ਪੜਚੋਲ ਕਰੋ

ਵਿਜੀਲੈਂਸ ਵੱਲੋਂ ਸੰਗਰੂਰ ਦੀਆਂ ਅਨਾਜ ਮੰਡੀਆਂ ਵਿੱਚ ਅਨਾਜ ਦੀ ਢੋਆ-ਢੁਆਈ ਦੌਰਾਨ ਧੋਖਾਧੜੀ ਕਰਨ ਵਾਲੇ ਤਿੰਨ ਠੇਕੇਦਾਰਾਂ ਤੇ ਤਿੰਨ ਫਰਮਾਂ ਖ਼ਿਲਾਫ ਕੇਸ ਦਰਜ

ਪੜਤਾਲ ਦੌਰਾਨ ਪਾਇਆ ਗਿਆ ਕਿ ਅਨਾਜ ਦੀ ਢੋਆ-ਢੁਆਈ ਲਈ ਉਕਤ ਟੈਂਡਰ ਅਲਾਟ ਕਰਨ ਸਮੇਂ ਉਕਤ ਮੁਲਜਮਾਂ ਨੇ ਸਾਲ 2019-20 ਦੌਰਾਨ ਆਪਸ ਵਿੱਚ ਮਿਲੀਭੁਗਤ ਕਰਕੇ ਢੋਆ-ਢੁਆਈ ਲਈ ਕਲੱਸਟਰਾਂ ਦੀ ਗਿਣਤੀ ਵਿੱਚ ਘਟਾ ਦਿੱਤੀ ਸੀ ਅਤੇ ਲੇਬਰ ਤੇ ਕਾਰਟੇਜ ਸਬੰਧੀ ਟੈਂਡਰ ਵਿੱਚ ਵੀ ਬੇਯਿਮੀਆਂ ਕਰਵਾਈਆਂ ਸਨ।

Punjab News: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਤਹਿਤ ਸੰਗਰੂਰ ਜ਼ਿਲੇ ਦੀਆਂ ਵੱਖ-ਵੱਖ ਅਨਾਜ ਮੰਡੀਆਂ ਵਿੱਚ ਅਨਾਜ ਦੀ ਢੋਆ-ਢੁਆਈ ਸਬੰਧੀ ਟੈਂਡਰਾਂ ਦੀ ਅਲਾਟਮੈਂਟ, ਅਨਾਜ ਮੰਡੀਆਂ ਵਿੱਚ ਟਰਾਂਸਪੋਰਟੇਸ਼ਨ ਅਤੇ ਲੇਬਰ ਦੇ ਕਲੱਸਟਰਾਂ ਨੂੰ ਕਲੱਬ ਕਰਨ ਸਬੰਧੀ ਟੈਂਡਰ ਵਿੱਚ ਧੋਖਾਧੜੀ ਦੇ ਦੋਸ਼ ਹੇਠ ਤਿੰਨ ਠੇਕੇਦਾਰਾਂ ਅਤੇ ਤਿੰਨ ਫਰਮਾਂ ਵਿਰੁੱਧ ਫੌਜਦਾਰੀ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਮਾਮਲਾ ਠੇਕੇਦਾਰ ਪਰਮਵੀਰ ਸਿੰਘ ਵਾਸੀ ਧਨੌਲਾ, ਜ਼ਿਲਾ ਬਰਨਾਲਾ, ਠੇਕੇਦਾਰ ਜਸਵੰਤ ਰਾਏ ਵਾਸੀ ਪਿੰਡ ਮਾਲੇਵਾਲ, ਜਿਲਾ ਐਸ.ਬੀ.ਐਸ.ਨਗਰ, ਠੇਕੇਦਾਰ ਰਾਜੀਵ ਕੁਮਾਰ ਜੈਤੋਂ, ਮੈਸ: ਜਿੰਮੀਦਾਰਾ ਟਰਾਂਸਪੋਰਟ ਕੰਪਨੀ ਖੰਨਾ, ਮੈਸਰਜ: ਜੈਲਦਾਰ ਠੇਕੇਦਾਰ, ਮੈਸਰਜ: ਜਗਰੂਪ ਸਿੰਘ ਅਤੇ ਸੰਦੀਪ ਕੁਮਾਰ ਮਲੇਰਕੋਟਲਾ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ।

