Lifting of Wheat: ਪੰਜਾਬ ਵਿਚ ਪੱਲੇਦਾਰ ਯੂਨੀਅਨ ਦੀ ਹੜਤਾਲ ਚੱਲ ਰਹੀ ਹੈ, ਜਿਸ ਕਰਕੇ ਮੰਡੀਆਂ ਵਿਚ ਕਣਕ ਦੀ ਆਮਦ ਲਗਾਤਾਰ ਵਧਦੀ ਜਾ ਰਹੀ ਹੈ। ਮੰਡੀਆਂ 'ਚ ਕਣਕ ਦੇ ਅੰਬਾਰ ਲੱਗਦੇ ਜਾ ਰਹੇ ਹਨ। ਉੱਧਰ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਜਿਸ ਕਰਕੇ ਅੱਜ ਸਵੇਰੇ ਪੰਜਾਬ ਵਿੱਚ ਬਾਰਿਸ਼ ਹੋਈ, ਜਿਸ ਕਾਰਨ ਭਾਵੇਂ ਕਣਕ ਦੀ ਕਟਾਈ ਦਾ ਕੰਮ ਕੁਝ ਸਮੇਂ ਲਈ ਰੁਕ ਗਿਆ ਹੈ। ਇਸ ਦਾ ਅਸਰ ਮੰਡੀਆਂ ਦੇ ਵਿੱਚ ਵੀ ਦੇਖਣ ਨੂੰ ਮਿਲਿਆ।
ਉੱਧਰ ਭਵਾਨੀਗੜ੍ਹ ਦੀ ਅਨਾਜ ਮੰਡੀ ਖੁੱਲੀ ਕਣਕ ਅਤੇ ਬਾਰਦਾਨੇ ਦੇ ਢੇਰਾਂ ਨਾਲ ਭਰੀ ਪਈ ਹੈ। ਮਜ਼ਦੂਰਾਂ ਨੇ ਦੱਸਿਆ ਮੰਡੀਆਂ ਵਿਚ ਕੰਮ ਵੀ ਠੰਡਾ ਪੈ ਗਿਆ ਸੀ। ਉਹਨਾਂ ਦੱਸਿਆ ਕਿ ਸਰਕਾਰ ਵਲੋਂ ਠੇਕੇਦਾਰੀ ਸਿਸਟਮ ਰਾਹੀਂ ਸਾਨੂੰ ਪੇਮੈਂਟ ਕੀਤੀ ਜਾਂਦੀ ਹੈ ਜਿਸ ਕਾਰਨ ਅੱਧ ਤੋਂ ਜ਼ਿਆਦਾ ਠੇਕੇਦਾਰ ਸਾਡੇ ਪੈਸੇ ਖਾ ਜਾਂਦੇ ਹਨ, ਸਾਡੀ ਮੰਗ ਹੈ ਕਿ ਸਰਕਾਰ ਸਾਡੇ ਕੋਲੋਂ ਸਕਿਊਰਿਟੀ ਲੈ ਕੇ ਸਾਨੂੰ ਟੈਂਡਰ ਦੇਵੇ ਅਤੇ ਸਾਡੀ ਪੇਮੈਂਟ ਸਿੱਧੀ ਸਾਡੇ ਕੋਲ ਪਹੁੰਚੇ।
ਮੰਡੀਆਂ ਦੇ ਮਾੜੇ ਹਾਲ
ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਨੇ ਦੱਸਿਆ ਕਿ ਅੱਜ ਤੱਕ ਕਿਸੇ ਵੀ ਸਰਕਾਰ ਦੇ ਕਾਰਜਕਾਲ ਦੌਰਾਨ ਮੰਡੀਆਂ ਵਿਚ ਅਜਿਹੇ ਮਾੜੇ ਹਾਲਾਤ ਨਹੀਂ ਹੋਏ। ਮੰਡੀਆਂ ਵਿਚ ਬਾਰਦਾਨੇ ਦੀ ਘਾਟ ਨਾਲ ਆੜਤੀਆਂ ਨੂੰ ਜੂਝਣਾ ਪੈ ਰਿਹਾ ਹੈ।
ਮੰਡੀਆ ਵਿਚ ਲਿਫਟਿੰਗ ਨਹੀਂ ਹੋ ਰਹੀ
ਪੱਲੇਦਾਰਾਂ ਦੀ ਹੜਤਾਲ ਕਾਰਨ ਮੰਡੀਆ ਵਿਚ ਲਿਫਟਿੰਗ ਨਹੀਂ ਹੋ ਰਹੀ ਜਿਸ ਕਾਰਨ ਬਾਰਦਾਨੇ ਦੇ ਅੰਬਾਰ ਲੱਗ ਰਹੇ ਹਨ ਉਹ ਵੀ ਖੁੱਲ੍ਹੇ ਆਸਮਾਨ ਦੇ ਹੇਠਾਂ ਬਾਰਿਸ਼ ਦਾ ਪਾਣੀ ਕਣਕ ਦੀਆਂ ਬੋਰੀਆਂ ਦੇ ਉਪਰ ਤੋਂ ਲੈ ਕੇ ਹੇਠਾਂ ਤੱਕ ਵਿਚ ਪੈ ਰਿਹਾ ਹੈ।
ਆੜਤੀ ਪ੍ਰੇਸ਼ਾਨ
ਮੰਡੀਆਂ ਵਿਚ ਕਣਕ ਲਾਹੁਣ ਲਈ ਜਗ੍ਹਾ ਘਟਦੀ ਜਾ ਰਹੀ ਹੈ। ਜੇਕਰ ਪੱਲੇਦਾਰਾਂ ਨੇ ਹੜਤਾਲ ਵਾਪਸ ਨਾ ਲਈ ਤਾਂ ਸ਼ਹਿਰ ਬਾਜ਼ਾਰਾਂ ਵਿਚ ਵੀ ਕਣਕ ਲਾਹੁਣ ਲਈ ਜਗ੍ਹਾ ਨਹੀਂ ਬਚਣੀ। ਆੜਤੀ ਅਤੇ ਕਾਂਗਰਸੀ ਆਗੂ ਬੰਟੀ ਗਰਗ ਨੇ ਦੱਸਿਆ ਕਿ ਮੰਡੀਆਂ ਵਿਚ ਕਣਕ ਦੀ ਫਸਲ ਰੁਲ ਰਹੀ ਹੈ ਅਤੇ ਮੀਂਹ ਵਿੱਚ ਭਿੱਜ ਰਹੀ ਹੈ। ਆੜਤੀਆਂ ਨੂ ਬਾਰਦਾਨੇ ਦੀ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।