ਪੜਚੋਲ ਕਰੋ

 Sangrur News : 13 ਮਈ ਦੀ ਮੀਟਿੰਗ ਤੋਂ ਉਮੀਦ ,ਮੰਗਾਂ ਨਾ ਮੰਨੀਆਂ ਤਾਂ ਮੁੜ ਕਰਾਂਗੇ ਪ੍ਰਦਰਸ਼ਨ  : ਸਾਂਝਾ ਮੋਰਚਾ 

Sangrur News : 13 ਮਈ ਲਈ ਪੰਜਾਬ ਕੈਬਨਿਟ -ਸਬ ਕਮੇਟੀ,ਸਮੇਤ ਸਿੱਖਿਆ,ਸਿਹਤ ਅਤੇ ਪ੍ਰਸੋਨਲ ਸਕੱਤਰਾਂ ਨਾਲ ਲਿਖਤੀ ਪੈਨਲ ਮੀਟਿੰਗ ਦਾ ਸੱਦਾ ਪੱਤਰ ਦਿੱਤਾ ਗਿਆ ਸੀ। ਬੇਰੁਜ਼ਗਾਰ ਸਾਂਝੇ ਮੋਰਚੇ ਨੂੰ ਉਕਤ ਮੀਟਿੰਗ ਤੋਂ ਵੱਡੀਆਂ ਉਮੀਦਾਂ ਹਨ

Sangrur News : ਸਥਾਨਕ ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰ ਸਾਂਝੇ ਮੋਰਚੇ ਨੂੰ ਇਕ ਮਈ ਮਜ਼ਦੂਰ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਥਾਨਕ ਕੋਠੀ ਅੱਗੇ ਰੋਸ ਪ੍ਰਦਰਸ਼ਨ ਦੌਰਾਨ 13 ਮਈ ਲਈ ਪੰਜਾਬ ਕੈਬਨਿਟ -ਸਬ ਕਮੇਟੀ,ਸਮੇਤ ਸਿੱਖਿਆ,ਸਿਹਤ ਅਤੇ ਪ੍ਰਸੋਨਲ ਸਕੱਤਰਾਂ ਨਾਲ ਲਿਖਤੀ ਪੈਨਲ ਮੀਟਿੰਗ ਦਾ ਸੱਦਾ ਪੱਤਰ ਦਿੱਤਾ ਗਿਆ ਸੀ। ਬੇਰੁਜ਼ਗਾਰ ਸਾਂਝੇ ਮੋਰਚੇ ਨੂੰ ਉਕਤ ਮੀਟਿੰਗ ਤੋਂ ਵੱਡੀਆਂ ਉਮੀਦਾਂ ਹਨ।

ਇਸ ਲਈ ਬੇਰੁਜ਼ਗਾਰ ਸ਼ਾਂਤਮਈ ਤਰੀਕੇ ਨਾਲ ਅੱਜ 132ਵੇਂ ਦਿਨ ਵੀ ਸਥਾਨਕ ਡਿਪਟੀ ਕਮਿਸ਼ਨਰ ਦਫਤਰ ਅੱਗੇ ਪੱਕਾ ਮੋਰਚਾ ਲਗਾ ਕੇ ਬੈਠਾ ਹੋਇਆ ਹੈ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ, ਅਮਨ ਸੇਖਾ ਅਤੇ ਹਰਜਿੰਦਰ ਝੁਨੀਰ ਨੇ ਦੱਸਿਆ ਕਿ ਭਾਵੇਂ ਪਿਛਲੇ ਚਾਰ ਸਾਲਾਂ ਵਿੱਚ ਮੀਟਿੰਗਾਂ ਦੇ ਦੌਰ ਵਿੱਚ ਬੇਰੁਜ਼ਗਾਰਾਂ ਦੀ ਕਿਸੇ ਵੀ ਮੰਗ ਦਾ ਹੱਲ ਨਹੀਂ ਹੋਇਆ। ਜਿਸ ਵਿੱਚ ਉਨਾਂ ਦੀਆਂ ਮੰਗਾਂ ਸਨ ਕਿ ਸਿੱਖਿਆ ਵਿਭਾਗ ਵਿੱਚ ਮਾਸਟਰ ਕੇਡਰ ਅਤੇ ਲੈਕਚਰਾਰ ਦੀ ਸਾਰੇ ਵਿਸ਼ਿਆਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਛੋਟ ਦੇ ਕੇ ਭਰੀਆਂ ਜਾਣ ,ਮਾਸਟਰ ਕੇਡਰ ਵਿੱਚ ਥੋਪੀ ਬੇਤੁਕੀ 55 ਫੀਸਦੀ ਲਾਜ਼ਮੀ ਅੰਕਾਂ ਦੀ ਸ਼ਰਤ ਨੂੰ ਰੱਦ ਕੀਤਾ ਜਾਵੇ ,ਆਰਟ ਐਂਡ ਕਰਾਫਟ ਦੀਆਂ ਪਹਿਲਾਂ ਜਾਰੀ 250 ਪੋਸਟਾਂ ਦੀ ਲਿਖਤੀ ਪ੍ਰੀਖਿਆ ਲਈ ਜਾਵੇ ਅਤੇ ਸਿਹਤ ਵਿਭਾਗ ਵਿੱਚ ਮਲਟੀ ਪਰਪਜ ਹੈਲਥ ਵਰਕਰ( ਪੁਰਸ਼ )ਦੀਆਂ ਸਾਰੀ ਖਾਲੀ ਅਸਾਮੀਆਂ ਉਮਰ ਹੱਦ ਛੋਟ ਦੇ ਕੇ ਭਰੀਆਂ ਜਾਣ।

