂਲ ਮਕਰੌੜ ਸਾਹਿਬ ਨੂੰ ਸੀਨੀਅਰ ਸੈਕੰਡਰੀ ਪੱਧਰ ਤੱਕ ਅੱਪਗ੍ਰੇਡ ਕਰਨ ਦਾ ਐਲਾਨ ਵੀ ਕੀਤਾ।    

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਗ਼ਰੀਬੀ ਚੋਂ ਕੱਢਣ ਤੇ ਚਮਕਤਾਰ ਦੇ ਨਾਂਅ 'ਤੇ ਭਰਮਾਏ ਜਾ ਰਹੇ ਨੇ ਲੋਕ, ਪੰਜਾਬ 'ਚ 3.50 ਲੱਖ ਲੋਕ ਬਣੇ ਈਸਾਈ, 2 ਸਾਲਾਂ 'ਚ 15% ਵਧੀ ਆਬਾਦੀ-ਰਿਪੋਰਟ
ਗ਼ਰੀਬੀ ਚੋਂ ਕੱਢਣ ਤੇ ਚਮਕਤਾਰ ਦੇ ਨਾਂਅ 'ਤੇ ਭਰਮਾਏ ਜਾ ਰਹੇ ਨੇ ਲੋਕ, ਪੰਜਾਬ 'ਚ 3.50 ਲੱਖ ਲੋਕ ਬਣੇ ਈਸਾਈ, 2 ਸਾਲਾਂ 'ਚ 15% ਵਧੀ ਆਬਾਦੀ-ਰਿਪੋਰਟ
ਪੰਜਾਬੀ ਲੀਡਰਾਂ ਨੂੰ ਦਿੱਲੀ ਚੋਣਾਂ 'ਚ ਮਿਲੀਆਂ ਵੱਡੀਆਂ ਜ਼ਿੰਮੇਵਾਰੀਆਂ, ਕਾਂਗਰਸ ਨੇ ਰੰਧਾਵਾ ਦੇ ਮੋਢਿਆ 'ਤੇ ਪਾਇਆ ਭਾਰ, ਪਹਿਲਾਂ ਕੀਤਾ ਸੀ ਨਜ਼ਰਅੰਦਾਜ਼ !
ਪੰਜਾਬੀ ਲੀਡਰਾਂ ਨੂੰ ਦਿੱਲੀ ਚੋਣਾਂ 'ਚ ਮਿਲੀਆਂ ਵੱਡੀਆਂ ਜ਼ਿੰਮੇਵਾਰੀਆਂ, ਕਾਂਗਰਸ ਨੇ ਰੰਧਾਵਾ ਦੇ ਮੋਢਿਆ 'ਤੇ ਪਾਇਆ ਭਾਰ, ਪਹਿਲਾਂ ਕੀਤਾ ਸੀ ਨਜ਼ਰਅੰਦਾਜ਼ !
ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ, ਜਾਣੋ ਵੱਡਮੁੱਲਾ ਇਤਿਹਾਸ
ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ, ਜਾਣੋ ਵੱਡਮੁੱਲਾ ਇਤਿਹਾਸ
Sports News: ਚੈਂਪੀਅਨਜ਼ ਟਰਾਫੀ ਵਿਚਾਲੇ ਵੱਡਾ ਖੁਲਾਸਾ, ਟੀਮ ਇੰਡੀਆ ਨੇ ਕੀਤਾ ਨਜ਼ਰਅੰਦਾਜ਼; ਤਾਂ ਇਨ੍ਹਾਂ 3 ਖਿਡਾਰੀਆਂ ਨੇ ਫੜ੍ਹਿਆ ਵਿਦੇਸ਼ੀ ਟੀਮ ਦਾ ਪੱਲੜਾ 
ਚੈਂਪੀਅਨਜ਼ ਟਰਾਫੀ ਵਿਚਾਲੇ ਵੱਡਾ ਖੁਲਾਸਾ, ਟੀਮ ਇੰਡੀਆ ਨੇ ਕੀਤਾ ਨਜ਼ਰਅੰਦਾਜ਼; ਤਾਂ ਇਨ੍ਹਾਂ 3 ਖਿਡਾਰੀਆਂ ਨੇ ਫੜ੍ਹਿਆ ਵਿਦੇਸ਼ੀ ਟੀਮ ਦਾ ਪੱਲੜਾ 