ਇਸ ਸਬੰਧੀ ਜਾਣਕਾਰੀ  ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਪੜਤਾਲ ਦੌਰਾਨ ਪਾਇਆ ਗਿਆ ਕਿ ਅਨਾਜ ਦੀ ਢੋਆ-ਢੁਆਈ ਲਈ ਉਕਤ ਟੈਂਡਰ ਅਲਾਟ ਕਰਨ ਸਮੇਂ ਉਕਤ ਮੁਲਜਮਾਂ ਨੇ ਸਾਲ 2019-20 ਦੌਰਾਨ ਆਪਸ ਵਿੱਚ ਮਿਲੀਭੁਗਤ ਕਰਕੇ ਢੋਆ-ਢੁਆਈ ਲਈ ਕਲੱਸਟਰਾਂ ਦੀ ਗਿਣਤੀ ਵਿੱਚ ਘਟਾ ਦਿੱਤੀ ਸੀ ਅਤੇ ਲੇਬਰ ਤੇ ਕਾਰਟੇਜ ਸਬੰਧੀ ਟੈਂਡਰ ਵਿੱਚ ਵੀ ਬੇਯਿਮੀਆਂ ਕਰਵਾਈਆਂ ਸਨ। ਇਸ ਤੋਂ ਪਹਿਲਾਂ ਟਰਾਂਸਪੋਰਟ ਲਈ 58 ਕਲੱਸਟਰ, ਕਾਰਟੇਜ ਲਈ 50 ਕਲੱਸਟਰ ਅਤੇ ਲੇਬਰ ਦੇ ਕੰਮ ਲਈ ਕਰੀਬ 180 ਕਲੱਸਟਰ ਸਨ, ਜਿਸ ਕਾਰਨ ਟੈਂਡਰ ਪ੍ਰਕਿਰਿਆ ਵਿੱਚ ਛੋਟੇ ਠੇਕੇਦਾਰ ਵੀ ਹਿੱਸਾ ਲੈ ਲੈਂਦੇ ਸੀ ਤੇ ਠੇਕੇਦਾਰਾਂ ਦੇ ਆਪਸੀ ਮੁਕਾਬਲੇ ਕਾਰਨ ਘੱਟ ਰੇਟਾਂ ਉਪਰ ਟੈਂਡਰ ਅਲਾਟ ਕੀਤੇ ਜਾਂਦੇ ਸਨ। ਪਰ ਸਾਲ 2020-21 ਵਿੱਚ ਉਕਤ ਕਲੱਸਟਰ ਬਿਨਾਂ ਕਿਸੇ ਜਾਇਜ਼ ਕਾਰਨ ਦੇ ਬਹੁਤ ਵੱਡੇ ਬਣਾ ਦਿੱਤੇ ਗਏ ਸਨ ਤਾਂ ਜੋ ਨਵੀਂ ਨੀਤੀ ਅਨੁਸਾਰ ਛੋਟੇ ਠੇਕੇਦਾਰ ਵੱਧ ਟਰਨਓਵਰ ਦੀ ਸ਼ਰਤ ਨੂੰ ਪੂਰਾ ਨਾ ਕਰ ਸਕਣ ਅਤੇ ਟੈਂਡਰਾਂ ਵਿੱਚ ਹਿੱਸਾ ਨਾ ਲੈ ਸਕਣ।

ਉਨਾਂ ਅੱਗੇ ਦੱਸਿਆ ਕਿ ਉਕਤ ਦੋਸ਼ੀਆਂ ਨੇ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਮਿਲੀਭੁਗਤ ਨਾਲ 39 ਕਲੱਸਟਰ ਟਰਾਂਸਪੋਰਟੇਸ਼ਨ ਲਈ, 21 ਕਲੱਸਟਰ ਕਾਰਟੇਜ ਲਈ, 8 ਕਲੱਸਟਰ ਲੇਬਰ ਅਤੇ ਕਾਰਟੇਜ ਲਈ ਅਤੇ 21 ਕਲੱਸਟਰ ਲੇਬਰ ਲਈ ਵੱਖਰੇ ਤੌਰ ‘ਤੇ ਬਣਾਏ ਹਨ।

