ਪੜਚੋਲ ਕਰੋ

ਕਣਕ ਦੀ ਥਾਂ ਕੀਤੀ ਫੁੱਲਾਂ ਦੀ ਖੇਤੀ, ਚੰਗੇ ਮੁਨਾਫੇ ਦੀ ਸੀ ਉਮੀਦ, ਅਚਾਨਕ ਕੁਦਰਤ ਦੇ ਕਹਿਰ ਨੇ ਕੀਤਾ ਸਭ ਕੁਝ ਬਰਬਾਦ

ਕਿਸਾਨਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਨਾ ਤਾਂ ਕਣਕ ਹੈ ਤੇ ਨਾ ਹੀ ਪਸ਼ੂਆਂ ਲਈ ਤੂੜੀ ਹੈ ਕਿਉਂਕਿ ਇਸ ਵਾਰ ਅਸੀਂ ਆਮ ਫ਼ਸਲ ਦੀ ਬਜਾਏ ਫੁੱਲਾਂ ਦੀ ਫ਼ਸਲ ਉਗਾਈ ਸੀ। ਹੁਣ ਉਹ ਵੀ ਬਰਬਾਦ ਹੋ ਗਈ ਹੈ ਤੇ ਉਨ੍ਹਾਂ ਕੋਲ ਖਾਣ ਲਈ ਵੀ ਕਣਕ ਨਹੀਂ ਹੈ।

ਅਨਿਲ ਜੈਨ ਦੀ ਰਿਪੋਰਟ

Sangrur News: ਪਿਛਲੇ ਦਿਨੀਂ ਅਸਮਾਨ ਤੋਂ ਵਰ੍ਹੀ ਆਫਤ ਨੇ ਜਿੱਥੇ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਕਰ ਦਿੱਤੀਆਂ, ਉੱਥੇ ਹੀ ਦੋਹਰੇ ਫ਼ਸਲੀ ਚੱਕਰ ਨੂੰ ਛੱਡ ਕੇ ਨਵੀਆਂ ਫ਼ਸਲਾਂ ਉਗਾਉਣ ਵਾਲੇ ਕਿਸਾਨਾਂ ਦੇ ਘਰ ਦੇ ਚੁੱਲੇ ਵੀ ਬੁੱਝਦੇ ਨਜ਼ਰ ਆ ਰਹੇ ਹਨ। 

ਹਾਸਲ ਜਾਣਕਾਰੀ ਮੁਤਾਬਕ ਸੰਗਰੂਰ ਦੇ ਪਿੰਡ ਗਿੱਦੜਿਆਣੀ ਵਿੱਚ ਕਿਸਾਨ 150 ਤੋਂ 200 ਏਕੜ 'ਚ ਫੁੱਲਾਂ ਦੀ ਖੇਤੀ ਕਰਦੇ ਹਨ ਪਰ ਹੁਣ ਗੜ੍ਹੇਮਾਰੀ ਕਾਰਨ ਉਨ੍ਹਾਂ ਦੀ ਫਸਲ ਬਰਬਾਦ ਹੋ ਗਈ ਹੈ। ਇਨ੍ਹਾਂ ਕਿਸਾਨਾਂ ਵੱਲੋਂ ਅਮਰੀਕਾ, ਹਾਲੈਂਡ ਤੇ ਜਰਮਨੀ ਵਿੱਚ 300 ਤੋਂ 500 ਕਿੱਲੋ ਬੀਜ ਵੇਚਿਆ ਜਾਂਦਾ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਅਜੇ ਵੀ ਬੱਦਲ ਸਿਰ 'ਤੇ ਹਨ। ਬਾਰਸ਼ ਹੋ ਰਹੀ ਹੈ। ਉਨ੍ਹਾਂ ਨੂੰ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ। ਜਿਨ੍ਹਾਂ ਖੇਤਾਂ ਨੂੰ ਦੇਖ ਕੇ ਚਿਹਰੇ 'ਤੇ ਖੁਸ਼ੀ ਝਲਕਦੀ ਸੀ, ਹੁਣ ਖੇਤਾਂ 'ਚ ਜਾਣ ਨੂੰ ਦਿਲ ਨਹੀਂ ਕਰਦਾ।

