ਪੜਚੋਲ ਕਰੋ

Punjab Government: ਮੰਤਰੀ ਅਮਨ ਅਰੋੜਾ ਦੀ ਮੈਂਬਰਸ਼ਿੱਪ ਹੋਵੇਗੀ ਰੱਦ ! ‘ਮੰਤਰੀ ਮੰਡਲ ਦੀਆਂ ਮੀਟਿੰਗਾਂ 'ਚ ਬੈਠਣ ਦਾ ਨਹੀਂ ਹੱਕਦਾਰ’, ਸਰਕਾਰ ਨੂੰ ਭੇਜਿਆ ਨੋਟਿਸ

ਫੈਸਲੇ ਮੁਤਾਬਕ ਮੰਤਰੀ ਅਮਨ ਅਰੋੜਾ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਆਪਣੇ ਆਪ ਹੀ ਖਤਮ ਹੋ ਗਈ ਹੈ। ਉਹ ਉਦੋਂ ਤੱਕ ਮੰਤਰੀ ਮੰਡਲ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੋਣ ਦਾ ਹੱਕਦਾਰ ਨਹੀਂ ਹੈ ਜਦੋਂ ਤੱਕ ਅਪੀਲ 'ਤੇ ਉਸ ਫੈਸਲੇ 'ਤੇ ਰੋਕ ਨਹੀਂ ਲੱਗ ਜਾਂਦੀ।

Punjab News: ਪੰਜਾਬ ਦੀ ਆਮ ਆਦਮੀ ਪਾਰਟੀ (AAP) ਸਰਕਾਰ ਦੇ ਕੈਬਨਿਟ ਮੰਤਰੀ ਅਮਨ ਅਰੋੜਾ(Aman Arora) ਦੀਆਂ ਮੁਸ਼ਕਿਲਾਂ ਘੱਟ ਨਹੀਂ ਹੋ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ(Shiromni Akali dal) ਵੱਲੋਂ ਵਿਧਾਨ ਸਭਾ ਸਪੀਕਰ ਨੂੰ ਉਨ੍ਹਾਂ ਦੀ ਮੈਂਬਰਸ਼ਿਪ ਖਤਮ ਕਰਨ ਲਈ ਪੱਤਰ ਲਿਖੇ ਜਾਣ ਤੋਂ ਬਾਅਦ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਐਸ.ਸੀ ਅਰੋੜਾ ਨੇ ਪੰਜਾਬ ਸਰਕਾਰ(Punjab Government) ਨੂੰ ਨੋਟਿਸ ਭੇਜਿਆ ਹੈ।

ਉਨ੍ਹਾਂ ਨੇ 2013 ਵਿੱਚ ਲਿਲੀ ਥਾਮਸ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਦਿੱਤੇ ਫੈਸਲੇ ਅਨੁਸਾਰ ਅਮਨ ਅਰੋੜਾ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਹੈ। ਨੋਟਿਸ ਦੀ ਕਾਪੀ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਅਤੇ ਵਿਧਾਨ ਸਭਾ ਸਪੀਕਰ ਨੂੰ ਵੀ ਭੇਜੀ ਗਈ ਹੈ ਨਹੀਂ ਤਾਂ ਉਹ ਇਸ ਮਾਮਲੇ ਵਿੱਚ ਜਨਹਿੱਤ ਪਟੀਸ਼ਨ ਦਾਇਰ ਕਰਨਗੇ।

ਸੰਗਰੂਰ ਦੀ ਅਦਾਲਤ ਨੇ ਸੁਣਾਈ ਹੈ  ਸਜ਼ਾ

21 ਦਸੰਬਰ ਨੂੰ ਸੰਗਰੂਰ ਜ਼ਿਲ੍ਹੇ ਦੀ ਸੁਨਾਮ ਅਦਾਲਤ ਨੇ ਕੁੱਟਮਾਰ ਨਾਲ ਸਬੰਧਤ 15 ਸਾਲ ਪੁਰਾਣੇ ਕੇਸ ਵਿੱਚ ਅਮਨ ਅਰੋੜਾ ਨੂੰ ਦੋ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਸੀ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਐਡਵੋਕੇਟ ਐਚਸੀ ਅਰੋੜਾ ਨੇ ਮੰਤਰੀ ਅਮਨ ਅਰੋੜਾ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਕਰਨ ਲਈ ਸਰਕਾਰ ਨੂੰ ਪੱਤਰ ਲਿਖਿਆ ਹੈ।

