(Source: ECI/ABP News)
Sangrur News: ਫੋਨ ਗੁਆਚਣ 'ਤੇ ਨੋ ਟੈਨਸ਼ਨ! ਹੁਣ ਪੁਲਿਸ ਲੱਭ ਕੇ ਦੋ ਰਹੀ ਮੋਬਾਈਲ ਫੋਨ
ਸੰਗਰੂਰ ਦੇ ਜ਼ਿਲ੍ਹਾ ਪੁਲਿਸ ਮੁਖੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਦੇ ਟੈਕਨੀਕਲ ਸੈਲ ਵੱਲੋਂ ਪੂਰੀ ਮਿਹਨਤ ਤੇ ਤਨਦੇਹੀ ਨਾਲ ਕਾਰਵਾਈ ਕਰਦੇ ਹੋਏ ਲੋਕਾਂ ਦੇ ਵੱਖ-ਵੱਖ ਸਮੇਂ ਦੌਰਾਨ ਗੁੰਮ ਹੋਏ 50 ਮੋਬਾਇਲ ਫੋਨ ਲੱਭ ਕੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਗਏ।
![Sangrur News: ਫੋਨ ਗੁਆਚਣ 'ਤੇ ਨੋ ਟੈਨਸ਼ਨ! ਹੁਣ ਪੁਲਿਸ ਲੱਭ ਕੇ ਦੋ ਰਹੀ ਮੋਬਾਈਲ ਫੋਨ If your phone has lost police is finding your phone Sangrur News: ਫੋਨ ਗੁਆਚਣ 'ਤੇ ਨੋ ਟੈਨਸ਼ਨ! ਹੁਣ ਪੁਲਿਸ ਲੱਭ ਕੇ ਦੋ ਰਹੀ ਮੋਬਾਈਲ ਫੋਨ](https://feeds.abplive.com/onecms/images/uploaded-images/2023/05/15/7d5ee49f3f58628d5daa40f5a9f740be1684146649997647_original.jpeg?impolicy=abp_cdn&imwidth=1200&height=675)
Sangrur News: ਪੁਲਿਸ ਲੋਕਾਂ ਨੂੰ ਗੁਆਚੇ ਹੋਏ ਮੋਬਾਈਲ ਫੋਨ ਲੱਭ ਕੇ ਦੇ ਰਹੀ ਹੈ। ਸੰਗਰੂਰ ਦੇ ਜ਼ਿਲ੍ਹਾ ਪੁਲਿਸ ਮੁਖੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਦੇ ਟੈਕਨੀਕਲ ਸੈਲ ਵੱਲੋਂ ਪੂਰੀ ਮਿਹਨਤ ਤੇ ਤਨਦੇਹੀ ਨਾਲ ਕਾਰਵਾਈ ਕਰਦੇ ਹੋਏ ਲੋਕਾਂ ਦੇ ਵੱਖ-ਵੱਖ ਸਮੇਂ ਦੌਰਾਨ ਗੁੰਮ ਹੋਏ 50 ਮੋਬਾਇਲ ਫੋਨ ਲੱਭ ਕੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਗਏ।
