Punjab news: ਭੱਠਲ ਕਾਲਜ ਦੇ ਮੁਲਾਜ਼ਮਾਂ ਲਈ ਮੁੱਖ ਮੰਤਰੀ ਦਾ ਵੱਡਾ ਐਲਾਨ, ਕਿਹਾ - ਭੱਠਲ ਕਾਲਜ ਦੇ ਮੁਲਾਜ਼ਮਾਂ ਨੂੰ ਕੀਤਾ ਜਾਵੇਗਾ ਅਡਜਸਟ
Sangrur news: ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਪਣੇ ਜੱਦੀ ਪਿੰਡ ਸਤੌਜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ਕਿ ਭੱਠਲ ਕਾਲਜ ਦੇ ਮੁਲਾਜ਼ਮਾਂ ਨੂੰ ਅਡਜਸਟ ਕੀਤਾ ਜਾਵੇਗਾ।
Sangrur news: ਸਥਾਨਕ ਸ਼ਹਿਰ ਦੇ ਬਾਬਾ ਹੀਰਾ ਸਿੰਘ ਭੱਠਲ ਕਾਲਜ ਬੰਦ ਕੀਤੇ ਜਾਣ ਸਬੰਧੀ ਜਿੱਥੇ ਮੁਲਾਜ਼ਮਾਂ ਵਿੱਚ ਉਨਾਂ ਨੂੰ ਨੌਕਰੀ ਤੋਂ ਫਾਰਗ ਕੀਤੇ ਜਾਣ ਸਬੰਧੀ ਪੂਰਾ ਰੋਹ ਹੈ, ਉਥੇ ਹੀ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਪਣੇ ਜੱਦੀ ਪਿੰਡ ਸਤੌਜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ਕਿ ਭੱਠਲ ਕਾਲਜ ਦੇ ਮੁਲਾਜ਼ਮਾਂ ਨੂੰ ਅਡਜਸਟ ਕੀਤਾ ਜਾਵੇਗਾ।
ਇਸ ਨੂੰ ਲੈ ਕੇ ਮੁਲਾਜ਼ਮਾ ਦੇ ਚਿਹਰਿਆਂ 'ਤੇ ਕੁਝ ਮੁਸਕਾਨ ਵਿਖਾਈ ਦੇ ਰਹੀ ਹੈ। ਇਸ ਸਬੰਧੀ ਭੱਠਲ ਕਾਲਜ ਮੁਲਾਜ਼ਮ ਆਗੂ ਐਚ ਐਸ ਧਾਲੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੇਸ਼ੱਕ ਮੁੱਖ ਮੰਤਰੀ ਦਾ ਇਹ ਬਿਆਨ ਸਾਡੇ ਜਖਮਾਂ ਤੇ ਮਲਮ ਲਾਉਣ ਵਾਲਾ ਅਤੇ ਸਲਾਘਾਯੋਗ ਹੈ, ਪ੍ਰੰਤੂ ਜਦੋਂ ਤੱਕ ਇਸਨੂੰ ਅਮਲੀ ਜਾਮਾ ਨਹੀਂ ਪਹੁੰਚਾਇਆ ਜਾਂਦਾ ਉਦੋਂ ਤੱਕ ਕੁਝ ਨਹੀਂ ਕਿਹਾ ਜਾ ਸਕਦਾ।
ਇਹ ਵੀ ਪੜ੍ਹੋ: Jalandhar News: ਜੇ ਰਾਤ ਨੂੰ 10 ਵਜੇ ਤੋਂ ਬਾਅਦ ਵਜਾਇਆ ਹਾਰਨ ਤਾਂ ਹੋਵੇਗੀ ਕਾਰਵਾਈ ! ਕੀ ਕੈ ਕਾਰਨ ?
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਾਡੀਆਂ ਪਿਛਲੀਆਂ ਸਾਰੀਆਂ ਤਨਖਾਹਾਂ ਸਮੇਤ ਬਕਾਏ ਅਤੇ ਹੋਰ ਲਾਭ ਬਾਰੇ ਵੀ ਸਰਕਾਰ ਨੂੰ ਫੌਰੀ ਐਲਾਨ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਸਰਕਾਰ ਇਸ ਕਾਲਜ ਨੂੰ ਚਲਾਉਣ ਸਬੰਧੀ ਫੁਰਮਾਨ ਜਾਰੀ ਨਹੀਂ ਕਰਦੀ ਜਾਂ ਮੁਲਾਜ਼ਮਾਂ ਨੂੰ ਐਡਜਸਟ ਨਹੀਂ ਕਰਦੀ।
ਉੱਥੇ ਹੀ ਜਦੋਂ ਤੱਕ ਸਾਨੂੰ ਸਾਰੀਆਂ ਤਨਖਾਹਾਂ ਸਮੇਤ ਬਕਾਏ ਅਤੇ ਲਾਭ ਨਹੀਂ ਦਿੱਤੇ ਜਾਂਦੇ ਉਦੋਂ ਤੱਕ ਸਾਡਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਕਾਲਜ ਐਕਸ਼ਨ ਕਮੇਟੀ ਦੇ ਸੱਦੇ ਮੁਤਾਬਕ ਅਸੀਂ ਹਰੇਕ ਸੰਘਰਸ਼ ਲਈ ਤਿਆਰ ਹਾਂ। ਮੁੱਖ ਮੰਤਰੀ ਭਗਵੰਤ ਮਾਨ ਭੱਠਲ ਕਾਲ ਦੇ ਮੁਲਾਜ਼ਮਾਂ ਨੂੰ ਅਡਜਸਟ ਕਰਨ ਸਬੰਧੀ ਗੱਲਬਾਤ ਕਰਦੇ ਹੋਏ।
ਇਹ ਵੀ ਪੜ੍ਹੋ: Jalandhar News: ਵਿਦੇਸ਼ 'ਚ ਬੈਠੇ ਜਵਾਈ ਨੇ ਸੁਪਾਰੀ ਦੇ ਕੇ ਪੰਜਾਬ 'ਚ ਰਹਿੰਦੀ ਪਤਨੀ ਤੇ ਸੱਸ ਦਾ ਕਰਵਾਇਆ ਕਤਲ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।