Punjab News: 3 ਸਾਲ ਪਹਿਲਾਂ ਉਦਘਾਟਨ ਹੋਏ ਸੈਂਟਰ ਦਾ ਸੀਐਮ ਭਗਵੰਤ ਮਾਨ ਨੇ ਮੁੜ ਕਰ ਦਿੱਤਾ ਉਦਘਾਟਨ
Parambans Singh Bunty Romana: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਜਿਸ ਚਾਈਲਡ ਬਲਾਕ ਦਾ ਉਦਘਾਟਨ ਕੀਤਾ ਗਿਆ ਇਸ ਦਾ ਉਦਘਾਟਨ 2020 ਵਿਚ ਤਤਕਾਲੀ ਵਾਈਸ ਚਾਂਸਲਰ ਵੱਲੋਂ ਕੀਤਾ ਜਾ ਚੁੱਕਾ ਹੈ ਅਤੇ ਹੁਣ ਉਹਨਾਂ ਦੇ ਨਾਮ ਵਾਲੇ ਪੱਥਰ ਨੂੰ ਪੱਟ
Parambans Singh Bunty Romana: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫਰੀਦਕੋਟ 'ਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ। ਉਥੇ ਹੀ ਇਹਨਾਂ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਤੇ ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਵੱਲੋਂ ਸਵਾਲ ਉਠਾਏ ਗਏ ਅਤੇ ਦੋਸ਼ ਲਗਾਏ ਗਏ ਕਿ ਕਰੀਬ 3 ਸਾਲ ਪਹਿਲਾਂ ਉਦਘਾਟਨ ਹੋਏ ਬਲਾਕ ਦਾ ਮੁੜ ਤੋਂ ਸਿਰਫ ਆਪਣਾ ਪੱਥਰ ਲਗਾਉਣ ਲਈ ਉਦਘਾਟਨ ਕੀਤਾ ਗਿਆ।
ਇਸ ਮੌਕੇ ਉਦਘਾਟਨ ਸਥਾਨ ਤੇ ਉਦਘਾਟਨੀ ਪੱਥਰ ਅਤੇ ਇਸ ਬਲਾਕ ਦੇ ਪਹਿਲਾਂ ਲਗਾਏ ਗਏ ਉਦਘਾਟਨੀ ਪੱਥਰਾਂ ਦੀਆਂ ਫੋਟੋ ਦਿਖਾਉਂਦਿਆਂ ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਜੋ ਲੋਕ ਦੂਜਿਆਂ ਤੇ ਫਜੂਲ ਖਰਚੀ ਦੇ ਸਵਾਲ ਉਠਾਉਂਦੇ ਸਨ ਉਹੀ ਹੁਣ ਖੁਦ ਸਬ ਤੋਂ ਜਿਆਂਦਾ ਫਜੂਲ ਖਰਚੀ ਕਰ ਰਹੇ ਹਨ।
ਉਹਨਾਂ ਕਿਹਾ ਕਿ ਪੰਜਾਬ ਦੇ ਖਜਾਨੇ ਨੂੰ ਲੁਟਾਇਆ ਜਾ ਰਿਹਾ ਅਤੇ ਆਏ ਦਿਨ ਪੰਜਾਬ ਨੂੰ ਕਰਜਾਈ ਕੀਤਾ ਜਾ ਰਿਹਾ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਜਿਸ ਚਾਈਲਡ ਬਲਾਕ ਦਾ ਉਦਘਾਟਨ ਕੀਤਾ ਗਿਆ ਇਸ ਦਾ ਉਦਘਾਟਨ 2020 ਵਿਚ ਤਤਕਾਲੀ ਵਾਈਸ ਚਾਂਸਲਰ ਵੱਲੋਂ ਕੀਤਾ ਜਾ ਚੁੱਕਾ ਹੈ ਅਤੇ ਹੁਣ ਉਹਨਾਂ ਦੇ ਨਾਮ ਵਾਲੇ ਪੱਥਰ ਨੂੰ ਪੱਟ ਕੇ ਮੁੱਖ ਮੰਤਰੀ ਦੇ ਨਾਮ ਵਾਲਾ ਪੱਥਰ ਲਗਾਇਆ ਗਿਆ।
ਬੰਟੀ ਰੋਮਾਣਾ ਨੇ ਕਿਹਾ ਕਿ ਜਿਸ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਉਦਘਾਟਨ ਮੁੱਖ ਮੰਤਰੀ ਵੱਲੋਂ ਕੀਤਾ ਗਿਆ ਹੈ ਉਹ ਸੀਵਰੇਜ ਸਿਸਟਮ ਅਤੇ ਟ੍ਰੀਟਮੈਂਟ ਪਲਾਂਟ ਦਾ ਕੰਮ ਸਾਲ 2016 ਵਿਚ ਅਕਾਲੀ ਦਲ ਦੀ ਸਰਕਾਰ ਵੇਲੇ ਸੁਰੂ ਹੋਇਆ ਸੀ ਜੋ ਪਿਛਲੇ ਪੰਜ ਸਾਲਾਂ ਵਿਚ ਬਣ ਕੇ ਤਿਆਰ ਹੋਇਆ ਹੈ ਅਤੇ ਹੁਣ ਇਸ ਵਿੱਚ ਖੜੋਤ ਆਈ ਸੀ ਜੋ ਅੱਜ ਵੀ ਕੰਮ ਬੰਦ ਪਿਆ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਿਰਫ ਸ਼ੋਸੇਬਾਜੀ ਵਿਚ ਯਕੀਨ ਰੱਖਦੀ ਹੈ। ਅੱਜ ਲੋਕਾਂ ਦੀ ਹੋਈ ਖੱਜਲ ਖੁਆਰੀ ਤੇ ਬੋਲਦਿਆ ਕਿਹਾ ਕਿ ਜੋ ਲੋਕ ਖੁਦ ਨੂੰ ਆਮ ਖਰਾਂ ਦੇ ਬੱਚੇ ਦਸਦੇ ਸੀ ਅੱਜ ਉਹਨਾਂ ਨੂੰ ਪਤਾ ਨਹੀਂ ਇਨਾਂ ਖਤਰਾ ਕਿਉਂ ਲੱਗ ਰਿਹਾ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel:
https://t.me/abpsanjhaofficial