ਫੈਸਲੇ 'ਤੇ ਅਜੇ ਕੋਈ ਰੋਕ ਨਹੀਂ ਲੱਗੀ

ਐਡਵੋਕੇਟ ਐਸਚੀ ਅਰੋੜਾ ਨੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਅਦਾਲਤ ਨੇ ਅਮਨ ਅਰੋੜਾ ਨੂੰ ਆਈਪੀਸੀ ਦੀ ਧਾਰਾ 452 ਤਹਿਤ ਦੋ ਸਾਲ ਅਤੇ ਧਾਰਾ 323, 148, 149 ਤਹਿਤ ਇੱਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਫੈਸਲੇ 'ਤੇ ਅਜੇ ਤੱਕ ਰੋਕ ਨਹੀਂ ਲਗਾਈ ਗਈ ਹੈ। ਅਜਿਹੀ ਸਥਿਤੀ ਵਿੱਚ ਲਿਲੀ ਥਾਮਸ ਮਾਮਲੇ ਦੇ ਫੈਸਲੇ ਅਨੁਸਾਰ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਮੰਤਰੀ ਮੰਡਲ ਦੀ ਮੀਟਿੰਗ ਦਾ ਹੱਕਦਾਰ ਨਹੀਂ

ਐਡਵੋਕੇਟ ਨੇ ਦੱਸਿਆ ਹੈ ਕਿ ਫੈਸਲੇ ਮੁਤਾਬਕ ਮੰਤਰੀ ਅਮਨ ਅਰੋੜਾ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਆਪਣੇ ਆਪ ਹੀ ਖਤਮ ਹੋ ਗਈ ਹੈ। ਉਹ ਉਦੋਂ ਤੱਕ ਮੰਤਰੀ ਮੰਡਲ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੋਣ ਦਾ ਹੱਕਦਾਰ ਨਹੀਂ ਹੈ ਜਦੋਂ ਤੱਕ ਅਪੀਲ 'ਤੇ ਉਸ ਫੈਸਲੇ 'ਤੇ ਰੋਕ ਨਹੀਂ ਲੱਗ ਜਾਂਦੀ। ਉਹ ਕੈਬਨਿਟ ਮੰਤਰੀ ਦੀ ਤਾਕਤ ਦੀ ਵਰਤੋਂ ਕਰਨ ਦਾ ਹੱਕਦਾਰ ਨਹੀਂ ਹੈ। ਅਜਿਹੇ 'ਚ ਤੁਹਾਨੂੰ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਕੰਮ ਕਰਨਾ ਚਾਹੀਦਾ ਹੈ। ਨਹੀਂ ਤਾਂ ਤੁਸੀਂ ਹੁਕਮਾਂ ਦੀ ਉਲੰਘਣਾ ਦੇ ਦੋਸ਼ੀ ਹੋਵੋਗੇ।

