ਪੜਚੋਲ ਕਰੋ

Sangrur News: ਆਸਮਾਨ ਤੋਂ ਵਰ੍ਹਿਆ 'ਚਿੱਟਾ ਕਹਿਰ', ਵੇਖਦੇ ਹੀ ਵੇਖਦੇ ਫਸਲਾਂ ਹੋ ਗਈਆਂ ਤਬਾਹ

Sangrur News: ਬੇਮੌਸਮੀ ਬਾਰਸ਼ ਤੇ ਗੜ੍ਹੇਮਾਰੀ ਨੇ ਕਣਕ ਦੀ ਫਸਲ ਤਬਾਹ ਕਰ ਦਿੱਤੀ ਹੈ। ਸੰਗਰੂਰ ਜ਼ਿਲ੍ਹੇ ਦੇ ਪਿੰਡ ਹਰਿਆਊ ਤੇ ਡਸਕਾ ਵਿੱਚ ਗੜ੍ਹੇਮਾਰੀ ਤੇ ਤੇਜ਼ ਬਾਰਸ਼ ਨੇ ਕਿਸਾਨਾਂ ਨੂੰ ਆਰਥਿਕ ਤੌਰ ’ਤੇ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ।

Sangrur News: ਬੇਮੌਸਮੀ ਬਾਰਸ਼ ਤੇ ਗੜ੍ਹੇਮਾਰੀ ਨੇ ਕਣਕ ਦੀ ਫਸਲ ਤਬਾਹ ਕਰ ਦਿੱਤੀ ਹੈ। ਸੰਗਰੂਰ ਜ਼ਿਲ੍ਹੇ ਦੇ ਪਿੰਡ ਹਰਿਆਊ ਤੇ ਡਸਕਾ ਵਿੱਚ ਗੜ੍ਹੇਮਾਰੀ ਤੇ ਤੇਜ਼ ਬਾਰਸ਼ ਨੇ ਕਿਸਾਨਾਂ ਨੂੰ ਆਰਥਿਕ ਤੌਰ ’ਤੇ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ। ਇਨ੍ਹਾਂ ਪਿੰਡਾਂ ਦੀ ਕਰੀਬ ਚਾਰ ਹਜ਼ਾਰ ਏਕੜ ਕਣਕ ਦੀ ਫਸਲ ਗੜ੍ਹੇਮਾਰੀ  ਕਾਰਨ ਤਬਾਹ ਹੋਣ ਦੀ ਸੰਭਾਵਨਾ ਹੈ।

ਪਿੰਡ ਹਰਿਆਊ ਤੇ ਡਸਕਾ ਦੇ ਕਿਸਾਨਾਂ ਨੇ ਦੱਸਿਆ ਕਿ ਗੜ੍ਹੇਮਾਰੀ ਕਾਰਨ ਕਣਕ ਦੀ ਫਸਲ ਬਿਲਕੁਲ ਬਰਬਾਦ ਹੋ ਗਈ ਹੈ ਤੇ ਸੌ ਫੀਸਦੀ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਵੱਲੋਂ ਸੌ ਫੀਸਦੀ ਨੁਕਸਾਨ ਬਦਲੇ 15 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੇ ਐਲਾਨ ਨੂੰ ਕਿਸਾਨਾਂ ਨਾਲ ਮਜ਼ਾਕ ਕਰਾਰ ਦਿੱਤਾ ਹੈ। ਕਿਸਾਨਾਂ ਨੇ ਮੰਗ ਕੀਤੀ ਕਿ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ।

ਇਸ ਦੌਰਾਨ ਐਸਡੀਐਮ ਲਹਿਰਾਗਾਗਾ, ਤਹਿਸੀਲਦਾਰ, ਕਾਨੂੰਗੋ ਤੇ ਪਟਵਾਰੀ ਆਦਿ ਸਰਕਾਰੀ ਨੁਮਾਇੰਦਿਆਂ ਵੱਲੋਂ ਪਿੰਡ ਡਸਕਾ ਵਿੱਚ ਗੜ੍ਹੇਮਾਰੀ ਨਾਲ ਕਣਕ ਦੀ ਫਸਲ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ ਤੇ ਕਿਸਾਨਾਂ ਨੂੰ ਜਲਦ ਮੁਆਵਜ਼ੇ ਦਾ ਭਰੋਸਾ ਦਿਵਾਇਆ।

