Faridkot - ਸੁਧੀਰ ਕੁਮਾਰ ਸੁਪਰਡੈਂਟ ਪੋਸਟ ਆਫਿਸ ਫਰੀਦਕੋਟ ਦੀ ਅਗਵਾਈ ਹੇਠ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ ਸੰਬੰਧ ਵਿਚ ਅਤੇ ਆਜ਼ਾਦੀ ਦੀ 76 ਵੀਂ ਵਰ੍ਹੇਗੰਢ ਮਨਾਉਣ ਲਈ ਸਵੇਰੇ 6 ਵਜੇ ਫਰੀਦਕੋਟ ਪੋਸਟਲ ਵਿਭਾਗ ਦੇ ਕਰਮਚਾਰੀਆਂ ਦੁਆਰਾ ਪ੍ਰਭਾਤ ਫੇਰੀ ਕੱਢੀ ਗਈ ਜਿਸ ਵਿਚ ਫਰੀਦਕੋਟ ਪੋਸਟਲ ਵਿਭਾਗ ਦੇ ਕਰਮਚਾਰੀਆਂ ਅਤੇ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ।


ਇਸ ਪ੍ਰਭਾਤ ਫੇਰੀ ਦੌਰਾਨ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਜਾ ਕੇ ਦੇਸ਼ ਭਗਤੀ ਦੇ ਨਾਰੇ ਲਗਾਏ ਗਏ ਅਤੇ ਹਰ ਘਰ ਤਿਰੰਗਾ ਮੁਹਿੰਮ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ 15 ਅਗਸਤ ਨੂੰ ਆਪਣੇ ਆਪਣੇ ਘਰਾਂ ਵਿਚ ਤਿਰੰਗਾ ਫਹਿਰਾਉਣ ਦੀ ਅਪੀਲ ਕੀਤੀ ਗਈ। ਉਹਨਾਂ ਦੱਸਿਆ ਕਿ ਕੋਈ ਵੀ ਵਿਅਕਤੀ ਨੇੜਲੇ ਪੋਸਟ ਆਫਿਸ ਚੋਂ 25 ਰੁਪਏ ਵਿਚ ਤਿਰੰਗਾ ਝੰਡਾ ਖਰੀਦ ਸਕਦਾ ਹੈ।


ਇਸ ਮੌਕੇ ਫਰੀਦਕੋਟ, ਮੋਗਾ ਰੈਡ ਪੋਸਟ ਅਤੇ ਸ੍ਰੀ ਮੁਕਤਸਰ ਸਾਹਿਬ ਪੋਸਟ ਆਫਿਸ ਵਿਚ ਇੱਕ ਸੈਲਫੀ ਪੁਆਇੰਟ ਵੀ ਬਣਾਇਆ ਗਿਆ ਹੈ ਜਿੱਥੇ ਸ਼ਹਿਰ ਵਾਸੀ ਆਪਣੀ ਸੈਲਫੀ ਖਿੱਚ ਕੇ ਟਵਿੱਟਰ, ਇੰਸਟਾਗ੍ਰਾਮ ਅਤੇ ਫੇਸਬੁੱਕ ਤੇ ਅਪਲੋਡ ਕਰ ਸਕਦੇ ਹਨ । ਸੁਧੀਰ ਕੁਮਾਰ ਨੇ ਲੋਕਾਂ ਅਪੀਲ ਕੀਤੀ ਕਿ ਸ਼ਹਿਰ ਵਾਸੀ ਇਸ ਮੁਹਿੰਮ ਵਿਚ ਵੱਧ ਚੜ ਕੇ ਹਿੱਸਾ ਲੈਣ ਅਤੇ ਆਪਣੇ ਘਰ ਦੀਆਂ ਛੱਤਾਂ ਤੇ ਤਿਰੰਗਾ ਫਹਿਰਾ ਕੇ ਅਜਾਦੀ ਦੀ 76ਵੀਂ ਵਰੇਗੰਢ ਨੂੰ ਧੂਮਧਾਮ ਨਾਲ ਮਨਾਉਣ।




 


ਇਹ ਵੀ ਪੜ੍ਹੋ  -


Sangrur News: ਕੈਨੇਡਾ ਤੋਂ ਆਈ ਬੁਰੀ ਖਬਰ! 22 ਸਾਲਾ ਕੁੜੀ ਦੀ ਹਾਰਟ ਅਟੈਕ ਨਾਲ ਮੌਤ


 


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel : - 
https://t.me/abpsanjhaofficial


 


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ


Iphone ਲਈ ਕਲਿਕ ਕਰੋ