Punjab Police ਦਾ ਧੱਕਾ ! ਜਨਮਦਿਨ ਦੀ ਪਾਰਟੀ ਕਰ ਰਹੇ ਵਿਦਿਆਰਥੀਆਂ ਦੇ ਮਾਰੇ ਥੱਪੜ, ਕੁੜੀ ਨੂੰ ਵੀ ਨਹੀਂ ਛੱਡਿਆ
Punjab police beat students - ਸਟੂਡੈਂਟਸ ਨੇ ਇਲਜ਼ਾਮ ਲਾਇਆ ਕਿ ਪੁਰਸ਼ ਮੁਲਾਜ਼ਮਾਂ ਨੇ ਸਾਡੀ ਸਾਥੀ ਵਿਦਿਆਥਣ 'ਤੇ ਹੱਥ ਚੁੱਕਿਆ ਹੈ ਜੇਕਰ ਕੋਈ ਜਾਂਚ ਕਰਨੀ ਸੀ ਤਾਂ ਮਹਿਲਾ ਪੁਲਿਸ ਮੁਲਾਜ਼ਮ ਨਾਲ ਕਿਉਂ ਨਹੀਂ ਲਿਆਂਦੀ। ਇਸ ਤੋਂ ਬਾਅਦ
ਬਠਿੰਡਾ ਵਿੱਚ ਪੁਲਿਸ 'ਤੇ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲੱਗੇ ਹਨ। ਕੁੱਝ ਵਿਦਿਆਰਥੀ ਬਠਿੰਡਾ ਵਿੱਚ ਜਨਮਦਿਨ ਦੀ ਪਾਰਟੀ ਕਰਨ ਲਈ ਆਏ ਹੋਏ ਸਨ ਤਾਂ ਇਸ ਦੌਰਾਨ ਪੁਲਿਸ ਮੁਲਾਜ਼ਮ ਪਹੁੰਚਦੇ ਹਨ ਅਤੇ ਵਿਦਿਆਰਥੀਆਂ ਦੇ ਥੱਪੜ ਮਾਰਨੇ ਸ਼ੁਰੂ ਕਰ ਦਿੰਦੇ ਹਨ। ਇਹਨਾਂ ਵਿੱਚ ਇੱਕ ਲੜਕੀ ਵੀ ਸੀ ਜਿਸ ਦੇ ਪੁਲਿਸ ਨੇ ਥੱਪੜ ਮਾਰੇ ਹਨ।
ਇਹ ਇਲਜ਼ਾਮ ਬਠਿੰਡਾ ਦੇ ਵਿਦਿਆਰਥੀਆਂ ਨੇ ਲਾਏ ਹਨ। ਦਰਅਸਲ ਪੂਰਾ ਮਾਮਲ ਹੈ ਕਿ ਬਠਿੰਡਾ ਵਿੱਚ ਇਹ ਸਟੂਡੈਂਟਸ ਜਨਮਦਿਨ ਦੀ ਪਾਰਟੀ ਕਰਨ ਲਈ ਇੱਕ ਹੋਟਲ ਵਿੱਚ ਬੈਠੇ ਸਨ। ਵਿਦਿਆਥੀ ਜਿਵੇਂ ਹੀ ਕੇਕ ਕੱਟਣ ਲੱਗਦੇ ਹਨ ਤਾਂ ਬਾਹਰੋ ਪੁਲਿਸ ਦੇ ਤਿੰਨ ਮੁਲਾਜ਼ਮ ਆਉਂਦੇ ਹਨ।
ਤਿੰਨੇ ਪੁਲਿਸ ਮੁਲਾਜ਼ਮ ਵਿਦਿਆਰਥੀਆਂ ਕੋਲ ਚਲੇ ਜਾਂਦੇ ਹਨ ਪਹਿਲਾਂ ਗੱਲਬਾਤ ਕਰਦੇ ਹਨ ਅਤੇ ਫਿਰ ਉਹਨਾਂ ਦੇ ਥੱਪੜ ਮਾਰ ਦਿੰਦੇ ਹਨ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਇਸ ਤੋਂ ਇਲਾਵਾ ਇੱਕ ਵਿਦਿਆਰਥਣ ਵੀ ਨਾਲ ਬੈਠੀ ਸੀ ਪੁਲਿਸ ਮੁਲਾਜ਼ਮਾਂ ਨੇ ਉਸ ਦੇ ਵੀ ਥੱਪੜ ਮਾਰ ਦਿੱਤੇ।
ਪਾਰਟੀ ਕਰ ਰਹੇ ਸਟੂਡੈਂਟਸ ਨੇ ਇਲਜ਼ਾਮ ਲਾਇਆ ਕਿ ਪੁਰਸ਼ ਮੁਲਾਜ਼ਮਾਂ ਨੇ ਸਾਡੀ ਸਾਥੀ ਵਿਦਿਆਥਣ 'ਤੇ ਹੱਥ ਚੁੱਕਿਆ ਹੈ ਜੇਕਰ ਕੋਈ ਜਾਂਚ ਕਰਨੀ ਸੀ ਤਾਂ ਮਹਿਲਾ ਪੁਲਿਸ ਮੁਲਾਜ਼ਮ ਨਾਲ ਕਿਉਂ ਨਹੀਂ ਲਿਆਂਦੀ। ਇਸ ਤੋਂ ਬਾਅਦ ਸਾਡੇ ਥੱਪੜ ਮਾਰਨ ਪਿੱਛੇ ਵੀ ਪੁਲਿਸ ਨੇ ਕੋਈ ਕਾਰਨ ਨਹੀਂ ਦੱਸਿਆ। ਇਹਨਾਂ ਵਿਦਿਆਰਥੀਆਂ ਨੇ ਇਨਸਾਫ਼ ਦੀ ਗੁਹਾਰ ਲਾਈ ਹੈ ਅਤੇ ਤਿੰਨੇ ਪੁਲਿਸ ਮੁਲਾਜ਼ਮਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