Advertisement
ABP Premium

ਵੀਡੀਓਜ਼

Baba Sahib Amebdkal| ਗਣਤੰਤਰ ਦਿਵਸ ਮੌਕੇ ਬਾਬਾ ਸਾਹਿਬ ਦੀ ਮੂਰਤੀ 'ਤੇ ਹਮਲਾ|abp sanjha | Amritsar |Jagjit Singh Dhallewal ਹੁਣ ਕਿਸਾਨਾਂ ਨੇ ਕਰਤਾ ਵੱਡਾ ਐਲਾਨ, 30 ਜਨਵਰੀ ਨੂੰ ਕਰਨਗੇ ਵੱਡਾ ਧਮਾਕਾ|Farmer Protest|Jagjit Singh Dhallewal|ਕਿਸਾਨਾਂ ਨੇ ਅਡਾਨੀ ਨੂੰ ਦਿਖਾਇਆ ਸ਼ੀਸ਼ਾ, ਹਜਾਰਾਂ ਟ੍ਰੈਕਟਰ ਲੈ ਕੇ ਪਹੁੰਚੇ ਕਿਸਾਨਸਿੱਖ ਪੰਥ ਦੇ ਤਖ਼ਤ ਗੁਰੂਦਵਾਰੇ ਨਹੀਂ ਗਿਆਨੀ ਹਰਪ੍ਰੀਤ ਨੇ ਸੁਣਾਈ ਹੱਡਬੀਤੀ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗ਼ਰੀਬੀ ਚੋਂ ਕੱਢਣ ਤੇ ਚਮਕਤਾਰ ਦੇ ਨਾਂਅ 'ਤੇ ਭਰਮਾਏ ਜਾ ਰਹੇ ਨੇ ਲੋਕ, ਪੰਜਾਬ 'ਚ 3.50 ਲੱਖ ਲੋਕ ਬਣੇ ਈਸਾਈ, 2 ਸਾਲਾਂ 'ਚ 15% ਵਧੀ ਆਬਾਦੀ-ਰਿਪੋਰਟ
ਗ਼ਰੀਬੀ ਚੋਂ ਕੱਢਣ ਤੇ ਚਮਕਤਾਰ ਦੇ ਨਾਂਅ 'ਤੇ ਭਰਮਾਏ ਜਾ ਰਹੇ ਨੇ ਲੋਕ, ਪੰਜਾਬ 'ਚ 3.50 ਲੱਖ ਲੋਕ ਬਣੇ ਈਸਾਈ, 2 ਸਾਲਾਂ 'ਚ 15% ਵਧੀ ਆਬਾਦੀ-ਰਿਪੋਰਟ
ਪੰਜਾਬੀ ਲੀਡਰਾਂ ਨੂੰ ਦਿੱਲੀ ਚੋਣਾਂ 'ਚ ਮਿਲੀਆਂ ਵੱਡੀਆਂ ਜ਼ਿੰਮੇਵਾਰੀਆਂ, ਕਾਂਗਰਸ ਨੇ ਰੰਧਾਵਾ ਦੇ ਮੋਢਿਆ 'ਤੇ ਪਾਇਆ ਭਾਰ, ਪਹਿਲਾਂ ਕੀਤਾ ਸੀ ਨਜ਼ਰਅੰਦਾਜ਼ !
ਪੰਜਾਬੀ ਲੀਡਰਾਂ ਨੂੰ ਦਿੱਲੀ ਚੋਣਾਂ 'ਚ ਮਿਲੀਆਂ ਵੱਡੀਆਂ ਜ਼ਿੰਮੇਵਾਰੀਆਂ, ਕਾਂਗਰਸ ਨੇ ਰੰਧਾਵਾ ਦੇ ਮੋਢਿਆ 'ਤੇ ਪਾਇਆ ਭਾਰ, ਪਹਿਲਾਂ ਕੀਤਾ ਸੀ ਨਜ਼ਰਅੰਦਾਜ਼ !
ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ, ਜਾਣੋ ਵੱਡਮੁੱਲਾ ਇਤਿਹਾਸ
ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ, ਜਾਣੋ ਵੱਡਮੁੱਲਾ ਇਤਿਹਾਸ
Sports News: ਚੈਂਪੀਅਨਜ਼ ਟਰਾਫੀ ਵਿਚਾਲੇ ਵੱਡਾ ਖੁਲਾਸਾ, ਟੀਮ ਇੰਡੀਆ ਨੇ ਕੀਤਾ ਨਜ਼ਰਅੰਦਾਜ਼; ਤਾਂ ਇਨ੍ਹਾਂ 3 ਖਿਡਾਰੀਆਂ ਨੇ ਫੜ੍ਹਿਆ ਵਿਦੇਸ਼ੀ ਟੀਮ ਦਾ ਪੱਲੜਾ 
ਚੈਂਪੀਅਨਜ਼ ਟਰਾਫੀ ਵਿਚਾਲੇ ਵੱਡਾ ਖੁਲਾਸਾ, ਟੀਮ ਇੰਡੀਆ ਨੇ ਕੀਤਾ ਨਜ਼ਰਅੰਦਾਜ਼; ਤਾਂ ਇਨ੍ਹਾਂ 3 ਖਿਡਾਰੀਆਂ ਨੇ ਫੜ੍ਹਿਆ ਵਿਦੇਸ਼ੀ ਟੀਮ ਦਾ ਪੱਲੜਾ 
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 63 ਦਿਨ, ਪੰਜਾਬ 'ਚ ਤਿੰਨ ਮਹਾਂਪੰਚਾਇਤਾਂ ਕਰਨਗੇ ਕਿਸਾਨ; 30 ਨੂੰ ਅੰਮ੍ਰਿਤਸਰ ਤੋਂ ਕਿਸਾਨਾਂ ਦਾ ਜੱਥਾ ਪਹੁੰਚੇਗਾ ਸ਼ੰਭੂ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 63 ਦਿਨ, ਪੰਜਾਬ 'ਚ ਤਿੰਨ ਮਹਾਂਪੰਚਾਇਤਾਂ ਕਰਨਗੇ ਕਿਸਾਨ; 30 ਨੂੰ ਅੰਮ੍ਰਿਤਸਰ ਤੋਂ ਕਿਸਾਨਾਂ ਦਾ ਜੱਥਾ ਪਹੁੰਚੇਗਾ ਸ਼ੰਭੂ
ਵਿੱਕੀ ਮਿੱਡੂਖੇੜਾ ਦੇ ਕਾਤਲਾਂ ਨੂੰ ਅੱਜ ਮਿਲੇਗੀ ਸਜ਼ਾ, 4 ਸਾਲ ਪਹਿਲਾਂ ਹੋਇਆ ਸੀ ਕਤਲ
ਵਿੱਕੀ ਮਿੱਡੂਖੇੜਾ ਦੇ ਕਾਤਲਾਂ ਨੂੰ ਅੱਜ ਮਿਲੇਗੀ ਸਜ਼ਾ, 4 ਸਾਲ ਪਹਿਲਾਂ ਹੋਇਆ ਸੀ ਕਤਲ
Password ਪਤਾ ਹੋਣ 'ਤੇ ਵੀ ਕੋਈ ਨਹੀਂ ਦੇਖ ਸਕੇਗਾ Data, ਚੋਰੀ ਹੋਣ 'ਤੇ ਵੀ ਰਹੇਗਾ ਸੁਰੱਖਿਅਤ, Google ਲੈਕੇ ਆਇਆ ਕਮਾਲ ਦੀ ਚੀਜ਼
Password ਪਤਾ ਹੋਣ 'ਤੇ ਵੀ ਕੋਈ ਨਹੀਂ ਦੇਖ ਸਕੇਗਾ Data, ਚੋਰੀ ਹੋਣ 'ਤੇ ਵੀ ਰਹੇਗਾ ਸੁਰੱਖਿਅਤ, Google ਲੈਕੇ ਆਇਆ ਕਮਾਲ ਦੀ ਚੀਜ਼
Gold Silver Price Today: ਸੋਨੇ-ਚਾਂਦੀ ਦੇ 27 ਜਨਵਰੀ ਨੂੰ ਧੜੰਮ ਡਿੱਗੇ ਭਾਅ, ਜਾਣੋ 22 ਅਤੇ 24 ਕੈਰੇਟ ਦਾ ਕੀ ਰੇਟ ?
ਸੋਨੇ-ਚਾਂਦੀ ਦੇ 27 ਜਨਵਰੀ ਨੂੰ ਧੜੰਮ ਡਿੱਗੇ ਭਾਅ, ਜਾਣੋ 22 ਅਤੇ 24 ਕੈਰੇਟ ਦਾ ਕੀ ਰੇਟ ?
Embed widget