![ABP Premium](https://cdn.abplive.com/imagebank/Premium-ad-Icon.png)
Sangrur Politics: 'ਜ਼ਿੰਦਗੀ ਨੂੰ ਧੱਕੇ ਦੀ ਲੋੜ, ਸੋਚਦੇ ਹਾਂ ਨਵਾਂ ਰਾਹ ਬਣਾ ਲਈਏ', ਗੋਲਡੀ ਖਹਿਰਾ ਦੇ ਸਿਆਸੀ ਸ਼ਰੀਕ ਬਣਨ ਲਈ ਤਿਆਰ !
ਦਲਵੀਰ ਗੋਲਡੀ ਦੀ ਇਸ ਪੋਸਟ ਨੇ ਮੁੜ ਤੋਂ ਸਾਫ਼ ਕਰ ਦਿੱਤਾ ਹੈ ਕਿ ਉਹ ਕਾਂਗਰਸ ਤੋਂ ਅਜੇ ਵੀ ਖ਼ਫਾ ਹਨ। ਇਸ ਲਈ ਕਿਹਾ ਜਾ ਰਿਹਾ ਹੈ ਕਿ ਉਹ ਛੇਤੀ ਹੀ ਕਾਂਗਰਸ ਨੂੰ ਅਲਵਿੰਦਾ ਕਹਿ ਕੇ ਕਿਸੇ ਹੋਰ ਪਾਰਟੀ ਦਾ ਪੱਲਾ ਫੜ੍ਹ ਸਕਦੇ ਹਨ।
![Sangrur Politics: 'ਜ਼ਿੰਦਗੀ ਨੂੰ ਧੱਕੇ ਦੀ ਲੋੜ, ਸੋਚਦੇ ਹਾਂ ਨਵਾਂ ਰਾਹ ਬਣਾ ਲਈਏ', ਗੋਲਡੀ ਖਹਿਰਾ ਦੇ ਸਿਆਸੀ ਸ਼ਰੀਕ ਬਣਨ ਲਈ ਤਿਆਰ ! Goldy will leave congress any time says I think I should make a new path Sangrur Politics: 'ਜ਼ਿੰਦਗੀ ਨੂੰ ਧੱਕੇ ਦੀ ਲੋੜ, ਸੋਚਦੇ ਹਾਂ ਨਵਾਂ ਰਾਹ ਬਣਾ ਲਈਏ', ਗੋਲਡੀ ਖਹਿਰਾ ਦੇ ਸਿਆਸੀ ਸ਼ਰੀਕ ਬਣਨ ਲਈ ਤਿਆਰ !](https://feeds.abplive.com/onecms/images/uploaded-images/2024/04/29/14c3c95d7e2a2fea8e262f7ff9fe63cb1714374871913674_original.jpg?impolicy=abp_cdn&imwidth=1200&height=675)
Sangrur Politics: ਸਾਬਕਾ ਵਿਧਾਇਕ ਤੇ ਸੰਗਰੂਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਦਾਅਵੇਦਾਰ ਰਹੇ ਦਲਵੀਰ ਗੋਲਡੀ ਕਾਂਗਰਸ ਤੇ ਖ਼ਾਸ ਕਰਕੇ ਸੁਖਪਾਲ ਖਹਿਰਾ ਨੂੰ ਝਟਕਾ ਦੇਣ ਦੀ ਤਿਆਰੀ ਵਿੱਚ ਲੱਗ ਰਹੇ ਹਨ। ਦਰਅਸਲ ਗੋਲਡੀ ਨੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਤੋਂ ਬਾਅਦ ਇਸ ਨੇ ਸੰਗਰੂਰ ਦੀ ਸਿਆਸਤ ਵਿੱਚ ਗਰਮਾਹਟ ਜ਼ਰੂਰ ਲਿਆ ਦਿੱਤੀ ਹੈ।
ਗੋਲਡੀ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਸੋਚਦੇ ਹਾਂ ਇੱਕ ਨਵਾਂ, ਕੋਈ ਰਾਹ ਬਣਾ ਲਈਏ, ਕਿੰਨਾ ਚਿਰ ਉਹ ਰਾਹ ਪੁਰਾਣੇ, ਲੱਭਦੇ ਰਹਾਂਗੇ ..!! ਰੁਕ ਗਈ ਇਸ ਜ਼ਿੰਦਗੀ ਨੂੰ, ਧੱਕੇ ਦੀ ਲੋੜ ਹੈ, ਇੱਕ ਵਾਰ ਚੱਲ ਪਏ - ਤਾਂ ਫਿਰ ਵਗਦੇ ਰਹਾਂਗੇ ..!! ਹਨੇਰਿਆਂ ਦੀ ਰਾਤ ਵਿੱਚ, ਚਾਨਣ ਦੀ ਲੋੜ ਹੈ, ਦੀਵੇ ਨਹੀਂ - ਜੁਗਨੂੰ ਸਹੀ, ਪਰ ਜਗਦੇ ਰਹਾਂਗੇ ..!
ਦਲਵੀਰ ਗੋਲਡੀ ਦੀ ਇਸ ਪੋਸਟ ਨੇ ਮੁੜ ਤੋਂ ਸਾਫ਼ ਕਰ ਦਿੱਤਾ ਹੈ ਕਿ ਉਹ ਕਾਂਗਰਸ ਤੋਂ ਅਜੇ ਵੀ ਖ਼ਫਾ ਹਨ। ਇਸ ਲਈ ਕਿਹਾ ਜਾ ਰਿਹਾ ਹੈ ਕਿ ਉਹ ਛੇਤੀ ਹੀ ਕਾਂਗਰਸ ਨੂੰ ਅਲਵਿੰਦਾ ਕਹਿ ਕੇ ਕਿਸੇ ਹੋਰ ਪਾਰਟੀ ਦਾ ਪੱਲਾ ਫੜ੍ਹ ਸਕਦੇ ਹਨ।
ਇਹ ਵੀ ਕਿਆਫੇ ਹਨ ਕਿ ਦਲਵੀਰ ਗੋਲਡੀ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ, ਉੱਥੇ ਹੀ ਭਾਰਤੀ ਜਨਤਾ ਪਾਰਟੀ ਨੇ ਸੰਗਰੂਰ ਤੋਂ ਅਜੇ ਤੱਕ ਕੋਈ ਵੀ ਉਮੀਦਵਾਰ ਨਹੀਂ ਐਲਾਨਿਆ ਹੈ ਇਸ ਲਈ ਕਿਹਾ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਾਰਟੀ ਉਨ੍ਹਾਂ ਨੂੰ ਉਮੀਦਵਾਰ ਬਣਾ ਸਕਦੀ ਹੈ।।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)