ਬੁਲਾਰੇ ਨੇ ਅੱਗੇ ਦੱਸਿਆ ਕਿ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਸੰਗਰੂਰ ਤੋਂ ਅਨਾਜ ਦੀ ਢੋਆ ਢੁਆਈ ਮੌਕੇ ਗੇਟ ਪਾਸਾਂ ਵਿੱਚ ਰਜਿਸਟਰਡ ਵਾਹਨਾਂ ਦੀ ਸੂਚੀ ਪ੍ਰਾਪਤ ਕਰਨ ਤੋਂ ਬਾਅਦ ਇਹ ਪਾਇਆ ਗਿਆ ਕਿ ਸਕੂਟਰ/ਮੋਟਰਸਾਈਕਲ/ਕਾਰਾਂ ਆਦਿ ਦੇ ਰਜਿਸਟ੍ਰੇਸ਼ਨ ਨੰਬਰਾਂ ਵਾਲੇ ਬਹੁਤ ਸਾਰੇ ਵਾਹਨ ਸਨ, ਜਦਕਿ ਅਜਿਹੇ ਵਾਹਨਾਂ ਰਾਹੀਂ ਉਕਤ ਢੋਆ ਢੁਆਈ ਦਾ ਕੰਮ ਹੀ ਨਹੀਂ ਕੀਤਾ ਜਾ ਸਕਦਾ।

ਉਨਾਂ ਦੱਸਿਆ ਕਿ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਇਨਾਂ ਮੁਲਜਮਾਂ ਵੱਲੋਂ ਜਾਅਲੀ ਗੇਟ ਪਾਸਾਂ ਦੇ ਆਧਾਰ ’ਤੇ ਸਰਕਾਰੀ ਪੈਸੇ ਦਾ ਗਬਨ ਕੀਤਾ ਗਿਆ ਹੈ। ਇਸ ਸਬੰਧ ਵਿੱਚ, ਆਈਪੀਸੀ ਦੀ ਧਾਰਾ 409, 420, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 13(1)(ਏ), 13(2) ਦੇ ਤਹਿਤ ਐਫਆਈਆਰ ਨੰਬਰ 06 ਮਿਤੀ 22/02/2023 ਅਧੀਨ ਵਿਜੀਲੈਂਸ ਬਿਊਰੋ ਪਟਿਆਲਾ ਦੇ ਥਾਣੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

China Spy Ship: ਚੀਨ ਅੱਗੇ ਝੁਕਿਆ ਸ਼੍ਰੀਲੰਕਾ...ਪਰ ਇਸ ਹਰਕਤ ਕਰਕੇ ਭਾਰਤ ਦੀ ਵੱਧ ਗਈ ਟੈਂਸ਼ਨ
China Spy Ship: ਚੀਨ ਅੱਗੇ ਝੁਕਿਆ ਸ਼੍ਰੀਲੰਕਾ...ਪਰ ਇਸ ਹਰਕਤ ਕਰਕੇ ਭਾਰਤ ਦੀ ਵੱਧ ਗਈ ਟੈਂਸ਼ਨ
ਸਾਵਧਾਨ! 995 ਕਰੋੜ ਪਾਸਵਰਡ ਹੈਕ, ਮਸ਼ਹੂਰ ਹਸਤੀਆਂ ਦੇ ਡਿਟੇਲਸ ਵੀ ਲੀਕ
ਸਾਵਧਾਨ! 995 ਕਰੋੜ ਪਾਸਵਰਡ ਹੈਕ, ਮਸ਼ਹੂਰ ਹਸਤੀਆਂ ਦੇ ਡਿਟੇਲਸ ਵੀ ਲੀਕ
Amritsar News: ਦੋ ਧੀਆਂ ਦੇ ਪਿਓ ਦੀ ਮੈਲਬਰਨ ਤੋਂ ਸਿਡਨੀ ਜਾਂਦਿਆ ਐਕਸੀਡੈਂਟ ਦੌਰਾਨ ਹੋਈ ਦੁਖਦਾਈ ਮੌਤ, ਅਜਨਾਲਾ ਦੇ ਪਿੰਡ 'ਚ ਸੋਗ ਦੀ ਲਹਿਰ
Amritsar News: ਦੋ ਧੀਆਂ ਦੇ ਪਿਓ ਦੀ ਮੈਲਬਰਨ ਤੋਂ ਸਿਡਨੀ ਜਾਂਦਿਆ ਐਕਸੀਡੈਂਟ ਦੌਰਾਨ ਹੋਈ ਦੁਖਦਾਈ ਮੌਤ, ਅਜਨਾਲਾ ਦੇ ਪਿੰਡ 'ਚ ਸੋਗ ਦੀ ਲਹਿਰ
Gurucharan Singh: ਲਾਪਤਾ ਹੋਣ ਤੋਂ ਬਾਅਦ ਪਹਿਲੀ ਵਾਰ ਪੈਪਸ ਸਾਹਮਣੇ ਆਏ ਗੁਰਚਰਨ ਸਿੰਘ, ਗੱਲਾਂ-ਗੱਲਾਂ 'ਚ ਖੋਲ੍ਹੇ ਕਈ ਰਾਜ਼
ਲਾਪਤਾ ਹੋਣ ਤੋਂ ਬਾਅਦ ਪਹਿਲੀ ਵਾਰ ਪੈਪਸ ਸਾਹਮਣੇ ਆਏ ਗੁਰਚਰਨ ਸਿੰਘ, ਗੱਲਾਂ-ਗੱਲਾਂ 'ਚ ਖੋਲ੍ਹੇ ਕਈ ਰਾਜ਼
Advertisement
ABP Premium

