Sangrur news: ਡੀਪੀ ਯੂਨੀਅਨ ਪੰਜਾਬ ਵਲੋਂ ਸਰਕਾਰ ਵਿਰੁੱਧ ਪ੍ਰਦਰਸ਼ਨ, ਕਿਹਾ- ਮੰਗਾਂ ਨਾ ਪੂਰੀਆਂ ਹੋਈਆਂ ਤਾਂ ਵਿੱਢਾਂਗੇ ਪੱਕਾ ਸੰਘਰਸ਼
Sangrur news: ਸੰਗਰੂਰ ਵਿੱਚ ਪੀਐਸ ਟੈੱਟ ਪਾਸ ਬੇਰੁਜਗਾਰ ਡੀ. ਪੀ. ਯੂਨੀਅਨ ਪੰਜਾਬ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਦੇ ਨਾਲ ਹੀ ਸਰਕਾਰ ਖ਼ਿਲਾਫ਼ ਵਾਅਦਾਖਿਲਾਫੀ ਦੋਸ਼ ਲਾਇਆ।
Sangrur news: ਸੰਗਰੂਰ ਵਿੱਚ ਪੀਐਸ ਟੈੱਟ ਪਾਸ ਬੇਰੁਜਗਾਰ ਡੀ. ਪੀ. ਯੂਨੀਅਨ ਪੰਜਾਬ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਦੇ ਨਾਲ ਹੀ ਸਰਕਾਰ ਖ਼ਿਲਾਫ਼ ਵਾਅਦਾਖਿਲਾਫੀ ਦੋਸ਼ ਲਾਇਆ।
ਇਸ ਬਾਰੇ ਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਅਸੀਂ 2023 ਵਿਚ 30 ਅਪ੍ਰੈਲ ਨੂੰ ਟੈਟ ਪਾਸ ਦਾ ਪੇਪਰ ਹੋਇਆ ਸੀ। ਅਸੀਂ ਸਰਕਾਰ ਨਾਲ ਰਾਬਤਾ ਕੀਤਾ ਤਾਂ ਸਾਨੂੰ ਸਰਕਾਰ ਨੇ ਹੁਣ ਤੱਕ ਲਾਰਿਆਂ ਵਿਚ ਹੀ ਰੱਖਿਆ। ਉਨ੍ਹਾਂ ਸ਼ਹਿਰ ਵਿੱਚ ਸਰਦਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ: Jalandhar News: ਪੂਰੇ ਸ਼ਹਿਰ 'ਚ ਨਹੀਂ ਮਿਲਿਆ ਬੀ-ਨੈਗੇਟਿਵ ਖੂਨ, ਆਖਰ ਡੀਸੀ ਨੂੰ ਪਤਾ ਲੱਗਾ ਤਾਂ ਖੁਦ ਖੂਨ ਦੇ ਕੇ ਬਚਾਈ ਮਹਿਲਾ ਦੀ ਜਾਨ
ਜੇਕਰ ਸਰਕਾਰ ਨੇ ਮੰਗਾਂ ਮੰਨੀਆਂ ਤਾਂ ਧਰਨਾਂ ਚੁੱਕਿਆ ਨਹੀਂ ਜਾਵੇਗਾ ਅਤੇ ਪੱਕੇ ਤੌਰ 'ਤੇ ਮੋਰਚਾ ਲਗਾ ਕੇ ਬੈਠਾਂਗੇ। ਆਪਣੇ ਗਲ ਵਿਚ ਮੈਡਲ ਪਾ ਕੇ ਆਏ ਗੋਬਿੰਦ ਸਿੰਘ ਜਖੇਪਲ ਨੇ ਦੱਸਿਆ ਕਿ ਇਹ ਮੈਡਲ ਦੁਕਾਨ ਤੋਂ ਮੁੱਲ ਖਰੀਦ ਕੇ ਨਹੀਂ ਪਾਏ ਹੋਏ ਅਤੇ ਇਹ ਆਪਣੇ ਦਮ ਤੇ ਜਿੱਤ ਕੇ ਪਾਏ ਹਨ।
ਵੱਖ-ਵੱਖ ਮੁਕਾਬਿਲਆਂ ਵਿਚੋਂ ਇਹ ਮੈਡਲ ਜਿੱਤੇ ਹਨ ਪਰੰਤੂ ਹੁਣ ਸਰਕਾਰ ਨੇ ਇਨ੍ਹਾਂ ਦਾ ਮੁੱਲ ਨਹੀਂ ਪਾਇਆ। ਉਨ੍ਹਾਂ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਦੇ ਆਮ ਮੁੱਖ ਮੰਤਰੀ ਨਾਲ ਸਾਡੀ ਮੀਟਿੰਗ ਕਰਵਾਈ ਜਾਵੇ, ਪਰੰਤੂ ਪ੍ਰਸ਼ਾਸਨ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਤੋਂ ਅਸਮਰਥ ਰਿਹਾ ਹੈ।
ਇਸ ਲਈ ਉਨ੍ਹਾਂ ਮੰਗ ਕੀਤੀ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਹੀ ਮੀਟਿੰਗ ਕਰਵਾ ਦਿਓ। ਜੇਕਰ ਸਾਡੀ ਮੀਟਿੰਗ ਨਹੀਂ ਕਰਵਾਈ ਗਈ ਤਾਂ ਅਸੀਂ ਸ਼ਹਿਰ ਜਾਮ ਕਰ ਦੇਵਾਂਗੇ ਭਾਵੇਂ ਸਰਕਾਰ ਸਾਨੂੰ ਚੁੱਕ ਕੇ ਜੇਲ੍ਹਾਂ ਵਿਚ ਹੀ ਬੰਦ ਕਰ ਦੇਵੇ।
ਇਹ ਵੀ ਪੜ੍ਹੋ: Ludhiana News: ਮੁੱਖ ਮੰਤਰੀ ਵੱਲੋਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੀ ਸਹੂਲਤ ਲਈ ਨਵੀਂ ਵੈੱਬਸਾਈਟ nri.punjab.gov.in ਦੀ ਸ਼ੁਰੂਆਤ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।