Sangrur News: ਐਵਰੈਸਟ ਬੇਸ ਕੈਂਪ 'ਤੇ ਗਤਕੇ ਦੇ ਜੌਹਰ! ਇੰਡੀਆ ਬੁੱਕ ਆਫ ਰਿਕਾਰਡ ਤੇ ਏਸ਼ੀਆ ਬੁੱਕ ਆਫ ਰਿਕਾਰਡ ਕਾਇਮ
Sangrur News: ਅਕਾਲ ਅਕੈਡਮੀ ਮੂਣਕ ਦੇ ਵਿਦਿਆਰਥੀ ਜਸਪ੍ਰੀਤ ਸਿੰਘ ਨੇ ਪੂਰੀ ਦੁਨੀਆਂ ਵਿੱਚ ਮਾਊਂਟ ਐਵਰੈਸਟ ਬੇਸ ਕੈਂਪ 'ਤੇ ਗਤਕਾ ਖੇਡਣ ਵਾਲੇ ਛੋਟੀ ਉਮਰ ਦੇ ਪਹਿਲੇ ਟੀਮ ਮੈਂਬਰ ਬਣਨ ਦਾ ਮਾਣ ਹਾਸਲ ਕੀਤਾ ਹੈ।
Sangrur News: ਅਕਾਲ ਅਕੈਡਮੀ ਮੂਣਕ ਦੇ ਵਿਦਿਆਰਥੀ ਜਸਪ੍ਰੀਤ ਸਿੰਘ ਨੇ ਪੂਰੀ ਦੁਨੀਆਂ ਵਿੱਚ ਮਾਊਂਟ ਐਵਰੈਸਟ ਬੇਸ ਕੈਂਪ 'ਤੇ ਗਤਕਾ ਖੇਡਣ ਵਾਲੇ ਛੋਟੀ ਉਮਰ ਦੇ ਪਹਿਲੇ ਟੀਮ ਮੈਂਬਰ ਬਣਨ ਦਾ ਮਾਣ ਹਾਸਲ ਕੀਤਾ ਹੈ। ਹਾਸਲ ਜਾਣਕਾਰੀ ਮੁਤਾਬਕ ਲਹਿਰਾਗਾਗਾ ਦੇ ਮੂਣਕ ਵਿਖੇ ਅਕਾਲ ਅਕੈਡਮੀ ਦੇ ਵਿਦਿਆਰਥੀ ਜਸਪ੍ਰੀਤ ਸਿੰਘ ਨੇ ਮਾਊਂਟ ਐਵਰੈਸਟ ਬੇਸ ਕੈਂਪ 'ਤੇ ਗਤਕਾ ਖੇਡਿਆ ਹੈ। ਇਹ ਟੀਮ ਇੰਡੀਆ ਬੁੱਕ ਆਫ ਰਿਕਾਰਡ ਤੇ ਏਸ਼ੀਆ ਬੁੱਕ ਆਫ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾਉਣ ਵਿੱਚ ਸਫਲ ਹੋਈ।
ਜਸਪ੍ਰੀਤ ਨੇ ਦੱਸਿਆ ਕਿ ਉਸ ਨੂੰ ਮਾਊਂਟ ਐਵਰੈਸਟ ਬੇਸ ਕੈਂਪ 'ਤੇ ਗਤਕਾ ਖੇਡਣਾ ਦਾ ਪਹਿਲੀ ਵਾਰ ਮੌਕਾ ਮਿਲਿਆ ਹੈ। ਜਸਪ੍ਰੀਤ ਦਾ ਕਹਿਣਾ ਹੈ ਕਿ ਰਸਤੇ ਵਿੱਚ ਮੁਸ਼ਕਲ ਬਹੁਤ ਆਈ ਪਰ ਇਰਦੇ ਮਜ਼ਬੂਤ ਸਨ। ਉਸ ਨੇ ਦੱਸਿਆ ਕਿ 75 ਕਿਲੋਮੀਟਰ ਦਾ ਸਫ਼ਰ ਪੈਦਲ ਤੈਅ ਕੀਤਾ ਗਿਆ। ਜਸਪ੍ਰੀਤ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਸ ਦਾ ਸੁਪਨਾ ਹੈ ਕਿ ਉਹ ਮਾਊਟ ਐਵਰੈਸਟ ਚੋਟੀ ਨੂੰ ਸਰ ਕਰੇ।
