(Source: ECI/ABP News/ABP Majha)
Politics on deaths: ਮੌਤਾਂ 'ਤੇ ਅਫਸੋਸ ਕਰਨ ਗਏ ਵੀ CM ਮਾਨ ਨੇ ਨਹੀਂ ਛੱਡੀ ਸਿਆਸਤ, ਕਿਹਾ-ਤੁਸੀਂ ਮੇਰੇ ਚਾਚੇ-ਤਾਏ ਓ ਵੋਟ ਤਾਂ....
ਮਾਨ ਨੇ ਕਿਹਾ ਕਿ ਮੈਂ ਸਿੱਧਾ ਦਿੱਲੀ ਤੋਂ ਤੁਹਾਡੇ ਪਿੰਡ ਆਇਆ ਕਿਉਂਕਿ ਮੇਰਾ ਫਰਜ਼ ਬਣਦਾ। ਮੈਂ ਕਿਸੇ ਘਰ ਦਾ ਚੁੱਲ੍ਹਾ ਨਹੀਂ ਬੁਝਣ ਦੇਵਾਗਾਂ ਜਿਨ੍ਹਾਂ ਚਿਰ ਤੁਸੀਂ ਮੈਨੂੰ ਮੁੱਖ ਮੰਤਰੀ ਰੱਖੋਗੇ, ਜੇ ਮੈਂ ਨਾ ਚੰਗਾ ਲੱਗਿਆ ਤਾਂ ਮੈਨੂੰ ਲਾਹ ਦਿਓ ਮੈਂ ਕਿਹੜਾ ਕੁੰਭ ਵਾਲਾ ਮੇਲਾ ਕਿ 12 ਸਾਲਾਂ ਹੀ ਰਹਿਣਾ
Politics on deaths: ਪੰਜਾਬ ਜ਼ਹਿਰੀਲੀ ਸ਼ਰਾਬ ਨਾਲ ਮਾਰੇ ਗਏ ਪੀੜਤਾਂ ਦੇ ਘਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁੱਖ ਸਾਂਝਾ ਕਰਨ ਲਈ ਪੁੱਜੇ। ਇਸ ਮੌਕੇ ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਣ ਤੇ ਸਿਆਸਤ ਕਰਨ ਤੋਂ ਗੁਰੇਜ਼ ਨਹੀਂ ਕੀਤਾ। ਬੇਸ਼ੱਕ ਮਾਨ ਨੇ ਕਿਹਾ ਕਿ ਮਾਸੂਮ ਲੋਕਾਂ ਦੇ ਇਹਨਾਂ ਕਾਤਲਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਹ ਮੌਤਾਂ ਨਹੀਂ ਕਤਲ ਹਨ। ਕਾਨੂੰਨ ਮੁਤਾਬਕ ਸਖਤ ਸਜ਼ਾ ਦਿੱਤੀ ਜਾਵੇਗੀ।
ਤੁਸੀਂ ਮੈਨੂੰ ਮੁੱਖ ਮੰਤਰੀ ਬਣਾਏ ਰੱਖਿਓ ਮੈਂ....
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਤੋਂ ਬਾਅਦ ਲੋਕਾਂ ਤੇ ਮੀਡੀਆ ਦੇ ਮੁਖ਼ਾਤਬ ਹੁੰਦਿਆਂ ਕਿਹਾ ਕਿ ਪਰਿਵਾਰਾਂ ਨਾਲ ਅਫਸੋਸ ਹੈ। ਮਾਨ ਨੇ ਕਿਹਾ ਕਿ ਮੈਂ ਸਿੱਧਾ ਦਿੱਲੀ ਤੋਂ ਤੁਹਾਡੇ ਪਿੰਡ ਆਇਆ ਕਿਉਂਕਿ ਮੇਰਾ ਫਰਜ਼ ਬਣਦਾ। ਮੈਂ ਕਿਸੇ ਘਰ ਦਾ ਚੁੱਲ੍ਹਾ ਨਹੀਂ ਬੁਝਣ ਦੇਵਾਗਾਂ ਜਿਨ੍ਹਾਂ ਚਿਰ ਤੁਸੀਂ ਮੈਨੂੰ ਮੁੱਖ ਮੰਤਰੀ ਰੱਖੋਗੇ, ਜੇ ਮੈਂ ਨਾ ਚੰਗਾ ਲੱਗਿਆ ਤਾਂ ਮੈਨੂੰ ਲਾਹ ਦਿਓ ਮੈਂ ਕਿਹੜਾ ਕੁੰਭ ਵਾਲਾ ਮੇਲਾ ਕਿ 12 ਸਾਲਾਂ ਹੀ ਰਹਿਣਾ। ਮਾਨ ਨੇ ਕਿਹਾ ਕਿ ਤੁਹਾਡੇ ਪਿੰਡ ਵੀ ਨੌਕਰੀਆਂ ਮਿਲਣੀਆਂ ਹੋਣਗੀਆਂ ਕਿਸੇ ਨੂੰ ਕੋਈ ਸਿਫਾਰਿਸ਼ ਕਰਨ ਦੀ ਲੋੜ ਨਹੀਂ ਪਈ।