ਪ੍ਰੰਤੂ ਚਾਰ ਸਾਲਾਂ ਵਿੱਚ ਬੇਰੁਜ਼ਗਾਰਾਂ ਦੀ ਕਿਸੇ ਵੀ ਮੰਗ ਨੂੰ ਪ੍ਰਵਾਨ ਨਹੀਂ ਕੀਤਾ ਗਿਆ। ਇਸ ਲਈ ਪਿਛਲੇ ਸਾਲ ਦੀ 25 ਦਸੰਬਰ ਤੋਂ ਬੇਰੁਜ਼ਗਾਰ ਪੱਕਾ ਮੋਰਚਾ ਲਗਾ ਕੇ ਸਥਾਨਕ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਬੈਠੇ ਹੋਏ ਹਨ। ਅੱਜ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਪੱਕੇ ਧਰਨੇ ਦੇ 132 ਵੇਂ ਦਿਨ ਮੋਰਚੇ ਉੱਤੇ ਜੁੜੇ ਬੇਰੁਜ਼ਗਾਰਾਂ ਮਨਜੀਤ ਕੌਰ ,ਸ਼ੰਕਰ ਬੰਗਾਂ, ਸਤਵੰਤ ਸਿੰਘ ਨੱਥੂ ਮਾਜਰਾ ,ਰਾਜਵਿੰਦਰ ਕੌਰ ਨੱਥੂ ਮਾਜਰਾ,ਗਗਨਦੀਪ ਕੌਰ ਸਰਦੂਲਗੜ੍ਹ ਆਦਿ ਨੇ ਦੱਸਿਆ ਕਿ ਜੇਕਰ 13 ਮਈ ਨੂੰ ਹੋਣ ਵਾਲੀ ਮੀਟਿੰਗ ਵਿੱਚ ਉਕਤ ਮੰਗਾਂ ਸਬੰਧੀ ਸਾਰਥਕ ਹੱਲ ਨਾ ਕੱਢਿਆ ਤਾਂ ਉਹ ਆਉਂਦੇ ਦਿਨਾਂ ਵਿੱਚ ਮੁੜ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।

ਇਸ ਮੌਕੇ ਗ਼ੁਲਾਬ ਸਿੰਘ ਬਖ਼ੋਰਾ,ਮਨਦੀਪ ਸਿੰਘ,ਹਰਮੇਸ਼ ਸਿੰਘ ਅਤੇ ਸੰਦੀਪ ਮੋਫ਼ਰ ਆਦਿ ਹਾਜ਼ਰ ਸਨ। ਵਰਣਨਯੋਗ ਹੈ ਕਿ ਅੱਤ ਦੀ ਸਰਦੀ, ਝੱਖੜ, ਗਰਮੀ ਅਤੇ ਹੋਰ ਅਨੇਕਾਂ ਵੱਖ- ਵੱਖ ਤਰ੍ਹਾਂ ਦੇ ਮੌਸਮਾਂ ਦਾ ਸਾਹਮਣਾ ਕਰਦੇ ਹੋਏ ਬੇਰੁਜ਼ਗਾਰ ਸ਼ਾਂਤਮਈ ਤਰੀਕੇ ਨਾਲ ਆਪਣੀਆਂ ਮੰਗਾਂ ਮਨਵਾਉਣ ਲਈ ਬਜਿੱਦ ਬੈਠੇ ਹੋਏ ਹਨ।    

