Sangrur news: ਸੰਗਰੂਰ ਵਿੱਚ ਮੱਛੀ ਪਾਲਣ ਵਿਭਾਗ ਦੇ ਸਰਕਾਰੀ ਪੌਂਡ ਵਿੱਚ ਸੁੱਕੇ ਘਾਹ ਨੂੰ ਅੱਗ ਲੱਗਣ ਕਰਕੇ ਨਜ਼ਦੀਕੀ ਮਕਾਨ ਨੂੰ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। 


ਇਸ ਸਬੰਧੀ ਮਕਾਨ ਮਾਲਕ ਦਾ ਕਹਿਣਾ ਹੈ ਕਿ ਜਦੋਂ ਉਸ ਨੂੰ ਪਤਾ ਲੱਗਿਆ ਕਿ ਸਾਰੇ ਘਰ ਵਿੱਚੋਂ ਧੂੰਏਂ ਦੀਆਂ ਲਪਟਾਂ ਨਿਕਲ ਰਹੀਆਂ ਹਨ ਤਾਂ ਲੋਕਾਂ ਨੇ ਇਕੱਠੇ ਹੋ ਕੇ ਅੱਗ ਬੁਝਾਉਣੀ ਸ਼ੁਰੂ ਕੀਤੀ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ।


ਉਸ ਨੇ ਬਣੀ ਮੁਸ਼ਕਿਲ ਨਾਲ ਆਪਣੇ ਪਰਿਵਾਰ ਨੂੰ ਘਰ ਵਿੱਚੋਂ ਸਹੀ ਸਲਾਮਤ ਬਾਹਰ ਕੱਢਿਆ। ਉਸ ਨੇ ਦੱਸਿਆ ਕਿ ਅੱਗ ਲੱਗਣ ਦਾ ਵੱਡਾ ਕਾਰਨ ਮਕਾਨ ਦੀ ਕੰਧ ਦੇ ਨਾਲ ਲੱਗਦਾ ਮੱਛੀ ਪਾਲਣ ਵਿਭਾਗ ਦਾ ਪੌਂਡ ਹੈ।


ਇਹ ਵੀ ਪੜ੍ਹੋ: Fake Pregnancy: 17 ਵਾਰ ਗਰਭਵਤੀ ਹੋਣ ਦਾ ਲਾਇਆ ਬਹਾਨਾ, ਕਮਾਏ ਲੱਖਾਂ, ਹੁਣ ਸਲਾਖਾਂ ਪਿੱਛੇ


ਜਿਸ ਵਿੱਚ ਸੁੱਕੇ ਘਾਹ ਨੂੰ ਅੱਗ ਲੱਗਣ ਕਰਕੇ ਤੇਜ਼ ਹਵਾਵਾਂ ਚੱਲਣ ਕਰਕੇ ਲਪਟਾਂ ਉਨ੍ਹਾਂ ਦੇ ਘਰ ਪਹੁੰਚ ਗਈਆਂ ਤੇ ਘਰ 'ਚ ਪਈ ਕਰੋਕਰੀ ਦੇ ਸਮਾਨ ਨੂੰ ਅੱਗ ਲੱਗ ਗਈ। ਉੱਥੇ ਹੀ ਉਨ੍ਹਾਂ ਦਾ ਲੱਖਾਂ ਰੁਪਏ ਦਾ ਕਰੋਕਰੀ ਦਾ ਸਮਾਨ ਸੜ ਕੇ ਸੁਆਹ ਹੋ ਗਿਆ।


ਪੰਜ ਦੇ ਕਰੀਬ ਏਸੀ ਸੜ ਗਏ ਤੇ ਪੂਰੇ ਦਾ ਪੂਰਾ ਘਰ ਧੂੰਏਂ ਦੀ ਕਾਲਖ਼ ਨਾਲ ਕਾਲਾ ਹੋ ਗਿਆ। ਮਕਾਨ ਮਾਲਕਾਂ ਨੇ ਮੱਛੀ ਪਾਲਣ ਵਿਭਾਗ ਦੇ ਅਧਿਕਾਰੀਆਂ 'ਤੇ ਇਲਜ਼ਾਮ ਲਾਉਂਦਿਆਂ ਹੋਇਆਂ ਕਿਹਾ ਕਿ ਇਨ੍ਹਾਂ ਵੱਲੋਂ ਪਹਿਲਾਂ ਵੀ ਇਸੇ ਤਰ੍ਹਾਂ ਅੱਗ ਲਗਾਈ ਜਾਂਦੀ ਰਹੀ ਹੈ ਜਿਸ ਦੇ ਕਾਰਨ ਸਾਨੂੰ ਕਾਫੀ ਪਰੇਸ਼ਾਨੀ ਆਉਂਦੀ ਹੈ।


ਪਰ ਅੱਜ ਤੇਜ਼ ਹਵਾਵਾਂ ਦੇ ਚਲਦਿਆਂ ਅੱਗ ਦੀਆਂ ਲਪਟਾਂ ਘਰ ਦੇ ਅੰਦਰ ਪਹੁੰਚੀਆਂ ਅਤੇ ਕਰੋਕਰੀ ਦੇ ਸਮਾਨ ਨੂੰ ਅੱਗ ਲੱਗ ਗਈ। ਇਸ ਕਰਕੇ ਉਨ੍ਹਾਂ ਦਾ 15 ਤੋਂ 20 ਲੱਖ ਰੁਪਏ ਦਾ ਨੁਕਸਾਨ ਹੋ ਗਿਆ।


ਦੂਜੇ ਪਾਸੇ ਮੱਛੀ ਪਾਲਣ ਵਿਭਾਗ ਦੀ ਅਧਿਕਾਰੀ ਚਰਨਜੀਤ ਕੌਰ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਕਿ ਉਨ੍ਹਾਂ ਨੂੰ ਅੱਗ ਲੱਗਣ ਦਾ ਉਦੋਂ ਪਤਾ ਲੱਗਿਆ ਜਦੋਂ ਧੂੰਏਂ ਦਾ ਗੁਬਾਰ ਨਜ਼ਰ ਆਇਆ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਮੁਲਾਜ਼ਮਾਂ ਨੂੰ ਅੱਗ ਬੁਝਾਉਣ ਦੀ ਹਿਦਾਇਤ ਦਿੱਤੀ ਅਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਮੁਲਾਜ਼ਮਾਂ ਨੇ ਅੱਗ ਨਹੀਂ ਲਾਈ ਹੈ। 


ਇਹ ਵੀ ਪੜ੍ਹੋ: Punjab news: ਸੁਨਾਮ ਤੋਂ ਜੱਜ ਬਣੀ ਕੁੜੀ ਦੇ ਘਰ ਪੁੱਜੇ ਅਮਨ ਅਰੋੜਾ, ਦਿੱਤੀ ਵਧਾਈ, ਵੀਡੀਓ ਹੋ ਰਹੀ ਵਾਇਰਲ