ਇਸ ਸਬੰਧ ਵਿਚ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਬੰਸ ਸਿੰਘ ਚਹਿਲ ਨੇ ਦੱਸਿਆ ਕਿ ਗੜ੍ਹੇਮਾਰੀ ਕਾਰਨ ਤਿੰਨ ਪਿੰਡਾਂ ਹਰਿਆਊ, ਡਸਕਾ ਤੇ ਗਿਦੜਿਆਣੀ ’ਚ ਦੌਰਾ ਕਰਕੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਹੈ। ਕਣਕ ਦੀ ਫਸਲ ਦਾ ਕਾਫ਼ੀ ਨੁਕਸਾਨ ਹੋਇਆ ਹੈ। ਕਰੀਬ ਸਾਢੇ ਤਿੰਨ-ਚਾਰ ਹਜ਼ਾਰ ਏਕੜ ਵਿੱਚ ਘੱਟੋ-ਘੱਟ 33 ਤੋਂ 75 ਫ਼ੀਸਦੀ ਨੁਕਸਾਨ ਤਾਂ ਹੋਇਆ ਹੀ ਹੈ ਪਰ ਇਸ ਤੋਂ ਵੱਧ ਵੀ ਨੁਕਸਾਨ ਦੀ ਸੰਭਾਵਨਾ ਹੈ।

ਉਨ੍ਹਾਂ ਕਿਹਾ ਕਿ ਵਿਸ਼ੇਸ਼ ਗਿਰਦਾਵਰੀ ਤੋਂ ਬਾਅਦ ਹੀ ਨੁਕਸਾਨ ਬਾਰੇ ਸਥਿਤੀ ਸਪੱਸ਼ਟ ਹੋਵੇਗੀ। ਉਨ੍ਹਾਂ ਕਿਹਾ ਕਿ ਤੇਜ਼ ਹਵਾਵਾਂ ਤੇ ਮੀਂਹ ਕਾਰਨ ਜ਼ਿਲ੍ਹੇ ਵਿਚ ਕਣਕ ਦੀ ਫ਼ਸਲ ਖੇਤਾਂ ਵਿੱਚ ਵਿਛ ਗਈ ਹੈ, ਜਿਸ ਕਾਰਨ ਕਣਕ ਦੇ ਝਾੜ ’ਤੇ ਅਸਰ ਪੈਣ ਦੀ ਸੰਭਾਵਨਾ ਹੈ।

ਉਧਰ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਿਸੌਰ ਤੇ ਜਨਰਲ ਸਕੱਤਰ ਬਹਾਦਰ ਸਿੰਘ ਭੁਟਾਲ ਖੁਰਦ ਨੇ ਕਿਹਾ ਕਿ ਬੀਤੇ ਦਿਨੀਂ ਹਰਿਆਊ, ਡਸਕਾ, ਗੁਰਨੇ ਕਲਾਂ, ਗੁਰਨੇ ਖੁਰਦ, ਚੋਟੀਆਂ, ਸੰਗਤਪੁਰਾ, ਲਹਿਲ ਕਲਾ, ਗਿਦਰੜਿਆਣੀ ਆਦਿ ਬਾਲਾਕ ਲਹਿਰਾਗਾਗਾ ਦੇ ਸਾਰੇ ਪਿੰਡਾਂ ਵਿੱਚ ਭਾਰੀ ਮੀਂਹ ਤੇ ਗੜ੍ਹੇਮਾਰੀ ਨਾਲ ਕਿਸਾਨਾਂ ਦੀਆਂ ਸਾਰੀਆਂ ਫ਼ਸਲਾਂ ਅਤੇ ਸਬਜ਼ੀਆਂ ਲਗਪਗ 100 ਫ਼ੀਸਦ ਬਰਬਾਦ ਹੋ ਚੁੱਕੀਆਂ ਹਨ।

ਇਹ ਵੀ ਪੜ੍ਹੋ: Punjab News: 'ਆਪ' ਦੇ ਇੱਕ ਹੋਰ ਵਿਧਾਇਕ ਨੇ ਕਰਵਾਇਆ ਵਿਆਹ, ਕੁਫਰੀ 'ਚ ਕੀਤਾ ਵਿਆਹ ਸਮਾਗਮ