ਸੰਗਰੂਰ ਦੇ ਪਿੰਡ ਗਿੱਦੜਿਆਣੀ ਦੇ ਕਿਸਾਨ ਕੁਝ ਸਾਲਾਂ ਤੋਂ ਫੁੱਲਾਂ ਦੀ ਖੇਤੀ ਕਰ ਰਹੇ ਹਨ। ਇਨ੍ਹਾਂ ਫੁੱਲਾਂ ਦੇ ਬੀਜ ਦੇਸ਼-ਵਿਦੇਸ਼ ਦੀਆਂ ਕੰਪਨੀਆਂ ਵਿੱਚ ਬਹੁਤ ਮਹਿੰਗੇ ਵਿਕਦੇ ਹਨ। ਇਨ੍ਹਾਂ ਕਿਸਾਨਾਂ ਨੂੰ ਕਾਫੀ ਲਾਭ ਵੀ ਹੋ ਰਿਹਾ ਸੀ। ਇਨ੍ਹਾਂ ਕਿਸਾਨਾਂ ਤੋਂ ਵਿਦੇਸ਼ੀ ਕੰਪਨੀਆਂ ਸਿੱਧੇ ਤੌਰ 'ਤੇ ਫੁੱਲਾਂ ਦੀ ਖੇਤੀ ਕਰਵਾ ਰਹੀਆਂ ਸੀ ਪਰ ਪਿਛਲੇ ਦਿਨਾਂ 'ਚ ਮੌਸਮ ਦੀ ਹੋਈ ਗੜਬੜੀ ਕਾਰਨ ਜਿੱਥੇ ਕਿਸਾਨਾਂ ਦੀ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ, ਉੱਥੇ ਹੀ ਫ਼ਸਲ 'ਤੇ ਲੱਗਿਆ ਬੀਜ ਵੀ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਲੋਕ ਖੇਤਾਂ ਵਿੱਚ ਤਸਵੀਰਾਂ ਖਿੱਚਵਾਉਣ ਜਾਂਦੇ ਸੀ ਕਿਉਂਕਿ ਇਨ੍ਹਾਂ ਖੇਤਾਂ 'ਚ ਜਿੱਥੋਂ ਤੱਕ ਨਜ਼ਰ ਜਾਂਦੀ ਸੀ, ਸਾਰੀ ਧਰਤੀ ਰੰਗ-ਬਿਰੰਗੇ ਫੁੱਲਾਂ ਨਾਲ ਢੱਕੀ ਹੋਈ ਸੀ। ਕਿਸਾਨ ਵੀ ਖੁਸ਼ ਸਨ ਕਿ ਚੰਗੀ ਫਸਲ ਕਰਕੇ ਇਸ ਵਾਰ ਵਧੀਆ ਮੁਨਾਫਾ ਹੋਵੇਗਾ ਪਰ 30 ਮਾਰਚ ਨੂੰ ਅਸਮਾਨ ਤੋਂ ਹੋਈ ਗੜ੍ਹੇਮਾਰੀ ਨੇ ਸੁਪਨੇ ਚੂਰ ਕਰ ਦਿੱਤੇ। ਹੁਣ ਉਹ ਸਰਕਾਰ ਨੂੰ ਬੇਨਤੀ ਕਰ ਰਹੇ ਹਨ ਕਿ ਮੁਆਵਜ਼ਾ ਦਿੱਤਾ ਜਾਏ।

ਕਿਸਾਨਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਨਾ ਤਾਂ ਕਣਕ ਹੈ ਤੇ ਨਾ ਹੀ ਪਸ਼ੂਆਂ ਲਈ ਤੂੜੀ ਹੈ ਕਿਉਂਕਿ ਇਸ ਵਾਰ ਅਸੀਂ ਆਮ ਫ਼ਸਲ ਦੀ ਬਜਾਏ ਫੁੱਲਾਂ ਦੀ ਫ਼ਸਲ ਉਗਾਈ ਸੀ। ਹੁਣ ਉਹ ਵੀ ਬਰਬਾਦ ਹੋ ਗਈ ਹੈ ਤੇ ਉਨ੍ਹਾਂ ਕੋਲ ਖਾਣ ਲਈ ਵੀ ਕਣਕ ਨਹੀਂ ਹੈ।

