(Source: ECI/ABP News)
Crime: ਪਿਤਾ ਨੇ 9 ਸਾਲ ਦੀ ਧੀ ਦਾ ਗਲਾ ਘੁੱਟ ਕੇ ਉਤਾਰਿਆ ਮੌਤ ਦੇ ਘਾਟ, ਹਸਪਤਾਲ ਛੱਡ ਕੇ ਹੋਇਆ ਫਰਾਰ
Crime News: ਲੜਕੀ ਦੀ ਮਾਂ ਨੇਹਾ ਨੇ ਦੱਸਿਆ ਕਿ 28 ਸਤੰਬਰ ਨੂੰ ਉਸ ਦੀ ਲੜਕੀ ਆਪਣੇ ਮਤਰੇਏ ਪਿਤਾ ਨਾਲ ਸਕੇਟਿੰਗ ਕਰਨ ਗਈ ਸੀ। ਦੇਰ ਰਾਤ ਜਦੋਂ ਉਹ ਘਰ ਪਰਤਿਆ ਤਾਂ ਲੜਕੀ ਬੇਹੋਸ਼ ਪਈ ਸੀ। ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਡਾਕਟਰਾਂ

Crime News: ਸੰਗਰੂਰ ਵਿੱਚ ਇੱਕ ਪਿਤਾ ਨੇ ਆਪਣੀ 9 ਸਾਲਾ ਧੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਮੁਲਜ਼ਮ ਮ੍ਰਿਤਕ ਦਾ ਮਤਰੇਆ ਪਿਤਾ ਸੀ। ਲੜਕੀ ਦੀ ਮਾਂ ਅਤੇ ਨਾਨਾ-ਨਾਨੀ ਦਾ ਦੋਸ਼ ਹੈ ਕਿ ਦੋਸ਼ੀ, ਲੜਕੀ ਨੂੰ ਪਸੰਦ ਨਹੀਂ ਕਰਦਾ ਸੀ, ਜਿਸ ਕਾਰਨ ਉਸ ਨੇ ਇਹ ਵਾਰਦਾਤ ਕੀਤੀ।
ਮ੍ਰਿਤਕ ਦੀ ਨਾਨੀ ਸੁਨੀਤਾ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਮੁਲਜ਼ਮ ਸੰਦੀਪ ਗੋਇਲ ਨਾਲ ਦੂਜਾ ਵਿਆਹ ਸੀ। ਪਹਿਲੇ ਵਿਆਹ ਤੋਂ ਇੱਕ ਧੀ ਸੀ ਜਿਸਦਾ ਨਾਮ ਮਾਨਵੀ ਸੀ।
ਲੜਕੀ ਦੀ ਮਾਂ ਨੇਹਾ ਨੇ ਦੱਸਿਆ ਕਿ 28 ਸਤੰਬਰ ਨੂੰ ਉਸ ਦੀ ਲੜਕੀ ਆਪਣੇ ਮਤਰੇਏ ਪਿਤਾ ਨਾਲ ਸਕੇਟਿੰਗ ਕਰਨ ਗਈ ਸੀ। ਦੇਰ ਰਾਤ ਜਦੋਂ ਉਹ ਘਰ ਪਰਤਿਆ ਤਾਂ ਲੜਕੀ ਬੇਹੋਸ਼ ਪਈ ਸੀ। ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰ ਇਸ ਤੋਂ ਪਹਿਲਾਂ ਹੀ ਦੋਸ਼ੀ ਉਥੋਂ ਫਰਾਰ ਹੋ ਗਿਆ ਸੀ।
ਪੁਲੀਸ ਨੇ ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਹੈ, ਹਾਲਾਂਕਿ ਮੁਲਜ਼ਮ ਫਰਾਰ ਹੈ।
ਮ੍ਰਿਤਕ ਦੀ ਮਾਂ ਨੇਹਾ ਨੇ ਦੱਸਿਆ ਕਿ ਇਹ ਉਸਦਾ ਦੂਜਾ ਵਿਆਹ ਸੀ। ਪਰ ਦੋਸ਼ੀ ਨੂੰ ਬੇਟੀ ਪਸੰਦ ਨਹੀਂ ਸੀ। ਰੋਜ਼ਾਨਾ ਦੀ ਤਰ੍ਹਾਂ ਦੋਸ਼ੀ ਪਿਤਾ ਆਪਣੀ ਬੇਟੀ ਨੂੰ ਸਕੇਟਿੰਗ ਲਈ ਲੈ ਗਿਆ ਸੀ। ਜਦੋਂ ਸ਼ਾਮ 7 ਵਜੇ ਤੱਕ ਵੀ ਦੋਵੇਂ ਵਾਪਸ ਨਹੀਂ ਆਏ ਤਾਂ ਨੇਹਾ ਨੇ ਆਪਣੇ ਪਤੀ ਨੂੰ ਫੋਨ ਕਰਕੇ ਪੁੱਛਿਆ ਕਿ ਉਹ ਅਜੇ ਤੱਕ ਕਿਉਂ ਨਹੀਂ ਆਏ। ਇਸ 'ਤੇ ਦੋਸ਼ੀ ਨੇ ਜਵਾਬ ਦਿੱਤਾ ਕਿ ਲੜਕੀ ਨੇ ਅਜੇ ਆਪਣੀ ਜਿਓਮੈਟਰੀ ਕਰਵਾਉਣੀ ਹੈ। ਅਸੀਂ ਜਲਦੀ ਹੀ ਪਹੁੰਚ ਜਾਵਾਂਗੇ।
ਜਦੋਂ ਇਕ ਘੰਟੇ ਬਾਅਦ ਵੀ ਦੋਵੇਂ ਘਰ ਨਹੀਂ ਪਹੁੰਚੇ ਤਾਂ ਨੇਹਾ ਨੇ ਫਿਰ ਫੋਨ ਕੀਤਾ, ਇਸ ਵਾਰ ਦੋਸ਼ੀ ਨੇ ਕਿਹਾ ਕਿ ਅਸੀਂ ਘੁੰਮ ਰਹੇ ਹਾਂ, ਕੁਝ ਸਮਾਂ ਹੋਰ ਲੱਗੇਗਾ। ਫਿਰ ਕਰੀਬ ਪੌਣੇ 9 ਵਜੇ ਔਰਤ ਨੇ ਦੁਬਾਰਾ ਫੋਨ ਕੀਤਾ ਤਾਂ ਦੋਸ਼ੀ ਪਿਤਾ ਨੇ ਹੇਠਾਂ ਬੁਲਾਉਂਦਿਆਂ ਕਿਹਾ ਕਿ ਮੈਨੂੰ ਨਹੀਂ ਪਤਾ ਮਾਨਵੀ ਨੂੰ ਕੀ ਹੋ ਗਿਆ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