ਉਨ੍ਹਾਂ ਕਿਹਾ ਕਿ ਬੇਜ਼ਮੀਨੇ ਤੇ ਥੁੜਜ਼ਮੀਨੇ ਕਿਸਾਨਾਂ ਨੇ 70-75 ਹਜ਼ਾਰ ਪ੍ਰਤੀ ਏਕੜ ਠੇਕੇ ’ਤੇ ਲੈ ਕੇ ਫਸਲਾਂ ਨੂੰ ਪੁੱਤਾਂ ਵਾਂਗ ਪਾਲਿਆ, ਜੋ ਵੱਢਣ ਕਿਨਾਰੇ ਸਨ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਖਰਾਬ ਹੋਈਆਂ ਫ਼ਸਲਾਂ ਦੀ ਗਿਰਦਾਵਰੀ ਕਰਵਾ ਕੇ ਪ੍ਰਤੀ ਏਕੜ ਘੱਟੋ-ਘੱਟ 50 ਤੋਂ 60 ਹਜ਼ਾਰ ਰੁਪਏ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਜਾਵੇ, ਜੇਕਰ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਆਉਣ ਵਾਲੇ ਦਿਨਾਂ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਕਿਸਾਨਾਂ ਨੂੰ ਮੁਆਵਜ਼ਾ ਦਿਵਾਉਣ ਲਈ ਸੰਘਰਸ਼ ਵਿੱਢੇਗੀ।

ਇਹ ਵੀ ਪੜ੍ਹੋ: Ludhiana News: ਮਲਚਿੰਗ ਤਕਨੀਕ ਨਾਲ ਬੀਜੀ ਕਣਕ ਦਾ ਕਮਾਲ, ਮੀਂਹ, ਗੜ੍ਹੇਮਾਰੀ ਤੇ ਹਨ੍ਹੇਰੀ ਦੇ ਹਮਲੇ ਦਾ ਵੀ ਕੋਈ ਅਸਰ ਨਹੀਂ...