ਟਾਪ ਹੈਡਲਾਈਨ

CM ਭਗਵੰਤ ਮਾਨ ਦੇ ਸੁਨਾਮ ਦੌਰੇ ਦੌਰਾਨ ਮਜ਼ਦੂਰਾਂ ਦਾ ਰੋਸ ਪ੍ਰਦਰਸ਼ਨ, ਵਿੱਤ ਮੰਤਰੀ ਚੀਮਾ ਨੂੰ ਸੌਂਪਿਆ ਮੰਗ ਪੱਤਰ
CM ਭਗਵੰਤ ਮਾਨ ਦੇ ਸੁਨਾਮ ਦੌਰੇ ਦੌਰਾਨ ਮਜ਼ਦੂਰਾਂ ਦਾ ਰੋਸ ਪ੍ਰਦਰਸ਼ਨ, ਵਿੱਤ ਮੰਤਰੀ ਚੀਮਾ ਨੂੰ ਸੌਂਪਿਆ ਮੰਗ ਪੱਤਰ
Sangrur :ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ CM ਮਾਨ ਦੀ ਕੋਠੀ ਦਾ ਘਿਰਾਓ , ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਧੱਕਾਮੁੱਕੀ
Sangrur :ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ CM ਮਾਨ ਦੀ ਕੋਠੀ ਦਾ ਘਿਰਾਓ , ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਧੱਕਾਮੁੱਕੀ
Sangrur News : 20 ਲੱਖ ਦੇ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਚੁੱਕਿਆ ਖੌਫਨਾਕ ਕਦਮ , ਇਲਾਜ ਦੌਰਾਨ ਮੌਤ
Sangrur News : 20 ਲੱਖ ਦੇ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਚੁੱਕਿਆ ਖੌਫਨਾਕ ਕਦਮ , ਇਲਾਜ ਦੌਰਾਨ ਮੌਤ
Sangrur News : 7 ਹਜ਼ਾਰ ਰੁਪਏ ਰਿਸ਼ਵਤ ਲੈਂਦਾ ASI ਰੰਗੇ ਹੱਥੀਂ ਕਾਬੂ , ਪਤਨੀ ਨਾਲ ਵਿਵਾਦ ਦੇ ਮਾਮਲੇ 'ਚ ਮੰਗੀ ਸੀ ਰਿਸ਼ਵਤ
Sangrur News : 7 ਹਜ਼ਾਰ ਰੁਪਏ ਰਿਸ਼ਵਤ ਲੈਂਦਾ ASI ਰੰਗੇ ਹੱਥੀਂ ਕਾਬੂ , ਪਤਨੀ ਨਾਲ ਵਿਵਾਦ ਦੇ ਮਾਮਲੇ 'ਚ ਮੰਗੀ ਸੀ ਰਿਸ਼ਵਤ