ਕੀ ਹੈ ਆਖ਼ਰ ਪੂਰਾ ਮਾਮਲਾ

21 ਦਸੰਬਰ 2023 ਨੂੰ ਸੁਨਾਮ ਦੀ ਅਦਾਲਤ ਨੇ ਅਮਨ ਅਰੋੜਾ ਸਮੇਤ ਉਸ ਦੀ ਮਾਤਾ ਪਰਮੇਸ਼ਵਰੀ ਦੇਵੀ, ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਸੰਗਰੂਰ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਰਾਜਿੰਦਰ ਸਿੰਘ ਰਾਜਾ ਨੂੰ ਦੋ ਸਾਲ ਦੀ ਕੈਦ ਅਤੇ ਇੱਕ-ਇੱਕ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਇਨ੍ਹਾਂ ਤਿੰਨਾਂ ਤੋਂ ਇਲਾਵਾ ਸਜ਼ਾ ਸੁਣਾਏ ਗਏ ਇੱਕ ਵਿਅਕਤੀ ਦੀ ਵੀ ਮੌਤ ਹੋ ਚੁੱਕੀ ਹੈ। ਇਹ ਕੇਸ ਅਮਨ ਅਰੋੜਾ ਖ਼ਿਲਾਫ਼ ਸਾਲ 2008 ਵਿੱਚ ਉਸ ਦੇ ਹੀ ਜੀਜਾ ਵੱਲੋਂ ਦਰਜ ਕਰਵਾਇਆ ਗਿਆ ਸੀ। ਅਦਾਲਤ ਵੱਲੋਂ ਦੋ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਅਰੋੜਾ ਦੀ ਵਿਧਾਨ ਸਭਾ ਮੈਂਬਰੀ ਤੁਰੰਤ ਰੱਦ ਕੀਤੀ ਜਾਵੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਬੁਰੀ ਖ਼ਬਰ! ਝੱਲਣੀ ਪੈ ਸਕਦੀ ਪ੍ਰੇਸ਼ਾਨੀ
Punjab News: ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਬੁਰੀ ਖ਼ਬਰ! ਝੱਲਣੀ ਪੈ ਸਕਦੀ ਪ੍ਰੇਸ਼ਾਨੀ
TRAI New OTP Rule: 11 ਦਸੰਬਰ ਤੋਂ ਬਦਲਣਗੇ ਮੈਸੇਜਿੰਗ ਨਿਯਮ, Jio, Airtel, Vi ਅਤੇ BSNL ਯੂਜ਼ਰਸ ਜ਼ਰੂਰ ਜਾਣ ਲੈਣ
TRAI New OTP Rule: 11 ਦਸੰਬਰ ਤੋਂ ਬਦਲਣਗੇ ਮੈਸੇਜਿੰਗ ਨਿਯਮ, Jio, Airtel, Vi ਅਤੇ BSNL ਯੂਜ਼ਰਸ ਜ਼ਰੂਰ ਜਾਣ ਲੈਣ
ਫਰਾਈਡ ਚਿਕਨ ਤੋਂ ਲੈ ਕੇ ਕੈਚੱਪ ਤੱਕ, ਹਾਈ ਬੀਪੀ ਦੇ ਮਰੀਜ਼ਾਂ ਨੂੰ ਗਲਤੀ ਨਾਲ ਵੀ ਨਹੀਂ ਖਾਣੀ ਚਾਹੀਦੀ ਇਹ 5 ਚੀਜ਼ਾਂ
ਫਰਾਈਡ ਚਿਕਨ ਤੋਂ ਲੈ ਕੇ ਕੈਚੱਪ ਤੱਕ, ਹਾਈ ਬੀਪੀ ਦੇ ਮਰੀਜ਼ਾਂ ਨੂੰ ਗਲਤੀ ਨਾਲ ਵੀ ਨਹੀਂ ਖਾਣੀ ਚਾਹੀਦੀ ਇਹ 5 ਚੀਜ਼ਾਂ
World AIDS Day: ਪੰਜਾਬੀਆਂ ਨੂੰ ਏਡਜ਼ ਦੇ ਜਾਲ 'ਚ ਫਸੇ ਰਹੇ ਨਸ਼ੇ ਦੇ ਟੀਕੇ, ਔਰਤਾਂ ਵੀ ਲਪੇਟ 'ਚ, ਹੈਰਾਨ ਕਰਨ ਵਾਲੇ ਅੰਕੜੇ
World AIDS Day: ਪੰਜਾਬੀਆਂ ਨੂੰ ਏਡਜ਼ ਦੇ ਜਾਲ 'ਚ ਫਸੇ ਰਹੇ ਨਸ਼ੇ ਦੇ ਟੀਕੇ, ਔਰਤਾਂ ਵੀ ਲਪੇਟ 'ਚ, ਹੈਰਾਨ ਕਰਨ ਵਾਲੇ ਅੰਕੜੇ
Advertisement
ABP Premium