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ 'ਚ ਵੱਡੀ ਵਾਰਦਾਤ, 50 ਲੱਖ ਨਾ ਦੇਣ 'ਤੇ ਤਾੜ-ਤਾੜ ਚੱਲੀਆਂ ਗੋਲੀਆਂ; ਦੁਕਾਨ ਮਾਲਕ...
Punjab News: ਪੰਜਾਬ 'ਚ ਵੱਡੀ ਵਾਰਦਾਤ, 50 ਲੱਖ ਨਾ ਦੇਣ 'ਤੇ ਤਾੜ-ਤਾੜ ਚੱਲੀਆਂ ਗੋਲੀਆਂ; ਦੁਕਾਨ ਮਾਲਕ...
ਨਵੇਂ ਸਾਲ ਦੇ ਪਹਿਲੇ ਦਿਨ ਕਰੋ ਆਹ ਖਾਸ ਉਪਾਅ, ਪਤੀ-ਪਤਨੀ ਦੇ ਰਿਸ਼ਤੇ 'ਚ ਦੁਬਾਰਾ ਆਵੇਗੀ ਮਿਠਾਸ
ਨਵੇਂ ਸਾਲ ਦੇ ਪਹਿਲੇ ਦਿਨ ਕਰੋ ਆਹ ਖਾਸ ਉਪਾਅ, ਪਤੀ-ਪਤਨੀ ਦੇ ਰਿਸ਼ਤੇ 'ਚ ਦੁਬਾਰਾ ਆਵੇਗੀ ਮਿਠਾਸ
ਹੁਸ਼ਿਆਰਪੁਰ 'ਚ ਨਵੀਂ ਸਬ-ਤਹਿਸੀਲ ਬਣਾਉਣ ਨੂੰ ਮੰਜ਼ੂਰੀ, Punjab Cabinet ਮੀਟਿੰਗ 'ਚ ਲਏ ਵੱਡੇ ਫੈਸਲੇ
ਹੁਸ਼ਿਆਰਪੁਰ 'ਚ ਨਵੀਂ ਸਬ-ਤਹਿਸੀਲ ਬਣਾਉਣ ਨੂੰ ਮੰਜ਼ੂਰੀ, Punjab Cabinet ਮੀਟਿੰਗ 'ਚ ਲਏ ਵੱਡੇ ਫੈਸਲੇ
Bathinda Murder Case: ਬਠਿੰਡਾ ‘ਚ ਨੌਜਵਾਨ ਮਹਿਲਾ ਦੀ ਹੱਤਿਆ 'ਚ ਹੋਇਆ ਵੱਡਾ ਖੁਲਾਸਾ, ਪਤੀ ਹੀ ਨਿਕਲਿਆ ਕਾਤਲ, ਇਸ ਵਜ੍ਹਾ ਕਰਕੇ ਤੇਜ਼ਧਾਰ ਹਥਿਆਰ ਨਾਲ ਕੱਟਿਆ ਗਲਾ
Bathinda Murder Case: ਬਠਿੰਡਾ ‘ਚ ਨੌਜਵਾਨ ਮਹਿਲਾ ਦੀ ਹੱਤਿਆ 'ਚ ਹੋਇਆ ਵੱਡਾ ਖੁਲਾਸਾ, ਪਤੀ ਹੀ ਨਿਕਲਿਆ ਕਾਤਲ, ਇਸ ਵਜ੍ਹਾ ਕਰਕੇ ਤੇਜ਼ਧਾਰ ਹਥਿਆਰ ਨਾਲ ਕੱਟਿਆ ਗਲਾ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਵੱਡੀ ਵਾਰਦਾਤ, 50 ਲੱਖ ਨਾ ਦੇਣ 'ਤੇ ਤਾੜ-ਤਾੜ ਚੱਲੀਆਂ ਗੋਲੀਆਂ; ਦੁਕਾਨ ਮਾਲਕ...
Punjab News: ਪੰਜਾਬ 'ਚ ਵੱਡੀ ਵਾਰਦਾਤ, 50 ਲੱਖ ਨਾ ਦੇਣ 'ਤੇ ਤਾੜ-ਤਾੜ ਚੱਲੀਆਂ ਗੋਲੀਆਂ; ਦੁਕਾਨ ਮਾਲਕ...
ਨਵੇਂ ਸਾਲ ਦੇ ਪਹਿਲੇ ਦਿਨ ਕਰੋ ਆਹ ਖਾਸ ਉਪਾਅ, ਪਤੀ-ਪਤਨੀ ਦੇ ਰਿਸ਼ਤੇ 'ਚ ਦੁਬਾਰਾ ਆਵੇਗੀ ਮਿਠਾਸ
ਨਵੇਂ ਸਾਲ ਦੇ ਪਹਿਲੇ ਦਿਨ ਕਰੋ ਆਹ ਖਾਸ ਉਪਾਅ, ਪਤੀ-ਪਤਨੀ ਦੇ ਰਿਸ਼ਤੇ 'ਚ ਦੁਬਾਰਾ ਆਵੇਗੀ ਮਿਠਾਸ
ਹੁਸ਼ਿਆਰਪੁਰ 'ਚ ਨਵੀਂ ਸਬ-ਤਹਿਸੀਲ ਬਣਾਉਣ ਨੂੰ ਮੰਜ਼ੂਰੀ, Punjab Cabinet ਮੀਟਿੰਗ 'ਚ ਲਏ ਵੱਡੇ ਫੈਸਲੇ
ਹੁਸ਼ਿਆਰਪੁਰ 'ਚ ਨਵੀਂ ਸਬ-ਤਹਿਸੀਲ ਬਣਾਉਣ ਨੂੰ ਮੰਜ਼ੂਰੀ, Punjab Cabinet ਮੀਟਿੰਗ 'ਚ ਲਏ ਵੱਡੇ ਫੈਸਲੇ