ਵੀਡੀਓਜ਼

ਵਾਰੀਆਂ ਬੰਨ੍ਹ ਬੰਨ੍ਹ ਲੁੱਟਿਆ ਤੁਹਾਨੂੰ ਜਲੰਧਰ ਵਾਲਿਓ- CM ਭਗਵੰਤ ਮਾਨFarmer Protest | ਵਿਰੋਧੀ ਧਿਰ ਦੇ ਸਾਂਸਦਾਂ ਨੂੰ ਕਿਸਾਨ ਦੇਣਗੇ ਮੰਗ ਪੱਤਰਜਲੰਧਰ ਪੱਛਮੀ ਤੋਂ ਕਾਂਗਰਸ ਦੀ ਉਮੀਦਵਾਰ 'ਤੇ ਪਵਨ ਕੁਮਾਰ ਟੀਨੂੰ ਨੇ ਲਾਏ ਵੱਡੇ ਆਰੋਪਜੰਮੂ-ਕਸ਼ਮੀਰ ਦੇ ਕੁਲਗਾਮ 'ਚ ਫੌਜ ਦਾ ਜਵਾਨ ਹੋਇਆ ਸ਼ਹੀਦ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
China Spy Ship: ਚੀਨ ਅੱਗੇ ਝੁਕਿਆ ਸ਼੍ਰੀਲੰਕਾ...ਪਰ ਇਸ ਹਰਕਤ ਕਰਕੇ ਭਾਰਤ ਦੀ ਵੱਧ ਗਈ ਟੈਂਸ਼ਨ
China Spy Ship: ਚੀਨ ਅੱਗੇ ਝੁਕਿਆ ਸ਼੍ਰੀਲੰਕਾ...ਪਰ ਇਸ ਹਰਕਤ ਕਰਕੇ ਭਾਰਤ ਦੀ ਵੱਧ ਗਈ ਟੈਂਸ਼ਨ
ਸਾਵਧਾਨ! 995 ਕਰੋੜ ਪਾਸਵਰਡ ਹੈਕ, ਮਸ਼ਹੂਰ ਹਸਤੀਆਂ ਦੇ ਡਿਟੇਲਸ ਵੀ ਲੀਕ
ਸਾਵਧਾਨ! 995 ਕਰੋੜ ਪਾਸਵਰਡ ਹੈਕ, ਮਸ਼ਹੂਰ ਹਸਤੀਆਂ ਦੇ ਡਿਟੇਲਸ ਵੀ ਲੀਕ
Amritsar News: ਦੋ ਧੀਆਂ ਦੇ ਪਿਓ ਦੀ ਮੈਲਬਰਨ ਤੋਂ ਸਿਡਨੀ ਜਾਂਦਿਆ ਐਕਸੀਡੈਂਟ ਦੌਰਾਨ ਹੋਈ ਦੁਖਦਾਈ ਮੌਤ, ਅਜਨਾਲਾ ਦੇ ਪਿੰਡ 'ਚ ਸੋਗ ਦੀ ਲਹਿਰ
Amritsar News: ਦੋ ਧੀਆਂ ਦੇ ਪਿਓ ਦੀ ਮੈਲਬਰਨ ਤੋਂ ਸਿਡਨੀ ਜਾਂਦਿਆ ਐਕਸੀਡੈਂਟ ਦੌਰਾਨ ਹੋਈ ਦੁਖਦਾਈ ਮੌਤ, ਅਜਨਾਲਾ ਦੇ ਪਿੰਡ 'ਚ ਸੋਗ ਦੀ ਲਹਿਰ