ਵੀਡੀਓਜ਼

ਕੇਂਦਰ ਵੱਲ ਕੂਚ, ਕਿਸਾਨ ਆਗੂ ਨੇ ਕੇਂਦਰ ਨੂੰ ਵੰਗਾਰਿਆAkali Dal | ਅਕਾਲੀ ਆਗੂ ਨੇ ਫ਼ੋਲੇ 'ਆਪ' ਪੋਤੜੇ ਕੱਢ ਲਿਆਂਦੇ ਵੱਡੇ ਸਬੂਤ! |Abp SanjhaKisan Andolan: ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਐਲਾਨ, Sarwan Singh Pandher ਨੇ ਦੱਸੀ ਪੂਰੀ ਪਲੈਨਿੰਗAdani Case: ਅਮਰੀਕਾ 'ਚ ਹਿੰਡਨਬਰਗ ਵਿਵਾਦ ਅਤੇ ਰਿਸ਼ਵਤਖੋਰੀ ਦੇ ਆਰੋਪਾਂ 'ਤੇ Gautam Adani ਦਾ ਬਿਆਨ ਆਇਆ ਸਾਹਮਣੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਬੁਰੀ ਖ਼ਬਰ! ਝੱਲਣੀ ਪੈ ਸਕਦੀ ਪ੍ਰੇਸ਼ਾਨੀ
Punjab News: ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਬੁਰੀ ਖ਼ਬਰ! ਝੱਲਣੀ ਪੈ ਸਕਦੀ ਪ੍ਰੇਸ਼ਾਨੀ
TRAI New OTP Rule: 11 ਦਸੰਬਰ ਤੋਂ ਬਦਲਣਗੇ ਮੈਸੇਜਿੰਗ ਨਿਯਮ, Jio, Airtel, Vi ਅਤੇ BSNL ਯੂਜ਼ਰਸ ਜ਼ਰੂਰ ਜਾਣ ਲੈਣ
TRAI New OTP Rule: 11 ਦਸੰਬਰ ਤੋਂ ਬਦਲਣਗੇ ਮੈਸੇਜਿੰਗ ਨਿਯਮ, Jio, Airtel, Vi ਅਤੇ BSNL ਯੂਜ਼ਰਸ ਜ਼ਰੂਰ ਜਾਣ ਲੈਣ
ਫਰਾਈਡ ਚਿਕਨ ਤੋਂ ਲੈ ਕੇ ਕੈਚੱਪ ਤੱਕ, ਹਾਈ ਬੀਪੀ ਦੇ ਮਰੀਜ਼ਾਂ ਨੂੰ ਗਲਤੀ ਨਾਲ ਵੀ ਨਹੀਂ ਖਾਣੀ ਚਾਹੀਦੀ ਇਹ 5 ਚੀਜ਼ਾਂ
ਫਰਾਈਡ ਚਿਕਨ ਤੋਂ ਲੈ ਕੇ ਕੈਚੱਪ ਤੱਕ, ਹਾਈ ਬੀਪੀ ਦੇ ਮਰੀਜ਼ਾਂ ਨੂੰ ਗਲਤੀ ਨਾਲ ਵੀ ਨਹੀਂ ਖਾਣੀ ਚਾਹੀਦੀ ਇਹ 5 ਚੀਜ਼ਾਂ
World AIDS Day: ਪੰਜਾਬੀਆਂ ਨੂੰ ਏਡਜ਼ ਦੇ ਜਾਲ 'ਚ ਫਸੇ ਰਹੇ ਨਸ਼ੇ ਦੇ ਟੀਕੇ, ਔਰਤਾਂ ਵੀ ਲਪੇਟ 'ਚ, ਹੈਰਾਨ ਕਰਨ ਵਾਲੇ ਅੰਕੜੇ