Bathinda Murder Case: ਬਠਿੰਡਾ ‘ਚ ਨੌਜਵਾਨ ਮਹਿਲਾ ਦੀ ਹੱਤਿਆ 'ਚ ਹੋਇਆ ਵੱਡਾ ਖੁਲਾਸਾ, ਪਤੀ ਹੀ ਨਿਕਲਿਆ ਕਾਤਲ, ਇਸ ਵਜ੍ਹਾ ਕਰਕੇ ਤੇਜ਼ਧਾਰ ਹਥਿਆਰ ਨਾਲ ਕੱਟਿਆ ਗਲਾ
Bathinda Murder Case: ਬਠਿੰਡਾ ‘ਚ ਨੌਜਵਾਨ ਮਹਿਲਾ ਦੀ ਹੱਤਿਆ 'ਚ ਹੋਇਆ ਵੱਡਾ ਖੁਲਾਸਾ, ਪਤੀ ਹੀ ਨਿਕਲਿਆ ਕਾਤਲ, ਇਸ ਵਜ੍ਹਾ ਕਰਕੇ ਤੇਜ਼ਧਾਰ ਹਥਿਆਰ ਨਾਲ ਕੱਟਿਆ ਗਲਾ
Punjab Cabinet Meeting: ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ, ਮਾਨ ਸਰਕਾਰ ਵੱਲੋਂ ਅਹਿਮ ਫੈਸਲਿਆਂ 'ਤੇ ਲਗਾਈ ਜਾ ਸਕਦੀ ਮੋਹਰ
Punjab Cabinet Meeting: ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ, ਮਾਨ ਸਰਕਾਰ ਵੱਲੋਂ ਅਹਿਮ ਫੈਸਲਿਆਂ 'ਤੇ ਲਗਾਈ ਜਾ ਸਕਦੀ ਮੋਹਰ
Unnao Rape Case: ਦੋਸ਼ੀ ਕੁਲਦੀਪ ਸੇਂਗਰ ਨੂੰ SC ਤੋਂ ਵੱਡਾ ਝਟਕਾ, ਜ਼ਮਾਨਤ ਅਤੇ ਸਜ਼ਾ ਨਿਲੰਬਨ 'ਤੇ ਰੋਕ
Unnao Rape Case: ਦੋਸ਼ੀ ਕੁਲਦੀਪ ਸੇਂਗਰ ਨੂੰ SC ਤੋਂ ਵੱਡਾ ਝਟਕਾ, ਜ਼ਮਾਨਤ ਅਤੇ ਸਜ਼ਾ ਨਿਲੰਬਨ 'ਤੇ ਰੋਕ
Silver Prices Fall: ਆਲ-ਟਾਈਮ ਹਾਈ 'ਤੋਂ ਧੜੰਮ ਡਿੱਗੀਆਂ ਚਾਂਦੀ ਦੀਆਂ ਕੀਮਤਾਂ, ਪਹਿਲੀ ਵਾਰ 2.51 ਲੱਖ ਤੋਂ ਪਾਰ ਪਹੁੰਚਣ ਤੋਂ ਬਾਅਦ ਵੱਡੀ ਗਿਰਾਵਟ; 21,000 ਰੁਪਏ ਹੋਈ ਸਸਤੀ...
ਆਲ-ਟਾਈਮ ਹਾਈ 'ਤੋਂ ਧੜੰਮ ਡਿੱਗੀਆਂ ਚਾਂਦੀ ਦੀਆਂ ਕੀਮਤਾਂ, ਪਹਿਲੀ ਵਾਰ 2.51 ਲੱਖ ਤੋਂ ਪਾਰ ਪਹੁੰਚਣ ਤੋਂ ਬਾਅਦ ਵੱਡੀ ਗਿਰਾਵਟ; 21,000 ਰੁਪਏ ਹੋਈ ਸਸਤੀ...
ਸੰਘਣੀ ਧੁੰਦ ਦੀ ਬੁੱਕਲ 'ਚ ਪੰਜਾਬ! ਅੰਮ੍ਰਿਤਸਰ ‘ਚ ਵੱਡਾ ਹਾਦਸਾ, ਬੱਜਰੀ ਵਾਲਾ ਟਰੱਕ ਉਲਟਿਆ, ਪਿੱਛੇ ਆ ਰਹੀਆਂ ਗੱਡੀਆਂ ਟਕਰਾਈਆਂ, ਚੰਡੀਗੜ੍ਹ-ਅੰਮ੍ਰਿਤਸਰ ਏਅਰਪੋਰਟ ‘ਤੇ 3 ਫਲਾਈਟਾਂ ਰੱਦ
ਸੰਘਣੀ ਧੁੰਦ ਦੀ ਬੁੱਕਲ 'ਚ ਪੰਜਾਬ! ਅੰਮ੍ਰਿਤਸਰ ‘ਚ ਵੱਡਾ ਹਾਦਸਾ, ਬੱਜਰੀ ਵਾਲਾ ਟਰੱਕ ਉਲਟਿਆ, ਪਿੱਛੇ ਆ ਰਹੀਆਂ ਗੱਡੀਆਂ ਟਕਰਾਈਆਂ, ਚੰਡੀਗੜ੍ਹ-ਅੰਮ੍ਰਿਤਸਰ ਏਅਰਪੋਰਟ ‘ਤੇ 3 ਫਲਾਈਟਾਂ ਰੱਦ
Embed widget