Sangrur News: ਚਿੱਟੇ ਦਿਨ ਬਾਜ਼ਾਰ ਵਿੱਚ ਨਸ਼ੇੜੀ ਪਤੀ ਨੇ ਵੱਢੀ ਘਰਵਾਲੀ, ਲੋਕਾਂ ਨੇ ਚਾੜ੍ਹਿਆ ਕੁਟਾਪਾ, ਹਾਲਤ ਨਾਜ਼ੁਕ
Crime News: ਇਹ ਘਰੇਲੂ ਕਲੇਸ਼ ਉਦੋਂ ਖੂਨੀ ਹੋ ਗਿਆ ਜਦੋਂ ਭਰੇ ਬਾਜ਼ਾਰ ਵਿੱਚ ਘਰਵਾਲੇ ਨੇ ਪਤਨੀ ਉੱਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਹਾਲਾਂਕਿ ਦੋਵਾਂ ਵਿੱਚ ਤਲਾਕ ਦਾ ਮਾਮਲਾ ਚੱਲ ਰਿਹਾ ਸੀ ਤੇ ਦੋਵੇਂ ਵੱਖ ਰਹਿ ਰਹੇ
Sangrur News: ਸੁਨਾਮ ਵਿੱਚ ਪਤੀ-ਪਤਨੀ ਵਿੱਚ ਚੱਲ ਰਹੇ ਤਲਾਕ ਮਾਮਲੇ ਨੇ ਉਦੋਂ ਖ਼ਤਰਨਾਕ ਰੂਪ ਧਾਰ ਲਿਆ ਜਦੋਂ ਪਤੀ ਨੇ ਤੇਜ਼ਧਾਰ ਹਥਿਆਰ ਨਾਲ ਆਪਣੀ ਘਰਵਾਲੀ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਖ਼ੁਦ ਸਲਫਾਸ ਖਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਦੋਵਾਂ ਨੂੰ ਜ਼ਖ਼ਮੀ ਹਾਲਤ ਵਿੱਚ ਸੁਨਾਮ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿਸ ਤੋਂ ਬਾਅਦ ਹਾਲਤ ਨਾਜ਼ੁਕ ਵੇਖਦਿਆਂ ਹੋਇਆ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ।
ਅਚਾਨਕ ਘਰਵਾਲੀ ਨੂੰ ਬਾਜ਼ਾਰ ਵਿੱਚ ਦੇਖ ਕੇ ਕੀਤਾ ਹਮਲਾ
ਇਹ ਘਰੇਲੂ ਕਲੇਸ਼ ਉਦੋਂ ਖੂਨੀ ਹੋ ਗਿਆ ਜਦੋਂ ਭਰੇ ਬਾਜ਼ਾਰ ਵਿੱਚ ਘਰਵਾਲੇ ਨੇ ਪਤਨੀ ਉੱਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਹਾਲਾਂਕਿ ਦੋਵਾਂ ਵਿੱਚ ਤਲਾਕ ਦਾ ਮਾਮਲਾ ਚੱਲ ਰਿਹਾ ਸੀ ਤੇ ਦੋਵੇਂ ਵੱਖ ਰਹਿ ਰਹੇ ਸੀ ਪਰ ਅਚਾਨਤ ਪਤੀ ਨੇ ਨਸ਼ੇ ਦੀ ਹਾਲਤ ਵਿੱਚ ਪਤਨੀ ਨੂੰ ਬਾਜ਼ਾਰ ਵਿੱਚ ਵੇਖਿਆ ਤੇ ਉਸ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ।
#Sangrur man attacked his wife with an sharp edge weapon in broad daylight#Murder #HusbandWife pic.twitter.com/X7zwiFB1ZT
— Abdulkadir/ अब्दुलकादिर (@KadirBhaiLY) August 7, 2023
ਹਾਲਤ ਨੂੰ ਵੇਖਦਿਆ ਪਟਿਆਲਾ ਕੀਤਾ ਰੈਫ਼ਰ
ਇਹ ਵਾਰਦਾਤ ਸਰੇਬਾਜ਼ਾਰ ਹੋਈ ਹੈ ਇਸ ਤੋਂ ਬਾਅਦ ਲੋਕਾਂ ਨੇ ਪਤੀ ਉੱਤੇ ਵੀ ਹੱਥ ਸਾਫ਼ ਕਰ ਦਿੱਤਾ, ਹਾਲਾਂਕਿ ਇਸ ਦੌਰਾਨ ਉਸ ਨੇ ਸਲਫਾਸ ਖਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਪਹਿਲਾਂ ਹੀ ਲੋਕਾਂ ਨੇ ਉਸ ਨੂੰ ਫੜ੍ਹ ਕੇ ਉਸ ਦਾ ਕੁਟਾਪਾ ਚਾੜ੍ਹ ਦਿੱਤਾ ਜਿਸ ਵਿੱਚ ਉਹ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਿਆ। ਇਸ ਹਮਲੇ ਤੇ ਕੁਟਾਪੇ ਤੋਂ ਬਾਅਦ ਦੋਵਾਂ ਨੂੰ ਸੁਨਾਮ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਮੁਢਲੀ ਸਹਾਇਤਾ ਦੇ ਕੇ ਦੋਵਾਂ ਨੂੰ ਪਟਿਆਲਾ ਰੈਫ਼ਰ ਕਰ ਦਿੱਤਾ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: Amritsar - ਗੈਰ ਕਾਨੂੰਨੀ ਕਲੋਨੀਆਂ 'ਤੇ ਵੱਡੀ ਕਾਰਵਾਈ, 8 ਕੀਤੀਆਂ ਢਹਿ ਢੇਰੀ, 47 ਜਣਿਆਂ 'ਤੇ ਹੋ ਸਕਦਾ ਪਰਚਾ !
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।