ਵੀਡੀਓਜ਼

CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'
'80 ਸਾਲਾਂ 'ਚ ਦੇਸ਼ ਦਾ ਕੋਈ ਵਿਕਾਸ ਨਹੀਂ ਹੋਇਆ' : CM Mann
ਪੰਜਾਬ 'ਚ ਮੀਂਹ ਦਾ ਨਵਾਂ ਅਲਰਟ! ਲੋਕਾਂ ਲਈ ਅਹਿਮ ਅਪਡੇਟ
ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਜ਼ੋਰਦਾਰ ਧਮਾਕੇ ਨਾਲ ਦਹਿਲਿਆ ਪੰਜਾਬ ਦਾ ਇਹ ਇਲਾਕਾ, ਲੋਕਾਂ 'ਚ ਫੈਲੀ ਦਹਿਸ਼ਤ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਜ਼ੋਰਦਾਰ ਧਮਾਕੇ ਨਾਲ ਦਹਿਲਿਆ ਪੰਜਾਬ ਦਾ ਇਹ ਇਲਾਕਾ, ਲੋਕਾਂ 'ਚ ਫੈਲੀ ਦਹਿਸ਼ਤ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Punjab Congress Crisis: ਪੰਜਾਬ ਕਾਂਗਰਸ 'ਚ ਭੱਖਿਆ ਮਾਹੌਲ, ਸੰਸਦ ਮੈਂਬਰ ਬੋਲੇ- ਸਿਰ ਝੁਕਾਉਂਦਾ ਤਾਂ ਵੱਡਾ ਅਹੁਦਾ ਮਿਲਦਾ, ਅਣਦੇਖੀ ਤੋਂ ਬਾਅਦ ਭਾਵੁਕ ਪੋਸਟ; ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡਣ ਦੀਆਂ...
ਪੰਜਾਬ ਕਾਂਗਰਸ 'ਚ ਭੱਖਿਆ ਮਾਹੌਲ, ਸੰਸਦ ਮੈਂਬਰ ਬੋਲੇ- ਸਿਰ ਝੁਕਾਉਂਦਾ ਤਾਂ ਵੱਡਾ ਅਹੁਦਾ ਮਿਲਦਾ, ਅਣਦੇਖੀ ਤੋਂ ਬਾਅਦ ਭਾਵੁਕ ਪੋਸਟ; ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡਣ ਦੀਆਂ...
MLA Died: ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਵਿਧਾਇਕ ਦੀ ਅਚਾਨਕ ਮੌਤ, ਹਾਰਟ ਅਟੈਕ ਤੋਂ ਬਾਅਦ ਹਸਪਤਾਲ 'ਚ ਸੀ ਭਰਤੀ; ਫਿਰ...
ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਵਿਧਾਇਕ ਦੀ ਅਚਾਨਕ ਮੌਤ, ਹਾਰਟ ਅਟੈਕ ਤੋਂ ਬਾਅਦ ਹਸਪਤਾਲ 'ਚ ਸੀ ਭਰਤੀ; ਫਿਰ...
Terror Attack: ਅੱਤਵਾਦੀ ਹਮਲੇ ਨਾਲ ਕੰਬਿਆ ਇਹ ਇਲਾਕਾ, ਦੋ ਮਜ਼ਦੂਰਾਂ ਦਾ ਗੋਲੀ ਮਾਰ ਕੇ ਕਤਲ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਅੱਤਵਾਦੀ ਹਮਲੇ ਨਾਲ ਕੰਬਿਆ ਇਹ ਇਲਾਕਾ, ਦੋ ਮਜ਼ਦੂਰਾਂ ਦਾ ਗੋਲੀ ਮਾਰ ਕੇ ਕਤਲ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Rules Change From 1 August: ਅੱਜ ਤੋਂ LPG, ITR, ਰੇਲਵੇ ਟਿਕਟ ਸਣੇ ਬਦਲੇ ਕਈ ਨਿਯਮ, ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ?
Rules Change From 1 August: ਅੱਜ ਤੋਂ LPG, ITR, ਰੇਲਵੇ ਟਿਕਟ ਸਣੇ ਬਦਲੇ ਕਈ ਨਿਯਮ, ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ?
ਪੰਜਾਬ 'ਚ ਅੱਜ ਮੀਂਹ ਨੂੰ ਲੈਕੇ ਅਲਰਟ ਜਾਰੀ, ਬਦਲੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ 'ਚ ਅੱਜ ਮੀਂਹ ਨੂੰ ਲੈਕੇ ਅਲਰਟ ਜਾਰੀ, ਬਦਲੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਹੁਣ ਮੱਛਰਾਂ ਨੂੰ ਮਾਰਨਾ ਪਵੇਗਾ ਮਹਿੰਗਾ, ਵੱਧ ਗਈਆਂ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ; ਦੇਖੋ ਪੂਰੀ ਲਿਸਟ
ਹੁਣ ਮੱਛਰਾਂ ਨੂੰ ਮਾਰਨਾ ਪਵੇਗਾ ਮਹਿੰਗਾ, ਵੱਧ ਗਈਆਂ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ; ਦੇਖੋ ਪੂਰੀ ਲਿਸਟ
ਅੱਜ 40 ਲੱਖ ਬੀਬੀਆਂ ਦੇ ਫੋਨ 'ਤੇ ਵੱਜੇਗੀ ਟੂੰ-ਟੂੰ, 3 ਮਹੀਨਿਆਂ ਦੇ ਆਉਣਗੇ ਇਕੱਠੇ ਪੈਸੇ
ਅੱਜ 40 ਲੱਖ ਬੀਬੀਆਂ ਦੇ ਫੋਨ 'ਤੇ ਵੱਜੇਗੀ ਟੂੰ-ਟੂੰ, 3 ਮਹੀਨਿਆਂ ਦੇ ਆਉਣਗੇ ਇਕੱਠੇ ਪੈਸੇ
Embed widget