(Source: ECI/ABP News/ABP Majha)
PSPCL - ਪਾਵਰਕੌਮ ਨੇ ਪੰਜਾਬ ਦੇ ਪਟਵਾਰੀਆਂ ਨੂੰ ਦਿਖਾਈ ਆਪਣੀ ਪਾਵਰ, ਇੱਕ ਫੈਸਲੇ ਨੇ ਧਰਨੇ 'ਤੇ ਬੈਠਾ ਦਿੱਤੇ ਪਟਵਾਰੀ
Jhunir Patwarkhane Mansa - ਪਾਵਰਕੌਮ ਨੇ ਪੰਜਾਬ ਦੇ ਪਟਵਾਰੀਆਂ ਨੂੰ ਆਪਣੀ ਪਾਵਰ ਦਿਖਾ ਹੀ ਦਿੱਤੀ। ਬਿਜਲੀ ਦਾ ਬਿਲ ਨਾ ਭਰਨ ਕਰਕੇ ਪਾਵਰਕੌਮ ਨੇ ਪਟਵਾਰੀਆਂ ਦੇ ਕਮਰਿਆਂ ਦਾ ਕੁਨੈਕਸ਼ਨ ਹੀ ਕੱਟ ਦਿੱਤਾ। ਜਿਸ ਤੋਂ ਬਾਅਦ ਰੋਸ 'ਚ ਆ ਕੇ
ਪਾਵਰਕੌਮ ਨੇ ਪੰਜਾਬ ਦੇ ਪਟਵਾਰੀਆਂ ਨੂੰ ਆਪਣੀ ਪਾਵਰ ਦਿਖਾ ਹੀ ਦਿੱਤੀ। ਬਿਜਲੀ ਦਾ ਬਿਲ ਨਾ ਭਰਨ ਕਰਕੇ ਪਾਵਰਕੌਮ ਨੇ ਪਟਵਾਰੀਆਂ ਦੇ ਕਮਰਿਆਂ ਦਾ ਕੁਨੈਕਸ਼ਨ ਹੀ ਕੱਟ ਦਿੱਤਾ। ਜਿਸ ਤੋਂ ਬਾਅਦ ਰੋਸ 'ਚ ਆ ਕੇ ਪਟਵਾਰੀਆਂ ਨੇ ਵੀ ਪਾਵਰਕੌਮ ਖਿਲਾਫ਼ ਨਿੱਤਰਨ ਦਾ ਫੈਸਲਾ ਕਰ ਲਿਆ ਹੈ।
ਇਹ ਘਟਨਾ ਸਰਦੂਲਗੜ੍ਹ ਵਿੱਚ ਵਾਪਰੀ ਹੈ। ਸਰਦੂਲਗੜ੍ਹ ਦੇ ਬਿਜਲੀ ਬਿੱਲ ਦੀ ਅਦਾਇਗੀ ਨਾ ਕਰਨ ’ਤੇ ਪਟਵਾਰਖਾਨਾ ਝੁਨੀਰ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ। ਕਾਰਵਾਈ ਦੇ ਵਿਰੋਧ ਵਿੱਚ ਪਟਵਾਰੀਆਂ ਨੇ ਆਪਣਾ ਕੰਮ ਬੰਦ ਕਰ ਦਿੱਤਾ, ਜਿਸ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪਟਵਾਰਖਾਨਾ ਝੁਨੀਰ ਦਾ ਪਿਛਲੇ 6 ਸਾਲਾਂ ਦੇ ਕਰੀਬ 87 ਹਜ਼ਾਰ ਰੁਪਏ ਦੇ ਕਰੀਬ ਖੜ੍ਹਾ ਬਕਾਇਆ ਹੈ।
ਪਾਵਰਕੌਮ ਅਧਿਕਾਰੀ ਇਕਬਾਲ ਸਿੰਘ ਨੇ ਦੱਸਿਆ ਕਿ ਪਟਵਾਰਖਾਨੇ ਦਾ 87 ਹਜ਼ਾਰ ਰੁਪਏ ਦਾ ਬਿੱਲ ਅਦਾ ਨਹੀਂ ਕੀਤਾ ਗਿਆ। ਵਾਰ-ਵਾਰ ਨੋਟਿਸ ਦੇਣ ਤੋਂ ਬਾਅਦ ਵੀ ਬਿੱਲ ਦਾ ਭੁਗਤਾਨ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹੋਰ ਸਰਕਾਰੀ ਅਦਾਰਿਆਂ ਨੂੰ ਵੀ ਨੋਟਿਸ ਭੇਜੇ ਗਏ ਹਨ ਜਿਨ੍ਹਾਂ ਨੂੰ ਇਹ ਰਕਮ ਬਕਾਇਆ ਹੈ। ਬਿੱਲ ਦਾ ਭੁਗਤਾਨ ਹੋਣ 'ਤੇ ਕੁਨੈਕਸ਼ਨ ਬਣਾ ਦਿੱਤਾ ਜਾਵੇਗਾ। ਦੂਜੇ ਪਾਸੇ ਪਟਵਾਰੀਆਂ ਦਾ ਕਹਿਣਾ ਹੈ ਕਿ ਬਿਜਲੀ ਕੁਨੈਕਸ਼ਨ ਬਹਾਲ ਹੋਣ ਤੱਕ ਉਹ ਆਪਣਾ ਕੰਮ ਬੰਦ ਰੱਖਣਗੇ।
ਪਟਵਾਰੀ ਯੂਨੀਅਨ ਝੁਨੀਰ ਦੇ ਪ੍ਰਧਾਨ ਕੁਲਬੀਰ ਸਿੰਘ, ਪਟਵਾਰੀ ਗੁਰਮੀਤ ਸਿੰਘ, ਹਰਦੀਪ ਸਿੰਘ, ਅਮਨ ਸਿੰਗਲਾ ਨੇ ਦੱਸਿਆ ਕਿ ਪਾਵਰਕੌਮ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ। ਇਸ ਕਾਰਨ ਇੱਥੇ ਆਉਣ ਵਾਲੇ ਪਿੰਡਾਂ ਦੇ ਲੋਕਾਂ ਨੂੰ ਵੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਦੇ ਚੱਲਦਿਆਂ ਹੀ ਅੱਜ ਦੇ ਬਾਅਦ ਕੁਨੈਕਸ਼ਨ ਨਾ ਲੱਗਣ ਤੱਕ ਕੰਮ ਬੰਦ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਪਾਵਰਕੌਮ ਅਧਿਕਾਰੀ ਉੱਚ ਅਧਿਕਾਰੀਆਂ ਨਾਲ ਗੱਲ ਕਰਨ। ਉਧਰ ਪਾਵਰਕੌਮ ਦੇ ਜੇਈ ਕੁਲਵੰਤ ਸਿੰਘ ਨੇ ਦੱਸਿਆ ਕਿ ਝੁਨੀਰ ਪਟਵਾਰਖਾਨੇ ਦਾ ਕਾਫ਼ੀ ਸਮੇਂ ਤੋਂ ਬਿਲ ਜੋ ਕਿ 87-88 ਹਜ਼ਾਰ ਦੇ ਕਰੀਬ ਬਣਦਾ ਸੀ ਭਰਿਆ ਨਹੀਂ ਹੋ ਗਿਆ। ਇਸ ਕਾਰਨ ਬਿਜਲੀ ਦਾ ਕੁਨੈਕਸ਼ਨ ਕੱਟਿਆ ਗਿਆ ਹੈ।