Gurucharan Singh: ਲਾਪਤਾ ਹੋਣ ਤੋਂ ਬਾਅਦ ਪਹਿਲੀ ਵਾਰ ਪੈਪਸ ਸਾਹਮਣੇ ਆਏ ਗੁਰਚਰਨ ਸਿੰਘ, ਗੱਲਾਂ-ਗੱਲਾਂ 'ਚ ਖੋਲ੍ਹੇ ਕਈ ਰਾਜ਼
ਲਾਪਤਾ ਹੋਣ ਤੋਂ ਬਾਅਦ ਪਹਿਲੀ ਵਾਰ ਪੈਪਸ ਸਾਹਮਣੇ ਆਏ ਗੁਰਚਰਨ ਸਿੰਘ, ਗੱਲਾਂ-ਗੱਲਾਂ 'ਚ ਖੋਲ੍ਹੇ ਕਈ ਰਾਜ਼
Car Tips: ਸਾਵਧਾਨ! ਪਾਣੀ ਦੀ ਬੋਤਲ ਕਾਰਨ ਲੱਗ ਸਕਦੀ ਹੈ ਕਾਰ ਨੂੰ ਅੱਗ, ਜਾਣੋ ਕਿਵੇਂ
Car Tips: ਸਾਵਧਾਨ! ਪਾਣੀ ਦੀ ਬੋਤਲ ਕਾਰਨ ਲੱਗ ਸਕਦੀ ਹੈ ਕਾਰ ਨੂੰ ਅੱਗ, ਜਾਣੋ ਕਿਵੇਂ
ਆਧਾਰ ਕਾਰਡ 'ਚ ਸਿਰਫ ਇੱਕ ਵਾਰ ਬਦਲਾਈ ਜਾ ਸਕਦੀ ਹੈ ਇਹ ਚੀਜ਼, ਜਾਣੋ ਕੀ ਹੈ ਇਹ ?
ਆਧਾਰ ਕਾਰਡ 'ਚ ਸਿਰਫ ਇੱਕ ਵਾਰ ਬਦਲਾਈ ਜਾ ਸਕਦੀ ਹੈ ਇਹ ਚੀਜ਼, ਜਾਣੋ ਕੀ ਹੈ ਇਹ ?
Hair Care Tips: ਘਰ 'ਚ ਹੀ ਤਿਆਰ ਕਰੋ ਵਾਲਾਂ ਦਾ ਕੰਡੀਸ਼ਨਰ, ਬਚੇਗਾ ਪੈਸਾ ਅਤੇ ਮਿਲਣਗੇ ਫਾਇਦੇ
Hair Care Tips: ਘਰ 'ਚ ਹੀ ਤਿਆਰ ਕਰੋ ਵਾਲਾਂ ਦਾ ਕੰਡੀਸ਼ਨਰ, ਬਚੇਗਾ ਪੈਸਾ ਅਤੇ ਮਿਲਣਗੇ ਫਾਇਦੇ
Punjab Government: ਸਰਕਾਰ ਦਾ ਵੱਡਾ ਫੈਸਲਾ ! ਹੁਣ ਪਟਵਾਰੀ ਦਫ਼ਤਰ ਗੇੜੇ ਮਾਰਨ ਦੀ ਲੋੜ ਨਹੀਂ, ਘਰ ਬੈਠਿਆਂ ਹੀ ਹੋਵੇਗਾ ਕੰਮ, ਜਾਣੋ ਹਰ ਜਾਣਕਾਰੀ
Punjab Government: ਸਰਕਾਰ ਦਾ ਵੱਡਾ ਫੈਸਲਾ ! ਹੁਣ ਪਟਵਾਰੀ ਦਫ਼ਤਰ ਗੇੜੇ ਮਾਰਨ ਦੀ ਲੋੜ ਨਹੀਂ, ਘਰ ਬੈਠਿਆਂ ਹੀ ਹੋਵੇਗਾ ਕੰਮ, ਜਾਣੋ ਹਰ ਜਾਣਕਾਰੀ
Embed widget