ਪੁਲਿਸ ਲਾਈਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਸ੍ਰੀ ਸੁਰੇਂਦਰ ਲਾਂਬਾ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਸਾਂਝ ਕੇਂਦਰਾਂ ਤੇ ਟੈਕਨੀਕਲ ਸੈਲ ਸੰਗਰੂਰ ਕੋਲ ਆਮ ਲੋਕਾਂ ਵੱਲੋਂ ਮੋਬਾਇਲ ਫੋਨ ਗੁੰਮ ਹੋਣ ਸਬੰਧੀ ਮਿਸਿੰਗ ਰਿਪੋਰਟ ਦਰਜ ਕਰਵਾਈ ਜਾਂਦੀ ਹੈ। ਇਸ ਸਬੰਧੀ ਪਿਛਲੇ ਕੁਝ ਸਮੇਂ ਵਿੱਚ ਗੁੰਮ ਹੋਏ ਮੋਬਾਈਲ ਫੋਨਾਂ ਦੀਆਂ ਮੌਸੂਲ ਹੋਈਆਂ ਦਰਖਾਸਤਾਂ ਤੇ ਤਕਨੀਕੀ ਢੰਗ ਨਾਲ ਕਾਰਵਾਈ ਕਰਦੇ ਹੋਏ ਟੈਕਨੀਕਲ ਸੈਲ ਸੰਗਰੂਰ ਵੱਲੋਂ ਨਵੰਬਰ 2022 ਤੋਂ ਮਾਰਚ 2023 ਤੱਕ 05 ਮਹੀਨਿਆਂ ਦੇ ਸਮੇਂ ਦੌਰਾਨ ਦੇ ਕੁੱਲ 50 ਮੋਬਾਇਲ ਫੋਨ (02 ਮੋਬਾਈਲ ਰਾਜਸਥਾਨ ਤੋਂ, 02 ਮੋਬਾਈਲ ਦਿੱਲੀ ਤੋਂ ਤੇ ਬਾਕੀ ਮੋਬਾਈਲ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ) ਭਾਲ ਕਰਕੇ ਉਨ੍ਹਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਗਏ ਹਨ।
ਇਹ ਵੀ ਪੜ੍ਹੋ: Accident in Barnala: ਤਪਾ ਮੰਡੀ ਨੇੜੇ ਦਰਦਨਾਕ ਹਾਦਸਾ, ਪਤੀ, ਪਤਨੀ ਤੇ ਬੱਚੇ ਸਣੇ ਚਾਰ ਲੋਕਾਂ ਦੀ ਮੌਤ
ਸੰਗਰੂਰ ਪੁਲਿਸ ਦੇ ਇਸ ਕਾਰਜ ਦੀ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸੁਰੇਂਦਰ ਲਾਂਬਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਕਿਸੇ ਦਾ ਮੋਬਾਇਲ ਫੋਨ ਗੁੰਮ ਹੋ ਜਾਂਦਾ ਹੈ ਤਾਂ ਤੁਰੰਤ ਨੇੜਲੇ ਥਾਣੇ ਵਿੱਚ ਬਣੇ ਸਾਂਝ ਕੇਂਦਰ ਵਿੱਚ ਜਾ ਕੇ ਮਿਸਿੰਗ ਰਿਪੋਰਟ ਦਰਜ ਕਰਵਾਈ ਜਾਵੇ ਅਤੇ ਜੇਕਰ ਕਿਸੇ ਨੂੰ ਕੋਈ ਮੋਬਾਇਲ ਫੋਨ ਡਿੱਗਿਆ ਹੋਇਆ ਮਿਲ ਜਾਂਦਾ ਹੈ ਤਾਂ ਉਸ ਨੂੰ ਨੇੜਲੇ ਥਾਣੇ ਜਾਂ ਟੈਕਨੀਕਲ ਸੈਲ ਸੰਗਰੂਰ ਦੇ ਸਪੁਰਦ ਕੀਤਾ ਜਾਵੇ ਤਾਂ ਜੋ ਉਹ ਮੋਬਾਇਲ ਫੋਨ ਉਸ ਦੇ ਅਸਲ ਮਾਲਕ ਤੱਕ ਪਹੁੰਚਾਇਆ ਜਾ ਸਕੇ।
ਇਹ ਵੀ ਪੜ੍ਹੋ: Barnala News: ਸੋਸ਼ਲ ਮੀਡੀਆ ਸਟਾਰ ਭਾਨਾ ਸਿੱਧੂ ਗ੍ਰਿਫ਼ਤਾਰ, ਕੁਝ ਦਿਨ ਪਹਿਲਾਂ ਦਰਜ ਹੋਇਆ ਸੀ ਕੇਸ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)