ਗੱਤਕਾ ਕੋਚ ਪ੍ਰਭਸ਼ਰਨ ਸਿੰਘ ਨੇ ਦੱਸਿਆ ਕਿ ਇਸ ਗਤਕਾ ਟੀਮ ਦੀ ਅਗਵਾਈ ਅਧਿਕਾਰਤ ਗੁਰਪ੍ਰੀਤ ਸਿੰਘ ਫਰੀਦਕੋਟ ਨੇ ਟਰੈਕ ਲੀਡਰ ਤੌਰ ਤੇ ਲੀਡ ਕੀਤਾ ਤੇ ਕੁੱਲ 9 ਜਣਿਆਂ ਵਿੱਚੋਂ 5 ਸਿੰਘਾਂ ਵੱਲੋਂ ਗੱਤਕਾ ਖੇਡਿਆ ਗਿਆ।
ਜ਼ਿਕਰਯੋਗ ਹੈ ਕਿ ਮਾਊਂਟ ਐਵਰੈਸਟ ਬੇਸ ਕੈਂਪ ਦੀ ਉਚਾਈ 17598 ਫੁੱਟ ਭਾਵ 5364 ਮੀਟਰ ਹੈ ਤੇ ਜਿੱਥੇ ਆਮ ਤਾਪਮਾਨ 15 ਡਿਗਰੀ ਮਨਫ਼ੀ ਰਹਿੰਦਾ ਹੈ। ਉੱਥੇ ਬਹੁਤ ਹੀ ਦੁਰਗਮ ਪਹਾੜੀ ਏਰੀਆ ਤੈਅ ਕਰਕੇ ਪਹੁੰਚੇ ਬੱਚਿਆਂ ਨੇ ਗਤਕਾ ਪ੍ਰਦਰਸ਼ਨ ਦੇ ਵਧੀਆ ਜੌਹਰ ਦਿਖਾਏ।
ਜਸਪ੍ਰੀਤ ਦੇ ਪਿਤਾ ਨੇ ਦੱਸਿਆ ਕਿ ਸਾਨੂੰ ਮਾਣ ਹੈ ਕਿ ਸਾਡੇ ਪੁੱਤਰ ਨੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਜਸਪ੍ਰੀਤ ਸਿੰਘ ਨੇ ਪੂਰੀ ਦੁਨੀਆਂ ਵਿੱਚ ਮਾਊਂਟ ਐਵਰੈਸਟ ਬੇਸ ਕੈਂਪ ਤੇ ਗਤਕਾ ਖੇਡਣ ਵਾਲੇ ਛੋਟੀ ਉਮਰ ਦੇ ਪਹਿਲੀ ਟੀਮ ਦਾ ਮੈਂਬਰ ਬਣਨ ਦਾ ਮਾਣ ਹਾਸਲ ਕੀਤਾ ਹੈ।
ਸਕੂਲ ਪ੍ਰਿੰਸੀਪਲ ਮਨਜੀਤ ਕੌਰ ਨੇ ਕਿਹਾ ਕਿ ਜਸਪ੍ਰੀਤ ਸਿੰਘ ਨੇ ਸਕੂਲ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਅੱਜ ਜਸਪ੍ਰੀਤ ਦਾ ਸਕੂਲ ਪਹੁੰਚਣ ਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਸਪ੍ਰੀਤ ਅਕੈਡਮੀ ਦੇ ਹੋਰਨਾਂ ਵਿਦਿਆਰਥੀਆਂ ਪ੍ਰੇਰਨਾ ਦਾ ਸਰੋਤ ਬਣਿਆ ਹੈ।