ਅਸੀਂ ਚਾਹੁੰਦੇ ਹਾਂ ਕਿ ਸਾਡਾ ਪੰਜਾਬ ਹੱਸਦਾ ਵਸਦਾ ਰਹੇ ਅਤੇ ਪੰਜਾਬੀਆਂ ਦਾ ਜੀਵਨ ਪੱਧਰ ਉੱਚਾ ਹੋਵੇ... ਜਿਸ ਲਈ ਅਸੀਂ ਵਚਨਬੱਧ ਹਾਂ... ਅਸੀਂ ਕਿਸੇ ਵੀ ਘਰ ਦਾ ਚੁੱਲ੍ਹਾ ਬੁਝਣ ਨਹੀਂ ਦੇਵਾਂਗੇ... pic.twitter.com/agKBaI511k
— Bhagwant Mann (@BhagwantMann) March 24, 2024
ਤੁਸੀਂ ਤਾਂ ਮੇਰੇ ਚਾਚੇ ਤਾਏ ਹੋ
ਮਾਨ ਨੇ ਕਿਹਾ ਕਿ ਇੱਥੇ ਸਾਰੀਆਂ ਪਾਰਟੀਆਂ ਦੇ ਬੰਦੇ ਹੋਣਗੇ, ਇਹ ਤੁਹਾਡੇ ਜ਼ਮਹੂਰੀ ਹੱਕ ਹੈ ਕਿ ਕਿਸੇ ਵੀ ਪਾਰਟੀ ਨਾਲ ਖੜ੍ਹੋ ਪਰ ਮੈਂ ਇੱਕ ਬੇਨਤੀ ਕਰਦਾ ਕਿ ਭਾਵੇਂ ਜਿਸ ਮਰਜ਼ੀ ਨੂੰ ਵੋਟ ਪਾਓ ਪਰ ਆਪਣੀ ਮਰਜ਼ੀ ਨੂੰ ਪਾਓ, ਕਿਸੇ ਦੇ ਕਹਿਣ ਤੇ ਪੈਸੇ ਲੈ ਕੇ ਜਾਂ ਦਾਰੂ ਲੈ ਕੇ ਨਾ ਪਾਓ। ਮਾਨ ਨੇ ਕਿਹਾ ਕਿ ਮੈਂ ਪਿੰਡਾਂ ਨਾਲ ਜੁੜਿਆ ਹੋਇਆ ਹਾਂ, ਗੁੱਜਰਾਂ ਵਿੱਚ ਤਾਂ ਸਾਡੇ ਪਿੰਡ ਦੀ ਬਹੁਤ ਰਿਸ਼ਤੇਦਾਰੀਆਂ ਨੇ, ਤੁਸੀਂ ਤਾਂ ਮੇਰੇ ਚਾਏ ਤਾਓ ਓ, ਤੁਸੀਂ ਪਹਿਲਾਂ ਕੋਈ ਮੁੱਖ ਮੰਤਰੀ ਤੁਹਾਡੇ ਕੋਲ ਆਇਆ ਦੇਖਿਆ, ਇਨ੍ਹਾਂ ਨੇ ਮਹਿਲਾਂ ਦੇ ਕੁੰਡੇ ਬੰਦ ਕਰ ਲਏ।
ਅਸੀਂ ਪਿੰਡਾਂ 'ਚੋਂ ਆਏ ਹਾਂ ਅਤੇ ਪਿੰਡ ਦਾ ਹਰ ਦੁੱਖ-ਸੁੱਖ ਜਾਣਦੇ ਹਾਂ... ਪਰਿਵਾਰਾਂ 'ਚ ਆਏ ਦੁੱਖ ਨੂੰ ਅਸੀਂ ਬਦਲ ਤਾਂ ਨਹੀਂ ਸਕਦੇ... ਪਰ ਪੰਜਾਬ ਦਾ ਲਾਣੇਦਾਰ ਹੋਣ ਦੇ ਨਾਤੇ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਕਰਾਂਗੇ... pic.twitter.com/BT8EDDAZik
— Bhagwant Mann (@BhagwantMann) March 24, 2024