World AIDS Day: ਪੰਜਾਬੀਆਂ ਨੂੰ ਏਡਜ਼ ਦੇ ਜਾਲ 'ਚ ਫਸੇ ਰਹੇ ਨਸ਼ੇ ਦੇ ਟੀਕੇ, ਔਰਤਾਂ ਵੀ ਲਪੇਟ 'ਚ, ਹੈਰਾਨ ਕਰਨ ਵਾਲੇ ਅੰਕੜੇ
ਟਰੰਪ ਦੀ ਵਜ੍ਹਾ ਕਰਕੇ ਵਧਣਗੀਆਂ ਭਾਰਤੀ ਵਿਦਿਆਰਥੀਆਂ ਦੀਆਂ ਦਿੱਕਤਾਂ? ਟੁੱਟ ਜਾਏਗਾ US ਪੜ੍ਹਨ ਦਾ ਸੁਫ਼ਨਾ?
ਟਰੰਪ ਦੀ ਵਜ੍ਹਾ ਕਰਕੇ ਵਧਣਗੀਆਂ ਭਾਰਤੀ ਵਿਦਿਆਰਥੀਆਂ ਦੀਆਂ ਦਿੱਕਤਾਂ? ਟੁੱਟ ਜਾਏਗਾ US ਪੜ੍ਹਨ ਦਾ ਸੁਫ਼ਨਾ?
ਜੇ ਤੁਸੀਂ ਵਿਆਹੇ ਹੋ ਤਾਂ ਛੇਤੀ ਨਹੀਂ ਹੋਵੋਗੇ ਬੁੱਢੇ, ਪਰ ਕੁਆਰਿਆਂ ਦੇ ਰੌਂਗੜੇ ਖੜ੍ਹੇ ਕਰ ਦੇਵੇਗੀ ਇਹ ਸਟੱਡੀ, ਪੜ੍ਹੋ ਕੀ ਹੈ ਇਹ ਰਿਪੋਰਟ ?
ਜੇ ਤੁਸੀਂ ਵਿਆਹੇ ਹੋ ਤਾਂ ਛੇਤੀ ਨਹੀਂ ਹੋਵੋਗੇ ਬੁੱਢੇ, ਪਰ ਕੁਆਰਿਆਂ ਦੇ ਰੌਂਗੜੇ ਖੜ੍ਹੇ ਕਰ ਦੇਵੇਗੀ ਇਹ ਸਟੱਡੀ, ਪੜ੍ਹੋ ਕੀ ਹੈ ਇਹ ਰਿਪੋਰਟ ?
Farmer Protest: ਕਿਸਾਨਾਂ ਦਾ ਦਿੱਲੀ ਕੂਚ, ਪਹਿਲੀ ਲਾਈਨ 'ਚ ਹੋਣਗੇ ਕਿਸਾਨ ਨੇਤਾਵਾਂ ਦੇ ਮਰਜੀਵੜੇ ਜੱਥੇ, ਦਿਨ ਵੇਲੇ ਕਰਾਂਗੇ ਮਾਰਚ ਤੇ ਸੜਕ ‘ਤੇ ਕੱਟਾਂਗੇ ਰਾਤ, ਜੇ ਭਾਜਪਾ ਨੇ ਰੋਕੇ ਤਾਂ.....
Farmer Protest: ਕਿਸਾਨਾਂ ਦਾ ਦਿੱਲੀ ਕੂਚ, ਪਹਿਲੀ ਲਾਈਨ 'ਚ ਹੋਣਗੇ ਕਿਸਾਨ ਨੇਤਾਵਾਂ ਦੇ ਮਰਜੀਵੜੇ ਜੱਥੇ, ਦਿਨ ਵੇਲੇ ਕਰਾਂਗੇ ਮਾਰਚ ਤੇ ਸੜਕ ‘ਤੇ ਕੱਟਾਂਗੇ ਰਾਤ, ਜੇ ਭਾਜਪਾ ਨੇ ਰੋਕੇ ਤਾਂ.....
Health Tips: ਸੌਣ ਤੋਂ ਪਹਿਲਾਂ ਬੈੱਡ 'ਤੇ ਲੰਮੇ ਪੈ ਕੇ ਕਰੋ ਇਹ 3 ਕਸਰਤਾਂ, ਦਿਨਾਂ ‘ਚ ਉੱਡੇਗੀ ਪੇਟ ‘ਤੇ ਜੰਮੀ ਚਰਬੀ !
Health Tips: ਸੌਣ ਤੋਂ ਪਹਿਲਾਂ ਬੈੱਡ 'ਤੇ ਲੰਮੇ ਪੈ ਕੇ ਕਰੋ ਇਹ 3 ਕਸਰਤਾਂ, ਦਿਨਾਂ ‘ਚ ਉੱਡੇਗੀ ਪੇਟ ‘ਤੇ ਜੰਮੀ ਚਰਬੀ !
Embed widget