ਟਾਪ ਹੈਡਲਾਈਨ

Lehragaga News : ਜ਼ਮੀਨ ਦੀ ਵੱਟ ਨੂੰ ਲੈ ਕੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ , ਪੁਰਾਣੀ ਰੰਜਿਸ਼ ਬਣੀ ਵਜ੍ਹਾ 
Lehragaga News : ਜ਼ਮੀਨ ਦੀ ਵੱਟ ਨੂੰ ਲੈ ਕੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ , ਪੁਰਾਣੀ ਰੰਜਿਸ਼ ਬਣੀ ਵਜ੍ਹਾ 
International Boxer Death :  ਖੇਡ ਜਗਤ ਨੂੰ ਵੱਡਾ ਘਾਟਾ ! ਕੌਮਾਂਤਰੀ ਮੁੱਕੇਬਾਜ਼ ਜਗਦੇਵ ਸਿੰਘ ਗਰੇਵਾਲ ‘ਜੱਗਾ ਬਾਕਸਰ’ ਦਾ ਦੇਹਾਂਤ
International Boxer Death :  ਖੇਡ ਜਗਤ ਨੂੰ ਵੱਡਾ ਘਾਟਾ ! ਕੌਮਾਂਤਰੀ ਮੁੱਕੇਬਾਜ਼ ਜਗਦੇਵ ਸਿੰਘ ਗਰੇਵਾਲ ‘ਜੱਗਾ ਬਾਕਸਰ’ ਦਾ ਦੇਹਾਂਤ
ਵੱਡੀ ਖ਼ਬਰ !  ਬ੍ਰਾਹਮਣ ਭਲਾਈ ਬੋਰਡ ਦੇ ਚੇਅਰਮੈਨ ਨਾਲ ਵਾਪਰਿਆ ਦਰਦਨਾਕ ਹਾਦਸਾ , ਹੋਈ ਮੌਤ 
ਵੱਡੀ ਖ਼ਬਰ !  ਬ੍ਰਾਹਮਣ ਭਲਾਈ ਬੋਰਡ ਦੇ ਚੇਅਰਮੈਨ ਨਾਲ ਵਾਪਰਿਆ ਦਰਦਨਾਕ ਹਾਦਸਾ , ਹੋਈ ਮੌਤ 
Sangrur ਵਿਖੇ ਘਰ 'ਚ ਕੰਮ ਕਰਨ ਗਈ ਨਾਬਾਲਿਗ ਲੜਕੀ ਨਾਲ ਵਾਪਰੀ ਮੰਦਭਾਗੀ ਘਟਨਾ ,ਗਰਭਵਤੀ ਹੋਣ ’ਤੇ ਹੋਇਆ ਖੁਲਾਸਾ
Sangrur ਵਿਖੇ ਘਰ 'ਚ ਕੰਮ ਕਰਨ ਗਈ ਨਾਬਾਲਿਗ ਲੜਕੀ ਨਾਲ ਵਾਪਰੀ ਮੰਦਭਾਗੀ ਘਟਨਾ ,ਗਰਭਵਤੀ ਹੋਣ ’ਤੇ ਹੋਇਆ ਖੁਲਾਸਾ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ DA ਨੂੰ ਲੈ ਕੇ ਵੱਡਾ ਅੱਪਡੇਟ , ਪੰਜਾਬ ਸਰਕਾਰ ਲੈ ਸਕਦੀ ਵੱਡਾ ਫ਼ੈਸਲਾ 
Punjab News : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ DA ਨੂੰ ਲੈ ਕੇ ਵੱਡਾ ਅੱਪਡੇਟ , ਪੰਜਾਬ ਸਰਕਾਰ ਲੈ ਸਕਦੀ ਵੱਡਾ ਫ਼ੈਸਲਾ 
Bryan Johnson : ਸ਼ਾਮ 5 ਵਜੇ ਤੋਂ ਬਾਅਦ ਗਰਲਫ੍ਰੈਂਡ ਨਾਲ ਬਹਿਸ ਨਹੀਂ ਕਰਦਾ ਇਹ ਸ਼ਖ਼ਸ ! ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ
Bryan Johnson : ਸ਼ਾਮ 5 ਵਜੇ ਤੋਂ ਬਾਅਦ ਗਰਲਫ੍ਰੈਂਡ ਨਾਲ ਬਹਿਸ ਨਹੀਂ ਕਰਦਾ ਇਹ ਸ਼ਖ਼ਸ ! ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ
Sukhpal Khaira ਨੇ ਡਾ. ਗੁਰਪ੍ਰੀਤ ਕੌਰ ਮਾਨ ਦਾ ਲੀਗਲ ਨੋਟਿਸ ਪਾੜਿਆ , ਕਿਹਾ - ਜੋ ਕਰਨਾ ਹੈ ਕਰ ਲਓ, ਮੈਂ ਜਵਾਬ ਨਹੀਂ ਦਿਆਂਗਾ
Sukhpal Khaira ਨੇ ਡਾ. ਗੁਰਪ੍ਰੀਤ ਕੌਰ ਮਾਨ ਦਾ ਲੀਗਲ ਨੋਟਿਸ ਪਾੜਿਆ , ਕਿਹਾ - ਜੋ ਕਰਨਾ ਹੈ ਕਰ ਲਓ, ਮੈਂ ਜਵਾਬ ਨਹੀਂ ਦਿਆਂਗਾ
Punjab CM ਦਫ਼ਤਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਮਾਮਲੇ ਦੀ ਸੁਣਵਾਈ ਟਲੀ , ਹੁਣ 8 ਅਕਤੂਬਰ ਨੂੰ ਹੋਵੇਗੀ ,DGP ਨੂੰ 3 ਵਾਰ ਭੇਜੇ ਗਏ ਪੱਤਰ
Punjab CM ਦਫ਼ਤਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਮਾਮਲੇ ਦੀ ਸੁਣਵਾਈ ਟਲੀ , ਹੁਣ 8 ਅਕਤੂਬਰ ਨੂੰ ਹੋਵੇਗੀ ,DGP ਨੂੰ 3 ਵਾਰ ਭੇਜੇ ਗਏ ਪੱਤਰ
Mohali 'ਚ ਕਰੰਟ ਲੱਗਣ ਨਾਲ ਵਿਅਕਤੀ ਦੀ ਮੌਤ ,ਸਾਈਕਲ ’ਤੇ ਦਫ਼ਤਰ ਜਾਂਦੇ ਸਮੇਂ ਵਾਪਰਿਆ ਹਾਦਸਾ 
Mohali 'ਚ ਕਰੰਟ ਲੱਗਣ ਨਾਲ ਵਿਅਕਤੀ ਦੀ ਮੌਤ ,ਸਾਈਕਲ ’ਤੇ ਦਫ਼ਤਰ ਜਾਂਦੇ ਸਮੇਂ ਵਾਪਰਿਆ ਹਾਦਸਾ 
WIFI Enabled AC : ਕੀ ਖਰੀਦਣਾ ਚਾਹੀਦਾ ਹੈ Wi-Fi ਵਾਲਾ AC? ਜਾਣੋ ਇਸ ਦੇ ਕੀ ਹਨ ਫਾਇਦੇ
WIFI Enabled AC : ਕੀ ਖਰੀਦਣਾ ਚਾਹੀਦਾ ਹੈ Wi-Fi ਵਾਲਾ AC? ਜਾਣੋ ਇਸ ਦੇ ਕੀ ਹਨ ਫਾਇਦੇ
SBI ਦੀ UPI ਸਰਵਿਸ ਅੱਜ ਰਹੇਗੀ ਬੰਦ, ਜਾਣੋ ਕਿੰਨੀ ਦੇਰ ਨਹੀਂ ਕਰ ਸਕੋਗੇ ਲੈਣ-ਦੇਣ
SBI ਦੀ UPI ਸਰਵਿਸ ਅੱਜ ਰਹੇਗੀ ਬੰਦ, ਜਾਣੋ ਕਿੰਨੀ ਦੇਰ ਨਹੀਂ ਕਰ ਸਕੋਗੇ ਲੈਣ-ਦੇਣ
ਏਅਰਪੋਰਟ 'ਤੇ ਵਾਪਰਿਆ ਭਿਆਨਕ ਹਾਦਸਾ, ਜਹਾਜ਼ ਦਾ ਬ੍ਰੇਕ ਸਿਸਟਮ ਹੋਇਆ ਫੇਲ; ਲੋਕਾਂ ਦੇ ਸੁੱਕੇ ਸਾਹ
ਏਅਰਪੋਰਟ 'ਤੇ ਵਾਪਰਿਆ ਭਿਆਨਕ ਹਾਦਸਾ, ਜਹਾਜ਼ ਦਾ ਬ੍ਰੇਕ ਸਿਸਟਮ ਹੋਇਆ ਫੇਲ; ਲੋਕਾਂ ਦੇ ਸੁੱਕੇ ਸਾਹ
Embed widget